ਗੈਂਗਰੇਪ-ਅਦਾਲਤ ਨੇ ਮਾਂ-ਪੁੱਤ ਦੀ ਐਂਟੀਸਪੇਟਰੀ ਜਮਾਨਤ ਨੂੰ ਕਿਹਾ NO,,,

Advertisement
Spread information

ਪੀੜਤਾ ਦੇ ਜਾਹਿਰ ਕਰਦਾ ਪਤੀ ਅਤੇ ਸੱਸ ਦੀ ਐਂਟੀਸਪੇਟਰੀ ਜਮਾਨਤ ਰਿਜੈਕਟ


ਹਰਿੰਦਰ ਨਿੱਕਾ , ਬਰਨਾਲਾ 22 ਮਾਰਚ 2021

    ਜਿਲ੍ਹਾ ਤੇ ਸ਼ੈਸ਼ਨ ਜੱਜ ਵਰਿੰਦਰ ਅਗਰਵਾਲ ਨੇ ਅੱਜ ਤਾਂਤਰਿਕ ਗੈਂਗਰੇਪ ਮਾਮਲੇ ਦੇ ਅਹਿਮ ਦੋਸ਼ੀ ਮਾਂ-ਪੁੱਤ ਨੂੰ ਐਂਟੀਸਪੇਟਰੀ ਜਮਾਨਤ ਦੇਣ ਤੋਂ ਨਾਂਹ ਕਰ ਦਿੱਤੀ। ਗੈਂਗਰੇਪ ਪੀੜਤਾ ਦੇ ਜਾਹਿਰ ਕਰਦਾ ਪਤੀ ਲਖਵਿੰਦਰ ਸਿੰਘ ਅਤੇ ਉਸਦੀ ਮਾਂ ਬਲਜੀਤ ਕੌਰ ਵੱਲੋਂ 18 ਮਾਰਚ ਨੂੰ ਆਪਣੇ ਵਕੀਲ ਰਾਂਹੀ ਦਾਇਰ ਐਂਟੀਸਪੇਟਰੀ ਦੀ ਅਰਜੀ ਤੇ ਅੱਜ ਜਿਲ੍ਹਾ ਤੇ ਸ਼ੈਸਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ ਵਿੱਚ ਸੁਣਵਾਈ ਹੋਈ। ਬਚਾਉ ਪੱਖ ਦੇ ਵਕੀਲ ਨੇ ਜਿੱਥੇ ਨਾਮਜਦ ਦੋਸ਼ੀਆਂ ਨੂੰ ਐਂਟੀਸਪੇਟਰੀ ਜਮਾਨਤ ਦੇਣ ਲਈ ਦਲੀਲਾਂ ਦਿੱਤੀਆਂ, ਉੱਥੇ ਹੀ ਪੀੜਤ ਧਿਰ ਦੇ ਪ੍ਰਸਿੱਧ ਫੌਜਦਾਰੀ ਵਕੀਲ ਅਤੇ ਸਾਬਕਾ ਐਮ.ਪੀ. ਸਰਦਾਰ ਰਾਜਦੇਵ ਸਿੰਘ ਨੇ ਦੋਵਾਂ ਨਾਮਜਦ ਦੋਸ਼ੀਆਂ ਦੀ ਹਿਰਾਸਤੀ ਪੁੱਛਗਿੱਛ ਦੀ ਜਰੂਰਤ ਤੇ ਜੋਰ ਦਿੰਦਿਆਂ ਐਂਟੀਸਪੇਟਰੀ ਜਮਾਨਤ ਨਾ ਦੇਣ ਲਈ ਠੋਸ ਦਲੀਲਾਂ ਦਿੱਤੀਆਂ। ਦੋਵਾਂ ਪੱਖਾਂ ਦੀ ਜੋਰਦਾਰ ਬਹਿਸ ਸੁਣਨ ਉਪਰੰਤ ਮਾਨਯੋਗ ਅਦਾਲਤ ਨੇ ਪੀੜਤ ਪੱਖ ਦੇ ਵਕੀਲ ਸਰਦਾਰ ਰਾਾਜਦੇੇਵ ਸਿੰਘ ਖਾਲਸਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋੋੋਸੀ ਮਾਂ-ਪੁੱਤ ਦੀ ਐਂਟੀਸਪੇਟਰੀ ਜਮਾਨਤ ਲਈ ਦਿੱਤੀ ਅਰਜੀ ਡਿਸਮਿਸ ਕਰ ਦਿੱਤੀ। ਵਰਨਣਯੋਗ ਹੈ ਕਿ 24 ਜੂਨ 2020 ਨੂੰ ਸ਼ਹਿਰ ਦੇ ਪੱਤੀ ਰੋਡ ਖੇਤਰ ਤੋਂ ਭੇਦਭਰੀ ਹਾਲਤ ਵਿੱਚ ਲਾਪਤਾ ਹੋਈ ਕਰੀਬ 22 ਵਰ੍ਹਿਆਂ ਦੀ ਲੜਕੀ ਦੇ ਸਬੰਧ ਵਿੱਚ ਥਾਣਾ ਸਿਟੀ 1 ਬਰਨਾਲਾ ਵਿਖੇ 10 ਜੁਲਾਈ ਨੂੰ ਐਫ.ਆਈ.ਆਰ. ਨੰਬਰ 340 ਅਧੀਨ ਜੁਰਮ 346 ਆਈਪੀਸੀ ਦੇ ਤਹਿਤ ਕਰਮਜੀਤ ਕੌਰ ਉਰਫ ਅਮਨ ਦੇ ਖਿਲਾਫ ਦਰਜ਼ ਹੋਈ ਸੀ। ਕੁਝ ਮਹੀਨਿਆਂ ਬਾਅਦ ਲਾਪਤਾ ਲੜਕੀ ਅਤੇ ਉਸ ਦੇ ਜਾਹਿਰ ਕਰਦਾ ਪਤੀ ਲਖਵਿੰਦਰ ਸਿੰਘ ਤੇ ਪੀੜਤ ਲੜਕੀ ਵੱਲੋਂ ਆਪਣੀ ਸੁਰੱਖਿਆ ਲਈ ਜਿਲ੍ਹਾ ਤੇ ਸ਼ੈਸ਼ਨ ਲੁਧਿਆਣਾ ਦੀ ਅਦਾਲਤ ਵਿੱਚ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੀੜਤ ਲੜਕੀ ਨੇ ਬਰਨਾਲਾ ਅਦਾਲਤ ਦੇ ਇਲਾਕਾ ਮਜਿਸਟ੍ਰੇਟ ਦੀ ਅਦਾਲਤ ਵਿੱਚ 164 ਸੀਆਰਪੀਸੀ ਦੇ ਬਿਆਨ ਵੀ ਰਿਕਾਰਡ ਕਰਵਾ ਦਿੱਤੇ ਸਨ ਕਿ ਉਹ ਆਪਣੇ ਪਤੀ ਲਖਵਿੰਦਰ ਸਿੰਘ ਦੇ ਨਾਲ ਹੀ ਅਜਾਦ ਮਰਜੀ ਨਾਲ ਰਹਿ ਰਹੀ ਹੈ। ਪਰੰਤੂ ਲਾਪਤਾ ਦੀ ਘਟਨਾ ਦੇ ਕਰੀਬ 9 ਕੁ ਮਹੀਨਿਆਂ ਬਾਅਦ ਪੀੜਤ ਲੜਕੀ ਜਦੋਂ ਕਿਸੇ ਤਰ੍ਹਾਂ ਨਾਮਜਦ ਦੋੋੋਸੀਆਂਂ ਦੇ ਚੁੁੰੰਗਲ ਵਿਚੋਂ ਨਿੱਕਲ  ਕੇ ਆਪਣੇ ਮਾਪਿਆਂ ਕੋਲ ਪਹੁੰਚੀ ਤਾਂ ਉਸ ਨੂੰ  ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਿਲ ਕਰਵਾਇਆ ਗਿਆ। ਹਸਪਤਾਲ ਵੱਲੋਂ ਪੁਲਿਸ ਨੂੰ ਭੇਜੀ ਸੂਚਨਾ ਉਪਰੰਤ ਮਾਨਯੋਗ ਜੱਜ ਬਬਲਜੀਤ ਕੌਰ ਨੇ ਪੀੜਤ ਲੜਕੀ ਦਾ ਦੁਬਾਰਾ ਫਿਰ 164 ਸੀਆਰਪੀਸੀ ਦੇ ਤਹਿਤ ਬਿਆਨ ਕਲਮਬੰਦ ਕੀਤਾ। ਜਿਸ ਵਿੱਚ ਪੀੜਤ ਵੱਲੋਂ ਲਾਏ ਸੰਗੀਨ ਦੋਸ਼ਾਂ ਤੋਂ ਬਾਅਦ ਪੁਲਿਸ ਨੇ ਤਾਂਤਰਿਕ ਮਨੋਜ ਬਾਬਾ ਸਹਿਤ ਹੋਰ ਕਈ ਵਿਅਕਤੀਆਂ ਦੇ ਖਿਲਾਫ ਅਧੀਨ ਜੁਰਮ 346/376 ਡੀ/328/506/166 ਏ/120 ਬੀ/34 ਆਈਪੀਸੀ ਅਤੇ ਐਸ.ਸੀ/ਐਸਟੀ ਐਕਟ ਦੀ ਸੈਕਸ਼ਨ 3/4/5 ਦਾ ਜੁਰਮ ਪਹਿਲੀ ਐਫਆਈਆਰ ਵਿੱਚ ਆਇਦ ਕਰ ਦਿੱਤਾ ਗਿਆ। ਹੁਣ ਤੱਕ ਪੁਲਿਸ ਨੇ ਕੇਸ ਵਿੱਚ ਨਾਮਜਦ ਕੁੱਲ 8 ਦੋਸ਼ੀਆਂ ਨੂੰ ਗਿਰਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਜਦੋਂ ਕਿ ਇੱਕ ਨਾਮਜ਼ਦ ਦੋਸ਼ੀ ਅਕਾਲੀ ਆਗੂ ਧਰਮਿੰਦਰ ਘੜੀਆਂ ਵਾਲੇ ਦੀ ਗਿਰਫਤਾਰੀ ਉੱਪਰ ਕੁਝ ਦਿਨ ਪਹਿਲਾਂ ਮਾਨਯੋਗ ਹਾਈਕੋਰਟ ਨੇ ਰੋਕ ਲਗਾ ਦਿੱਤੀ ਸੀ।  

Advertisement

Advertisement
Advertisement
Advertisement
Advertisement
Advertisement
error: Content is protected !!