ਐਸ ਐਸ ਡੀ ਕਾਲਜ ਦਾ ਵੱਡਾ ਫੈਸਲਾ, ਸ਼ਹੀਦ ਕਿਸਾਨ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀ ਤੇ ਵਿਦਿਆਰਥੀਆਂ ਦੀ ਪੜ੍ਹਾਈ ਮੁਫਤ
ਹਰਿੰਦਰ ਨਿੱਕਾ , ਬਰਨਾਲਾ 20 ਫਰਵਰੀ 2021
ਐਸ ਐਸ ਡੀ ਕਾਲਜ ਬਰਨਾਲਾ ਵਿੱਚ 12ਵੀਂ ਸਲਾਨਾ ਅਥਲੈਟਿਕ ਮੀਟ ਕਰਵਾਈ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਲਾਲ ਸਿੰਘ ਨੇ ਦੱਸਿਆ ਕਿ ਇਹਨਾਂ ਮੁਕਾਬਲਿਆ ਵਿੱਚ ਵੱਖ-ਵੱਖ ਵਰਗਾਂ ਦੀ ਦੌੜ, ਡਿਸਕ ਥਰੋਅ, ਰੱਸਾ ਕੱਸੀ, ਜੈਵਲਿਨ ਮੁਕਾਬਲੇ ਪ੍ਰੋ. ਜਾਫਰ ਖਾਨ, ਪ੍ਰਿੰਸੀਪਲ ਜਗਜੀਤ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ। ਇਸ ਐਥਲੈਟਿਕ ਮੀਟ ਦੇ ਮੁੱਖ ਮਹਿਮਾਨ ਗੁਰਮੀਤ ਸਿੰਘ ਮੀਤ ਹੇਅਰ ਐਮ ਐਲ ਏ ਬਰਨਾਲਾ ਨੇ ਗੁਬਾਰੇ ਉਡਾ ਕੇ ਕਾਲਜ ਖੇਡਾਂ ਦਾ ਰਸਮੀ ਉਦਘਾਟਨ ਕੀਤਾ ।
ਐਮ ਐਲ ਏ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਭਾਸਣ ਵਿੱਚ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਖਿਡਾਰੀਆਂ ਵਿੱਚੋਂ ਹੀ ਤਰਾਸੇ ਹੋਏ ਖਿਡਾਰੀ ਰਾਸਟਰੀ ਅਤੇ ਅੰਤਰ-ਰਾਸਟਰੀ ਪੱਧਰ ਤੇ ਖਿਡਾਰੀ ਪੈਦਾ ਹੋਏ ਹਨ। ਉਹਨਾਂ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀ ਜੋ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈ ਰਹੇ ਹਨ ,ਉਹ ਬਹੁਤ ਹੀ ਸੰਲਾਘਾਯੋਗ ਕਦਮ ਹੈ। ਜਿੱਥੇ ਇਸ ਨਾਲ ਬੱਚਿਆ ਦੀ ਸਿਹਤ ਬਣਦੀ ਹੈ ਉੱਥੇ ਉਹਨਾਂ ਦਾ ਮਾਨਸਿਕ ਵਿਕਾਸ ਵੀ ਹੁੰਦਾ ਹੈ । ਇਸ ਐਥਲੈਟਿਕ ਮੀਟ ਦੇ ਵਿਸ਼ੇਸ ਮਹਿਮਾਨ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਅੱਜ ਕੱਲ ਦੇ ਸਮੇਂ ਵਿੱਚ ਵਿਦਿਆਰਥੀ ਪੱਧਰ ਤੋਂ ਹੀ ਜੀਵਨ ਵਿੱਚ ਮਾਨਸਿਕ ਤੌਰ ਤੇ ਪ੍ਰੇਸ਼ਾਨੀਆਂ ਝੱਲਣੀਆਂ ਪੈਣੀਆਂ ਸ਼ੁਰੂ ਹੋ ਗਈਆਂ ਹਨ । ਇਸ ਲਈ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਰੁਚੀ ਰੱਖਣੀ ਚਾਹੀਦੀ ਹੈ ਤਾਂਂ ਕਿ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਸਕਣ, ਦਵਿੰਦਰ ਸਿੰਘ ਬੀਹਲਾ ਨੇ ਆਪਣੇ ਵੱਲੋਂ ਕਾਲਜ ਨੂੰ ਇੱਕ ਲੱਖ ਦੀ ਗ੍ਰਾਟ ਦੇਣ ਦੀ ਬੱਚਨ ਬੱਧਤਾ ਤਾ ਦੁਹਰਾਈ। ਐਸ. ਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਸਿਵ ਦਰਸਨ ਕੁਮਾਰ ਸ਼ਰਮਾਂ ਕਿਹਾ ਕਿ ਹਰ ਸਾਲ ਕਾਲਜ ਖੇਡਾਂ ਦਾ ਆਯੋਜਨ ਕਰਦਾ ਆ ਰਿਹਾ ਹੈ ਤਾਂ ਜੋ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਨਾਮ ਚਮਕਾ ਸਕਣ ਅਤੇ ਉਹਨਾਂ ਕਾਲਜ ਪ੍ਰਿਸੀਪਲ ਲਾਲ ਸਿੰਘ ਰਾਹੀਂ ਐਲਾਨ ਕੀਤਾ ਕਿ ਬਰਨਾਲਾ ਜਿਲ੍ਹੇ ਦੇ ਕਿਸਾਨੀ ਸੰਘਰਸ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਬੱਚਿਆਂ ਨੂੰ ਕਾਲਜ ਵਿੱਚ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ ਅਤੇ ਇਨਾਂ ਪਰਿਵਾਰਾ ਨਾਲ ਸਬੰਧ ਰੱਖਦਾ ਕੋਈ ਵੀ ਬੱਚਾ ਕਾਲਜ ਪੱਧਰ ਦੀ ਯੋਗਤਾ ਰੱਖਦਾ ਹੋਵੇ ਨੂੰ ਕਾਲਜ ਵਿਖੇ ਨੌਕਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਉਨਾਂ ਦੇ ਪਰਿਵਾਰਾਂ ਦਾ ਗੁਜਾਰਾ ਸੋਖੀ ਤਰਾਂ ਹੋ ਸਕੇ ।
ਐਸ. ਡੀ. ਸਭਾ ਦੇ ਸਿੱਖਿਆ ਨਿਰਦੇਸ਼ਕ ਸ੍ਰੀ ਸਿਵ ਸਿੰਗਲਾ ਨੇ ਕਿਹਾ ਕਿ ਖੇਡਾਂ ਇੱਕ ਚੰਗੇ ਲੀਡਰ ਦੀ ਬੁਨਿਅਦ ਹੁੰਦੀਆਂ ਹਨ । ਜਿਸ ਤੋਂ ਸਾਨੂੰ ਹਰ ਇਕ ਪਲ ਸਿੱਖਣ ਨੂੰ ਮਿਲਦਾ ਹੈ । ਜਿਸ ਦੇ ਭਵਿੱਖ ਵਿੱਚ ਬਹੁਤ ਜਿਆਦਾ ਲੋੜ ਹੈ । ਕਰੋਨਾ ਮਹਾਮਾਰੀ 2019 ਤੋਂ ਬਾਅਦ ਇਹ ਪਹਿਲਾ ਖੇਡ ਸਮਾਰੋਹ ਸੀ। ਜਿਸ ਵਿੱਚ ਵਿਦਿਆਰਥੀਆਂ ਵੱਲੋਂ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿਥੇ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਈਵੇਂਟ ਵਿੱਚ ਭਾਗ ਲਿਆ ਅਤੇ ਕਾਲਜ ਵਿੱਚੋਂ ਬੈਸਟ ਅਥਲੀਟ ਅਰੁਣ ਕੁਮਾਰ(ਬੀ.ਏ ਭਾਗ ਪਹਿਲਾ), ਅਤੇ ਦੂਜੇ ਸਥਾਨ ਤੇ ਸੰਦੀਪ ਸਿੰਘ ਨੂੰ, ਇਸੇ ਤਰਾਂ ਕੁੜੀਆਂ ਵਿੱਚੋਂ ਪਰਮਜੀਤ ਕੌਰ (PGDCA), ਦੂਜੇ ਨੰਬਰ ਤੇ ਰਮਨਦੀਪ ਕੌਰ ਨੂੰ ਐਲਾਨਿਆ ਗਿਆ ।ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਜਤਿੰਦਰ ਜ਼ਿਮੀਂ, ਜ਼ਿਲਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਨਿਭਾਈਇਸ ਮੌਕੇ ਸੰਦੀਪ ਚੰਦੇਲ, ਰਣਜੀਤ ਸਿੰਘ ਜਿੰਮ ਟ੍ਰਨੇਰ, ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪ੍ਰਧਾਨ ਪਰਮਿੰਦਰ ਸਿੰਘ ਭੰਗੂ, ਕਿਸਾਨ ਵਿੰਗ ਦੇ ਮੀਤ ਪ੍ਰਧਾਨ ਨਿਰਮਲ ਸਿੰਘ ਜਾਗਲ, ਆਮ ਆਦਮੀ ਪਾਰਟੀ ਦੇ ਜਿਲ੍ਹਾਂ ਪ੍ਰਧਾਨ ਗੁਰਦੀਪ ਸਿੰਘ ਬਾਠ, ਪ੍ਰਵੀਨ ਸਿੰਗਲਾ ਅਤੇ ਡਾ ਸੁਖਰਾਜ ਸਿੰਘ, ਸ਼੍ਰੀ ਵਿਜੇ ਗੋਇਲ ਜੀ(ਐਮ ਡੀ ਸਿਵਾ ਪੋਲਟਰੀ), ਜਤਿੰਦਰ ਜੈਨ ਜੀ, ਅਨਿਲ ਬਾਂਸਲ ਨਾਣਾ, ਅਸੋਕ ਭਾਰਤੀ (ਸੀਨੀਅਰ ਪੱਤਰਕਾਰ)। ਸਟੇਜ ਸਕੱਤਰ ਦੀ ਭੂਮੀਕਾ ਪ੍ਰੋ. ਭਾਰਤ ਭੂਸਣ, ਪ੍ਰੋ. ਹਰਪ੍ਰੀਤ ਕੌਰ ਅਤੇ ਪ੍ਰੋ. ਮੁਨੀਸੀ ਦੱਤ ਸਰਮਾ ਨੇ ਨਿਭਾਈ।
ਇਸ ਮੌਕੇ ਕਾਲਜ ਦੇ ਡੀਨ ਅਕਾਦਮਿਕ ਪ੍ਰੋ. ਨੀਰਜ ਸ਼ਰਮਾ, ਪ੍ਰੋ. ਦਲਵੀਰ ਕੌਰ, ਪ੍ਰੋ. ਜਸਵੰਤ ਕੌਰ, ਪ੍ਰੋ. ਰਾਹੁਲ ਗੁਪਤਾ, ਪ੍ਰੋ. ਮਨਜੀਤ ਕੌਰ, ਸਵਿੰਦਰਪਾਲ ਸਿੰਘ, ਸਮੇਤ ਸਮੂਹ ਸਟਾਫ ਹਾਜਰ ਸੀ।