6 ਅਤੇ 7 ਮਾਰਚ ਨੂੰ ਨਵੇਂ ਵੋਟਰਾਂ ਦੇ ਈ-ਐਪਿਕ ਡਾਊਨਲੋਡ ਕਰਵਾਉਣ ਲਈ ਲੱਗਣਗੇ ਸਪੈਸ਼ਲ ਕੈਂਪ – ਐਸ.ਡੀ.ਐਮ.

Advertisement
Spread information

ਗਗਨ ਹਰਗੁਣ , ਅਹਿਮਦਗੜ/ਸੰਗਰੂਰ 4 ਮਾਰਚ 2021
          ਭਾਰਤੀ ਚੋਣ ਕਮਿਸ਼ਨ ਵੱਲੋਂ ਈ-ਐਪਿਕ ਡਾਊਨਲੋਡ ਕਰਨ ਦੇ ਕੰਮ ਦੀ ਪ੍ਰਗਤੀ ਦਾ ਜਾਇਜਾ ਲੈਣ ਲਈ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਚੋਣਕਾਰ ਰਜਿਸਟਰੇਸ਼ਨ ਅਫਸਰ, ਵਿਧਾਨ ਸਭਾ ਹਲਕਾ 106 ਅਮਰਗੜ-ਕਮ-ਉਪ ਮੰਡਲ ਮੈਜਿਸਟਰੇਟ, ਅਹਿਮਦਗੜ ਵੱਲੋਂ ਅੱਜ ਸੁਪਰਵਾਇਜਰਾਂ ਨਾਲ ਮੀਟਿੰਗ ਕੀਤੀ ਗਈ।
           ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਤੰਬਰ 2020 ਤੋਂ ਦਸੰਬਰ 2020 ਤੱਕ 18-19 ਸਾਲ ਉਮਰ ਵਰਗ ਦੇ ਵੋਟਰਾਂ ਦੇ ਈ-ਐਪਿਕ ਡਾਊਨਲੋਡ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ 28 ਫਰਵਰੀ 2021 ਤੱਕ ਸਿਰਫ 18-19 ਸਾਲ ਉਮਰ ਵਰਗ ਦੇ ਵੋਟਾਂ ਦੇ ਈ-ਐਪਿਕ ਡਾਊਨਲੋਡ ਕੀਤੇ ਜਾ ਰਹੇ ਸਨ, ਜਦਕਿ ਬਾਕੀ ਰਹਿੰਦੇ ਜਨਰਲ ਵੋਟਰਾਂ ਲਈ ਮਾਰਚ 2021 ਵਿਚ ਸ਼ਡਿਊਲ ਜਾਣਾ ਹੈ। ਈ-ਐਪਿਕ ਡਾਊਨਲੋਡ ਕਰਨ ਲਈ ਅੱਜ ਐਸ.ਡੀ.ਐਮ. ਦਫਤਰ ਅਹਿਮਦਗੜ ਵਿਖੇ ਸਾਰੇ ਸੁਪਰਵਾਇਜਰਾਂ ਨੂੰ ਐਨ.ਵੀ.ਐਸ.ਪੀ.(ਨੈਸ਼ਨਲ ਵੋਟਰ ਸਰਵਿਸ ਪੋਰਟਲ), ਵੋਟਰ ਹੈਲਪਲਾਈਨ ਐਪ ਅਤੇ  ਐਪ ਬਾਰੇ ਟਰੇਨਿੰਗ ਵੀ ਦਿੱਤੀ ਗਈ।
          ਉਨਾਂ ਦੱਸਿਆ ਕਿ ਇਸ ਸਬੰਧੀ ਮੁੱਖ ਚੋਣ ਅਫਸਰ ਪੰਜਾਬ ਵੱਲੋ ਪ੍ਰਾਪਤ ਅਦੇਸ਼ਾਂ ਅਨੁਸਾਰ ਮਿਤੀ 06.03.2021 ਦਿਨ ਸ਼ਨੀਵਾਰ ਅਤੇ 07.03.2021 ਦਿਨ ਐਤਵਾਰ ਨੂੰ ਨਵੇਂ ਬਣੇੇ ਨੌਜਵਾਨ ਵੋਟਰਾਂ ਦੇ ਈ-ਐਪਿਕ ਡਾਊਨਲੋਡ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨਾਂ ਸਮੂਹ ਸੁਪਰਵਾਇਜਰਾਂ ਨੂੰ ਹਦਾਇਤ ਕੀਤੀ ਕਿ ਆਪਣੇ ਅਧੀਨ ਕੰਮ ਕਰਦੇ ਬੀ.ਐਲ.ਓਜ ਨੂੰ ਹਦਾਇਤ ਕੀਤੀ ਜਾਵੇ ਕਿ ਮਿਤੀ 06.03.2021 ਅਤੇ 07.03.2021 ਨੂੰ ਆਪਣੇ ਬੂਥ ਉਪਰ ਬੈਠ ਕੇ ਈ-ਐਪਿਕ ਡਾਊਨਲੋਡ ਕਰਵਾਉਣ ਦਾ ਕੰਮ ਤੇਜੀ ਨਾਲ ਕਰਵਾਉਣ ਅਤੇ ਇਸ ਸਬੰਧੀ ਰੋਜਾਨਾ ਰਿਪੋਰਟ ਨਿਰਧਾਰਤ ਪ੍ਰੋਫਾਰਮੇ ਵਿਚ ਭਰ ਕੇ ਭੇਜਣ। ਇਸ ਤੋਂ ਇਲਾਵਾ ਐਸ.ਡੀ.ਐਮ. ਅਹਿਮਦਗੜ ਵੱਲੋਂ ਆਨਲਾਈਨ ਫਾਰਮਾਂ ਦੀ ਪੈਂਡੇਂਸੀ ਵੀ ਕਲੀਅਰ ਕਰਨ ਲਈ ਸੁਪਰਵਾਇਜਰਾਂ ਨੂੰ ਹਦਾਇਤ ਕੀਤੀ ਗਈ ਕਿ ਰੋਜਾਨਾ ਅਪਲਾਈ ਹੋਣ ਵਾਲੇ ਆਨਲਾਈਨ ਫਾਰਮਾਂ ਦਾ ਨਿਪਟਾਰਾ ਮਿਥੀ ਗਈ ਸਮਾਂ ਹੱਦ ਅੰਦਰ ਕਰਵਾਉਣਾ ਯਕੀਨਾ ਬਣਾਇਆ ਜਾਵੇ।

Advertisement
Advertisement
Advertisement
Advertisement
Advertisement
error: Content is protected !!