ਰਿੰਕੂ ਝਨੇੜੀ , ਸੰਗਰੂਰ, 16 ਮਾਰਚ:2021
ਪੇਂਡੂ ਸਵੈ-ਰੋਜ਼ਗਾਰ ਸੰਸਥਾਨ ਬਡਰੁੱਖਾਂ ਵਿਖੇ ਲਗਾਤਾਰ ਲੋੜਵੰਦ ਲੜਕੇ-ਲੜਕੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਆਰਸੈਟੀ ਨੇ ਵੂਮੇਨ ਟੇਲਰਜ਼ ਕੋਰਸ ਸਿਖਲਾਈ ਪੂਰਾ ਕਰਨ ਵਾਲੇ 17 ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ। ਇਹ ਜਾਣਕਾਰੀ ਡਾਇਰੈਕਟਰ ਆਰਸੈਟੀ ਸਰਵਣ ਕੁਮਾਰ ਨੇ ਦਿੱਤੀ।
ਇਸ ਸਮਾਰੋਹ ਵਿੱਚ ਸ਼੍ਰੀ ਬਾਲ ਕ੍ਰਿਸ਼ਨ ਫ਼ੈਕਲਟੀ ਆਰਸੈਟੀ ਸੰਗਰੂਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਉਨਾਂ ਕਿਹਾ ਕਿ ਆਰਸੈਟੀ ਰਾਹੀਂ ਭਾਰਤ ਸਰਕਾਰ ਵੱਲੋਂ ਹਰ ਜਿਲੇ ਵਿੱਚ ਚਲਾਏ ਜਾ ਰਹੇ ਵੱਧ ਤੋਂ ਵੱਧ ਕੋਰਸਾਂ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਸਿਖਿਆਰਥੀਆਂ ਨੂੰ ਮੁਫ਼ਤ ਟੇ੍ਰਨਿੰਗ ਦੇ ਨਾਲ-ਨਾਲ ਖਾਣਾ ਚਾਹ ਅਤੇ ਰਿਹਾਇਸ਼ੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ । ਸ੍ਰੀ ਸਰਵਣ ਕੁਮਾਰ ਨੇ ਸਿਖਲਾਈ ਲੈਣ ਵਾਲੇ ਸਿਖਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਦੱਸਿਆ ਕਿ ਪੇਂਡੂ ਸਵੈ-ਰੋਜ਼ਗਾਰ ਸੰਸਥਾਨ ਬਡਰੁੱਖਾਂ ਵੱਲੋਂ 25 ਵੱਖ-ਵੱਖ ਟ੍ਰੇਡਾਂ ਦੇ ਕੋਰਸ ਕਰਵਾਏ ਜਾਂਦੇ ਹਨ। ਇਹ ਸਾਰੇ ਕੋਰਸ 10 ਦਿਨਾਂ ਤੋਂ ਲੈ ਕੇ 30 ਦਿਨਾਂ ਤੱਕ ਹਨ।
ਉਨਾਂ ਦੱਸਿਆ ਕਿ ਇਸ ਸੰਸਥਾ ’ਚ ਸਿਖਿਆਰਥੀਆਂ ਨੂੰ ਵੂਮੇਨ ਟੇਲਰਜ਼, ਬਿਊਟੀ ਪਾਰਲਰਜ਼, ਇਲੈਕਟ੍ਰੀਕਲ, ਪਲੰਬਰ ਐਂਡ ਸੈਨੀਟੇਸਨ ਵਰਕਸ, ਡੇਅਰੀ ਫਾਰਮਿੰਗ, ਮੋਬਾਇਲ ਰਿਪੇਅਰਿੰਗ ਤੋਂ ਇਲਾਵਾ ਹੋਰ ਬਹੁਤ ਸਾਰੇ ਕੋਰਸ ਕਰਵਾਏ ਜਾਂਦੇ ਹਨ। ਉਨਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣਾ ਨਾਮ ਐਸ.ਬੀ.ਆਈ ਆਰਸੇਟੀ ਨੇੜੇ ਅਨਾਜ ਮੰਡੀ ਬਡਰੁੱਖਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਦਰਜ਼ ਕਰਵਾ ਸਕਦਾ ਹੈ। ਉਨਾਂ ਦੱਸਿਆ ਕਿ ਆਰਸੇਟੀ ਵੱਲੋਂ ਹਣ ਤੱਕ 223 ਬੈਚ ਲਗਾ ਕੇ 5415 ਸਿੱਖਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਇਸ ਵਿੱਚ 3435 ਸਿੱਖਿਆਰਥੀ ਸਿਖਲਾਈ ਲੈਣ ਤੋਂ ਬਾਅਦ ਕਿੱਤੇ ਦੇ ਰੂਪ ਵਿੱਚ ਅਪਣਾਅ ਚੁੱਕੇ ਹਨ। ਇਸ ਮੌਕੇ ਕੁਲਵਿੰਦਰ ਸਿੰਘ, ਮਨਜਿੰਦਰ ਸਿੰਘ, ਹਰਜਿੰਦਰ ਸਿੰਘ, ਪ੍ਰਵੀਨ ਕੌਰ ਗੈਸਟ ਫਿਕਲਟੀ ਅਤੇ ਹਰਦੀਪ ਸਿੰਘ ਵੀ ਮੋਜੂਦ ਸਨ ।