ਪੁਲਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਵਿੱਢੀ
ਰਿਚਾ ਨਾਗਪਾਲ, ਪਟਿਆਲਾ 2 ਮਈ 2021
ਮਹਿੰਦਰਾ ਕੰਪਨੀ ਦੀ ਗੱਡੀ ਦਿਵਾਉਣ ਦਾ ਝਾਂਸਾ ਦੇ ਕੇ ਸਾਢੇ ਚਾਰ ਲੱਖ ਦੀ ਠੱਗੀ ਮਾਰ ਤੇ ਦੋਸ਼ੀਆਂ ਖ਼ਿਲਾਫ਼ ਧਰਾਵਾਂ 406,420,120-B IPC ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਠੱਗੀ ਮਾਰਨ ਦਾ ਅਰਬਨ ਅਸਟੇਟ ਪਟਿਆਲਾ ਵਿਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦਿਆਂ ਪਰਮਜੀਤ ਕੌਰ ਪਤਨੀ ਬਲਜੀਤ ਸਿੰਘ ਨਿਵਾਸੀ ਅਰਬਨ ਅਸਟੇਟ ਪਟਿਆਲਾ ਨੇ ਦੱਸਿਆ ਕਿ ਮਨਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਹਰਿਆਉ ਖੁਰਦ ਥਾਣਾ ਪਾਤੜਾ, ਭੁਪਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਮਕਾਨ ਨੰ. 1 ਰਾਜ ਕਲੋਨੀ ਪਾਤੜਾ ਨੇ ਉਕਤ ਦੋਸ਼ੀਆਨ ਨੇ ਮੁਦੈਲਾ ਨੂੰ ਮਹਿੰਦਰਾ ਕੰਪਨੀ ਦੀ ਇੱਕ ਗੱਡੀ 4,50,000 ਰੁਪਏ ਦਿਵਾਈ ਸੀ, ਜੋ ਬਾਅਦ ਵਿੱਚ ਗੱਡੀ ਵਿੱਚ ਨੁਕਸ ਹੋ ਜਾਣ ਕਾਰਨ ਦੋਸ਼ੀਆਨ ਨੇ ਠੀਕ ਕਰਨ ਦਾ ਬਹਾਨਾ ਲਗਾ ਕੇ ਮੁਦੈਲਾ ਪਾਸੋ ਗੱਡੀ ਲੈ ਲਈ, ਪਰ ਬਾਅਦ ਵਿੱਚ ਦੋਸ਼ੀਆਨ ਨੇ ਨਾ ਤਾ ਪੈਸੇ ਵਾਪਿਸ ਕੀਤੇ ਅਤੇ ਨਾ ਹੀ ਗੱਡੀ ਵਾਪਿਸ ਕੀਤੀ, ਜਿਸ ਕਰਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ ।