ਸਕੂਲ ਦਰਸ਼ਨ ਪ੍ਰੋਗਰਾਮ ਦਾਖਲੇ ਵਧਾਉਣ ਵਿੱਚ ਹੋ ਰਿਹਾ ਹੈ ਸਹਾਈ
ਬੀ ਟੀ ਐੱਨ, ਫਾਜ਼ਿਲਕਾ, 24 ਅਪੈ੍ਰਲ 2021
ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿਚ ਦਾਖਲਿਆਂ ਨੂੰ ਬੜਾਵਾ ਦੇਣ ਲਈ ਸ਼ੁਰੂ ਕੀਤੀ ਈਚ ਵੰਨ ਬਰਿੰਗ ਵੰਨ ਮੁਹਿੰਮ ਤਹਿਤ ਜਿਲ੍ਹਾ ਫਾਜਿਲਕਾ ਦੇ ਵੱਖ ਵੱਖ ਸਕੂਲਾਂ ਵੱਲੋਂ ਪਿੰਡਾਂ ਵਿਚ ਜਾਗਰੂਕਤਾ ਦਾਖਲਾ ਅਭਿਆਨ ਚਲਾਇਆ ਜਾ ਰਿਹਾ ਹੈ । ਇਸੇ ਕੜੀ ਤਹਿਤ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜ਼ਿਲਕਾ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਦੀ ਪ੍ਰੇਰਨਾ ਨਾਲ ਸਰਕਾਰੀ ਪ੍ਰਾਇਮਰੀ ਸੈਟਰ- ਸਕੂਲ ਬੱਲੂਆਣਾ ਬਲਾਕ ਅਬੋਹਰ 2ਦੇ ਸੀਐਚਟੀ ਅਤੇ ਸਕੂਲ ਸਟਾਫ ਵੱਲੋ ਮਾਪਿਆਂ ਨੂੰ ਸਕੂਲ ਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਜਾ ਹੈ।ਸੀਐਚਟੀ ਮਹਾਵੀਰ ਟਾਂਕ ਨੇ ਦੱਸਿਆ ਕਿ ਸਕੂਲ ਦਰਸ਼ਨ ਪ੍ਰੋਗਰਾਮ ਤਹਿਤ ਸਕੂਲ ਦਰਸ਼ਨ ਕਰਨ ਆਏ ਮਾਪਿਆਂ ਵੱਲੋਂ ਮੌਕੇ ਤੇ ਹੀ ਆਪਣੇ ਬੱਚਿਆਂ ਨੂੰ ਦਾਖਲ ਕਰਵਾਇਆ ਗਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸਕੂਲ ਮੁਖੀ ਅਤੇ ਅਧਿਆਪਕਾਂ ਵੱਲੋਂ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਤੋ ਜਾਣੂ ਕਰਵਾਇਆ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਤੋ ਪ੍ਰਭਾਵਿਤ ਹੋ ਕੇ ਭਜਨ ਲਾਲ ਲੈਕਚਰਾਰ ਹਿਸਟਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲੂਆਣਾ ਨੇ ਆਪਣੇ ਪੋਤੇ ਅਰਮਾਨ ਕੰਬੋਜ ਅਤੇ ਪੋਤੀ ਆਰਜੂ ਕੰਬੋਜ ਦਾ ਦਾਖਲਾ ਸਾਡੇ ਸਕੂਲ ਵਿੱਚ ਕਰਵਾ ਕੇ ਦੂਸਰੇ ਮਾਪਿਆਂ ਲਈ ਪ੍ਰੇਰਨਾ ਸਰੋਤ ਬਣੇ ਹਨ। ।ਉਹਨਾਂ ਕਿਹਾ ਕਿ ਸਾਡੇ ਸਰਕਾਰੀ ਸਕੂਲ ਪੂਰਨ ਸਮਾਰਟ ਬਣ ਚੁੱਕੇ ਹਨ। ਜਿੱਥੇ ਪ੍ਰੋਜੈਕਟਰ ,ਐਲ.ਈ.ਡੀ ਅਤੇ ਆਧੁਨਿਕ ਤਕਨੀਕਾਂ ਰਾਹੀਂ ਉੱਚ ਪਾਏ ਦੀ ਸਿੱਖਿਆ ਦਿੱਤੀ ਜਾਂਦੀ ਹੈ। ਸਰਕਾਰੀ ਸਕੂਲਾਂ ਵਿੱਚ ਉੱਚ ਯੋਗਤਾ ਪ੍ਰਾਪਤ ਅਧਿਆਪਕ ਮੌਜੂਦ ਹਨ।
ਸਿੱਖਿਆ ਦੇ ਨਾਲ- ਨਾਲ ਸਹਾਇਕ ਗਤੀਵਿਧੀਆਂ ਅਤੇ ਖੇਡਾਂ ਵਿੱਚ ਵੀ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪੂਰੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦੇ ਨਾਲ ਅੰਗਰੇਜ਼ੀ ਰਾਹੀਂ ਪੜ੍ਹਾਈ ਕਰਵਾਈ ਜਾਂਦੀ ਹੈ । ਉੱਥੇ ਕਿਤਾਬਾਂ, ਵਰਦੀਆਂ ਮੁਫਤ ਅਤੇ ਵੱਡੇ ਪੱਧਰ ਤੇ ਵਜੀਫੇ ਵੀ ਸਰਕਾਰ ਵੱਲੋਂ ਦਿੱਤੇ ਜਾ ਰਹੇ ਹਨ। ਬੀਪੀਈਓ ਅਬੋਹਰ 2 ਮੈਡਮ ਸੁਨੀਤਾ ਕੁਮਾਰੀ ਨੇ ਦੱਸਿਆ ਕਿ ਸਕੂਲ ਦਰਸ਼ਨ ਪ੍ਰੋਗਰਾਮ ਤਹਿਤ ਮਾਪੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੋ ਖਾਸੇ ਪ੍ਰਭਾਵਿਤ ਹੋ ਰਹੇ ਹਨ। ਮਾਪਿਆਂ ਵੱਲੋ ਸਰਕਾਰੀ ਸਕੂਲਾਂ ਵਿੱਚ ਵਿਸ਼ਵਾਸ ਪ੍ਰਗਟਾਉਦਿਆ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਏ ਜਾ ਰਹੇ ਹਨ ।ਇਸ ਮੌਕੇ `ਤੇ ਸੀਐਚਟੀ ਮਹਾਵੀਰ ਟਾਂਕ ਸਕੂਲ ਸਟਾਫ ਮੈਡਮ ਪੂਜਾ ਸਚਦੇਵਾ,ਸਨਮਦੀਪ,ਰੋਹਿਤ ਧਵਨ, ਜਾਗ੍ਰਿਤੀ, ਅਮਨਦੀਪ ਕੌਰ, ਗੋਗਾ ਬਾਈ ਈਜੀਐਸ ਵਲੰਟੀਅਰ, ਗੁਰਵਿੰਦਰ ਕੌਰ ਸਿੱਖਿਆ ਪ੍ਰੋਵਾਇਡਰ, ਰੁਪਿੰਦਰ ਕੌਰ ਆਈ ਈ ਵੀ ਹਾਜਰ ਸਨ।