ਹਰਪ੍ਰੀਤ ਕੌਰ, ਸੰਗਰੂਰ, 16 ਮਾਰਚ:2021
ਸਰਕਾਰੀ ਰਣਬੀਰ ਕਾਲਜ ਵਿਖੇ ਪਿ੍ਰੰਸੀਪਲ ਸੁਖਬੀਰ ਸਿੰਘ ਦੀ ਅਗਵਾਈ ਅਤੇ ਪ੍ਰੋਗਰਾਮ ਅਫਸਰ ਪ੍ਰੋ. ਜਗਤਾਰ ਸਿੰਘ ਤੇ ਪ੍ਰੋ. ਗੁਲਸ਼ਨਦੀਪ ਦੀ ਦੇਖ ਰੇਖ ਵਿਚ ਚੱਲ ਰਿਹਾ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਕੈਂਪ ਦੇ ਆਖਰੀ ਦਿਨ ਸ੍ਰੀ ਚਾਂਦ ਮਘਾਨ ਨੈਸ਼ਨਲ ਟੀਨ ਇੰਡਸਟਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨਾਂ ਕਿਹਾ ਕਿ ਸਾਨੂੰ ਜ਼ਿੰਦਗੀ ਵਿੱਚ ਕਦੇ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ।ਪਿ੍ਰੰ. ਸੁਖਬੀਰ ਸਿੰਘ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਉਨਾਂ ਆਪਣੇ ਸੰਬੋਧਨ ਵਿਚ ਵਲੰਟੀਅਰਜ਼ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਆ। ਯੂਨਿਟ ਨੰਬਰ -3 ਵੱਲੋਂ ਨਵਜੋਤ ਸਿੰਘ ਤੇ ਯੂਨਿਟ ਨੰਬਰ -4 ਵੱਲੋਂ ਮਨਮੀਤ ਕੌਰ ਨੇ ਸੱਤ ਰੋਜਾ ਕੈਂਪ ਦੀ ਰਿਪੋਰਟ ਪੜੀ ਜਿਸ ਵਿਚ ਕੀਤੀਆਂ ਵੱਖ ਵੱਖ ਗਤੀਵਿਧੀਆਂ ਨੂੰ ਵਿਸਥਾਰ ਵਿੱਚ ਦੱਸਿਆ ਗਿਆ। ਯੂਨਿਟ ਨੰਬਰ 3 ਵਿੱਚੋਂ ਅਵਿਸ਼ ਦੂਆ, ਨਵਜੋਤ ਸਿੰਘ ਤੇ ਗੁਰਤੇਜ ਸਿੰਘ ਨੂੰ ਬੈਸਟ ਵਲੰਟੀਅਰ ਤੇ ਹਰਨਿੰਦਰ ਸਿੰਘ, ਅਰਸ਼ਦੀਪ ਸਿੰਘ, ਨਵਜੋਤ ਸਿੰਘ (1401) ਸੰਦੀਪ ਸਿੰਘ ਤੇ ਗੁਰਵਿੰਦਰ ਸਿੰਘ ਨੂੰ ਬੈਸਟ ਵਰਕਰ ਚੁਣਿਆ ਗਿਆ।
ਯੂਨਿਟ ਨੰਬਰ 4 ਵਿੱਚੋਂ ਮਨਮੀਤ ਕੌਰ, ਭਾਵਨਾ ਬੈਸਟ ਵਲੰਟੀਅਰ ਤੇ ਸਾਕਸ਼ੀ ਰਾਣੀ, ਵੀਰਪਾਲ ਕੌਰ, ਸੰਦੀਪ ਕੌਰ, ਅਮਰਦੀਪ ਸੈਣੀ, ਜਯੋਤੀ, ਰੀਤੂ ਸ਼ਰਮਾ ਬੈਸਟ ਵਰਕਰਜ ਚੁਣੇ ਗਏ। ਜੇਤੂ ਵਲੰਟੀਅਰਜ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਡਾ. ਹਰਦੀਪ ਸਿੰਘ, ਪ੍ਰੋ. ਅਸ਼ਵਨੀ ਕੁਮਾਰ, ਪ੍ਰੋ. ਜਗਸੀਰ ਸਿੰਘ, ਪ੍ਰੋ. ਸੁਰਿੰਦਰ ਸਿੰਗਲਾ, ਪ੍ਰੋ. ਦਵਿੰਦਰ ਕੁਮਾਰ, ਪ੍ਰੋ. ਇਕਬਾਲ ਸਿੰਘ, ਪ੍ਰੋ. ਸੰਨਪ੍ਰੀਤ ਸਿੰਘ, ਹਰਸੰਤ ਸਿੰਘ, ਹਰਜਿੰਦਰ ਸਿੰਘ, ਪ੍ਰੋ. ਜਸਵੀਰ ਕੌਰ, ਪ੍ਰੋ. ਕਮਲਜੀਤ ਕੌਰ, ਪ੍ਰੋ. ਇੰਦਰਜੀਤ ਕੌਰ, ਸ਼ੇਰ ਸਿੰਘ, ਮਨਜੀਤ ਕੌਰ, ਪੁਨੀਤ ਕੁਮਾਰ ਤੇ ਸਮੂਹ ਵਲੰਟੀਅਰਜ ਹਾਜਰ ਸਨ ।