A D C ਵੱਲੋਂ ਚਿੱਟੇ ਮੱਛਰ ਅਤੇ ਨਦੀਨਾਂ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਹੁਕਮ

Advertisement
Spread information
ਹਰਪ੍ਰੀਤ ਕੌਰ ,  ਸੰਗਰੂਰ, 16 ਮਾਰਚ:2021
        ਡਿਪਟੀ ਕਮਿਸਨਰ ਸੰਗਰੂਰ ਸ੍ਰੀ ਰਾਮਵੀਰ ਦੇ ਦਿਸਾ ਨਿਰਦੇਸਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਰਜਿੰਦਰ ਸਿੰਘ ਬੱਤਰਾ ਵਧੀਕ ਡਿਪਟੀ ਕਮਿਸਨਰ (ਵਿਕਾਸ) ਸੰਗਰੂਰ ਦੀ ਪ੍ਰਧਾਨਗੀ ਹੇਠ ਚਿੱਟੀ ਮੱਖੀ/ ਮੱਛਰ ਦੀ ਰੋਕਥਾਮ ਲਈ ਵਿਸ਼ੇਸ਼ ਮੀਟਿਗ ਹੋਈ।
ਵਧੀਕ ਡਿਪਟੀ ਕਮਿਸਨਰ (ਵਿਕਾਸ) ਸ੍ਰੀ ਰਜਿੰਦਰ ਸਿੰਘ ਬੱਤਰਾ ਨੇ ਪੀ.ਡਬਲਯੂ.ਡੀ., ਜੰਗਲਾਤ ਵਿਭਾਗ, ਨਹਿਰੀ ਵਿਭਾਗ, ਡਰੇਨਜ ਵਿਭਾਗ, ਬਾਗਬਾਨੀ ਵਿਭਾਗ, ਮੰਡੀ ਬੋਰਡ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਆਦੇਸ ਦਿੱਤੇ ਕਿ ਉਹ ਆਪਣੇ ਆਪਣੇ ਅਧਿਕਾਰ ਖੇਤਰ ਵਿੱਚੋਂ ਨਦੀਨ ਨਸਟ ਮੁਹਿੰਮ ਚਲਾਕੇ ਨਦੀਨਾਂ ਦਾ ਮੁਕੰਮਲ ਖਾਤਮਾ ਕਰਵਾਉਣ ਤਾਂ ਜ਼ੋ ਕਪਾਹ/ਨਰਮੇ ਦੀ ਬਿਜਾਈ ਤੋ ਪਹਿਲਾਂ ਪਹਿਲਾਂ ਇਹ ਕੰਮ ਮੁਕੰਮਲ ਕਰਵਾਇਆ ਜਾ ਸਕੇ।
      ਇਸ ਤੋਂ ਪਹਿਲਾ ਮੁੱਖ ਖੇਤੀਬਾੜੀ ਅਫ਼ਸਰ ਡਾ ਜਸਵਿੰਦਰ ਸਿੰਘ ਗਰੇਵਾਲ ਨੇ ਸਮੂਹ ਹਾਜ਼ਰੀਨ ਨੂੰ ਦੱਸਿਆ ਕਿ ਨਦੀਨ ਨਸ਼ਟ ਮੁਹਿੰਮ ਚਲਾਉਣ ਲਈ ਵਧੀਕ ਮੁੱਖ ਸਕੱਤਰ ਵਿਕਾਸ ਸ੍ਰੀ ਅਨਿਰੁੱਧ ਤਿਵਾਰੀ ਆਈ.ਏ.ਐਸ ਵੱਲੋਂ ਆਦੇਸ ਪ੍ਰਾਪਤ ਹੋਏ ਹਨ। ਉਨਾਂ ਦੇ ਆਦੇਸਾਂ ਦੀ ਪਾਲਣਾ ਕਰਦੇ ਹੋਏ ਚਿੱਟੇ ਮੱਛਰ ਦੀ ਰੋਕਥਾਮ ਲਈ ਨਦੀਨ ਨਸ਼ਟ ਮੁਹਿੰਮ ਚਲਾਉਣੀ ਅਤਿ ਜ਼ਰੂਰੀ ਹੈ। ਉਨਾਂ ਦੱਸਿਆ ਕਿ ਜਿਲੇ ਵਿੱਚ ਚਾਲੂ ਸਾਲ 2021-22 ਦੋਰਾਨ ਨਰਮੇ ਹੇਠ 3000 ਹੈਕਟੇਅਰ ਰਕਬੇ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈੇ ਜਦੋਂ ਕਿ ਪਿਛਲੇ ਸਾਲ 2020-21 ਵਿੱਚ ਨਰਮੇ ਹੇਠ ਲਗਭਗ 2300 ਹੈਕਟੇਅਰ ਰਕਬਾ ਸੀ।
       ਉਨਾਂ ਦੱਸਿਆ ਕਿ ਜਿਲੇ ਵਿੱਚ ਨਰਮੇ ਹੇਠ ਰਕਬਾ ਬਲਾਕ ਸੁਨਾਮ, ਅੰਨਦਾਨਾ, ਦਿੜਬਾ  ਲਹਿਰਾ, ਬਲਾਕ ਸੰਗਰੂਰ ਅਧੀਨ ਲੋਗੋਵਾਲ ਅਤੇ ਬਲਾਕ ਧੂਰੀ ਅਧੀਨ ਸੇਰਪੁਰ ਹਲਕੇ ਵਿੱਚ ਹੁੰਦਾ ਹੈ। ਉਨਾਂ ਕਿਹਾ ਕਿ ਹਰੇਕ ਵਿਭਾਗ ਦੀ ਨਿੱਜੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚੋ  ਗਾਜਰ ਬੂਟੀ, ਪੀਲੀ ਬੂਟੀ, ਕੰਘੀ ਬੂਟੀ, ਪੁੱਠ ਕੰਡਾ, ਭੰਗ ਆਦਿ ਨਦੀਨਾਂ ਨੂੰ ਨਸ਼ਟ ਕਰਵਾਏ।
Advertisement
Advertisement
Advertisement
Advertisement
Advertisement
error: Content is protected !!