Skip to content
- Home
- 100 ਸਾਲ ਤੋਂ ਵੱਧ ਉਮਰ ਦੀ ਬਜ਼ੁਰਗ ਔਰਤ ਸ਼ਾਂਤੀ ਦੇਵੀ ਨੇ ਵੀ ਲਗਵਾਈ ਵੈਕਸਿਨ
Advertisement
ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੱਲੋਂ ਕੈਂਪ ਦੌਰਾਨ ਕੀਤੀ ਗਈ ਸ਼ਿਰਕਤ 208 ਲੋਕਾਂ ਨੇ ਲਗਵਾਈ ਵੈਕਸਿਨ
ਬੀ ਟੀ ਐੱਨ, ਫਾਜ਼ਿਲਕਾ, 24 ਅਪ੍ਰੈਲ 2021
ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਪੂਰੇ ਦੇਸ਼ ਵਿਚ ਕੋਵਿਡ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ। ਇਸੇ ਲੜੀ ਤਹਿਤ ਫਾਜ਼ਿਲਕਾ ਜ਼ਿਲੇ੍ਹ ਅੰਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੈਗਾ ਕੈਂਪ ਆਯੋਜਿਤ ਕੀਤਾ ਗਿਆ।ਇਸ ਮੌਕੇ 100 ਸਾਲ ਤੋਂ ਵੱਧ ਉਮਰ ਦੀ ਬਜ਼ੁਰਗ ਔਰਤ ਸ਼ਾਂਤੀ ਦੇਵੀ ਨੇ ਵੀ ਵੈਕਸਿਨ ਲਗਵਾ ਕੇ ਲੋਕਾਂ ਵਿੱਚ ਫੈਲ ਰਹੇ ਡਰ ਨੂੰ ਦੂਰ ਕੀਤਾ। ਸ਼ਾਂਤੀ ਦੇਵੀ ਨੇ ਵੈਕਸਿਨ ਲਗਵਾਉਣ ਤੋਂ ਬਾਅਦ ਕਿਹਾ ਕਿ ਇਹ ਬਿਲਕੁਲ ਸੁਰੱਖਿਅਤ ਹੈ ਅਤੇ ਲੋਕਾਂ ਨੂੰ ਵੱਧ ਤੋ ਵੱਧ ਵੈਕਸਿਨ ਲਗਵਾ ਕੇ ਇਸ ਕਰੋਨਾ ਵਰਗੀ ਭਿਆਨਕ ਬੀਮਾਰੀ ਨੂੰ ਖਤਮ ਕਰਨ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ।ਵਿਧਾਇਕ ਫਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ ਨੇ ਲਗਾਏ ਗਏ ਕੈਂਪ ਦੌਰਾਨ ਸ਼ਿਰਕਤ ਕਰਦਿਆ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਸਾਰੇ ਯੋਗ ਵਿਅਕਤੀਆਂ ਨੂੰ ਇਹ ਵੈਕਸੀਨ ਲਾਜ਼ਮੀ ਲਗਵਾਉਣੀ ਚਾਹੀਦੀ ਹੈ।ਵਿਧਾਇਕ ਘੁਬਾਇਆ ਨੇ ਦੱਸਿਆ ਕਿ 100 ਸਾਲ ਦੀ ਉਮਰ ਤੋ ਵੱਧ ਬਜ਼ੁਰਗ ਔਰਤ ਵੱਲੋਂ ਵੀ ਕੋਵਿਡ ਵੈਕਸੀਨੇਸ਼ਨ ਲਗਵਾਉਣਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਉਨ੍ਹਾ ਦੱਸਿਆ ਕਿ ਇਸ ਕੈਂਪ ਦੌਰਾਨ 208 ਲੋਕਾਂ ਵੱਲੋਂ ਕੋਵਿਡ ਵੈਕਸੀਨੇਸ਼ਨ ਲਗਵਾਈ ਗਈ।
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਅਕਤੀਆਂ ਅੰਦਰ ਕਰੋਨਾ ਵੈਕਸੀਨ ਪ੍ਰਤੀ ਜਾਗਰੂਕਤਾ ਲਿਆਉਣ ਲਈ ਇਹ ਮੈਗਾ ਕੈਂਪ ਆਯੋਜਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਲੋਕਾਂ ਅੰਦਰ ਡਰ ਦਾ ਮਾਹੌਲ ਹੈ ਕਿ ਇਹ ਵੈਕਸੀਨ ਅਸੁਰੱਖਿਅਤ ਹੈ ਜਿਸ ਦੇ ਸਦਕਾ ਉਨ੍ਹਾਂ ਖੁਦ ਅੱਗੇ ਆਉਂਦੇ ਹੋਏ ਵੈਕਸੀਨ ਲਗਵਾਈ ਤੇ ਹੋਰਨਾਂ ਲਈ ਪ੍ਰੇਰਣਾ ਸਰੋਤ ਬਣੇ ਹਨ। ਉਨ੍ਹਾਂ ਕਿਹਾ ਕਿ ਮੈਗਾ ਕੈਂਪ ਵਿਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੈਕਸੀਨ ਲਗਵਾਈ ਤੇ ਸਾਰੇ ਤੰਦਰੁਸਤ ਹਨ, ਕਿਸੇ ਨੂੰ ਕੋਈ ਬੁਰਾ ਪ੍ਰਭਾਵ ਨਹੀਂ ਨਜਰ ਆਇਆ।ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਦੀ ਪ੍ਰਕਿਰਿਆ ਮਾਹਰ ਡਾਕਟਰਾਂ ਦੀ ਸੁਪਰਵੀਜ਼ਨ ਹੇਠ ਮੁਕੰਮਲ ਕੀਤੀ ਗਈ ਹੈ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀਆਂ ਨੇ ਕਰੋਨਾ ਵੈਕਸੀਨ ਲਗਵਾਈ।
Advertisement
Advertisement
Advertisement
Advertisement
Advertisement
error: Content is protected !!