ਪਟਿਆਲਾ ਜ਼ਿਲ੍ਹੇ ਦੀਆਂ 4 ਨਗਰ ਕੌਂਸਲ ਚੋਣਾਂ ‘ਚ ਕਾਂਗਰਸੀ ਉਮੀਦਵਾਰਾਂ ਨੇ ਫੇਰਿਆ ਹੂੰਝਾ

Advertisement
Spread information

92 ਵਾਰਡਾਂ ‘ਚੋਂ 66 ਕਾਂਗਰਸ ਦੇ ਕੌਂਸਲਰ ਚੁਣੇ ਗਏ, ਅਕਾਲੀ ਦਲ ਤੇ ਅਜ਼ਾਦ 11-11 ਅਤੇ ਆਪ ਤੇ ਭਾਜਪਾ ਦੇ 2-2 ਉਮੀਦਵਾਰ ਵੀ ਜਿੱਤੇ


ਬੀ.ਟੀ.ਐਨ, ਰਾਜਪੁਰਾ, ਨਾਭਾ, ਸਮਾਣਾ, ਪਾਤੜਾਂ (ਪਟਿਆਲਾ)17 ਫਰਵਰੀ:2021 
         ਜ਼ਿਲ੍ਹੇ ਦੀਆਂ 4 ਨਗਰ ਕੌਂਸਲਾਂ ਦੀਆਂ ਆਮ ਚੋਣਾਂ-2021 ਲਈ ਪਈਆਂ ਵੋਟਾਂ ਦੀ ਗਿਣਤੀ ਮਗਰੋਂ ਆਏ ਨਤੀਜਿਆਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਹੂੰਝਾ ਫੇਰੂ ਜਿੱਤ ਦਰਜ ਕੀਤੀ ਹੈ। ਕੁਲ 92 ਵਾਰਡਾਂ ‘ਚੋਂ 66 ‘ਤੇ ਕਾਂਗਰਸ ਦੇ ਉਮੀਦਵਾਰ ਚੁਣੇ ਗਏ ਹਨ, ਸ੍ਰੋਮਣੀ ਅਕਾਲੀ ਦਲ ਦੇ 11 ਅਤੇ 11 ਹੀ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਜਦਕਿ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ 2-2 ਉਮੀਦਵਾਰ ਜੇਤੂ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦਿੱਤੀ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਲਈ ਤਾਇਨਾਤ ਕੀਤੇ ਗਏ ਅਬਜਰਵਰ ਕਿਰਤ ਕਮਿਸ਼ਨਰ ਸ੍ਰੀ ਪ੍ਰਵੀਨ ਕੁਮਾਰ ਥਿੰਦ ਦੀ ਨਿਗਰਾਨੀ ਹੇਠ ਇਨ੍ਹਾਂ ਚੋਣਾਂ ‘ਚ ਪਈਆਂ ਵੋਟਾਂ ਦੀ ਗਿਣਤੀ ਲਈ 4 ਮਾਈਕਰੋ ਆਬਜਰਵਰ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਉਪ ਆਬਕਾਰੀ ਤੇ ਕਰ ਕਮਿਸ਼ਨਰ ਉਪਕਾਰ ਸਿੰਘ ਨੂੰ ਸਮਾਣਾ, ਸੰਯੁਕਤ ਕਮਿਸ਼ਨਰ ਨਗਰ ਨਿਗਮ ਪਟਿਆਲਾ ਅਵਕੇਸ਼ ਗੁਪਤਾ ਨੂੰ ਪਾਤੜਾਂ ਲਈ, ਮਿਲਖ ਅਫ਼ਸਰ ਪੀਡੀਏ ਪਟਿਆਲਾ ਈਸ਼ਾ ਸਿੰਗਲ ਨੂੰ ਰਾਜਪੁਰਾ ਲਈ ਅਤੇ ਨਾਭਾ ਲਈ ਜਲ ਸਪਲਾਈ ਵਿਭਾਗ ਦੇ ਪ੍ਰਬੰਧਕੀ ਅਫ਼ਸਰ ਅੰਕੁਰ ਮਹਿੰਦਰੂ ਨੂੰ ਮਾਈਕਰੋ ਨਿਗਰਾਨ ਵਜੋਂ ਲਗਾਇਆ ਗਿਆ ਸੀ। ਇਸ ਦੌਰਾਨ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਦੀ ਅਗਵਾਈ ਹੇਠ ਸਾਰੇ ਗਿਣਤੀ ਕੇਂਦਰਾਂ ‘ਚ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

-ਰਾਜਪੁਰਾ ਨਗਰ ਕੌਂਸਲ ਚੋਣਾਂ ‘ਚ 31 ਵਾਰਡਾਂ ਚੋਂ ਕਾਂਗਰਸ ਦੇ 27 ਉਮੀਦਵਾਰ ਦੀ ਹੂੰਝਾ ਫੇਰੂ ਜੇਤੂ, ਅਕਾਲੀ ਦਲ ਤੇ ਆਪ ਦੇ 1-1 ਤੇ ਭਾਜਪਾ ਦੇ 2 ਉਮੀਦਵਾਰ ਵੀ ਜੇਤੂ
ਨਗਰ ਕੌਂਸਲ ਰਾਜਪੁਰਾ ਦੀਆਂ ਵੋਟਾਂ ਦੀ ਗਿਣਤੀ ਬਾਰੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ ਅਤੇ ਐਸ.ਡੀ.ਐਮ. ਪਟਿਆਲਾ ਚਰਨਜੀਤ ਸਿੰਘ ਨੇ ਦੱਸਿਆ ਕਿ 31 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਦੇ 27 ਉਮੀਦਵਾਰਾਂ ਨੇ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ। ਇੱਥੇ ਸ੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ 1-1 ਉਮੀਦਵਾਰ ਜੇਤੂ ਰਹੇ ਅਤੇ ਭਾਰਤੀ ਜਨਤਾ ਪਾਰਟੀ ਦੇ 2 ਉਮੀਦਵਾਰ ਜਿੱਤੇ ਹਨ।
ਨਗਰ ਕੌਂਸਲ ਰਾਜਪੁਰਾ ਦੇ ਆਏ ਨਤੀਜਿਆਂ ‘ਚੋਂ ਵਾਰਡ ਨੰਬਰ 1 ‘ਚੋਂ ਕਾਂਗਰਸ ਦੇ ਉਮੀਦਵਾਰ ਰਚਨਾ ਸ਼ਰਮਾ 913 ਵੋਟਾਂ ਨਾਲ ਜੇਤੂ, ਅਕਾਲੀ ਦਲ ਦੇ ਪਰਮਿੰਦਰ ਕੌਰ 537 ਵੋਟਾਂ, ਆਪ ਦੇ ਗੁਰਮੀਤ ਕੌਰ ਨੂੰ 229 ਤੇ ਨੋਟਾ ਨੂੰ 25 ਵੋਟਾਂ, ਵਾਰਡ ਨੰਬਰ 2 ਤੋਂ ਕਾਂਗਰਸ ਦੇ ਉਮੀਦਵਾਰ ਜਤਿੰਦਰ ਕੌਰ 743 ਵੋਟਾਂ ਨਾਲ ਜੇਤੂ ਆਪ ਦੇ ਸੁਖਚੈਨ ਸਿੰਘ 464, ਅਕਾਦੀ ਦਲ ਦੇ ਕਪਤਾਨ ਸਿੰਘ 219, ਭਾਜਪਾ ਦੇ ਪ੍ਰਵੀਨ ਚੁਟਾਨੀ ਨੂੰ 29, ਨੋਟਾ ਨੂੰ 10, ਵਾਰਡ ਨੰਬਰ 3 ਤੋਂ ਅਕਾਲੀ ਦਲ ਦੇ ਸੁਭਪ੍ਰੀਤ ਕੌਰ 1022 ਵੋਟਾਂ ਨਾਲ ਜੇਤੂ, ਕਾਂਗਰਸ ਦੇ ਨੀਰਜ ਗੋਇਲ ਨੂੰ 606, ਆਪ ਦੇ ਮਧੂ ਬਾਲਾ ਨੂੰ 87, ਭਾਜਪਾ ਦੇ ਰਜਨੀ ਧਿਮਾਨ ਨੂੰ 48, ਨੋਟਾ ਨੂੰ 15, ਵਾਰਡ ਨੰਬਰ 4 ਤੋਂ ਕਾਂਗਰਸ ਦੇ ਉਮੀਦਵਾਰ ਜੈ ਕ੍ਰਿਸਨ ਅਗਰਵਾਲ 812 ਵੋਟਾਂ ਨਾਲ ਜੇਤੂ, ਆਪ ਦੇ ਅਮਿਤ ਕੁਮਾਰ 296, ਅਕਾਲੀ ਦਲ ਦੇ ਜਸਵੀਰ ਸਿੰਘ 574, ਭਾਜਪਾ ਦੇ ਨਿਤਿਸ਼ ਕੁਮਾਰ ਨੂੰ 153, ਨੋਟਾ ਨੂੰ 12, ਵਾਰਡ ਨੰਬਰ 5 ਤੋਂ ਕਾਂਗਰਸ ਦੇ ਉਮੀਦਵਾਰ ਅੰਜੂ ਪੁਰੀ 963, ਭਾਜਪਾ ਦੇ ਆਸ਼ਾ ਰਾਣੀ 290, ਅਕਾਲੀ ਦਲ ਦੇ ਤੇਜਿੰਦਰ ਕੌਰ 335, ਆਪ ਦੇ ਸ਼ੋਭਾ 193, ਨੋਟਾ ਨੂੰ 30, ਵਾਰਡ ਨੰਬਰ 6 ਤੋਂ ਕਾਂਗਰਸ ਦੇ ਉਮੀਦਵਾਰ ਸੁਸ਼ੀਲ ਕੁਮਾਰ ਸ਼ਾਹੀ 799 ਨਾਲ ਜੇਤੂ, ਭਾਜਪਾ ਦੇ ਵਿਜੇ ਮੈਨਰੋ ਨੂੰ 210, ਅਕਾਲੀ ਦਲ ਦੇ ਅਸ਼ੋਕ ਕੁਮਾਰ 152, ਆਪ ਦੇ ਸੰਜੀਵ ਕੁਮਾਰ ਨੂੰ 60, ਨੋਟਾ ਨੂੰ 11  ਵੋਟਾਂ ਮਿਲੀਆਂ।
ਵਾਰਡ ਨੰਬਰ 7 ਤੋਂ ਕਾਂਗਰਸ ਦੇ ਉਮੀਦਵਾਰ ਸੁਸ਼ਮਾ ਰਾਣੀ 712, ਭਾਜਪਾ ਦੇ ਮਧੂ ਨੂੰ 77, ਅਕਾਲੀ ਦਲ ਦੇ ਰਾਜ ਕੌਰ 103, ਆਪ ਦੇ ਸ਼ੰਕੁਤਲਾ ਦੇਵੀ 460, ਨੋਟਾ ਨੂੰ 27, ਵਾਰਡ ਨੰਬਰ 8 ਦੇ ਉਮੀਦਵਾਰ 643 ਵੋਟਾਂ ਨਾਲ ਨਰਿੰਦਰ ਕੁਮਾਰ ਜੇਤੂ, ਭਾਜਪਾ ਦੇ ਸੰਜੀਵ ਮਿੱਤਲ ਨੂੰ 311, ਅਕਾਲੀ ਦਲ ਦੇ ਖ਼ਜ਼ਾਨ ਸਿੰਘ ਨੂੰ 50, ਆਪ ਦੇ ਰਤਨੇਸ਼ ਜਿੰਦਲ ਨੂੰ 95, ਨੋਟਾ ਨੂੰ 20 ਵੋਟਾਂ, ਵਾਰਡ ਨੰਬਰ 9 ਤੋਂ ਕਾਂਗਰਸ ਦੇ ਉਮੀਦਵਾਰ ਸੁਰੇਖਾ ਰਾਣੀ ਨੂੰ 733, ਭਾਜਪਾ ਦੇ ਗੀਤੂ ਨੂੰ 696, ਆਪ ਦੇ ਨੀਲਮ ਮਹਿਤਾ 339, ਨੋਟਾ ਨੂੰ 22 ਤੇ ਵਾਰਡ ਨੰਬਰ 10 ਤੋਂ ਕਾਂਗਰਸ ਦੇ ਉਮੀਦਵਾਰ ਮਨਦੀਪ ਸਿੰਘ ਨੂੰ 947, ਆਪ ਦੇ ਪ੍ਰਤੀਕ ਚੋਪੜਾ ਨੂੰ 327, ਭਾਜਪਾ ਦੇ ਰਵੀ ਲੂਥਰਾ ਨੂੰ 338, ਨੋਟਾ ਨੂੰ 19 ਵੋਟਾ ਮਿਲੀਆਂ।
ਇਸੇ ਤਰ੍ਹਾਂ ਨਗਰ ਕੌਂਸਲ ਰਾਜਪੁਰਾ ਦੇ ਵਾਰਡ ਨੰਬਰ 11 ਤੋਂ ਕਾਂਗਰਸ ਦੇ ਉਮੀਦਵਾਰ ਲੀਲਾ ਵੰਤੀ 787, ਭਾਜਪਾ ਦੇ ਰਾਮਾ ਚਾਵਲਾ 511, ਅਕਾਲੀ ਦਲ ਬੀਨਾ ਦੇਵੀ 304, ਆਪ ਮੀਨਾ ਕੁਮਾਰੀ 199, ਨੋਟਾ ਨੂੰ 34, ਵਾਰਡ ਨੰਬਰ 12 ਤੋਂ ਭਾਜਪਾ ਦੇ ਸ਼ਾਂਤੀ ਪ੍ਰਕਾਸ਼ 850, ਕਾਂਗਰਸ ਦੇ ਉਮੀਦਵਾਰ ਪ੍ਰਮੋਦ ਕੁਮਾਰ 826, ਆਪ ਦੇ ਸੁਮਿਤ ਬਖ਼ਸ਼ੀ 86, ਨੋਟਾ 13, ਵਾਰਡ ਨੰਬਰ 13 ਤੋਂ ਕਾਂਗਰਸ ਦੇ ਉਮੀਦਵਾਰ ਅਲਕਾ ਡੇਹਰਾ 863, ਆਪ ਦੀ ਇੰਦੂ 715, ਭਾਜਪਾ ਦੀ ਬਿਮਲਾ ਰਾਣੀ 349, ਨੋਟਾ ਨੂੰ 18, ਵਾਰਡ ਨੰਬਰ 14 ਤੋਂ ਕਾਂਗਰਸ ਦੇ ਉਮੀਦਵਾਰ ਗੁਰਧਿਆਨ ਸਿੰਘ ਨੂੰ 759, ਆਪ ਦੇ ਕੁਲਜੀਤ ਸਿੰਘ ਨੂੰ 466, ਅਕਾਲੀ ਦਲ ਦੇ ਗਗਨਦੀਪ ਸਿੰਘ ਨੂੰ 202, ਭਾਜਪਾ ਦੇ ਹਰਜਿੰਦਰ ਮਦਾਨ ਨੂੰ 50 ਤੇ ਨੋਟਾ ਨੂੰ 9 ਵੋਟਾਂ ਮਿਲੀਆਂ।  ਵਾਰਡ ਨੰਬਰ 15 ਤੋਂ ਕਾਂਗਰਸ ਦੇ ਉਮੀਦਵਾਰ ਰੀਟਾ ਨੂੰ 601, ਭਾਜਪਾ ਦੀ ਰਾਜ ਰਾਣੀ ਨੂੰ 114, ਆਪ ਦੀ ਨਿਤੀਕਾ ਨੂੰ 130, ਨੋਟਾ ਨੂੰ 19 ਵੋਟਾਂ।
ਵਾਰਡ ਨੰਬਰ 16 ਤੋਂ ਕਾਂਗਰਸ ਉਮੀਦਵਾਰ ਜਗਨੰਦਨ ਗੁਪਤਾ 799 ਨਾਲ ਜੇਤੂ, ਅਕਾਲੀ ਦਲ ਦੇ ਗੁਰਸ਼ਰਨ ਸਿੰਘ ਵਿਰਕ 432, ਆਪ ਦੇ ਮਨੀਸ਼ ਕੁਮਾਰ ਬੱਤਰਾ 345, ਭਾਜਪਾ ਦੇ ਪੰਕਜ ਕੁਮਾਰ 22, ਨੋਟਾ ਨੂੰ 15, ਵਾਰਡ ਨੰਬਰ 17 ਤੋਂ ਕਾਂਗਰਸ ਦੇ ਉਮੀਦਵਾਰ ਸੁਰਜੀਤ ਕੌਰ ਨੂੰ 701, ਆਜ਼ਾਦ ਸ਼ਾਲੂ ਭਟੇਜਾ ਨੂੰ 226, ਆਪ ਦੀ ਅਨੀਤਾ ਨੂੰ 209, ਭਾਜਪਾ ਦੀ ਕਿਰਨ ਹੰਸ ਨੂੰ 188, ਨੋਟਾ ਨੂੰ 14, ਵਾਰਡ ਨੰਬਰ 18 ਤੋਂ ਰਾਜੇਸ਼ ਕੁਮਾਰ ਨੂੰ 633, ਆਪ ਦੇ ਗੁਰਦੀਪ ਸਿੰਘ ਨੂੰ 463, ਬੀਜੇਪੀ ਦੇ ਵਿਪੁਲ ਬੱਬਰ ਨੂੰ 344 ਤੇ ਨੋਟਾ ਨੂੰ 26 ਵੋਟਾਂ ਮਿਲੀਆਂ। ਵਾਰਡ ਨੰਬਰ 19 ਤੋਂ ਕਾਂਗਰਸ ਦੇ ਉਮੀਦਵਾਰ ਰੂਬੀ ਨੂੰ 1485, ਭਾਜਪਾ ਸ਼ਾਰਦਾ ਰਾਣੀ ਨੂੰ 271, ਆਪ ਦੀ ਨਿਸ਼ਾ ਰਾਣੀ ਨੂੰ 123, ਨੋਟਾ ਨੂੰ 29, ਵਾਰਡ ਨੰਬਰ 20 ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਕੁਮਾਰ ਨੂੰ 1121, ਆਜ਼ਾਦ ਪਵਨ ਮੁਖੇਜਾ ਨੂੰ 375, ਆਪ ਦੇ ਨਰੇਸ਼ ਕੁਮਾਰ ਨੂੰ 96, ਅਕਾਲੀ ਦਲ ਦੇ ਹਰਵਿੰਦਰ ਸਿੰਘ ਨੂੰ 74 ਤੇ ਨੋਟਾ ਨੂੰ 19 ਵੋਟਾਂ ਮਿਲੀਆਂ।
ਵਾਰਡ ਨੰਬਰ 21 ਤੋਂ ਕਾਂਗਰਸ ਦੇ ਗੁਰਦਾਸ ਕੌਰ ਨੂੰ 997, ਆਪ ਦੀ ਦਵਿੰਦਰ ਕੌਰ ਨੂੰ 571, ਅਕਾਲੀ ਦਲ ਦੀ ਗੁਰਵਿੰਦਰ ਕੌਰ ਨੂੰ 126, ਨੋਟਾ ਨੂੰ 17, ਇਸੇ ਤਰ੍ਹਾਂ ਵਾਰਡ ਨੰਬਰ 22 ਤੋਂ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਨੂੰ 889, ਆਪ ਦੇ ਮਹਿੰਦਰ ਸਿੰਘ ਨੂੰ 487, ਅਵਤਾਰ ਸਿੰਘ ਅਜ਼ਾਦ ਨੂੰ 149, ਭਾਜਪਾ ਦੇ ਸੁਰਜੀਤ ਸਿੰਘ ਨੂੰ 68, ਨੋਟਾ ਨੂੰ 9, ਵਾਰਡ ਨੰਬਰ 23 ਤੋਂ ਭਾਜਪਾ ਦੇ ਦੀਪਤੀ ਛਾਬੜਾ ਨੂੰ 1134, ਕਾਂਗਰਸ ਦੇ ਉਮੀਦਵਾਰ ਸ਼ੀਲਾ ਰਾਣੀ ਨੂੰ 628, ਆਪ ਦੀ ਸ਼ਸ਼ੀ ਬਾਲਾ ਨੂੰ 321, ਨੋਟਾਂ ਨੂੰ 21 ਵੋਟ ਮਿਲੇ। ਵਾਰਡ ਨੰਬਰ 24 ਤੋਂ ਕਾਂਗਰਸ ਦੇ ਉਮੀਦਵਾਰ ਹਰਪ੍ਰੀਤ ਸਿੰਘ ਦੂਆ 1026, ਆਪ ਦੇ ਸ਼ੇਰ ਸਿੰਘ ਨੂੰ 237, ਭਾਜਪਾ ਦੇ ਸਾਹਿਲ ਨੂੰ 167, ਨੋਟਾ ਨੂੰ 16 ਵੋਟ ਮਿਲੇ। ਵਾਰਡ ਨੰਬਰ 25 ਤੋਂ ਕਾਂਗਰਸ ਦੇ ਉਮੀਦਵਾਰ ਬਲਜਿੰਦਰ ਕੌਰ ਨੂੰ 664, ਅਕਾਲੀ ਦਲ ਦੇ ਲਲਿਤ ਨੂੰ 651, ਆਪ ਦੀ ਰੇਨੂਕਾ ਨੂੰ 90, ਨੋਟਾ ਨੂੰ 27 ਵੋਟਾਂ ਮਿਲੀਆਂ।
ਵਾਰਡ ਨੰਬਰ 26 ਤੋਂ ਅਮਨਦੀਪ ਸਿੰਘ ਨਾਗੀ ਨੂੰ 2081, ਅਕਾਲੀ ਦਲ ਦੀ ਕੁਲਵਿੰਦਰ ਕੌਰ ਨੂੰ 96, ਨੋਟਾਂ ਨੂੰ 45 ਵੋਟਾਂ ਮਿਲੀਆਂ। ਵਾਰਡ ਨੰਬਰ 27 ਤੋਂ ਕਾਂਗਰਸ ਦੇ ਉਮੀਦਵਾਰ ਰੇਨੂ ਬਾਲਾ ਨੂੰ 1029, ਭਾਜਪਾ ਦੀ ਮਾਲਾ ਸ਼ਰਮਾ ਨੂੰ 65, ਆਪ ਦੀ ਨੀਤੂ ਨੂੰੂ 341, ਅਕਾਲੀ ਦਲ ਦੀ ਲਖਵਿੰਦਰ ਕੌਰ ਨੂੰ 173 ਤੇ ਨੋਟਾ ਨੂੰ 12 ਵੋਟਾਂ ਮਿਲੀਆਂ। ਵਾਰਡ ਨੰਬਰ 28 ਤੋਂ ਕਾਂਗਰਸ ਦੇ ਉਮੀਦਵਾਰ ਅਮਰ ਸਿੰਘ ਨੂੰ 1042, ਆਪ ਦੇ ਦੀਪਕ ਕੁਮਾਰ ਨੂੰ 181, ਅਕਾਲੀ ਦਲ ਦੇ ਰਮਨ ਸਰਨ ਨੂੰ 557, ਭਾਜਪਾ ਦੇ ਸਰੁਤੀ ਦੇਵੀ ਨੂੰ 45 ਤੇ ਨੋਟਾ ਨੂੰ 20 ਵੋਟਾਂ, ਵਾਰਡ ਨੰਬਰ 29 ਤੋਂ ਕਾਂਗਰਸ ਦੇ ਉਮੀਦਵਾਰ ਜਗਦੀਪ ਸਿੰਘ ਨੂੰ 445, ਆਪ ਦੇ ਰਵਿੰਦਰ ਸਿੰਘ ਨੂੰ 711, ਭਾਜਪਾ ਦੇ ਯਾਦਵਿੰਦਰ ਸਿੰਘ ਨੂੰ 48, ਅਕਾਲੀ ਦਲ ਦੇ ਰਿੰਕੂ ਸਹੋਤਾ ਨੂੰ 83, ਨੋਟਾ ਨੂੰ 11 ਅਤੇ ਵਾਰਡ ਨੰਬਰ 30 ਤੋਂ ਦਲਬੀਰ ਸਿੰਘ ਸੱਗੂ 935 ਵੋਟਾਂ ਨਾਲ ਜੇਤੂ, ਆਪ ਦੇ ਗੁਰਵੀਰ ਸਿੰਘ ਨੂੰ 493, ਅਕਾਲੀ ਦਲ ਦੇ ਸਤਨਾਮ ਸਿੰਘ ਨੂੰ 56, ਭਾਜਪਾ ਦੇ ਅਮਰੇਸ਼ ਕੁਮਾਰ ਯਾਦਵ ਨੂੰ 26 ਤੇ ਨੋਟਾ ਨੂੰ 17 ਅਤੇ ਵਾਰਡ ਨੰਬਰ 31 ਤੋਂ ਕਾਂਗਰਸ ਦੇ ਉਮੀਦਵਾਰ ਰਾਜ ਰਾਣੀ 861 ਵੋਟਾਂ ਨਾਲ ਜੇਤੂ ਰਹੇ ਹਨ।ਇੱਥੇ ਆਪ ਦੇ ਭੁਪਿੰਦਰ ਕੌਰ ਨੂੰ 318, ਅਕਾਲੀ ਦਲ ਦੀ ਸ਼ਕੁੰਤਲਾ ਰਾਣੀ 100 ਤੇ ਨੋਟਾ ਨੂੰ 17 ਵੋਟ ਮਿਲੇ।
-ਨਾਭਾ ਨਗਰ ਕੌਂਸਲ ਚੋਣਾਂ ‘ਚ 23 ਵਾਰਡਾਂ ਚੋਂ ਕਾਂਗਰਸ ਦੇ 14 ਉਮੀਦਵਾਰ ਜੇਤੂ, 6 ਅਕਾਲੀ ਦਲ ਤੇ 3 ਆਜ਼ਾਦ ਉਮੀਦਵਾਰ ਵੀ ਜਿੱਤੇ
ਨਗਰ ਕੌਂਸਲ ਨਾਭਾ ਦੀਆਂ ਵੋਟਾਂ ਦੀ ਗਿਣਤੀ ਬਾਰੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ ਅਤੇ ਐਸ.ਡੀ.ਐਮ. ਸ੍ਰੀ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ 23 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਦੇ 14 ਉਮੀਦਵਾਰ ਜੇਤੂ ਰਹੇ ਹਨ, ਸ੍ਰੋਮਣੀ ਅਕਾਲੀ ਦਲ ਦੇ 6 ਅਤੇ 3 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਉਨ÷ ਾਂ ਦੱਸਿਆ ਕਿ ਵਾਰਡ ਨੰਬਰ 10 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਜਨੀਸ਼ ਕੁਮਾਰ ਸ਼ੈਂਟੀ ਮਿੱਤਲ ਪਹਿਲਾਂ ਹੀ ਬਿਨ÷ ਾਂ ਮੁਕਾਬਲਾ ਜੇਤੂ ਰਹੇ ਸਨ।
ਨਾਭਾ ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜਿਆਂ ਮੁਤਾਬਕ ਵਾਰਡ ਨੰਬਰ 1 ਤੋਂ ਅਕਾਲੀ ਦਲ ਦੀ ਵੀਰਪਾਲ ਕੌਰ 883 ਵੋਟਾਂ ਲੈ ਕੇ ਜੇਤੂ ਰਹੀ, ਕਾਂਗਰਸ ਦੀ ਸੁਖਵਿੰਦਰ ਕੌਰ ਨੂੰ 806 ਵੋਟਾਂ ਅਤੇ ਆਪ ਦੀ ਰੋਜੀ ਨੂੰ 191 ਵੋਟਾਂ ਮਿਲੀਆਂ ਤੇ ਨੋਟਾ ਨੂੰ 20 ਵੋਟਾਂ ਮਿਲੀਆਂ। 2 ਨੰਬਰ ਵਾਰਡ ਤੋਂ ਅਕਾਲੀ ਦਲ ਦੇ ਗੁਰਸੇਵਕ ਸਿੰਘ ਗੋਲੂ 1204 ਵੋਟਾਂ ਨਾਲ ਜੇਤੂ, ਕਾਂਗਰਸ ਦੇ ਵਿਵੇਕ ਸਿੰਗਲਾ ਨੂੰ 629, ਆਪ ਦੇ ਸ਼ਰਨਜੀਤ ਸਿੰਘ ਨੂੰ 40, ਬੀਜੇਪੀ ਦੇ ਜਤਿੰਦਰ ਕੁਮਾਰ ਨੂੰ 20, ਬੀਐਸਪੀ ਦੀ ਹਰਮਿੰਦਰ ਕੌਰ ਨੂੰ 2 ਵੋਟਾਂ ਅਤੇ ਨੋਟਾ ਨੂੰ 9 ਵੋਟਾਂ ਮਿਲੀਆਂ।
ਵਾਰਡ ਨੰਬਰ 3 ਤੋਂ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਨੂੰ 419 ਵੋਟਾਂ ਨਾਲ ਜੇਤੂ ਰਹੇ, ਕਾਂਗਰਸ ਦੇ ਗੁਰਦੀਪ ਸਿੰਘ ਨੂੰ 282, ਆਪ ਦੇ ਜਸਵਿੰਦਰ ਸਿੰਘ ਨੂੰ 77, ਭਾਜਪਾ ਦੇ ਨਵਦੀਪ ਬਾਵਾ ਨੂੰ 11 ਤੇ ਨੋਟਾਂ ਨੂੰ 6 ਵੋਟਾਂ ਮਿਲੀਆਂ। ਵਾਰਡ ਨੰਬਰ 4 ‘ਚ ਆਜ਼ਾਦ ਗੌਤਮ ਬਾਤਿਸ਼ 696 ਵੋਟਾਂ ਲੈਕੇ ਜੇਤੂ, ਕਾਂਗਰਸ ਦੇ ਸੁਰਿੰਦਰ ਸਿੰਘ ਨੂੰ 319 ਵੋਟਾਂ, ਆਪ ਦੇ ਸਤਵੰਤ ਸਿੰਘ ਨੂੰ 330 ਵੋਟਾਂ, ਅਕਾਲੀ ਦਲ ਦੇ ਅਸ਼ਵਨੀ ਕੁਮਾਰ ਚੋਪੜਾ ਨੂੰ 74, ਭਾਜਪਾ ਦੇ ਭੋਲਾ ਨੂੰ 02 ਵੋਟਾਂ ਤੇ ਨੋਟਾ ਨੂੰ 13 ਵੋਟਾਂ ਮਿਲੀਆਂ।
ਵਾਰਡ ਨੰਬਰ 5 ਤੋਂ ਕਾਂਗਰਸ ਦੀ ਪ੍ਰਿਤਪਾਲ ਕੌਰ ਨੂੰ 1071 ਵੋਟਾਂ, ਆਜ਼ਾਦ ਮਨਪ੍ਰੀਤ ਕੌਰ ਨੂੰ 510 ਤੇ ਨੋਟਾ ਨੂੰ 30 ਵੋਟਾਂ ਮਿਲੀਆਂ। ਵਾਰਡ ਨੰਬਰ 6 ਤੋਂ ਕਾਂਗਰਸ ਦੇ ਦਲੀਪ ਕੁਮਾਰ 700 ਵੋਟਾਂ ਨਾਲ ਜੇਤੂ, ਆਪ ਦੇ ਕਰਮਜੀਤ ਸਿੰਘ ਨੂੰ 168, ਅਕਾਲੀ ਦਲ ਦੇ ਸੁਲੱਖਣ ਸਿੰਘ ਨੂੰ 57, ਭਾਜਪਾ ਦੇ ਤਰੁਨ ਕੁਮਾਰ ਸ਼ਰਮਾ ਨੂੰ 22 ਤੇ ਨੋਟਾ ਨੂੰ 14 ਵੋਟਾਂ ਮਿਲੀਆਂ। ਵਾਰਡ ਨੰਬਰ 7 ਤੋਂ ਆਜ਼ਾਦ ਸੋਨੀਆ 716 ਵੋਟਾਂ ਨਾਲ ਜੇਤੂ, ਅਕਾਲੀ ਦਲ ਦੀ ਰੁਚੀ ਧਨੇਜਾ ਨੂੰ 592, ਕਾਂਗਰਸ ਦੀ ਰੀਨਾ ਬਾਂਸਲ ਨੂੰ 213, ਭਾਜਪਾ ਦੀ ਭਵਿਕਾ ਖੱਤਰੀ ਨੂੰ 121, ਆਪ ਦੀ ਸਿਮਰਨ ਵਰਮਾ ਨੂੰ 179 ਤੇ ਨੋਟਾ ਨੂੰ 14 ਵੋਟਾਂ ਮਿਲੀਆਂ।
ਵਾਰਡ ਨੰਬਰ 8 ਤੋਂ ਕਾਂਗਰਸ ਦੇ ਅਸ਼ੋਕ ਕੁਮਾਰ 1181 ਵੋਟਾਂ ਲੈਕੇ ਜੇਤੂ, ਆਪ ਦੇ ਅਸ਼ੋਕ ਅਰੋੜ ਨੂੰ 535, ਅਕਾਲੀ ਦਲ ਦੇ ਹਨੀ ਕੁਮਾਰ ਨੂੰ 9, ਭਾਜਪਾ ਦੇ ਮੋਹਿਤ ਸੂਦ ਨੂੰ 22 ਤੇ ਨੋਟਾ ਨੂੰ 18 ਵੋਟਾਂ। ਵਾਰਡ ਨੰਬਰ 9 ਤੋਂ ਕਾਂਗਰਸ ਦੇ ਮਮਤਾ ਮਿੱਤਲ 1135 ਵੋਟਾਂ ਨਾਲ ਜੇਤੂ, ਆਪ ਦੇ ਰਜਨੀ ਰਾਣੀ ਨੂੰ 456, ਅਕਾਲੀ ਦਲ ਦੀ ਸੁਧਾ ਨੂੰ 28, ਭਾਜਪਾ ਦੀ ਵੰਦਨਾ ਗੋਇਲ ਨੂੰ 74 ਵੋਟਾਂ ਤੇ ਨੋਟਾ ਨੂੰ 24 ਵੋਟਾਂ ਮਿਲੀਆਂ।
ਵਾਰਡ ਨੰਬਰ 11 ਤੋਂ ਕਾਂਗਰਸ ਦੀ ਅੰਜਨਾ ਸ਼ਰਮਾ 818 ਵੋਟਾਂ ਨਾਲ ਜੇਤੂ, ਆਪ ਦੀ ਗੀਤਾ ਡੱਲਾ ਨੂੰ 746, ਅਕਾਲੀ ਦਲ ਦੀ ਜਸਪ੍ਰੀਤ ਕੌਰ ਨੂੰ 28, ਭਾਜਪਾ ਦੀ ਪੂਜਾ ਕੁਮਾਰੀ ਨੂੰ 30, ਆਜ਼ਾਦ ਮਨਪ੍ਰੀਤ ਕੌਰ ਸੇਖੋਂ ਨੂੰ 45 ਤੇ ਨੋਟਾ ਨੂੰ 22 ਵੋਟਾਂ ਮਿਲੀਆਂ। ਵਾਰਡ ਨੰਬਰ 12 ਤੋਂ ਕਾਂਗਰਸ ਦੇ ਨਰੇਸ਼ ਕੁਮਾਰ 581 ਵੋਟਾਂ ਨਾਲ ਜੇਤੂ, ਅਕਾਲੀ ਦਲ ਦੇ ਦਿਨੇਸ਼ ਕੁਮਾਰ 417, ਆਪ ਦੇ ਸੰਦੀਪ ਸ਼ਰਮਾ ਨੂੰ 208, ਭਾਜਪਾ ਦੇ ਵਿਸ਼ਾਲ ਸ਼ਰਮਾ ਨੂੰ 97 ਤੇ ਨੋਟਾ ਨੂੰ 12 ਵੋਟਾਂ ਮਿਲੀਆਂ।
ਵਾਰਡ ਨੰਬਰ 13 ਤੋਂ ਕਾਂਗਰਸ ਦੀ ਊਸ਼ਾ ਰਾਣੀ 824 ਵੋਟਾ ਨਾਲ ਜੇਤੂ, ਆਪ ਦੀ ਗਗਨਦੀਪ ਕੌਰ ਨੂੰ 623 ਵੋਟਾਂ, ਭਾਜਪਾ ਦੀ ਪਰਮਜੀਤ ਕੌਰ ਨੂੰ 21, ਅਕਾਲੀ ਦਲ ਦੀ ਰਾਜ ਰਾਣੀ ਨੂੰ 175 ਤੇ ਨੋਟਾ ਨੂੰ 23 ਵੋਟਾਂ ਮਿਲੀਆਂ। ਵਾਰਡ ਨੰਬਰ 14 ਤੋਂ ਕਾਂਗਰਸ ਦੇ ਕ੍ਰਿਸ਼ਨ ਕੁਮਾਰ 387 ਵੋਟਾਂ ਨਾਲ ਜੇਤੂ, ਭਾਜਪਾ ਦੇ ਗੁਰਪ੍ਰੀਤ ਸਿੰਘ ਪਾਰਸ ਨੂੰ 25, ਆਜਾਦ ਹਰਜਿੰਦਰ ਸਿੰਘ ਨੂੰ 98, ਅਕਾਲੀ ਦਲ ਦੇ ਬਲਵਿੰਦਰ ਸਿੰਘ ਨੂੰ 301, ਆਜਾਦ ਭਾਨ ੁਿਸੰਘ ਨੂੰ 82, ਆਪ ਦੇ ਮਹਿੰਦਰ ਪਾਲ ਨੂੰ 318 ਅਤੇ ਨੋਟਾ ਨੂੰ 12 ਵੋਟਾਂ ਮਿਲੀਆਂ।
ਵਾਰਡ ਨੰਬਰ 15 ਤੋਂ ਕਾਂਗਰਸ ਦੀ ਨੀਰੂ 921 ਵੋਟਾਂ ਨਾਲ ਜੇਤੂ, ਆਪ ਦੀ ਰੇਖਾ ਠਾਕੁਰ ਨੂੰ 438, ਅਕਾਲੀ ਦਲ ਦੀ ਗੇਜ ਕੌਰ ਨੂੰ 82, ਭਾਜਪਾ ਦੀ ਬਿੰਦੀਆ ਨੂੰ 18, ਆਜਾਦ ਗੁਰਮੇਲ ਕੌਰ ਨੂੰ 70 ਤੇ ਨੋਟਾ ਨੂੰ 21 ਵੋਟਾਂ ਮਿਲੀਆਂ। ਵਾਰਡ ਨੰਬਰ 16 ਤੋਂ ਅਕਾਲੀ ਦਲ ਦੇ ਕੌਸ਼ਲ ਕੁਮਾਰ 637 ਵੋਟਾਂ ਨਾਲ ਜੇਤੂ, ਕਾਂਗਰਸ ਦੀ ਸੁਨੀਤਾ ਰਾਣੀ ਨੂੰ 454 ਵੋਟਾਂ, ਆਪ ਦੇ ਨੀਰਜ ਕੁਮਾਰ ਨੂੰ 239, ਭਾਜਪਾ ਦੇ ਰਣਵੀਰ ਸਿੰਘ ਨੂੰ 9 ਤੇ ਨੋਟਾ ਨੇ 22 ਵੋਟਾਂ ਹਾਸਲ ਕੀਤੀਆਂ। ਵਾਰਡ ਨੰਬਰ 17 ਤੋਂ ਕਾਂਗਰਸ ਦੇ ਕਰਮਜੀਤ ਕੌਰ 519 ਵੋਟਾਂ ਲੈ ਕੇ ਜੇਤੂ, ਆਪ ਦੀ ਕਿਰਨ ਨੂੰ 489, ਅਕਾਲੀ ਦਲ ਦੀ ਅਨੀਤਾ ਰਾਣੀ ਨੂੰ 423, ਆਜ਼ਾਦ ਉਤਮਜੀਤ ਕੌਰ ਨੂੰ 84 ਤੇ ਰਾਜੂ ਨੂੰ 18 ਅਤੇ ਨੋਟਾ ਨੂੰ 15 ਵੋਟਾਂ ਮਿਲੀਆਂ।
ਵਾਰਡ ਨੰਬਰ 18 ਤੋਂ ਅਕਾਲੀ ਦਲ ਦੇ ਮਹਿੰਦਰ ਪਾਲ ਸਿੰਘ 946 ਵੋਟਾਂ ਨਾਲ ਜੇਤੂ, ਕਾਂਗਰਸ ਦੇ ਸੁੰਦਰ ਲਾਲ ਨੂੰ 447, ਭਾਜਪਾ ਦੇ ਗੁਰਵਿੰਦਰ ਸਿੰਘ ਨੂੰ 4, ਆਪ ਦੇ ਰਮੇਸ਼ ਕੁਮਾਰ ਨੂੰ 49 ਤੇ ਨੋਟਾ ਨੂੰ 15 ਵੋਟਾਂ ਮਿਲੀਆਂ। ਵਾਰਡ ਨੰਬਰ 19 ਤੋਂ ਕਾਂਗਰਸ ਦੇ ਰੇਨੂ ਸੇਠ 1508 ਵੋਟਾਂ ਨਾਲ ਜੇਤੂ, ਅਕਾਲੀ ਦਲ ਦੀ ਸਤਵੰਤ ਕੌਰ ਨੂੰ 106, ਆਪ ਦੀ ਨਿਸ਼ਾ ਨੂੰ 215, ਭਾਜਪਾ ਦੀ ਲਾਜੋ ਦੇਵੀ ਨੂੰ 14 ਵੋਟਾਂ, ਨੋਟਾ ਨੂੰ 21 ਵੋਟਾਂ ਮਿਲੀਆਂ।
ਵਾਰਡ ਨੰਬਰ 20 ਤੋਂ ਕਾਂਗਰਸ ਪਾਰਟੀ ਦੇ ਜਸਦੀਪ ਸਿੰਘ ਖੰਨਾ 812 ਵੋਟਾਂ ਨਾਲ ਜੇਤੂ, ਆਪ ਦੇ ਰਜੇਸ਼ ਕੁਮਾਰ ਨੂੰ 736, ਭਾਜਪਾ ਦੇ ਰਿਸ਼ੂ ਵਰਮਾ ਨੂੰ 52, ਆਜ਼ਾਦ ਸਨੀ ਸਿਗਲਾ ਨੂੰ 273 ਅਤੇ ਨੋਟਾ ਨੂੰ 16 ਵੋਟਾਂ ਮਿਲੀਆਂ। ਵਾਰਡ ਨੰਬਰ 21 ਤੋਂ ਅਕਾਲੀ ਦਲ ਦੀ ਅਮਰਜੀਤ ਕੌਰ 1342 ਜੇਤੂ ਰਹੀ, ਆਪ ਦੀ ਅਮਰਜੀਤ ਰਾਣੀ ਨੂੰ 213, ਕਾਂਗਰਸ ਦੀ ਕ੍ਰਿਸ਼ਨਾ ਰਾਣੀ ਨੂੰ 175, ਭਾਜਪਾ ਦੀ ਨੀਰੂ ਬਾਵਾ ਨੂੰ 90 ਤੇ ਨੋਟਾ ਨੂੰ 8 ਵੋਟਾਂ ਮਿਲੀਆਂ।
ਵਾਰਡ ਨੰਬਰ 22 ਤੋਂ ਕਾਂਗਰਸ ਪਾਰਟੀ ਦੇ ਸੁਜਾਤਾ 1349 ਵੋਟਾਂ ਨਾਲ ਜੇਤੂ ਰਹੀ, ਆਪ ਦੇ ਲਲਿਤ ਕੁਮਾਰ ਨੂੰ 315, ਅਕਾਲੀ ਦਲ ਦੇ ਵਿਜੇ ਕੁਮਾਰ ਨੂੰ 15 ਤੇ ਨੋਟ ਨੂੰ ਇੱਥੇ 26 ਵੋਟਾਂ ਮਿਲੀਆਂ ਸਨ। ਇਸੇ ਤਰ÷ ਾਂ ਵਾਰਡ ਨੰਬਰ 23 ਤੋਂ ਆਜਾਦ ਰੋਜੀ 842 ਵੋਟਾਂ ਨਾਲ ਜੇਤੂ, ਕਾਂਗਰਸ ਦੀ ਸ਼ਮੀਨਾ ਬਾਨੋ ਨੂੰ 582, ਆਪ ਦੀ ਸਰੋਜ ਰਾਣੀ ਨੂੰ 148, ਭਾਜਪਾ ਦੀ ਗੀਤਾ ਰਾਣੀ ਨੂੰ 12 ਤੇ ਨੋਟਾ ਨੂੰ 13 ਵੋਟਾਂ ਮਿਲੀਆਂ ਹਨ।
-ਸਮਾਣਾ ਨਗਰ ਕੌਂਸਲ ਚੋਣਾਂ ‘ਚ 21 ਵਾਰਡਾਂ ਚੋਂ ਕਾਂਗਰਸ ਦੇ 18 ਉਮੀਦਵਾਰ ਜੇਤੂ, 1 ਅਕਾਲੀ ਦਲ ਤੇ 2 ਆਜ਼ਾਦ ਉਮੀਦਵਾਰ ਜੇਤੂ
ਨਗਰ ਕੌਂਸਲ ਸਮਾਣਾ ਦੀਆਂ ਵੋਟਾਂ ਦੀ ਗਿਣਤੀ ਬਾਰੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ ਅਤੇ ਐਸ.ਡੀ.ਐਮ. ਸ੍ਰੀ ਨਮਨ ਮੜਕਨ ਨੇ ਦੱਸਿਆ ਕਿ 21 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਦੇ 18 ਉਮੀਦਵਾਰਾਂ ਨੇ ਹੂੰਝਾ ਫੇਰੂ ਜਿੱਤ ਹਾਸਲ ਕੀਤੀ ਹੈ। ਇੱਥੇ ਸ੍ਰੋਮਣੀ ਅਕਾਲੀ ਦਲ ਦਾ 1 ਅਤੇ 2 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।
ਸ੍ਰੀ ਨਮਨ ਮੜਕਨ ਨੇ ਦੱਸਿਆ ਕਿ ਵਾਰਡ ਨੰਬਰ 1 ਤੋਂ ਕਾਂਗਰਸ ਦੇ ਜਸਵਿੰਦਰ ਕੌਰ 529 ਵੋਟਾਂ ਨਾਲ ਜੇਤੂ, ਅਕਾਲੀ ਦੀ ਪ੍ਰਕਾਸ਼ ਕੌਰ ਨੂੰ 293, ਆਪ ਦੀ ਰਾਣੀ ਦੇਵੀ ਨੂੰ 253 ਤੇ ਨੋਟਾਂ ਨੂੰ 19 ਵੋਟਾਂ ਮਿਲੀਆਂ। ਵਾਰਡ ਨੰਬਰ 2 ਤੋਂ ਕਾਂਗਰਸ ਦੇ ਯਤਿਨ ਵਰਮਾ ਨੂੰ 1145 ਵੋਟਾਂ, ਅਕਾਲੀ ਦਲ ਦੇ ਸੁਖਵਿੰਦਰ ਸਿੰਘ ਨੂੰ 238, ਭਾਜਪਾ ਦੇ ਸੀਤਾ ਰਾਮ ਨੂੰ 45 ਤੇ ਨੋਟਾ ਨੂੰ 25 ਵੋਟਾਂ ਮਿਲੀਆਂ। ਵਾਰਡ ਨੰਬਰ 3 ਤੋਂ ਕਾਂਗਰਸ ਦੇ ਰਿਤੂ ਰਾਣੀ 1131 ਵੋਟਾਂ ਨਾਲ ਜੇਤੂ, ਭਾਜਪਾ ਦੇ ਕਿਰਨਾ ਰਾਣੀ ਨੂੰ 19, ਆਪ ਦੀ ਗੁਲਜੀਤ ਕੌਰ ਨੂੰ 243, ਆਜਾਦ ਚੰਡਿਕਾ ਦੇਵੀ ਸਾਹਨੀ ਨੂੰ 132, ਪ੍ਰੀਤੀ ਨੂੰ 41, ਪਿੰਕੀ ਸਿੰਗਲਾ ਨੂੰ 18, ਰਿਤੂ ਨੂੰ 100, ਅਕਾਲੀ ਦਲ ਦੀ ਰੇਨੂੰ ਸ਼ਰਮਾ ਨੂੰ 323 ਤੇ ਨੋਟਾ ਨੂੰ 15 ਵੋਟਾਂ ਮਿਲੀਆਂ।
ਵਾਰਡ ਨੰਬਰ 4 ਤੋਂ ਆਜ਼ਾਦ ਦਰਸ਼ਨ ਕੁਮਾਰ 821 ਵੋਟਾਂ ਨਾਲ ਜੇਤੂ, ਕਾਂਗਰਸ ਦੇ ਗੋਪਾਲ ਕ੍ਰਿਸ਼ਨ ਨੂੰ 720, ਆਪ ਦੇ ਨਰੇਸ਼ ਕੁਮਾਰ ਨੂੰ 19, ਅਕਾਲੀ ਦਲ ਦੇ ਜੋਨੀ ਗਰਗ ਨੂੰ 24, ਆਜ਼ਾਦ ਨਿਸ਼ਾਂਤ ਤੇ ਵਿਜੇ ਕੁਮਾਰ ਨੂੰ 0-0, ਵਿਸ਼ਾਲ ਜਿੰਦਲ ਨੂੰ 3, ਸਾਹਿਲ ਮਿਤਲ ਨੂੰ 2, ਨੋਟਾ ਨੂੰ 11 ਵੋਟਾਂ, ਵਾਰਡ ਨੰਬਰ 5 ਤੋਂ ਕਾਂਗਰਸ ਦੀ ਪ੍ਰੀਤੀ ਰਾਣੀ 529 ਵੋਟਾਂ, ਅਕਾਲੀ ਦਲ ਦੀ ਨੀਤੂ ਸ਼ਰਮਾ ਨੂੰ 88, ਆਪ ਦੀ ਅਮਨਦੀਪ ਕੌਰ ਨੂੰ 13, ਆਜ਼ਾਦ ਉਮੀਦਵਾਰ ਕਾਂਤਾ ਨੂੰ 491, ਆਜ਼ਾਦ ਗੀਤਾ ਰਾਣੀ 397, ਬੀਜੇਪੀ ਦੀ ਮਮਤਾ ਰਾਣੀ ਨੂੰ 10 ਤੇ ਨੋਟਾ ਨੂੰ 11 ਵੋਟਾਂ, ਵਾਰਡ ਨੰਬਰ 6 ਤੋਂ ਅਕਾਲੀ ਦਲ ਦੇ ਅਜੀਤ ਰਾਹੀ 446 ਵੋਟਾਂ, ਭਾਜਪਾ ਦੇ ਕੇਵਲ ਰਾਮ ਨੂੰ 32, ਕਾਂਗਰਸ ਦੇ ਵਿਜੇ ਕੁਮਾਰ ਨੂੰ 372, ਆਜ਼ਾਦ ਰਾਹੁਲ ਨੂੰ 4, ਆਪ ਦੇ ਗੀਸਾ ਨੂੰ 194, ਨੋਟਾ ਨੂੰ 26 ਵੋਟਾਂ, ਵਾਰਡ ਨੰਬਰ 7 ਤੋਂ ਕਾਂਗਰਸ ਦੇ ਗੁਰਮੀਤ ਕੌਰ 713 ਵੋਟਾਂ, ਆਪ ਦੇ ਮਨਦੀਪ ਕੌਰ 236, ਰੂਪ ਰਾਣੀ ਅਕਾਲੀ ਦਲ ਨੂੰ 255 ਤੇ ਨੋਟਾ ਨੂੰ 22 ਵੋਟਾਂ।
ਵਾਰਡ ਨੰਬਰ 8 ਤੋਂ ਕਾਂਗਰਸ ਦੇ ਗੁਣਤਾਸਪਾਲ ਸਿੰਘ 789 ਵੋਟਾਂ, ਅਕਾਲੀ ਦਲ ਦੇ ਕਪੂਰ ਚੰਦ 529, ਆਪ ਦੇ ਸ਼ਾਮ ਲਾਲ 15, ਆਜ਼ਾਦ ਮਨਜੋਸ਼ ਕੌਰ ਵੜੈਚ 2 ਤੇ ਰਾਕੇਸ਼ ਕੁਮਾਰ ਨੂੰ 3 ਤੇ ਨੋਟਾ ਨੂੰ 7 ਵੋਟਾਂ, ਵਾਰਡ ਨੰਬਰ 9 ਤੋਂ ਕਾਂਗਰਸ ਦੀ ਨਵਨੀਤ ਕੌਰ ਨੂੰ 1027 ਵੋਟਾਂ, ਅਕਾਲੀ ਦਲ ਦੀ ਲਖਵਿੰਦਰ ਕੌਰ ਨੂੰ 148, ਆਪ ਦੀ ਅਮਨਦੀਪ ਕੌਰ ਨੂੰ 239, ਆਜ਼ਾਦ ਸੁਖਮਨਪ੍ਰੀਤ ਕੌਰ ਨੂੰ 11, ਭੋਲੀ ਨੂੰ 102 ਤੇ ਨੋਟਾ ਨੂੰ 15 ਵੋਟਾਂ। ਵਾਰਡ ਨੰਬਰ 10 ਤੋਂ ਕਾਂਗਰਸ ਦੇ ਰਾਜ ਕੁਮਾਰ (ਟਿੰਕਾ ਗਾਜੇਵਾਸ) ਨੂੰ 895 ਵੋਟਾਂ, ਆਪ ਦੇ ਜੀਵਨ ਕੁਮਾਰ ਨੂੰ 166, ਅਕਾਲੀ ਦਲ ਦੇ ਜਤਿੰਰ ਕੁਮਾਰ ਨੂੰ 281, ਅਸ਼ਵਨੀ ਸਿੰਗਲਾ ਆਜਾਦ 466, ਨੋਟਾ ਨੂੰ 18 ਵੋਟਾਂ ਮਿਲੀਆਂ।
ਵਾਰਡ ਨੰਬਰ 11 ਤੋਂ ਕਾਂਗਰਸ ਦੇ ਗੁਰਜੀਤ ਕੌਰ ਨੂੰ 524, ਅਕਾਲੀ ਦਲ ਦੇ ਮਨਜੀਤ ਕੌਰ ਨੂੰ 408, ਆਪ ਦੇ ਪਰਮਜੀਤ ਕੌਰ ਨੂੰ 98, ਆਜ਼ਾਦ ਸ਼ਾਲੂ ਨੂੰ 73 ਤੇ ਰਮਨਦੀਪ ਕੌਰ ਨੂੰ 21 ਤੇ ਨੋਟਾ ਨੂੰ 6 ਵੋਟਾਂ, ਵਾਰਡ ਨੰਬਰ 12 ਤੋਂ ਕਾਂਗਰਸ ਦੇ ਸਤਪਾਲ ਨੂੰ 1046, ਅਕਾਲੀ ਦਲ ਦੇ ਸੁਰਜੀਤ ਰਾਮ ਨੂੰ 337, ਆਪ ਦੇ ਦੀਪਕ ਕੁਮਾਰ ਨੂੰ 72, ਆਜ਼ਾਦ ਧਰਮਪਾਲ ਨੂੰ 5 ਤੇ ਨੋਟਾ ਨੂੰ 16 ਵੋਟਾਂ, ਵਾਰਡ ਨੰਬਰ 13 ਤੋਂ ਕਾਂਗਸ ਦੇ ਜਸਵਿੰਦਰ ਕੌਰ ਨੂੰ 729, ਅਕਾਲੀ ਦਲ ਦੇ ਰੁਪਿੰਦਰ ਕੌਰ ਨੂੰ 712, ਆਜ਼ਾਦ ਰੁਦੇਸ਼ ਰਾਣੀ ਨੂੰ 7, ਆਪ ਦੀ ਅਨੀਤਾ ਰਾਣੀ ਨੂੰ 18, ਨੋਟਾ ਨੂੰ 17 ਵੋਟਾਂ, ਵਾਰਡ ਨੰਬਰ 14 ਤੋਂ ਕਾਂਗਰਸ ਦੇ ਪ੍ਰਦੀਪ ਕੁਮਾਰ ਨੂੰ 612, ਅਕਾਲੀ ਦਲ ਦੇ ਅਮਰਜੀਤ ਸਿੰਘ ਨੂੰ 213, ਆਪ ਦੇ ਅਨਿਲ ਸ਼ਰਮਾ ਨੂੰ 273, ਭਾਜਪਾ ਦੇ ਕ੍ਰਿਸ਼ਨ ਕੁਮਾਰ ਨੂੰ 16, ਆਜ਼ਾਦ ਪ੍ਰੇਮ ਚੰਦ ਨੂੰ 24, ਪਵਨ ਕੁਮਾਰ ਨੂੰ 420 ਤੇ ਨੋਟਾ ਨੂੰ 22 ਵੋਟਾਂ।
ਵਾਰਡ ਨੰਬਰ 15 ਤੋਂ ਕਾਂਗਰਸ ਦੀ ਰੋਜ਼ੀ ਨੂੰ 644, ਅਕਾਲੀ ਦਲ ਦੀ ਆਸ਼ਾ ਰਾਣੀ ਨੂੰ 587, ਆਪ ਦੀ ਸੁਨੈਨਾ ਮਿਤਲ ਨੂੰ 102, ਆਜ਼ਾਦ ਨਿਰਮਲਾ ਦੇਵੀ ਨੂੰ 68, ਭਾਜਪਾ ਦੀ ਮਮਤਾ ਨੂੰ 15, ਰੇਖਾ ਰਾਣੀ ਨੂੰ 112, ਨੋਟਾ ਨੂੰ 15 ਵੋਟਾਂ, ਵਾਰਡ ਨੰਬਰ 16 ਤੋਂ ਕਾਂਗਰਸ ਦੀ ਸੁਮਨ ਨੂੰ 1303, ਅਕਾਲੀ ਦਲ ਦੀ ਸਰੋਜ ਨੂੰ 151, ਆਪ ਦੀ ਭਾਰਤੀ ਨੂੰ 18, ਰਾਣੀ ਨੂੰ 16 ਤੇ ਸੀਤੋ ਦੇਵੀ ਨੂੰ 276 ਤੇ ਨੋਟਾ ਨੂੰ 18 ਵੋਟਾਂ, ਵਾਰਡ ਨੰਬਰ 17 ਤੋਂ ਕਾਂਗਰਸ ਦੇ ਸੰਦੀਪ ਕੁਮਾਰ ਨੂੰ 933, ਆਪ ਦੇ ਦੀਪਕ ਕੁਮਾਰ ਨੂੰ 25, ਆਜ਼ਾਦ ਬਲਵਿੰਦਰ ਪਾਲ ਨੂੰ 165 ਤੇ ਨੋਟਾ ਨੂੰ 8 ਵੋਟਾਂ, ਵਾਰਡ ਨੰਬਰ 18 ਤੋਂ ਕਾਂਗਰਸ ਦੇ ਰਾਜ ਕੁਮਾਰ ਪੁੱਤਰ ਠਾਕੁਰ ਦਾਸ 1002 ਵੋਟਾਂ ਨਾਲ ਜੇਤੂ, ਆਪ ਦੇ ਰਾਜਨ ਲੂੰਬਾ ਨੂੰ 43, ਅਕਾਲੀ ਦਲ ਦੇ ਰਾਜ ਕੁਮਾਰ ਪੁੱਤਰ ਹਰੂ ਰਾਮ ਨੂੰ 397, ਆਜ਼ਾਦ ਸੁਰਿੰਦਰ ਕੁਮਾਰ ਨੂੰ 9, ਰਾਮ ਲਾਲ ਨੂੰ 1, ਭਾਜਪਾ ਦੇ ਵਿਨੋਦ ਸਿੰਗਲਾ ਨੂੰ 6 ਤੇ ਨੋਟਾ ਨੂੰ 12 ਵੋਟਾਂ। ਵਾਰਡ ਨੰਬਰ 19 ਤੋਂ ਕਾਂਗਰਸ ਦੇ ਵੀਨਾ ਰਾਣੀ ਨੂੰ 400, ਆਪ ਦੇ ਮਮਤਾ ਵਧਵਾ ਨੂੰ 59, ਅਕਾਲੀ ਦਲ ਦੇ ਰੇਨੂੰ ਰਾਣੀ ਨੂੰ 234, ਆਜ਼ਾਦ ਅੰਗਰੇਜ ਕੌਰ ਨੂੰ 579 ਅੰਜੂ ਰਾਣੀ 37 ਤੇ ਨੋਟਾ ਨੂੰ 20 ਵੋਟਾਂ ਮਿਲੀਆਂ।
ਜਦੋਂਕਿ ਵਾਰਡ ਨੰਬਰ 20 ਤੋਂ ਕਾਂਗਰਸ ਦੇ ਹਰਪ੍ਰੀਤ ਸਿੰਘ ਨੂੰ 1029, ਆਪ ਦੇ ਸੁਰਜੀਤ ਸਿੰਘ ਨੂੰ 212, ਅਕਾਲੀ ਦਲ ਦੇ ਦਰਸ਼ਨ ਕੁਮਾਰ ਨੂੰ 270, ਭਾਜਪਾ ਦੇ ਕੁਲਦੀਪ ਕੌਰ ਨੂੰ 11, ਨੋਟਾ ਨੂੰ 9 ਵੋਟਾਂ ਮਿਲੀਆਂ ਅਤੇ ਵਾਰਡ ਨੰਬਰ 21 ਤੋਂ ਕਾਂਗਰਸ ਦੇ ਅਸ਼ਵਨੀ ਗੁਪਤਾ ਨੂੰ 1021 ਵੋਟਾਂ, ਅਕਾਲੀ ਦਲ ਦੇ ਬਲਦੇਵ ਸਿੰਘ ਨੂੰ 118, ਆਪ ਦੇ ਸੁਖਵਿੰਦਰ ਸਿੰਘ ਨੂੰ 28, ਆਜ਼ਾਦ ਅਬਦੁਸ਼ਮਦ ਨੂੰ 8, ਲਲਿਤ ਗੁਪਤਾ ਨੂੰ 0, ਲਾਲ ਚੰਦ ਨੂੰ 8, ਸ਼ੋਕੀਨ ਨੂੰ 4, ਗਗਦੀਪ ਗੁਪਤਾ ਨੂੰ 1 ਤੇ ਨੋਟਾ ਨੂੰ 5 ਵੋਟਾਂ ਮਿਲੀਆਂ ਹਨ।
-ਪਾਤੜਾਂ ਨਗਰ ਕੌਂਸਲ ਚੋਣਾਂ ‘ਚ 17 ਵਾਰਡਾਂ ਚੋਂ ਕਾਂਗਰਸ ਦੇ 7 ਉਮੀਦਵਾਰ ਜੇਤੂ, ਅਕਾਲੀ ਦਲ ਦੇ 3, ਆਜ਼ਾਦ 6 ਤੇ ਆਪ ਦਾ 1 ਉਮੀਦਵਾਰ ਜੇਤੂ
ਨਗਰ ਕੌਂਸਲ ਪਾਤੜਾਂ ਦੀਆਂ ਵੋਟਾਂ ਦੀ ਗਿਣਤੀ ਬਾਰੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ ਅਤੇ ਪੀ.ਆਰ.ਟੀ.ਸੀ. ਦੇ ਏ.ਐਮ.ਡੀ. ਸ੍ਰੀ ਨਿਤੀਸ਼ ਸਿੰਗਲਾ ਨੇ ਦੱਸਿਆ ਕਿ 17 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ ਦੇ 7 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇੱਥੇ ਸ੍ਰੋਮਣੀ ਅਕਾਲੀ ਦਲ ਦੇ 3, ਆਮ ਆਦਮੀ ਪਾਰਟੀ ਦੇ 1 ਅਤੇ 6 ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।
ਵਾਰਡ ਨੰਬਰ 1 ਤੋਂ ਕਾਂਗਰਸ ਦੇ ਸਪਨਦੀਪ ਕੌਰ ਕਾਹਲੋਂ ਨੂੰ 576 ਵੋਟਾਂ, ਆਜ਼ਾਦ ਬਲਜਿੰਦਰ ਕੌਰ ਨੂੰ 542, ਆਪ ਦੀ ਸੰਤੋਸ਼ ਰਾਣੀ ਨੂੰ 28 ਤੇ ਨੋਟਾ ਨੂੰ 2 ਵੋਟਾਂ, ਵਾਰਡ ਨੰਬਰ 2 ਤੋਂ ਆਜ਼ਾਦ ਭਗਵੰਤ ਦਿਆਲ ਨੂੰ 423, ਕਾਂਗਰਸ ਦੀ ਜੌਹਰੀ ਲਾਲ ਨੂੰ 236, ਅਕਾਲੀ ਦਲ ਦੇ ਜਸਵਿੰਦਰ ਕੁਮਾਰ ਨੂੰ 40, ਆਜ਼ਾਦ ਅੰਮ੍ਰਿਤਪਾਲ ਨੂੰ 397, ਆਪ ਦੇ ਰਾਜ ਕੁਮਾਰ ਨੂੰ 13 ਤੇ ਨੋਟਾ ਨੂੰ 2 ਵੋਟਾਂ ਮਿਲੀਆਂ। ਵਾਰਡ ਨੰਬਰ 3 ਤੋਂ ਅਕਾਲੀ ਦਲ ਦੀ ਜਸਵੀਰ ਕੌਰ ਨੂੰ 586, ਭਾਜਪਾ ਦੀ ਸੋਨੀਆ ਨੂੰ 6, ਆਪ ਦੀ ਮਮਤਾ ਬੇਗਮ ਨੂੰ 20, ਕਾਂਗਰਸ ਦੇ ਰਿੰਕੀ ਰਾਣੀ ਨੂੰ 413 ਤੇ ਨੋਟਾ ਨੂੰ ਕੋਈ ਵੀ ਵੋਟ ਨਹੀਂ ਮਿਲੀ। ਵਾਰਡ ਨੰਬਰ 4 ਤੋਂ ਅਕਾਲੀ ਦਲ ਦੇ ਰਾਜੇਸ਼ ਕੁਮਾਰ ਨੂੰ 517, ਕਾਂਗਰਸ ਦੇ ਵਿਜੇ ਕੁਮਾਰ ਨੂੰ 272, ਆਪ ਦੇ ਸੁਨੀਲ ਗਰਗ ਨੂੰ 19, ਭਾਜਪਾ ਦੇ ਸੋਹਨ ਲਾਲ ਨੂੰ 1 ਤੇ ਨੋਟਾ ਨੂੰ 7 ਵੋਟਾਂ ਮਿਲੀਆਂ।
ਵਾਰਡ ਨੰਬਰ 5 ਤੋਂ ਅਕਾਲੀ ਦਲ ਦੇ ਸੁਮਨ ਲਤਾ ਨੂੰ 230, ਆਜ਼ਾਦ ਸੋਨੀ ਦੇਵੀ ਨੂੰ 118, ਆਜ਼ਾਦ ਗੁਰਮੀਤ ਕੌਰ ਨੂੰ 64, ਕਾਂਗਰਸ ਦੇ ਪਰਮਜੀਤ ਕੌਰ ਨੂੰ 261, ਬੀਜੇਪੀ ਦੇ ਰਾਜਵਿੰਦਰ ਕੌਰ ਨੂੰ 2, ਆਪ ਦੇ ਰੁਪਿੰਦਰ ਕੌਰ ਨੂੰ 84, ਵਾਰਡ ਨੰਬਰ 6 ਤੋਂ ਕਾਂਗਰਸ ਦੇ ਨਰਿੰਦਰ ਕੁਮਾਰ ਨੂੰ 698, ਆਜ਼ਾਦ ਫਰਿੰਦਰ ਸ਼ਰਮਾ ਨੂੰ 416, ਆਪ ਦੇ ਓਮ ਪ੍ਰਕਾਸ਼ ਗੋਇਲ ਨੂੰ 47, ਭਾਜਪਾ ਦੇ ਸੁਭਾਸ਼ ਕੁਮਾਰ ਨੂੰ 3 ਤੇ ਨੋਟਾ ਨੂੰ 7 ਵੋਟਾਂ ਮਿਲੀਆਂ। ਵਾਰਡ ਨੰਬਰ 7 ਤੋਂ ਅਜਾਦ ਸੁਮਨ ਨੂੰ 366, ਆਪ ਦੇ ਗੁਰਪ੍ਰੀਤ ਕੌਰ ਨੂੰ 150, ਕਾਂਗਰਸ ਦੇ ਪੂਨਮ ਦੇਵੀ ਨੂੰ 202, ਭਾਜਪਾ ਦੀ ਅਨੁਰਾਧਾ ਨੂੰ 12, ਨੋਟਾ ਨੂੰ 12 ਵੋਟਾਂ ਮਿਲੀਆਂ।
ਵਾਰਡ ਨੰਬਰ 8 ਤੋਂ ਕਾਂਗਰਸ ਦੇ ਪ੍ਰੇਮ ਚੰਦ ਗੁਪਤਾ ਨੂੰ 910 ਵੋਟਾਂ, ਆਪ ਦੇ ਦਵਿੰਦਰ ਸਿੰਘ ਨੂੰ 5, ਆਜ਼ਾਦ ਅਮਿਤ ਕੁਮਾਰ ਗੁਪਤਾ ਨੂੰ 1, ਆਜ਼ਾਦ ਬਬਲੀ ਸਿੰਗਲਾ ਨੂੰ 0 ਨੋਟਾ ਨੂੰ 2 ਵੋਟਾਂ ਮਿਲੀਆਂ। ਵਾਰਡ ਨੰਬਰ 9 ਤੋਂ ਕਾਂਗਰਸ ਦੇ ਰਿੰਕੂ ਸਿੰਘ ਨੂੰ 358 ਵੋਟਾਂ, ਆਪ ਦੇ ਰਾਮ ਬਖ਼ਸ਼ ਨੂੰ 69, ਬੀਜੇਪੀ ਦੇ ਵਿਜੇ ਨੂੰ 187 ਤੇ ਨੋਟਾ ਨੂੰ 9 ਵੋਟਾਂ, ਵਾਰਡ ਨੰਬਰ 10 ਤੋਂ ਆਪ ਦੇ ਅੰਗਰੇਜ ਸਿੰਘ ਨੂੰ 243, ਆਜ਼ਾਦ ਬਰਜਿੰਦਰ ਸਿੰਘ ਨੂੰ 478, ਭਾਜਪਾ ਦੇ ਰਾਜ ਰਿਸ਼ੀ ਨੂੰ 4, ਕਾਂਗਰਸ ਦੇ ਪਰਗਟ ਸਿੰਘ ਨੂੰ 161 ਤੇ ਨੋਟਾ ਨੂੰ 10 ਵੋਟਾਂ ਮਿਲੀਆਂ।
ਵਾਰਡ ਨੰਬਰ 11ਤੋਂ ਕਾਂਗਰਸ ਦੇ ਅਮਨਦੀਪ ਨੂੰ 301, ਸ੍ਰੋਮਣੀ ਅਕਾਲੀ ਦਲ ਦੇ ਰਾਜ ਰਾਣੀ ਨੂੰ 844, ਆਪ ਦੇ ਫੂਲਵੰਤੀ ਨੂੰ 65 ਤੇ ਨੋਟਾ ਨੂੰ 8 ਵੋਟਾਂ ਮਿਲੀਆਂ। ਵਾਰਡ ਨੰਬਰ 12 ਤੋਂ ਕਾਂਗਰਸ ਦੇ ਰਣਜੀਤ ਅਰੋੜਾ ਨੂੰ 503, ਆਪ ਦੇ ਰਵਿੰਦਰ ਕੁਮਾਰ ਨੂੰ 44, ਕਵਲਪ੍ਰੀਤ ਆਜ਼ਾਦ ਉਮੀਦਵਾਰ ਨੂੰ 309 ਵੋਟਾਂ ਤੇ ਨੋਟਾ ਨੂੰ 5 ਵੋਟਾਂ ਮਿਲੀਆਂ। ਵਾਰਡ ਨੰਬਰ 13 ਤੋਂ ਆਜ਼ਾਦ ਸੁਨੀਤਾ ਰਾਣੀ ਨੂੰ 642, ਕਾਂਗਰਸ ਦੇ ਕਿਰਨ ਗਰਗ ਨੂੰ 451, ਆਜ਼ਾਦ ਗੀਤਾ ਰਾਣੀ ਨੂੰ 210, ਆਪ ਦੇ ਜਸਵਿੰਦਰ ਸ਼ਰਮਾ ਨੂੰ 39 ਤੇ ਨੋਟਾ ਨੂੰ 6 ਵੋਟਾਂ ਮਿਲੀਆਂ। ਵਾਰਡ ਨੰਬਰ 14 ਤੋਂ ਅਕਾਲੀ ਦਲ ਦੇ ਹਰਮੇਲ ਕੌਰ ਨੂੰ 130, ਆਜ਼ਾਦ ਕੇਵਲ ਸਿੰਘ ਨੂੰ 201, ਆਪ ਦੇ ਧਿਆਨ ਚੰਦ ਨੂੰ 238, ਆਜ਼ਾਦ ਮਨਦੀਪ ਸਿੰਘ ਨੂੰ 225, ਭਾਜਪਾ ਦੇ ਲਾਲ ਚੰਦ ਨੂੰ 7 ਤੇ ਕਾਂਗਰਸ ਦੇ ਰਣਵੀਰ ਸਿੰਘ ਨੂੰ 471 ਵੋਟਾਂ ਤੇ ਨੋਟਾ ਨੂੰ 6 ਵੋਟਾਂ ਮਿਲੀਆਂ।
ਇਸੇ ਤਰ੍ਹਾਂ ਹੀ ਵਾਰਡ ਨੰਬਰ 15 ਤੋਂ ਆਜ਼ਾਦ ਪ੍ਰੀਤੀ ਜੈਨ ਨੂੰ 528, ਆਪ ਦੀ ਆਰਤੀ ਨੂੰ 80, ਕਾਂਗਰਸ ਦੀ ਪੂਜਾ ਰਾਣੀ ਨੂੰ 80, ਆਜ਼ਾਦ ਰਮਾ ਰਾਣੀ ਨੂੰ 178 ਤੇ ਨੋਟਾ ਨੂੰ 8 ਵੋਟਾਂ, ਵਾਰਡ ਨੰਬਰ 16 ਤੋਂ ਕਾਂਗਰਸ ਦੇ ਸੁਖਪਾਲ ਸਿੰਘ ਨੂੰ 439, ਆਜ਼ਾਦ ਕ੍ਰਿਸ਼ਨ ਸਿੰਘ ਨੂੰ 188, ਅਕਾਲੀ ਦਲ ਦੇ ਤਰਸੇਮ ਸਿੰਘ ਨੂੰ 184, ਭਾਜਪਾ ਦੇ ਮੋਨੂੰ ਨੂੰ 4, ਆਪ ਦੇ ਲਾਲੀ ਮਹੰਤ ਨੂੰ 469 ਅਤੇ ਨੋਟਾ ਨੂੰ 27 ਵੋਟਾਂ ਮਿਲੀਆਂ ਹਨ। ਜਦੋਂਕਿ ਵਾਰਡ ਨੰਬਰ 17 ਤੋਂ ਆਜ਼ਾਦ ਉਮੀਦਵਾਰ ਰਾਜਬੀਰ ਕੌਰ ਨੂੰ 408, ਕਾਂਗਰਸ ਦੇ ਸੀਮਾ ਰਾਣੀ ਨੂੰ 185, ਆਪ ਦੇ ਕਿਰਨਪਾਲ ਕੌਰ ਨੂੰ 219, ਅਕਾਲੀ ਦਲ ਦੇ ਗੁਰਪ੍ਰੀਤ ਕੌਰ ਨੂੰ 100, ਭਾਜਪਾ ਦੀ ਰੇਖਾ ਰਾਣੀ ਨੂੰ 4 ਅਤੇ ਨੋਟਾ ਨੂੰ 6 ਵੋਟਾਂ ਮਿਲੀਆਂ ਹਨ।

Advertisement
Advertisement
Advertisement
Advertisement
Advertisement
Advertisement
error: Content is protected !!