Skip to content
- Home
- ਕੋਰੋਨਾ ਖਿਲਾਫ ਜੰਗ ਵਿੱਚ ਕੋਵਿਡ ਪੇਸ਼ੈਂਟ ਟਰੈਕਿੰਗ ਸੈੱਲ ਦਾ ਅਹਿਮ ਰੋਲ – ਅੰਮ੍ਰਿਤ ਕੌਰ ਗਿੱਲ
Advertisement

ਪੌਜ਼ੇਟਿਵ ਆਉਣ ਵਾਲੇ ਮਰੀਜਾਂ ਦੀ ਨੂੰ ਐਮਰਜੈਸੀ ਹਲਾਤਾਂ ਵਿੱਚ ਬਣਦੀਆਂ ਸੁਵੀਧਾਵਾਂ ਮੁਹਈਆਂ ਕਰਵਾਉਣ ਸਬੰਧੀ ਲਗਾਤਾਰ ਕੰਮ ਜਾਰੀ
ਬੀ ਟੀ ਐਨ, ਫ਼ਤਹਿਗੜ੍ਹ ਸਾਹਿਬ, 22 ਅਪਰੈਲ 2021
ਕੋਵਿਡ 19 ਦੇ ਸਬੰਧੀ ਲਗਾਤਾਰ ਵੱਧ ਰਹੇ ਕੇਸਾਂ ਵਿੱਚ ਮਰੀਜਾਂ ਨੂੰ ਸਹੂਲਤਾਵਾਂ ਮੁੱਹਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਹਰ ਜਿਲ੍ਹੇ ਵਿੱਚ ਦਾ ਕੋਵਿਡ ਪੇਸ਼ੈਂਟ ਟਰੈਕਿੰਗ ਅਫ਼ਸਰ (CPTO) ਨਿਯੁਕਤ ਕੀਤੇ ਗਏ ਹਨ। ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਡਿਪਟੀ ਕਮਿਸ਼ਨਰ, ਫਤਹਿਗੜ੍ਹ ਸਾਹਿਬ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੋਵਿਡ 19 ਦੀ ਮਹਾਮਾਰੀ ਦੀ ਚਪੇਟ ਵਿੱਚ ਆਏ ਮਰੀਜਾਂ ਨੂੰ ਸਹੂਲਤਾਂ ਦੇਣ ਲਈ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ, ਫਤਹਿਗੜ੍ਹ ਸਾਹਿਬ ਹਰਭਜਨ ਸਿੰਘ ਨੂੰ ਜਿਲ੍ਹੇ ਦਾ ਕੋਵਿਡ ਪੈਸ਼ੰਨਟ ਟਰੈਕਿੰਗ ਅਫ਼ਸਰ (CPTO) ਨਿਯੁਕਤ ਕੀਤਾ ਗਿਆ ਹੈ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ ਦੀ ਅਗਵਾਈ ਵਿੱਚ ਕੋਵਿਡ ਪੇਸ਼ੈਂਟ ਟਰੈਕਿੰਗ ਸੈਲ (CPT Cell) ਚਲਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਕੋਵਿਡ 19 ਤੋਂ ਪੀੜਤ ਮਰੀਜਾਂ ਨਾਲ ਸਪੰਰਕ ਕਰਨ ਅਤੇ ਉਹਨਾਂ ਦੀ ਸੱਮਸਿਆਵਾਂ ਦਾ ਹੱਲ ਕਰਨ ਸਬੰਧੀ ਡਿਊਟੀ ਲਗਾਈ ਗਈ ਹੈ। ਸਹਿਤ ਵਿਭਾਗ ਵਲੋਂ ਪੌਜ਼ੇਟਿਵ ਆਉਣ ਵਾਲੇ ਮਰੀਜਾਂ ਦੀ ਸੂਚੀ ਅਨੁਸਾਰ ਉਕਤ ਸੈਲ ਵਲੋਂ ਮਰੀਜਾਂ ਨੂੰ ਐਮਰਜੈਸੀ ਹਲਾਤਾਂ ਵਿੱਚ ਬਣਦੀਆਂ ਸੁਵੀਧਾਵਾਂ ਮੁਹਈਆਂ ਕਰਵਾਉਣ ਸਬੰਧੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਕੋਵਿਡ ਪੇਸ਼ੈਂਟ ਟਰੈਕਿੰਗ ਸੈਲ (CPT Cell) ਵਲੋਂ ਲਗਾਤਾਰ ਕੋਵਿਡ ਮਰੀਜਾਂ ਨੂੰ ਕਾਲ ਕੀਤੀ ਜਾਂਦੀ ਹੈ ਅਤੇ ਸੁਨੀਸ਼ਚਿੱਤ ਕੀਤਾ ਜਾ ਰਿਹਾ ਹੈ ਕਿ ਹਰ ਮਰੀਜ ਕੋਲ ਫਤਿਹ ਕਿਟ ਹੋਵੇ ਅਤੇ ਹੋਮ ਆਈਸੋਲੇਸ਼ਨ ਟੀਮਾਂ ਵਲੋਂ ਦੌਰਾ ਸਮੇਂ ਅਨੁਸਾਰ ਕੀਤਾ ਜਾਵੇ। ਜੇਕਰ ਕਿਸੇ ਮਰੀਜ ਨੂੰ ਕਿਸੇ ਵੀ ਪ੍ਰਕਾਰ ਦੀ ਸੱਮਸਿਆ ਹੈ ਤਾਂ ਸਬੰਧਿਤ ਵਿਭਾਗਾਂ ਨਾਲ ਤਾਲਮੇਲ ਕਰਕੇ ਸੁਵੀਧਾਵਾਂ ਮੁਹਈਆ ਕਰਵਾਈਆਂ ਜਾਂ ਰਹੀਆਂ ਹਨ।
ਇਸ ਸਬੰਧੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਫਤਹਿਗੜ੍ਹ ਸਾਹਿਬ ਹਰਭਜਨ ਸਿੰਘ ਨੇ ਕੋਵਿਡ 19 ਤਹਿਤ ਪੌਜਟਿਵ ਆਉਣ ਵਾਲੇ ਮਰੀਜਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਪਣੇ ਘਰ ਤੋਂ ਬਾਹਰ ਨਾ ਆਉਣ, ਆਪਣੇ ਮੋਬਾਇਲ ਵਿੱਚ ਕੋਵਾ (COVA) ਐਪ ਇੰਸਟਾਲ ਕਰਨ ਅਤੇ ਆਪਣੀ ਲੋਕੇਸ਼ਨ ਸ਼ੇਅਰ ਜਰੂਰ ਕਰਨ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਕੋਵਿਡ ਮਰੀਜ ਨੂੰ ਕਿਸੇ ਵੀ ਪ੍ਰਕਾਰ ਦੀ ਮੈਡੀਕਲ ਐਮਰਜੈਂਸੀ ਸਹਾਇਤਾ ਦੀ ਲੋੜ ਹੈ ਤਾਂ ਉਹ ਤੁਰੰਤ ਕੋਵਿਡ ਪੈਸ਼ੈਂਟ ਟਰੈਕਿੰਗ ਸੈਲ (CPT Cell), ਸੈੱਲ ਦੇ ਜੇਹੜੇ ਨੰਬਰ ਤੋਂ ਉਹਨਾਂ ਨੂੰ ਕਾਲ ਆਈ ਹੈ, ਨਾਲ ਸਪੰਰਕ ਕਰਨ। ਜੇਕਰ (CPT Cell ) ਨਾਲ ਸਪੰਰਕ ਕਰਨ ਵਿੱਚ ਦਿੱਕਤ ਆਉਂਦੀ ਹੈ ਤਾਂ ਉਹਨਾਂ ਦੇ ਫੋਨ ਨੰ- 99143-10010 ਜਾਂ ਕੋਵਿਡ- 19 ਹੈਲਪਲਾਇਨ ਨੰ – 1075 ਤੇ ਰਾਬਤਾ ਕਰ ਸਕਦੇ ਹਨ।
Advertisement

Advertisement

Advertisement

Advertisement

error: Content is protected !!