ਬਿੱਟੂ ਜਲਾਲਾਬਾਦੀ , ਜਲਾਲਾਬਾਦ- 22 ਮਾਰਚ 2021
ਬਾਬਾ ਅਲਖ ਗਿਰ ਜੀ ਦੀ ਯਾਦ ਵਿਚ 19ਵਾਂ ਯਾਦਗਾਰੀ ਮੇਲਾ ਪਿੰਡ ਖੁੜੰਜ ਵਿਖੇ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਲਾਲਾਬਾਦ ਦੇ ਵਿਧਾਇਕ ਸ੍ਰੀ ਰਮਿੰਦਰ ਆਵਲਾ ਪੁੱਜੇ ਜਦ ਕਿ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਵੀ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ। ਇਸ ਮੌਕੇ ਪਿੰਡ ਦੇ ਨੰਬਰਦਾਰ ਅਤੇ ਸਾਬਕਾ ਸਰਪੰਚ ਸ. ਗੁਰਲਾਲ ਸਿੰਘ ਸੰਧੂ ਨੇ ਸਭ ਨੂੰ ਜੀ ਆਇਆ ਨੂੰ ਆਖਿਆ।ਇਸ ਮੌਕੇ ਬੋਲਦਿਆਂ ਵਿਧਾਇਕ ਸ. ਰਮਿੰਦਰ ਸਿੰਘ ਆਵਲਾ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਖੇਡਾਂ ਨੂੰ ਉਤਸਾਹਿਤ ਕਰਨ ਲਈ ਪਿੰਡਾਂ ਵਿਚ ਵੱਡੇ ਪੱਧਰ `ਤੇ ਸਟੇਡੀਅਮ ਬਣਾ ਰਹੀ ਹੈ। ਉਨ੍ਹਾਂ ਨੇ ਪਿੰਡ ਵਿਚ ਨਵੇਂ ਬਣੇ ਸਟੇਡੀਅਮ ਦਾ ਉਦਘਾਟਨ ਵੀ ਕੀਤਾ। ਇਹ ਸਟੇਡੀਅਮ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਪਿਤਾ ਅਤੇ ਪਿੰਡ ਦੇ ਨੰਬਰਦਾਰ ਸ. ਗੁਰਲਾਲ ਸਿੰਘ ਸੰਧੂ ਨੇ ਅੱਗੇ ਹੋ ਕੇ ਬਣਵਾਇਆ ਹੈ।ਵਿਧਾਇਕ ਸ. ਰਮਿੰਦਰ ਸਿੰਘ ਆਵਲਾ ਨੇ ਇਸ ਮੌਕੇ 51 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ।ਇਸ ਮੌਕੇ ਸ. ਗੁਰਲਾਲ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਟੇਡੀਅਮ ਬਣਨ ਨਾਲ ਖਿਡਾਰੀਆਂ ਨੂੰ ਖੇਡਾਂ ਖੇਡਣੀਆਂ ਹੋਰ ਸੁਖਾਲੀਆਂ ਹੋ ਜਾਣਗੀਆਂ ਤੇ ਖਿਡਾਰੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਜ਼ਿਆਦਾ ਧਿਆਨ ਦੇ ਸਕਣਗੇ।
ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਤੋਂ ਇਲਾਵਾ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਕੰਬੋਜ਼, ਚੇਅਰਮੈਨ ਸੁਖਵੰਤ ਸਿੰਘ ਬਰਾੜ, ਸ੍ਰੀ ਰੰਜਮ ਕਾਮਰਾ, ਸ੍ਰੀ ਰੂਬੀ ਗਿੱਲ, ਚੇਅਰਮੈਨ ਮਾਰਕਿਟ ਕਮੇਟੀ ਰਾਜ ਬਖਸ਼, ਚੇਅਰਮੈਨ ਲੈਂਡ ਮਾਰਗੇਜ਼ ਬੈਂਕ ਡਾ. ਸ਼ੰਟੀ ਕਪੂਰ, ਬਲਾਕ ਸੰਮਤੀ ਚੇਅਰਮੈਨ ਜਲਾਲਾਬਾਦ ਰਤਨ ਸਿੰਘ, ਰਾਜਦੀਪ ਕੌਰ, ਗੁਰਪ੍ਰੀਤ ਸਿੰਘ ਵਿਰਕ, ਸੁਭਾਸ਼ ਚੰਦਰ, ਨਿਰਮਲ ਸਿੰਘ, ਰਾਜੇਸ਼ ਜਾਖੜ, ਸ਼ਲਿੰਦਰ ਜਾਖੜ, ਬਲਕਾਰ ਜ਼ੋਸਨ ਚੇਅਰਮੈਨ ਕੰਬੋਜ਼ ਭਲਾਈ ਬੋਰਡ ਵੀ ਹਾਜ਼ਰ ਸਨ।ਇਸ ਤੋਂ ਪਹਿਲਾਂ ਪੰਜਾਬੀ ਕਲਾਕਾਰ ਪੰਮਾ ਜੱਟ, ਬਾਈ ਭੋਲਾ ਯਮਲਾ, ਪ੍ਰੀਤੀ ਮਾਨ ਨੇ ਸਭਿਆਚਾਰਕ ਪ੍ਰੋਗਰਾਮ ਕਲਚਰ ਡਾਇਰੈਕਟਰ ਸ਼ੌਂਕੀ ਕੰਬੋਜ਼ ਦੀ ਅਗਵਾਈ ਵਿਚ ਪੇਸ਼ ਕੀਤਾ। ਇਸ ਮੌਕੇ ਕਬੱਡੀ ਦੇ ਮੈਚ ਕਰਵਾਏ ਗਏ ਜਿਸ ਦੇ ਫਾਈਨ ਮੈਚ ਘਾਘਾਂ ਦੀ ਟੀਮ ਨੇ ਖਾਰਾ ਦੀ ਟੀਮ ਨੂੰ ਹਰਾਇਆ। ਜੇਤੂ ਟੀਮ ਨੂੰ 31 ਹਜ਼ਾਰ ਰੁਪਏ ਅਤੇ ਉਪ ਜੇਤੂ ਨੂੰ 21 ਹਜਾਰ ਰੁਪਏ ਦਾ ਇਨਾਮ ਦਿੱਤਾ ਗਿਆ। ਬੈਸਟ ਰੇਡਰ ਟੀਮ ਯੋਧਾ ਅਤੇ ਬੈਸਟ ਜਾਫੀ ਭਾਗਉ ਘਾਘਾ ਬਣਿਆ। ਕੂੜੀਆਂ ਦੇ ਮੁਕਾਬਲੇ ਵਿਚ ਲੈਂਡ ਮਾਰਕ ਕਲਬ ਮਹਿਣਾ ਨੇ ਹਰਮਨ ਕਲਬ ਅਮ੍ਰਿਤਸਰ ਨੂੰ ਹਰਾਇਆ।
ਇਸ ਮੌਕੇ ਨਗਰ ਨਿਵਾਸੀਆਂ ਸਰਪੰਚ ਅਮਰਿੰਦਰ ਸਿੰਘ, ਜਗਸੀਰ ਸਿੰਘ (ਪੱਪੂ), ਮਗਲ ਸਿੰਘ ਬਰਾੜ, ਜੰਗੀਰ ਸਿੰਘ ਗਿੱਲ, ਸ਼ਿਵਦੇਵ ਵਿਰਕ, ਗਿਆਨ ਚੰਦ, ਗੁਰਪ੍ਰੀਤ ਸਿੰਘ, ਰਾਜਪ੍ਰੀਤ ਸਿੰਘ ਜ਼ਸਪਾਲ ਸਿੰਘ ਪੰਚ ਤੋਂ ਇਲਾਵਾ ਹੋਰ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।