ਰਿੰਕੂ ਝਨੇੜੀ , ਸੰਗਰੂਰ, 17 ਮਾਰਚ 2021
ਸਾਂਝਾ ਅਧਿਆਪਕ ਮੋਰਚਾ ਜਿਲ੍ਹਾ ਇਕਾਈ ਸੰਗਰੂਰ ਦੀ ਮੀਟਿੰਗ ਗੁਰਸੇਵਕ ਸਿੰਘ ਕਲੇਰ, ਸੁਖਜਿੰਦਰ ਸਿੰਘ ਹਰੀਕਾ, ਦੇਵੀ ਦਿਆਲ ਅਤੇ ਰਘਵੀਰ ਸਿੰਘ ਭਵਾਨੀਗੜ੍ਹ ਦੀ ਅਗਵਾਈ ਵਿੱਚ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸਸ) ਸੰਗਰੂਰ ਹਰਜੀਤ ਕੁਮਾਰ ਨਾਲ ਹੋਈ।
ਆਗੂਆਂ ਨੇ ਮੀਟਿੰਗ ਵਿੱਚ ਮੰਗ ਕੀਤੀ ਕਿ ਸ.ਸ.ਸ.ਸ. ਲਾਡਬੰਜਾਰਾ ਕਲਾਂ ਅਤੇ ਸ.ਸ.ਸ.ਸ. ਬਡਰੁੱਖਾਂ ਦੀ ਘਟਨਾ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਜਿਲ੍ਹੇ ਦੇ ਕੁੱਝ ਸਕੂਲਾਂ ਨੂੰ 2018-19 ਅਤੇ 2019-20 ਦੀਆਂ ਏ ਸੀ ਆਰ ਨਹੀਂ ਮਿਲੀਆਂ। ਜਿਸ ਕਾਰਨ ਅਧਿਆਪਕਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ। ਪੈਡਿੰਗ ਮੈਡੀਕਲ ਬਿੱਲਾਂ ਲਈ ਬਜਟ ਦੀ ਮੰਗ ਕੀਤੀ ਗਈ। ਉਪ ਜਿਲ੍ਹਾ ਸਿੱਖਿਆ ਅਫਸਰ (ਸਸ) ਵੱਲੋਂ ਭਰੋਸਾ ਦਿੱਤਾ ਗਿਆ ਕਿ ਸ.ਸ.ਸ.ਸ. ਲਾਡਬੰਜਾਰਾ ਸਕੂਲ ਅਤੇ ਬਡਰੁੱਖਾਂ ਸਕੂਲ ਦੀਆਂ ਘਟਨਾਵਾਂ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ।
ਉਪ ਜਿਲ੍ਹਾ ਸਿੱਖਿਆ ਅਫਸਰ ਸਾਹਿਬ ਵੱਲੋਂ ਏ ਸੀ ਆਰ ਵਾਲਾ ਮਾਮਲਾ ਵੀ ਸੰਬੰਧਤ ਨੂੰ ਫੋਨ ਕਰਕੇ ਤੁਰੰਤ ਹੱਲ ਕਰਵਾਇਆ ਗਿਆ। ਉਹਨਾਂ ਵੱਲੋਂ ਇਹ ਵੀ ਭਰੋਸਾ ਦਿੱਤਾ ਗਿਆ ਕਿ ਜੇਕਰ 31 ਮਾਰਚ ਤੱਕ ਮੈਡੀਕਲ ਬਿੱਲ ਲਈ ਬਜਟ ਨਹੀਂ ਪ੍ਰਾਪਤ ਹੁੰਦਾ ਤਾਂ ਪੈਡਿੰਗ ਬਿੱਲ ਅਪ੍ਰੈਲ ਵਿੱਚ ਵੀ ਕਢਵਾਏ ਜਾ ਸਕਦੇ ਹਨ। ਪੈਡਿੰਗਾਂ ਬਿੱਲਾਂ ਨੂੰ ਕਢਵਾਉਣ ਲਈ ਵਿਭਾਗ ਵੱਲੋਂ ਸਾਰਿਆਂ ਲਈ ਇੱਕ ਜਨਰਲਾਇਜ਼ ਪੱਤਰ ਜਾਰੀ ਹੋ ਜਾਵੇਗਾ। ਮੀਟਿੰਗ ਵਿੱਚ ਫਕੀਰ ਸਿੰਘ ਟਿੱਬਾ, ਕਮਲ ਘੋੜੇਨਾਬ, ਹਰੀਸ਼ ਭਵਾਨੀਗੜ੍ਹ, ਮਾਲਵਿੰਦਰ ਸਿੰਘ, ਸੁਖਪਾਲ ਸਿੰਘ, ਗੁਰਸ਼ਰਨ ਸਿੰਘ, ਨਿਰਮਲ ਸਿੰਘ, ਸੱਤਪਾਲ, ਜਗਤਾਰ ਸਿੰਘ ਮੌਜੂਦ ਸਨ।