ਕਰੋਨਾ ਦੇ ਫੈਲਾਅ ਨੂੰ ਰੋਕਣ ’ਚ ਸਹਿਯੋਗ ਦੀ ਅਪੀਲ
ਰਘਵੀਰ ਹੈਪੀ , ਬਰਨਾਲਾ, 19 ਮਾਰਚ 2021
ਬਰਨਾਲਾ ਸ਼ਹਿਰ ਵਿੱਚ ਦੁਕਾਨਦਾਰਾਂ/ਵਪਾਰੀਆਂ ਨੂੰ ਦੁਕਾਨਾਂ ’ਤੇ ਆਉਣ ਵਾਲੇ ਗਾਹਕਾਂ ਨੂੰ ਮਾਸਕ ਪਾਉਣ ਲਈ ਪ੍ਰੇਰਨ ਵਾਸਤੇ ਜ਼ਿਲਾ ਪ੍ਰਸ਼ਾਸਨ ਵੱਲੋਂ ‘ਮਾਸਕ ਨਹੀਂ ਤਾਂ ਸੇਵਾ ਨਹੀਂ’ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਸਹਾਇਕ ਕਮਿਸ਼ਨਰ ਰਾਜ ਟੈਕਸ ਦਫਤਰ ਦੇ ਅਧਿਕਾਰੀਆਂ ਵੱਲੋਂ ਬਰਨਾਲਾ ਸ਼ਹਿਰ ਦੇ ਵੱਖ ਵੱਖ ਵਪਾਰੀਆਂ ਤੇ ਹੋਰ ਧਿਰਾਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਰਾਜ ਕਰ ਅਫਸਰ ਸ੍ਰੀ ਕਪਿਲ ਜਿੰਦਲ ਨੇ ਸਬੰਧਤ ਧਿਰਾਂ ਨੂੰ ਅਪੀਲ ਕੀਤੀ ਕਿ ਕਰੋਨਾ ਵਿਰੁੱਧ ਮੁਹਿੰਮ ਵਿਚ ਜ਼ਿਲਾ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ। ਉਨਾਂ ਕਿਹਾ ਕਿ ਕਰੋਨਾ ਵਾਇਰਸ ਦੇ ਕੇਸ ਮੁੜ ਵਧ ਰਹੇ ਹਨ। ਇਨਾਂ ਕੇਸਾਂ ਨੂੰ ਵਧਣ ਤੋਂ ਰੋਕਣ ਲਈ ਗਾਹਕਾਂ ਨੂੰ ਮਾਸਕ ਪਾਉਣ ਲਈ ਪ੍ਰੇਰਿਆ ਜਾਵੇ। ਉਨਾਂ ਕਿਹਾ ਕਿ ‘ਮਾਸਕ ਨਹੀਂ ਤਾਂ ਸੇਵਾ ਨਹੀਂ’ ਮੁਹਿੰਮ ਬਾਰੇ ਗਾਹਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਮੌਕੇ ਵੱਖ ਵੱਖ ਅਦਾਰਿਆਂ ਤੋਂ ਵਿਕਾਸ ਕੁਮਾਰ, ਹੈਪੀ ਸਿੰਘ, ਵਿਜੈ ਕੁਮਾਰ, ਪਾਰੁਲ ਸੁਨੇਜਾ, ਪਵਨ ਕੁਮਾਰ, ਨਿਸ਼ਾਂਤ ਸਿੰਗਲਾ ਤੇ ਸਮੂਹ ਸਟਾਫ ਹਾਜ਼ਰ ਸੀ।