ਹਰਪ੍ਰੀਤ ਕੌਰ ਸੰਗਰੂਰ, 1 ਅਪ੍ਰੈਲ: 2021
ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੇ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਤਹਿਤ ਵਿਦੇਸ਼ ਵਿਚ ਪੜਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਤੇ ਨੋਜਵਾਨਾਂ ਦੀ ਪੀ.ਜੀ.ਆਰ.ਕਾਮ ਮੰਡੀ ਬੋਰਡ ਮੋਹਾਲੀ ਵਿਖੇ ਕਾਊਂਸਿਗ ਕੀਤੀ ਗਈ। ਇਹ ਜਾਣਕਾਰੀ ਜ਼ਿਲਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਵਿੰਦਰਪਾਲ ਸਿੰਘ ਨੇ ਦਿੱਤੀ।
ਰਵਿੰਦਰਪਾਲ ਸਿੰਘ ਨੇ ਕਿਹਾ ਕਿ ਪੀ.ਜੀ.ਆਰ.ਕਾਮ ਮੰਡੀ ਬੋਰਡ ਮੋਹਾਲੀ ਵਿਖੇ ਵਿਦੇਸ਼ ਸਟੱਡੀ ਅਤੇ ਕਾਊਂਸਲਿੰਗ ਲਈ ਪਲੇਸਮੈਂਟ ਸੈੱਲ ਸਥਾਪਤ ਕੀਤਾ ਗਿਆ ਸੀ, ਤਾਂ ਜੋ ਵਿਦਿਆਰਥੀਆਂ ਤੇ ਨੋਜਵਾਨਾਂ ਨੂੰ ਸਹੀ ਸੇਧ ਮਿਲ ਸਕੇ ਅਤੇ ਉਨਾਂ ਦੀ ਏਜੰਟਾਂ ਹੱਥੋਂ ਲੁੱਟ ਖਸੁੱਟ ਨਾ ਹੋਵੇ। ਉਨਾਂ ਕਿਹਾ ਕਿ 30 ਮਾਰਚ ਨੰੂ ਜ਼ਿਲੇ ਦੇ 21 ਪ੍ਰਾਰਥੀਆਂ ਨੂੰ ਇਸ ਪਲੇਸਮੈਂਟ ਸੈਲ ਵਿਖੇ ਵਿਦੇਸ਼ ਵਿੱਚ ਪੜਾਈ ਅਤੇ ਨੌਕਰੀ ਸਬੰਧੀ ਹਰ ਤਰਾ ਦੀ ਜਾਣਕਾਰੀ ਮੁਫ਼ਤ ਮੁਹੱਈਆ ਕਰਵਾਈ ਗਈ।
ਉਨਾਂ ਕਿਹਾ ਕਿ ਪਲੇਸਮੈਂਟ ਸੈਲ ਵਿੱਚ ਨੋਜਵਾਨਾਂ ਦੀ ਦਿਲਚਸਪੀ ਅਨੁਸਾਰ ਪੜਾਈ ਅਤੇ ਕਿੱਤੇ ਦੀ ਕਾਊਂਸਲਿੰਗ ਕੀਤੀ ਗਈ। ਉਨਾਂ ਕਿਹਾ ਕਿ ਵਿਦੇਸ਼ ਵਿਚ ਚੱਲ ਰਹੇ ਕੋਰਸਾਂ ਸਬੰਧੀ ਫੀਸ ਆਦਿ ਦੀ ਜਾਣਕਾਰੀ ਵੀ ਦਿੱਤੀ ਗਈ। ਜ਼ਿਲਾ ਰੋਜ਼ਗਾਰ ਅਫ਼ਸਰ ਨੇ ਕਿਹਾ ਕਿ ਨੌਜਵਾਨਾਂ ਵਰਕ ਪਰਮਟ, ਪੀ.ਆਰ. ਆਦਿ ਲਈ ਕਿਵੇਂ ਯੋਗ ਹੋ ਸਕਦੇ ਹਨ ਬਾਰੇ ਵੀ ਜਾਣਕਾਰੀ ਮਹੱਈਆ ਕਰਵਾਈ ਗਈ। ਇਸ ਕਾਊਂਸਿਗ ਪ੍ਰੋਗਰਾਮ ਵਿਚ ਪ੍ਰਾਰਥੀਆਂ ਨਾਲ ਮਿਸ ਸੁਮਿੰਦਰ ਕੌਰ ਕਰੀਅਰ ਕਾਊਂਸਲਰ ਤੇ ਸ੍ਰੀ ਕੁਲਵੰਤ ਸਿੰਘ ਰੋਜ਼ਗਾਰ ਅਫ਼ਸਰ ਵੀ ਸ਼ਾਮਿਲ ਹੋਏ।