ਸੋਨੀ ਪਨੇਸਰ , ਸ਼ੇਰਪੁਰ 17 ਮਾਰਚ 2021
ਜਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਦੀਆਂ ਹਦਾਇਤਾਂ ਅਤੇ ਡੀ ਐਸ ਪੀ ਸਬ ਡਿਵੀਜ਼ਨ ਧੂਰੀ ਪਰਮਜੀਤ ਸਿੰਘ ਸੰਧੂ ਦੀ ਸੁਯੋਗ ਰਹਿਨੁਮਾਈ ਹੇਠ ਨਸ਼ਾ ਸਮੱੱਗਲਰਾਂ ਖਿਲਾਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸ਼ੇਰਪੁਰ ਦੀ ਪੁਲਿਸ ਵੱਲੋਂ ਸਰਾਬ ਦੇ 2 ਵੱਡੇ ਸਮੱਗਲਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿਿਚੋਂ ਭਾਰੀ ਮਾਤਰਾ ਵਿੱਚ ਸਰਾਬ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਚ ਉ ਬਲਵੰਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ 16 /17 ਮਾਰਚ ਦੀ ਦਰਮਿਆਨੀ ਰਾਤ ਨੂੰ ਏ.ਐਸ ਆਈ ਗੁਰਜੰਟ ਸਿੰਘ ਸਮੇਤ ਪੁਲਿਸ ਪਾਰਟੀ ਬਾ ਸਿਲਸਿਲਾ ਗਸ਼ਤ ਚੈਕਿੰਗ -ਪੁਆਇੰਟ ਈਨਾ ਬਾਜਵਾ ਰੋਡ ਸੇਰਪੁਰ ਵਿਖੇ ਮੌਜੂਦ ਸੀ। ਉਸ ਨੂੰ ਮੁੱਖਬਰ ਖਾਸ ਨੇ ਅਲਹਿਦਗੀ ਵਿੱਚ ਇਤਲਾਹ ਦਿੱਤੀ ਕਿ ਜਰਨੈਲ ਸਿੰਘ ਪੁੱਤਰ ਚਰਨ ਸਿੰਘ ਵਾਸੀ ਅਖਾੜਾ, ਜਿਲ੍ਹਾ ਲੁਧਿਆਣਾ ਅਤੇ ਨਰਿੰਦਰ ਸਿੰਘ ਉਰਫ ਯਾਦੂ ਪੁੱਤਰ ਮਿੰਦਰ ਸਿੰਘ ਵਾਸੀ ਖੇੜਕਾ ਜਿਲ੍ਹਾ ਲੁਧਿਆਣਾ (ਦਿਹਾਤੀ) ਦੋਵੇਂ ਜਣੇ ਆਪਣੀ ਗੱਡੀ ਵਿੱਚ ਹਰਿਆਣਾ ਸਟੇਟ ਵਿੱਚੋਂਂ ਗੈਰਕਾਨੂੰਨੀ ਢੰਗ ਨਾਲ ਸਰਾਬ ਲਿਆ ਕੇ ਵੇਚਣ ਦੇ ਆਦੀ ਹਨ, ਜੋ ਅੱਜ ਵੀ ਇਹ ਵਿਅਕਤੀ ਹਰਿਆਣਾ ਸਟੇਟ ਵਿੱਚੋਂ ਸਰਾਬ ਲਿਆ ਕੇ ਇਲਾਕਾ ਥਾਣਾ ਸੇਰਪੁਰ ਵਿਚੋਂ ਦੀ ਲੰਘਦੇ ਹੋਏ ਅੱਗੇ ਜਾਣਗੇ।
ਇ਼਼ਤਲਾਹ ਭਰੋਸੇਯੋਗ ਹੋਣ ਕਾਰਣ ਏ ਐਸ ਆਈ ਗੁਰਜੰਟ ਸਿੰਘ ਨੇ ਰੁੱਕਾ ਥਾਣੇ ਭੇਜ ਕੇ ਮੁਕੱਦਮਾ ਥਾਣਾ ਸੇਰਪੁਰ ਵਿਖੇ ਦਰਜ ਰਜਿਸਟਰ ਕਰਵਾਇਆ ਅਤੇ ਗੁਰਜੰਟ ਸਿੰਘ ਦੀ ਅਗਵਾਈ ‘ਚ ਪੁਲਿਸ ਪਾਰਟੀ ਨੇ ਕਾਤਰੋਂ ਤੋਂ ਮਨਾਲ ਰੋਡ ਪਰ ਬਾ ਹੱਦ ਪਿੰਡ ਬੜੀ ਵਿਖੇ ਨਾਕਾਬੰਦੀ ਕਰਕੇ ਦੋਸ਼ੀ ਜਰਨੈਲ ਸਿੰਘ ਅਤੇ ਨਰਿੰਦਰ ਸਿੰਘ ਉਰਵ ਯਾਦੂ ਨੂੰ ਸਮੇਤ ਗੱਡੀ ਟੈਪੂ ਟਰੈਕਸ ਕਾਬੂ ਕਰਕੇ ਉਹਨਾਂ ਪਾਸੋਂ ਕੁੱਲ 270 ਪੇਟੀਆਂ ਸ਼ਰਾਬ ਠੇਕਾ ਜੋ ਕਿ ਕੁੱਲ 3240 ਬੋਤਲਾਂ ਬਣਦੀਆਂ ਹਨ, ਬਰਾਮਦ ਕਰਵਾਈਆਂ ਹਨ।
–ਬਰਾਮਦ ਸਰਾਬ ਦਾ ਵੇਰਵਾ
200 ਪੇਟੀਆਂ ਮਾਰਕਾ ਫਸਟ ਚੁਆਇਸ (ਹਰਿਆਣਾ)
40 ਪੇਟੀਆਂ ਮਾਰਕਾ ਗਰੀਨ ਬੋਧਕਾ (ਹਰਿਆਣਾ)
30 ਪੇਟੀਆਂ ਮਾਰਕਾ ਮਾਹੀ (ਹਰਿਆਣਾ)
ਐਸ ਐਚ ਉ ਬਲਵੰਤ ਸਿੰਘ ਨੇ ਦੱਸਿਆ ਕਿ ਦੋਵੇਂ ਦੋਸੀਆਂਂ ਨੂੰ ਮਾਨਯੋਗ ਇਲਾਕਾ ਮੈਜਿਸਟ੍ਰੈਟ ਧੂਰੀ ਦੀ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੌਰਾਨ ਏ ਪੁੱਛਗਿੱਛ ਦੋਸ਼ੀਆਂ ਤੋਂ ਹੋਰ ਸਮੱਗਲਰਾਂ ਬਾਰੇ ਸੁਰਾਗ ਮਿਲਣ ਦੀ ਵੀ ਸੰਭਾਵਨਾ ਹੈ।