ਮੁੱਖ ਮੰਤਰੀ ਵੱਲੋਂ ਔਰਤਾਂ ਲਈ ਮੁਫਤ ਬੱਸ ਸੇਵਾ ਸਕੀਮ ਦੀ ਵਰਚੂਅਲ ਸ਼ੁਰੂਆਤ

Advertisement
Spread information

ਪੰਜਾਬ ਸਰਕਾਰ ਦਾ ਔਰਤਾਂ ਨੂੰ ਬੱਸਾਂ ਵਿੱਚ ਮੁਫਤ ਸਫਰ ਦੀ ਸੁਵਿਧਾ ਦੇਣਾ ਸ਼ਲਾਘਾਯੋਗ ਕਦਮ-ਦਾਮਨ, ਰਟੌਲ, ਮੇਸੀ


ਹਰਪ੍ਰੀਤ ਕੌਰ ਸੰਗਰੂਰ, 1 ਅਪ੍ਰੈਲ 2021
          ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਰਚੂਅਲ ਸਮਾਗਮ ਰਾਹੀਂ ਰਾਜ ਦੀਆਂ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫ਼ਤ ਸਫਰ ਸਕੀਮ ਦੀ ਸ਼ੁਰੂਆਤ ਕੀਤੀ। ਵਰਚੂਅਲ ਸਮਾਗਮ ਦੌਰਾਨ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਸਰਕਾਰ ਨੇ ਔਰਤਾਂ ਨੂੰ 50 ਫੀਸਦੀ ਕਿਰਾਏ ਵਿਚ ਛੋਟ ਦੇ ਵਾਅਦੇ ਦੇ ਮੁਕਾਬਲੇ 100 ਫੀਸਦੀ ਕਿਰਾਇਆ ਛੋਟ ਦੇ ਕੇ ਮਹਿਲਾ ਸ਼ਸਕਤੀਕਰਨ ਲਈ ਸਰਕਾਰ ਦੀ ਵਚਨਬੱਧਤਾ ਦਿਖਾਈ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਔਰਤਾਂ ਦੇ ਸ਼ਸਕਤੀਕਰਨ ਲਈ ਉਨਾਂ ਦੀ ਸਰਕਾਰ ਵੱਲੋਂ ਪਹਿਲਾਂ ਮਹਿਲਾਵਾਂ ਨੂੰ ਪੰਚਾਇਤੀ ਰਾਜ ਸੰਸਥਾਵਾਂ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ 50 ਫੀਸਦੀ ਦਾ ਰਾਖਵਾਂਕਰਨ ਦਿੱਤਾ ਗਿਆ ਹੈ ਅਤੇ ਹੁਣ ਸਰਕਾਰੀ ਨੌਕਰੀਆਂ ਵਿਚ ਵੀ 33 ਫੀਸਦੀ ਦਾ ਰਾਖਵਾਂਕਰਨ ਔਰਤਾਂ ਨੂੰ ਦਿੱਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਦੱਸਿਆ ਕਿ ਸਰਕਾਰੀ ਬੱਸਾਂ ਵਿਚ ਮੁਫ਼ਤ ਸਫਰ ਦੀ ਸਹੁਲਤ ਪੰਜਾਬ ਰਾਜ ਦੀ ਹਦੂਦ ਅੰਦਰ ਪੰਜਾਬ ਰਾਜ ਦੀਆਂ ਵਸਨੀਕ ਸਾਰੀਆਂ ਔਰਤਾਂ ਨੂੰ ਮਿਲੇਗੀ ਅਤੇ ਇਹ ਸੁਵਿਧਾ ਪੀਆਰਟੀਸੀ, ਪਨਬਸ, ਪੰਜਾਬ ਰੋਡਵੇਜ ਦੀਆਂ ਸਾਰੀਆਂ ਨਾਨ ਏਸੀ ਬੱਸਾਂ ਵਿਚ ਉਪਲਬੱਧ ਹੋਵੇਗੀ।
        ਇਸ ਤੋਂ ਪਹਿਲਾਂ ਮੁੱਖ ਸਕੱਤਰ ਪੰਜਾਬ ਸ੍ਰੀਮਤੀ ਵਿਨੀ ਮਹਾਜਨ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ, ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀ ਬਰਿੰਦਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ।
           ਇਸ ਸਮਾਗਮ ਦੌਰਾਨ ਜ਼ਿਲਾ ਸਦਰ ਮੁਕਾਮ ਤੋਂ ਡਿਪਟੀ ਕਮਿਸ਼ਨਰ ਰਾਮਵੀਰ ਸਮੇਤ ਦਾਮਨ ਥਿੰਦ ਬਾਜਵਾ ਸੀਨੀਅਰ ਕਾਂਗਰਸੀ ਆਗੂ, ਮਾਸਟਰ ਅਜੈਬ ਸਿੰਘ ਰਟੋਲ  ਸੀਨੀਅਰ ਕਾਂਗਰਸੀ ਆਗੂ, ਮਹੇਸ ਕੁਮਾਰ ਮੇਸ਼ੀ ਵਾਇਸ ਚੇਅਰਮੈਨ ਸਮਾਲ ਸਕੇਲ ਉਦਯੋਗ ਅਤੇ ਐਕਸਪੋਰਟ ਵੀ ਜੁੜੇ ਹੋਏ ਸਨ।ਸਮਾਗਮ ਤੋਂ ਬਾਅਦ ਦਾਮਨ ਬਿੰਦ ਬਾਜਵਾ , ਅਜੈਬ ਸਿੰਘ ਰਟੌਲ ਅਤੇ ਮਹੇਸ਼ ਕੁਮਾਰ ਮੇਸੀ ਨੇ ਕਿਹਾ ਕਿ ਔਰਤਾਂ ਲਈ ਇਹ ਸਕੀਮ ਬਹੁਤ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫਤ ਸਫਰ ਮੁਹੱਈਆ ਕਰਵਾਉਣਾ ਰਾਜ ਸਰਕਾਰ ਦਾ ਸ਼ਲਾਗਯੇਗ ਕਦਮ ਹੈ, ਜਿਸ ਦਾ ਰੋਜਾਨਾ ਬੱਸਾਂ ਰਾਹੀਂ ਸਫਰ ਕਰਨ ਵਾਲੀਆਂ ਲੋੜਵੰਦ ਔਰਤਾ ਲਾਭ ਲੈ ਸਕਣਗੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਡੀ.ਐਸ.ਪੀ ਸਤਪਾਲ ਸਰਮਾ , ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਕਰਨਬੀਰ ਸਿੰਘ ਛੀਨਾ ,ਜ਼ਿਲ੍ਹਾ ਪ੍ਰੋਗਰਾਮ ਅਫਸਰ  ਗਗਨਦੀਪ ਸਿੰਘ ਤੋਂ ਇਲਾਵਾ ਹੋਰ ਆਗੂ ਤੇ ਅਧਿਕਾਰੀ ਹਾਜ਼ਰ ਸਨ।    

Advertisement
Advertisement
Advertisement
Advertisement
Advertisement
error: Content is protected !!