ਰਵੀ ਸੈਣ , ਬਰਨਾਲਾ 24 ਫਰਵਰੀ 2021
“ਅਦਾਰਾ ਕਥਾ ਕਹਿੰਦੀ ਰਾਤ “ਦੇ ਸੰਚਾਲਕ ਪਵਨ ਪਰਿੰਦਾ ਵਲੋੰ ਜਾਰੀ ਕੀਤੇ ਗਏ ਇੱਕ ਪਰੈੱਸ ਨੋਟ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਅਦਾਰੇ ਵਲੋਂ ” ਇੱਕ ਕਹਾਣੀ- ਇੱਕ ਸੰਵਾਦ ” ਤਹਿਤ ਸ਼ੁਰੂ ਕੀਤੇ ਗਏ ਪ੍ਰੋਗ੍ਰਾਮ ਤਹਿਤ ਇਸ ਵਾਰ ਪੰਜਾਬੀ ਦੇ ਮਸ਼ਹੂਰ ਕਹਾਣੀਕਾਰ ਜਸਵੀਰ ਕਲਸੀ ਦੀ ਕਹਾਣੀ ” ਪੌੜੀ ” ਤੇ ਵਿਚਾਰ ਗੋਸ਼ਟੀ ਕੀਤੀ ਜਾ ਰਹੀ ਹੈ। ਕਹਾਣੀ ਤੇ ਵਿਚਾਰ ਚਰਚਾ ਡਾ: ਗੁਰਜੀਤ ਸਿੰਘ ਸੰਧੂ ਸੁਰੂ ਕਰਨਗੇ ਅਤੇ ਬਾਦ ਵਿੱਚ ਹਾਜ਼ਰ ਸਰੋਤੇ ਆਪਣੇ ਵਿਚਾਰ ਰੱਖਣਗੇ।
ਸ੍ਰੀ ਪਰਿੰਦਾ ਨੇ ਦੱਸਿਆ ਕਿ 28 ਫਰਵਰੀ , ਦਿਨ ਅੈਤਵਾਰ ਨੂੰ ਸਵੇਰੇ 11 ਵਜੇ ਸ਼ੁਰੂ ਕੀਤੀ ਜਾ ਰਹੀ ਇਹ ਗੋਸ਼ਟੀ ਓਸ਼ੋ ਅਕਾਡਮੀ ਨਵਚੇਤਨ ਬੁੱਕ ਡੀਪੂ ਨੇੜੇ ਅੈਸ.ਡੀ ਕਾਲਜ ਬਰਨਾਲਾ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਗੋਸ਼ਟੀ ਉੱਘੇ ਕਹਾਣੀਕਾਰ ਸੁਜਾਨ ਸਿੰਘ ਦੀ ਸੌ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਡਾ: ਭੁਪਿੰਦਰ ਸਿੰਘ ਬੇਦੀ, ਰਾਜਵਿੰਦਰ ਸਿੰਘ ਰਾਹੀ,ਭੋਲਾ ਸਿੰਘ ਸੰਘੇੜਾ, ਡਾ: ਹਰੀਸ਼ ,ਡਾ ਅਨਿਲ ਸ਼ੋਰੀ,ਡਾ: ਤੇਜਾ ਸਿੰਘ ਤਿਲਕ,ਅੈਸ.ਅੈਸ ਗਿੱਲ, ਮਾਲਵਿੰਦਰ ਸ਼ਾਇਰ, ਕਹਾਣੀਕਾਰ ਦਰਸ਼ਨ ਜੋਗਾ , ੳੱਘੇ ਆਲੋਚਕ ਸ੍ਰੀ ਨਿਰੰਜਣ ਬੋਹਾ , ਡਾ: ਪਰਗਟ ਸਿੰਘ ਟਿਵਾਣਾ, ਡਾ: ਰਾਮਪਾਲ ਸਿੰਘ, ਡਾ : ਅਮਨਦੀਪ ਸਿੰਘ ਟੱਲੇਵਾਲੀਆ ਅੈਡਵੋਕੇਟ ਲੋਕੇਸ਼ਵਰ ਸੇਵਕ,ਮੈਡਮ ਅੰਜਨਾ ਮੈਨਨ, ਸਿਮਰਨ ਅਕਸ, ਡਾ: ਤਰਸਪਾਲ ਕੌਰ,ਪੱਤਰਕਾਰ ਪ੍ਰਸ਼ੋਤਮ ਬੱਲੀ, ਅਤੇ ਪ੍ਰਵੀਨ ਨਾਗਰ ਭਾਗ ਲੈਣਗੇ।