ਜਿਲ੍ਹਾ ਪ੍ਰਸ਼ਾਸਨ ਨੇ ਮੱਲ ਮਾਰੀ, ਇੱਕੋ ਐੱਪ ‘ਚ ਜਾਣਕਾਰੀ ਸਾਰੀ

Advertisement
Spread information

ਡੀ ਸੀ ਫੂਲਕਾ  ਨੇ ਲਾਂਚ ਕੀਤੀ ਯੋਜਨਾ ਮੋਬਾਈਲ ਐੱਪ


ਰਘਬੀਰ ਹੈਪੀ , ਬਰਨਾਲਾ, 23 ਮਾਰਚ 2021
           ਸਰਕਾਰੀ ਸੇਵਾਵਾਂ ਲੋਕਾਂ ਦੇ ਦਰਾਂ ਤੱਕ ਲਿਆਉਣ ਦੀ ਇਕ ਹੋਰ ਕਾਮਯਾਬ ਕੋਸ਼ਿਸ਼ ਕਰਦਿਆਂ, ਜ਼ਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਯੋਜਨਾ ਨਾਂ ਦੀ ਮੋਬਾਇਲ ਐਪਲੀਕੈਸ਼ਨ ਲਾਂਚ ਕੀਤੀ । ਜਿਸ ਵਿਚ ਸਾਰੇ ਸਰਕਾਰੀ ਅਦਾਰਿਆਂ ਨਾਲ ਸਬੰਧਤ ਯੋਜਨਾਵਾਂ ਸ਼ਾਮਲ ਹਨ।

        ਇਸ ਮੌਕੇ ਉਹਨਾਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਆਦਿਤਿਆ ਡੇਚਲਵਾਲ ਅਤੇ ਜ਼ਿਲਾ ਸੂਚਨਾ ਅਫਸਰ ਸ਼੍ਰੀ ਨੀਰਜ ਕੁਮਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹਨਾਂ ਦੋਨਾਂ ਅਫਸਰਾਂ ਦੀ ਮਿਹਨਤ ਸਦਕਾ ਇਹ ਮੋਬਾਇਲ ਐਪਲੀਕੈਸ਼ਨ ਲਾਂਚ ਕੀਤੀ ਗਈ ਹੈ।

             ਇਸ ਮੋਬਾਇਲ ਐਪਲੀਕੈਸ਼ਨ ਚ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ, ਪੇਂਡੂ ਵਿਕਾਸ, ਸਿਹਤ ਵਿਭਾਗ ਅਤੇ ਸਮਾਜਿਕ ਸੁਰੱਖਿਆ ਵਿਭਾਗ ਸਬੰਧੀ ਸਾਰੀ ਜਾਣਕਾਰੀ ਅੱਪਲੋਡ ਕੀਤੀ ਗਈ ਹੈ। ਇਹ ਐੱਪ ਗੂਗਲ ਪਲੇ ਸਟੋਰ ਉੱਤੇ https://play.google.com/store/apps/details?id=com.nic.dsm ਜਾਂ ਫੇਰ ਬਰਨਾਲਾ ਦੀ ਵੈਬਸਾਈਟ www.barnala.gov.in ਤੋਂ ਵੀ ਡਾਊਨਲੋਡ ਕੀਤੀ ਜਾ ਸਕਦੀ ਹੈ। ਇਸ ਵਿਚ ਸਕੀਮ ਦਾ ਨਾਂ, ਸਬੰਧਿਤ ਵਿਭਾਗ ਦਾ ਨਾ, ਸਕੀਮ ਦਾ ਵੇਰਵਾ, ਲਾਭਪਾਤਰੀ ਦੀ ਯੋਗਤਾ, ਨੋਡਲ ਅਫਸਰ ਦਾ ਨਾ, ਫੋਨ ਨੰਬਰ ਅਤੇ ਈ ਮੇਲ ਐਡਰੈੱਸ ਮੌਜੂਦ ਹੈ।

                ਜ਼ਿਲ੍ਹਾ ਸੂਚਨਾ ਅਫਸਰ ਸ਼੍ਰੀ ਨੀਰਜ ਕੁਮਾਰ ਨੇ ਕਿਹਾ ਕਿ ਜਲਦ ਹੀ ਇਸ ਮੋਬਾਇਲ ਐਪਲੀਕੈਸ਼ਨ ਚ ਬਾਕੀ ਰਹਿੰਦੇ ਵਿਭਾਗਾਂ ਦੀ ਸੂਚਨਾ ਵੀ ਜੋੜ ਦਿੱਤੀ ਜਾਵੇਗੀ।

Advertisement
Advertisement
Advertisement
Advertisement
Advertisement
Advertisement
error: Content is protected !!