ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 17 ਮਾਰਚ :2021
ਸ੍ਰੀਮਤੀ ਅਮਨੀਤ ਕੌਂਡਲ IPS ਐਸ.ਐਸ.ਪੀ ਜਿਲ੍ਹਾ ਫਤਿਹਗੜ੍ਹ ਸਾਹਿਬ ਨੇ ਨਸ਼ਿਆ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਦੱਸਿਆ ਕਿ ਸ੍ਰੀ ਜਗਜੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਿਲ੍ਹਾ ਫਤਿਹਗੜ੍ਹ ਸਾਹਿਬ ਦੀਆ ਹਦਾਇਤਾਂ ਅਨੁਸਾਰ ਸ੍ਰੀ ਰਘਬੀਰ ਸਿੰਘ ਉਪ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਗੱਬਰ ਸਿੰਘ ਇੰਚਾਰਜ CIA ਸਟਾਫ ਸਰਹਿੰਦ ਦੀ ਅਗਵਾਈ ਵਿੱਚ ਏ.ਐਸ.ਆਈ ਗੁਰਮੀਤ ਕੁਮਾਰ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਫਤਹਿਗੜ੍ਹ ਸਾਹਿਬ ਸਮੇਤ ਆਪਣੀ ਅਤੇ ਸੀ.ਆਈ.ਏ ਸਾਟਫ ਸਰਹਿੰਦ ਦੀ ਪੁਲਿਸ ਪਾਰਟੀ ਦੇ ਕਾਰਵਾਈ ਕਰਦੇ ਹੋਏ ਗੁਰਮੇਲ ਸਿੰਘ ਪੁੱਤਰ ਬੰਤ ਸਿੰਘ ਵਾਸੀ ਚਹਿਲ ਥਾਣਾ ਭਾਦਸੌ ਜਿਲ੍ਹਾ ਪਟਿਆਲਾ ਅਤੇ ਪੁਸ਼ਪਿੰਦਰ ਕੁਮਾਰ ਪੁੱਤਰ ਪ੍ਰਭਦਿਆਲ ਕੁਮਾਰ ਵਾਸੀ #51, ਸੈਕਟਰ 4B, ਸ਼ਾਸਤਰੀ ਨਗਰ ਮੰਡੀ ਗੌਬਿੰਦਗੜ੍ਹ ਨੂੰ ਦੌਰਾਨੇ ਨਾਕਾਬੰਦੀ ਯੈਸ਼ ਬੈਂਕ ਦੇ ਸਾਹਮਣੇ ਸਰਹਿੰਦ ਗੌਬਿੰਦਗੜ੍ਹ ਰੋਡ ਤੋ ਕਾਬੂ ਕਰਕੇ ਉਹਨਾ ਪਾਸੋ 06 ਕਿੱਲੋਗ੍ਰਾਂਮ ਅਫੀਮ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।ਕੱਲ੍ਹ ਮਿਤੀ 16.03.2021 ਨੂੰ ਰਾਤ ਸਮੇ ਏ.ਐਸ.ਆਈ ਗੁਰਮੀਤ ਕੁਮਾਰ ਨੇ ਸਮੇਤ ਆਪਣੀ ਪੁਲਿਸ ਪਾਰਟੀ ਅਤੇ ਸੀ.ਆਈ.ਏ ਸਟਾਫ ਸਰਹਿੰਦ ਦੀ ਪੁਲਿਸ ਪਾਰਟੀ ਦੇ ਯੈਸ਼ ਬੈਂਕ ਦੇ ਸਾਹਮਣੇ ਸਰਹਿੰਦ ਗੌਬਿੰਦਗੜ੍ਹ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਨਾਕਾਬੰਦੀ ਦੌਰਾਨ ਸਰਹਿੰਦ ਸਾਈਡ ਤੋ ਆਈ ਇੱਕ ਸਕੂਟਰੀ ਰੰਗ ਚਿੱਟਾ ਨੰਬਰੀ PB.23.U-5526 ਮਾਰਕਾ ਟੀ.ਵੀ.ਐਸ ਜੂਪੀਟਰ ਆਈ।ਸਕੂਟਰੀ ਪਰ ਇੱਕ ਮੋਨਾ ਕਲੀਨ ਸੇਵ ਵਿਅਕਤੀ ਅਤੇ ਇੱਕ ਸਰਦਾਰ ਵਿਅਕਤੀ ਸਵਾਰ ਸਨ, ਜਿਹਨਾਂ ਨੂੰ ਸ਼ੱਕ ਦੀ ਬਿਨਾਹ ਪਰ ਰੋਕਿਆ ਅਤੇ ਇਸ ਸਬੰਧੀ ਇਤਲਾਹ ਥਾਣਾ ਗੌਬਿੰਦਗੜ੍ਹ ਦਿੱਤੀ ਗਈ।ਜਿਸ ਤੇ ਐਸ.ਆਈ ਅਜਮੇਰ ਸਿੰਘ ਥਾਣਾ ਗੌਬਿੰਦਗੜ੍ਹ ਸਮੇਤ ਪੁਲਿਸ ਪਾਰਟੀ ਦੇ ਮੌਕਾ ਪਰ ਪੁੱਜੇ ਅਤੇ ਸ੍ਰੀ ਸੁਖਵਿੰਦਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਰਕਲ ਅਮਲੋਹ ਜੀ ਦੀ ਹਾਜਰੀ ਵਿੱਚ ਦੋਸ਼ੀਆਨ ਗੁਰਮੇਲ ਸਿੰਘ ਅਤੇ ਪੁਸ਼ਪਿੰਦਰ ਕੁਮਾਰ ਦੇ ਕਬਜਾ ਵਿਚਲੇ ਬੈਗ ਰੰਗ ਕਾਲਾ ਵਿੱਚੋ 06 ਕਿੱਲੋਗ੍ਰਾਂਮ ਅਫੀਮ ਦੀ ਬਰਾਮਦਗੀ ਕੀਤੀ ਗਈ।ਦੋਸ਼ੀਆਂ ਦੇ ਬਰਖਿਲਾਫ ਮੁਕੱਦਮਾ ਨੰਬਰ 55 ਮਿਤੀ 16.03.2021 ਅ/ਧ 18(C),25/61/85 NDPS Act ਥਾਣਾ ਗੌਬਿੰਦਗੜ੍ਹ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀ ਪੁਸ਼ਪਿੰਦਰ ਕੁਮਾਰ ਦੇ ਖਿਲਾਫ ਪਹਿਲਾ ਵੀ ਮੁਕੱਦਮਾ ਨੰਬਰ 159 ਮਿਤੀ 02.09.2016 ਅ/ਧ 18/61/85 NDPS Act ਥਾਣਾ ਫਤਹਿਗੜ੍ਹ ਸਾਹਿਬ ਅਤੇ ਮੁਕੱਦਮਾ ਨੰਬਰ 101 ਮਿਤੀ 30.08.2018 ਅ/ਧ 15/61/85 NDPS Act, 489 (C) IPC ਥਾਣਾ ਅਮਲੋਹ ਦਰਜ ਰਜਿਸਟਰ ਹਨ।ਦੋਸ਼ੀਆਨ ਗੁਰਮੇਲ ਸਿੰਘ ਅਤੇ ਪੁਸ਼ਪਿੰਦਰ ਕੁਮਾਰ ਉਕੱਤਾਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਜਿਹਨਾਂ ਤੋ ਡੂੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਕੀਤਾ ਜਾਵੇਗਾ ਕਿ ਇਹ ਅਫੀਮ ਕਿੱਥੋ ਲੈ ਕੇ ਆਉਦੇ ਹਨ ਅਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਏਰੀਆ ਵਿੱਚ ਕਿਸ ਕਿਸ ਵਿਅਕਤੀ ਨੂੰ ਸਪਲਾਈ ਕਰਦੇ ਹਨ।