21 ਫਰਵਰੀ:-ਬਰਨਾਲਾ ਦੀ ਦਾਣਾ ਮੰਡੀ ‘ਚ ਆਇਆ ਕਿਸਾਨ ਮਜਦੂਰਾਂ ਦਾ ਹੜ੍ਹ

Advertisement
Spread information

ਹਰਿੰਦਰ ਨਿੱਕਾ , ਬਰਨਾਲਾ 21 ਫਰਵਰੀ 2021

     ਮੋਦੀ ਸਰਕਾਰ ਦੇ ਹੱਲੇ ਨੂੰ ਠੱਲ੍ਹਣ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਤੇ ਦਾਣਾ ਮੰਡੀ ਬਰਨਾਲਾ ‘ਚ ਕਿਸਾਨ ਅਤੇ ਮਜਦੂਰਾਂ ਦਿ ਹੜ੍ਹ ਆਇਆ ਹੋਇਆ ਹੈ। ਮੰਚ ਦੀ ਕਾਰਵਾਈ ਯੂਨੀਅਨ ਦੇ ਸੂਬਾਈ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਸੰਭਾਲ ਰਹੇ ਹਨ। ਇਸ ਮੌਕੇ ਕਿਸਾਨ ਆਗੂ ਲੋਕਾਂ ਨੂੰ ਮੋਦੀ ਹਕੂਮਤ ਵੱਲੋਂ ਲਾਗੂ ਕੀਤੇ ਜਾ ਰਹੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਜੋਰ ਦੇ ਰਹੇ ਹਨ। ਮਜਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਭਾਜਪਾ ਆਗੂ ਦਲਿਤਾਂ ਨੂੰ ਗੁੰਮਰਾਹ ਕਰਨ ਤੇ ਲੱਗੇ ਹੋਏ ਹਨ ਕਿ ਖੇਤੀ ਕਾਨੂੰਨ ਦਲਿਤਾਂ ਨੂੰ ਜਮੀਨਾਂ ਦੇਣ ਲਈ ਬਣਾਇਆ ਗਿਆ ਹੈ। ਜਦੋਂ ਇਹ ਬਿਲਕੁਲ ਝੂਠ ਹੈ। ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਨੇ ਕਿਹਾ ਕਿ ਖੇਤੀ ਕਾਨੂੰਨ ਖਪਤਕਾਰਾਂ ਲਈ ਭੁੱਖਮਰੀ ਵੱਲ ਧੱਕਣ ਦਿ ਕੋਝਾ ਯਤਨ ਹੈ।  ਮੰਚ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਭਾਕਿਯੂ ਰਾਜੇਵਾਲ ਤੋਂ ਬਲਵੀਰ ਰਾਜੇਵਾਲ, ਪੰਜਾਬ ਕਿਸਾਨ ਯੂਨੀਅਨ ਤੋਂ ਰੁਲਦੂ ਸਿੰਘ ਮਾਨਸਾ, ਭਾਕਿਯੂ ਕਾਦੀਆ ਆਗੂ ਜਸਵਿੰਦਰ ਮੰਡੇਰ, ਪੰਜਾਬ ਕਿਸਾਨ ਸਭਾ ਤੋਂ ਬਲਦੇਵ ਸਿੰਘ ਨਿਹਾਲਗੜ੍ਹ, ਜਮਹੂਰੀ ਕਿਸਾਨ ਸਭਾ ਤੋਂ ਜਸਵੰਤ ਸਿੰਘ ਸੰਧੂ, ਪੰਜਾਬ ਖੇਤ ਮਜਦੂਰ ਤੋਂ ਲਛਮਣ ਸਿੰਘ ਨੈਣੇਵਾਲ, ਮੰਚ ਸੰਚਾਲਕ ਸੁਖਦੇਵ ਸਿੰਘ ਕੋਕਰੀਕਲਾਂ ਜਰਨਲ ਸਕੱਤਰ ਭਾਕਿਯੂ ਉਗਰਾਹਾਂ ਵੀ ਮੌਜੂਦ ਹਨ।

Advertisement
Advertisement
Advertisement
Advertisement
Advertisement
Advertisement
error: Content is protected !!