ਜ਼ਿਲ੍ਹੇ ਵਿੱਚ ਠੱਗੀਆਂ ਮਾਰਨ ਵਾਲਿਆਂ ਦੇ ਖ਼ਿਲਾਫ਼ ਕੀਤੀ ਜਾਏਗੀ ਸਖ਼ਤ ਕਾਰਵਾਈ – ਐੱਸਐੱਸ ਵਿਕਰਮਜੀਤ ਦੁੱਗਲ
ਬਲਵਿੰਦਰਪਾਲ ਪਟਿਆਲਾ , 2 ਮਈ 2021
ਜ਼ਿਲ੍ਹਾ ਪਟਿਆਲਾ ਪੁਲਸ ਨੇ ਵੱਖ ਵੱਖ ਥਾਵਾਂ ਤੇ ਹੀ ਠੱਗੀ ਮਾਰਨ ਵਾਲਿਆਂ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਹਨ। ਪਟਿਆਲਾ ਜ਼ਿਲ੍ਹੇ ਦੇ ਐੱਸਐੱਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਵੱਖ ਵੱਖ ਦੋਸ਼ੀਆਂ ਵੱਲੋਂ ਲੋਕਾਂ ਨਾਲ ਠੱਗੀ ਮਾਰਨ ਤੇ ਮੁਕੱਦਮੇ ਦਰਜ ਕੀਤੇ ਹਨ। ਮਾਣਯੋਗ ਐੱਸ ਐੱਸ ਪੀ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਠੱਗੀਆਂ ਮਾਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ।ਵਧੇਰੇ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਪਿੰਡ ਅਕਬਰਪੁਰ ਥਾਣਾ ਜੁਲਕਾ ਨੇ ਦੱਸਿਆ ਕਿ ਚਾਨਣ ਸਿੰਘ ਰਣਜੀਤ ਸਿੰਘ ਪੁੱਤਰ ਅਜੈਬ ਸਿੰਘ, ਅਮਰਜੀਤ ਕੌਰ ਪਤਨੀ ਅਜੈਬ ਸਿੰਘ ਨਿਵਾਸੀ ਪਿੰਡ ਆਸਲ ਜ਼ਿਲ੍ਹਾ ਤਰਨਤਾਰਨ, ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਬੁਟਾਰੀ ਜ਼ਿਲ੍ਹਾ ਅੰਮ੍ਰਿਤਸਰ , ਨਿਤੀਸ਼ ਸ਼ਰਮਾ ਪੁੱਤਰ ਅਨਿਲ ਕੁਮਾਰ ਨਿਵਾਸੀ ਮਾਈਟਸਟੋਨ ਕੰਪਨੀ ਇੰਡਸਟਰੀ ਏਰੀਆ ਬਟੋਰੀ ਵਾਲਾ ਬ੍ਰਾਂਚ ਸੋਲਨ , ਹਰਜੀਤ ਕੌਰ ਪੁੱਤਰੀ ਜੈਮਲ ਸਿੰਘ ਨਿਵਾਸੀ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਨੇ ਉਸ ਨੂੰ ਰੇਲ ਵਿਭਾਗ ਵਿਚ ਗਾਰਡ ਦੀ ਨੌਕਰੀ ਤੇ ਲਵਾਉਣ ਦਾ ਝਾਂਸਾ ਦੇ ਕੇ 22 ਲੱਖ 93 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ।
ਹਰਵਿੰਦਰ ਸਿੰਘ ਨੇ ਆਪਣੇ ਦਰਜ ਬਿਆਨਾਂ ਵਿੱਚ ਦੱਸਿਆ ਕਿ ਦੋਸ਼ੀਆਨ ਨੇ ਮੁਦਈ ਨੂੰ ਰੇਲਵੇ ਵਿਭਾਗ ਵਿੱਚ ਗਾਰਡ ਦੀ ਨੋਕਰੀ ਪਰ ਲਗਾਉਣ ਦਾ ਝਾਂਸਾ ਦੇ ਕੇ 22,93,000 ਰੁਪਏ ਲੈ ਲਏ, ਪਰ ਬਾਅਦ ਵਿੱਚ ਨਾ ਤਾ ਨੋਕਰੀ ਤੇ ਲਗਵਾਇਆ ਤੇ ਨਾ ਹੀ ਪੈਸੇ ਵਾਪਿਸ ਕੀਤੇ, ਜਿਸ ਕਰਕੇ ਮੁਕੱਦਮਾ ਦਰਖਾਸਤ ਨੰ. 1444/ਪੇਸ਼ੀ ਮਿਤੀ 3/3/20 ਪਰ ਦਰਜ ਰਜਿਸਟਰ ਹੋਇਆ।