ਬੀ ਐਲ ਓ ਨੂੰ ਜਲਦੀ ਸਲਾਨਾ ਮਿਹਨਤਦਾਨਾਂ ਦਿੱਤਾ ਜਾਵੇਗਾ : ਦਰਸ਼ਨ ਸਿੰਘ
ਅਸ਼ੋਕ ਵਰਮਾ , ਬਠਿੰਡਾ 20 ਮਾਰਚ 2021
ਮੁੱਖ ਚੋਣ ਕਮਿਸ਼ਨ ਅਫ਼ਸਰ ਪੰਜਾਬ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਸਮੂਹ ਚੋਣ ਅਫਸਰ ਅਤੇ ਚੋਣ ਅਫਸਰ ਤਹਿਸੀਲਦਾਰਾਂ ਦੇ ਨਾਲ ਵਿਸ਼ੇਸ਼ ਗੱਲਬਾਤ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ-ਵੱਖ ਨੁਕਤਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਪਾਇਆ ਗਿਆ ਕਿ ਬਠਿੰਡਾ ਦਿਹਾਤੀ ਖੇਤਰ 093 ਵਿੱਚ ਬੀ ਐਲ ਓਜ਼ ਦਾ ਕੰਮ ਕਾਫੀ ਢਿੱਲਾ ਚੱਲ ਰਿਹਾ ਹੈ । ਇਸ ਸਬੰਧੀ ਅੱਜ ਬਠਿੰਡਾ ਦਿਹਾਤੀ ਦੇ ਸਮੂਹ ਬੀ.ਐਲ .ਓਜ਼ ਨਾਲ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਏ ਡੀ ਸੀ ਵਿਕਾਸ ਬਠਿੰਡਾ ਦੇ ਮੀਟਿੰਗ ਹਾਲ ਵੱਖ-ਵੱਖ ਸ਼ਿਫਟਾਂ ਵਿੱਚ 160 ਦੇ ਕਰੀਬ ਟਰੇਨਿੰਗ ਮੀਟਿੰਗ ਵਿੱਚ ਭਾਗ ਲਿਆ ।ਇਸ ਮੀਟਿੰਗ ਦੌਰਾਨ ਸਹਾਇਕ ਚੋਣ ਅਫਸਰ ਹਲਕਾ ਦਿਹਾਤੀ 093 ਬਠਿੰਡਾ ਨੇ ਦੱਸਿਆ ਕਿ ਬਠਿੰਡਾ ਦਿਹਾਤੀ ਦੇ ਪਿੰਡਾਂ ਵਿੱਚ ਕੰਮ ਕਰਨ ਵਾਲੇ ਬੀ ਐਲ ਓਜ਼ ਦਾ ਈ ਐਪਿਕ ਕਾਰਡ ਡਾਊਨਲੋਡ ਕਰਨ ਲਈ ਕੰਮ 50 ਪ੍ਰਤੀਸ਼ਤ ਹੋਇਆ ਹੈ । ਇਸ ਕੰਮ ਨੂੰ ਕਰਨ ਲਈ ਸਿਰੇ ਚੜਾਉਣ ਲਈ ਬੀ ਐਲ ਓਜ਼ ਨੂੰ ਆਪਣੀ ਡਿਊਟੀ ਘਰ ਘਰ ਜਾ ਕੇ ਕਰਨ ਲਈ ਵੋਟਰਾਂ ਨੂੰ ਈ ਐਪਿਕ ਕਾਰਡ ਡਾਊਨਲੋਡ ਕਰਨ ਲਈ ਬੀ ਐਲ ਓਜ਼ ਡਿਊਟੀ ਕਰਨ ਲਈ ਫ਼ਾਰਗ ਕੀਤਾ ਗਿਆ ਹੈ ।
ਇਸ ਮੌਕੇ ਸਮੂਹ ਬੀ ਐਲ ਓਜ਼ ਨੇ ਚੋਣ ਕਮਿਸ਼ਨ ਅਫ਼ਸਰ ਬਠਿੰਡਾ ਸਾਹਮਣੇ ਆਪਣੀਆਂ ਸੱਮਸਿਆ ਬਾਰੇ ਦੱਸਿਆ ਕਿ ਪਿੰਡਾਂ ਵਿੱਚ ਨੈਟਵਰਕ ਦੀ ਕਾਫ਼ੀ ਸੱਮਸਿਆ ਆ ਰਾਹੀਂ ਹੈ । ਇਸ ਕਰਕੇ ਈ ਐਪਿਕ ਕਾਰਡ ਡਾਊਨਲੋਡ ਕਰਨ ਲਈ ਕਾਫੀ ਸੱਮਸਿਆ ਆ ਰਾਹੀਂ ਹੈ । ਉਨ੍ਹਾਂ ਇਹ ਵੀ ਕਿਹਾ ਕਿ ਸਮੂਹ ਬੀ ਐਲ ਓਜ਼ ਨੂੰ ਪਿਛਲੇ ਸਮੇਂ ਦਾ ਮਿਹਨਤ ਦਾਨਾਂ ਵੀ ਨਹੀਂ ਮਿਲਿਆ ਹੈ । ਸਹਾਇਕ ਚੋਣ ਅਫਸਰ ਬਠਿੰਡਾ ਨੇ ਦੱਸਿਆ ਕਿ ਜਲਦੀ ਹੀ ਬੀ ਐਲ ਓਜ਼ ਬਠਿੰਡਾ ਨੂੰ ਚੋਣ ਕਮਿਸ਼ਨ ਅਫ਼ਸਰ ਬਠਿੰਡਾ ਵੱਲੋਂ ਮਿਹਨਤਦਾਨਾਂ ਸਾਰੇ ਬੀ ਐਲ ਓਜ਼ ਦੇ ਖਾਤਿਆਂ ਵਿੱਚ ਪਾ ਦਿੱਤਾ ਜਾਵੇਗਾ । ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਬੀ ਐਲ ਓਜ਼ ਦੀ ਡਿਊਟੀ ਪੋਲਿੰਗ ਸਟਾਫ ਵਿੱਚ ਲਾਉਣ ਤੋਂ ਗੁਰੇਜ਼ ਕੀਤਾ ਜਾਵੇਗਾ । ਇਸ ਮੌਕੇ ਮੀਟਿੰਗ ਵਿੱਚ ਟਰੇਨਿੰਗ ਅਫਸਰ ਇਕਬਾਲ ਸਿੰਘ , ਸਹਾਇਕ ਚੋਣ ਅਫਸਰ ਦਰਸ਼ਨ ਸਿੰਘ ਜਿਲ੍ਹਾ ਪ੍ਰੀਸ਼ਦ ਬਠਿੰਡਾ , ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ, ਸਤਨਾਮ ਸਿੰਘ,ਰਾਵਿਤ ਬਾਂਸਲ, ਅਨਮੋਲ ਸਿੰਘ, ਸ਼ਿਵਚਰਨ ਸਿੰਘ ਆਦਿ ਹਾਜ਼ਰ ਸਨ ।