ਬੀ.ਟੀ.ਐਨ. ਫਾਜ਼ਿਲਕਾ 20 ਮਾਰਚ 2021
ਫਾਜ਼ਿਲਕਾ ਹਲਕੇ ਦੇ ਵਿਕਾਸ ਦੀ ਰਫਤਾਰ ਨੂੰ ਹੋਰ ਤੇਜ਼ ਕਰਨ ਲਈ ਵੱਖ ਵੱਖ ਪਿੰਡਾਂ ਜਿਵੇਂ ਮੰਡੀ ਲਾਧੂਕਾ, ਬਸਤੀ ਚੰਡੀਗੜ੍ਹ, ਫਤਿਹਗੜ੍ਹ, ਗੰਦੜ ਅਤੇ ਨਵਾ ਅਹਿਲ ਬੋਦਲਾ ਆਦਿ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਚਾਲੂ ਕਰਕੇ ਨੀਂਹ ਪੱਥਰ ਰੱਖਦੇ ਹੋਏ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਉਦਘਾਟਨ ਕੀਤੇ।ਸ. ਘੁਬਾਇਆ ਨੇ ਕਿਹਾ ਕਿ ਲੋਕਾਂ ਦੀਆ ਮੰਗਾਂ ਨੂੰ ਪੂਰਾ ਕਰਦੇ ਹੋਏ 97 ਲੱਖ ਪੰਜਾਹ ਹਜ਼ਾਰ ਰੁਪਏ ਦੇ ਕੰਮ ਚਾਲੂ ਕੀਤੇ ਗਏ ਜੋ ਕਿ ਪਿੰਡਾ ਲਈ ਕਮਿਊਨਿਟੀ ਹਾਲ, ਪਬਲਿਕ ਸ਼ੈੱਡ, ਸ਼ਮਸ਼ਾਨ ਭੂਮੀ ਦੀ ਸੜਕ ਪੱਕੀ ਕਰ ਲਈ ਅਤੇ ਪਿੰਡਾਂ ਦੀਆ ਕੱਚੀਆਂ ਗਲੀਆਂ ਨੂੰ ਪੱਕਾ ਕਰਨ ਲਈ ਇੰਟਰ ਲੋਕ ਟਾਇਲ ਲਗਾਈ ਗਈ।ਵਿਧਾਇਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ ਜਿਵੇਂ ਪਹਿਲਾ ਸਰਕਾਰ ਬਣਦਿਆਂ ਬੁਢਾਪਾ ਪੈਨਸ਼ਨ 500 ਤੋ 750 ਕੀਤੀ ਹੁਣ ਵਾਧਾ ਕਰਕੇ 1500 ਪ੍ਰਤੀ ਮਹੀਨਾ ਕਰ ਦਿੱਤੀ ਹੈ। ਸ਼ਗਨ ਸਕੀਮ 51000 ਅਤੇ ਮਹਿਲਾਵਾਂ ਲਈ ਮੁਫਤ ਬੱਸ ਕਰਾਇਆ ਕਰ ਦਿੱਤਾ ਹੈ। ਘੁਬਾਇਆ ਨੇ ਕਿਹਾ ਕਿ ਕਾਂਗਰਸ ਪਾਰਟੀ ਪਹਿਲਾਂ ਵੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਚ ਪਹਿਲ ਦੇ ਆਧਾਰ ਲਾਗੂ ਕਰਦੀ ਹੈ ਅੱਜ ਕੈਪਟਨ ਸਾਹਿਬ ਜੀ ਦੇ ਸਹਿਯੋਗ ਨਾਲ ਹਰੇਕ ਸਕੂਲ ਨੂੰ ਸਮਾਰਟ ਸਕੂਲ ਚ ਬਦਲਿਆ ਜਾ ਚੁੱਕਾ ਹੈ ਤਾਂ ਲੋਕ ਪ੍ਰਾਈਵੇਟ ਸਕੂਲਾਂ ਚੋ ਬੱਚੇ ਹਟਾ ਕੇ ਸਰਕਾਰੀ ਸਕੂਲਾਂ ਚ ਮੁਫਤ ਪੜ੍ਹਾ ਸਕਣ।
ਇਸ ਮੌਕੇ ਗੁਰਦਿਆਲ ਸਿੰਘ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਸਰਪੰਚ ਮਿਹਰ ਚੰਦ ਵਡੇਰਾ, ਗੁਰਜੀਤ ਸਿੰਘ ਗਿੱਲ ਮੈਂਬਰ ਬਲਾਕ ਸੰਮਤੀ, ਗੁਰਪ੍ਰੀਤ ਸਿੰਘ ਮੈਂਬਰ ਸ਼ਕਾਇਤ ਨਿਵਾਰਨ ਕਮੇਟੀ, ਸਰਪੰਚ ਬਾਊ ਰਾਮ, ਰਾਣੋ ਬਾਈ ਸਰਪੰਚ, ਮਲਕੀਤ ਸਿੰਘ ਸਰਪੰਚ, ਫੱਤਾ ਸਿੰਘ ਸਰਪੰਚ, ਰਾਹੁਲ ਕੁੱਕੜ ਜ਼ੋਨ ਇਨਚਾਰਜ, ਗੁਰਜਿੰਦਰ ਸਿੰਘ ਬੀ ਡੀ ਪੀ ਓ ਭੱਜਣ ਸਿੰਘ ਜੇ ਈ, ਇੰਦਰਜੀਤ ਪੰਚਾਇਤ ਸਕੱਤਰ, ਚਰਨਜੀਤ ਸਿੰਘ ਪੰਚਾਇਤ ਸਕੱਤਰ, ਵੇਦ ਪ੍ਰਕਾਸ਼ ਨਰੂਲਾ ਪੰਚ, ਰਿੰਕੀ ਪੰਚ, ਹਰਬੰਸ ਸਿੰਘ ਪੰਚ, ਸੁਰਿੰਦਰ ਕੁਮਾਰ ਪੰਚ, ਓਮ ਪ੍ਰਕਾਸ਼ ਪੰਚ, ਮੀਨਾ ਛਾਬੜਾ, ਭਾਗਾ ਭਰੀ, ਵੀਰੋ ਬਾਈ ਪੰਚ, ਵੀਰੋ ਬਾਈ ਪੰਚ, ਫੁਲਵੰਤੀ ਪੰਚ, ਪ੍ਰਕਾਸ਼ ਕੌਰ, ਰਾਜੋ ਬਾਈ ਪੰਚ, ਗੁਰਮੀਤ ਕੌਰ ਪੰਚ, ਮੱਖਣ ਸਿੰਘ ਪੰਚ, ਬਾਘਾ ਸਿੰਘ ਐਕਸ ਸਰਪੰਚ, ਮੋਹਨ ਲਾਲ, ਡਿਪੋ ਬਾਈ, ਲਕਸ਼ਮਣ ਦਾਸ ਪੰਚ, ਕਸ਼ਮੀਰ ਸਿੰਘ ਪੰਚ, ਦਲੀਪ, ਕ੍ਰਿਸ਼ਨ, ਸੋਨਾ ਸਿੰਘ, ਚੰਨ ਸਿੰਘ ਲਖਵਿੰਦਰ ਸਿੰਘ, ਸ਼ਮਟਾ ਸਰਪੰਚ, ਬਖਸ਼ੀਸ਼ ਸਿੰਘ ਸਰਪੰਚ, ਮਾਸਟਰ ਛਿੰਦਰ ਸਿੰਘ ਲਾਧੂਕਾ, ਗੁਲਾਬੀ ਸਰਪੰਚ ਲਾਧੂਕਾ, ਨੀਲਾ ਮਦਾਨ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ