ਭਵਾਨੀਗੜ ’ਚ ਅਕਾਲੀ ਦਲ ਨੂੰ ਝਟਕਾ, 1ਆਗੂ ਸਾਥੀਆਂ ਸਮੇਤ ਕਾਂਗਰਸ ‘ਚ ਹੋਇਆ ਸ਼ਾਮਲ, ਦੂਜੇ ਨੇ ਕੀਤਾ ਸਮਰਥਨ

Advertisement
Spread information

ਰਿਕਾਰਡ ਤੋੜ ਵਿਕਾਸ-ਕਾਰਜਾਂ ਨੂੰ ਹੋਰ ਅੱਗੇ ਵਧਾਉਣ ਲਈ ਕਾਂਗਰਸੀ ਉਮੀਦਵਾਰਾਂ ਨੂੰ ਹੀ ਚੁਣਨ ਭਵਾਨੀਗੜ ਵਾਸੀ: ਵਿਜੈ ਇੰਦਰ ਸਿੰਗਲਾ


ਰਿੰਕੂ ਝਨੇੜੀ , ਭਵਾਨੀਗੜ, 6 ਫਰਵਰੀ:2021 
ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਦੇ ਸਿਰਕੱਢ ਆਗੂ ਅਤੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਭਵਾਨੀਗੜ ਸ਼ਹਿਰ ਦੇ ਵਾਰਡ ਨੰਬਰ-4 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਜੀਵ ਕੁਮਾਰ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਅਕਾਲੀ ਦਲ ਨੂੰ ਝਟਕਾ ਦਿੰਦਿਆਂ ਹਰਜੀਤ ਸਿੰਘ ਬੀਟਾ ਤੂਰ ਜੋ ਕਿ ਟਰੱਕ ਯੂਨੀਅਨ ਭਵਾਨੀਗੜ ਦੇ ਪ੍ਰਧਾਨ ਵੀ ਰਹੇ ਹਨ ਨੇ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਸਮਰਥਨ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਅਕਾਲੀ ਦਲ ਦੇ ਜੀਤ ਸਿੰਘ ਚਹਿਲ ਨੇ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਹਾਜ਼ਰੀ ’ਚ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਪਾਰਟੀ ਵਿਚ ਜੀ ਆਇਆ ਆਖਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਦੋਵੇਂ ਆਗੂਆਂ ਨੇ ਅਕਾਲੀ ਦਲ ਦਾ ਸਾਥ ਛੱਡ ਕੇ ਕਾਂਗਰਸ ਨੂੰ ਚੁਣਿਆ ਹੈ ਅਤੇ ਭਵਿੱਖ ਵਿੱਚ ਇਨਾਂ ਆਗੂਆਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ।ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅਪੀਲ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਗਵਾਈ ਹੇਠ ਕਾਂਗਰਸ ਸਰਕਾਰ ਵੱਲੋਂ ਹਲਕਾ ਸੰਗਰੂਰ ਵਿੱਚ ਕਰਵਾਏ ਜਾ ਰਹੇ ਰਿਕਾਰਡ ਤੋੜ ਵਿਕਾਸ-ਕਾਰਜਾਂ ਨੂੰ ਹੋਰ ਅੱਗੇ ਵਧਾਉਣ ਲਈ ਵੋਟਰ ਪਾਰਟੀ ਦੇ ਉਮੀਦਵਾਰਾਂ ਦੇ ਹੱਕ ’ਚ ਵੋਟ ਭੁਗਤਾਉਣ। ਉਨਾਂ ਕਿਹਾ ਕਿ ਅਕਾਲੀ ਦਲ ਨੇ ਵਿਕਾਸ ਦੇ ਨਾਂ ’ਤੇ ਝੂਠੇ ਲਾਰੇ ਹੀ ਲਾਏ ਹਨ ਜਿਸ ਕਰਕੇ ਸੂਝਵਾਨ ਆਗੂ ਉਨਾਂ ਦਾ ਸਾਥ ਛੱਡ ਕੇ ਸਾਡੇ ਨਾਲ ਆ ਕੇ ਜੁੜ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸ ਨੇ ਲੋਕਾਂ ਦੀ ਭਲਾਈ ਅਤੇ ਵਿਕਾਸ ਨੂੰ ਹੀ ਹਮੇਸ਼ਾ ਮੁੱਖ ਮੁੱਦਾ ਰੱਖਿਆ ਹੈ ਅਤੇ ਨਗਰ ਕੌਂਸਲ ਚੋਣਾਂ ਜਿੱਤਣ ਤੋਂ ਬਾਅਦ ਵੀ ਸ਼ਹਿਰ ਵਿੱਚ ਹੋ ਰਹੇ ਵਿਕਾਸ ਕਾਰਜਾਂ ’ਚ ਕੋਈ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਅੱਜ ਵੀ ਭਾਵੇਂ ਸਿੱਖਿਆ ਦਾ ਖੇਤਰ ਹੋਵੇ ਭਾਵੇਂ ਸਿਹਤ ਦਾ, ਭਵਾਨੀਗੜ ਸ਼ਹਿਰ ਦੇ ਲੋਕਾਂ ਨੂੰ ਹਰ ਬੁਨਿਆਦੀ ਸਹੂਲਤ ਮੁਹੱਈਆ ਕਰਵਾਉਣ ਲਈ ਉਹ ਦਿਨ ਰਾਤ ਕੰਮ ਕਰ ਰਹੇ ਹਨ।
ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਪਾਰਟੀ ਅਬਜ਼ਰਬਰ ਕੁਲਵੰਤ ਰਾਏ ਸਿੰਗਲਾ, ਵਾਰਡ ਨੰ. 4 ਤੋਂ ਉਮੀਦਵਾਰ ਸੰਜੀਵ ਕੁਮਾਰ, ਪਰਦੀਪ ਕੱਦ ਮਾਰਕੀਟ ਕਮੇਟੀ ਚੇਅਰਮੈਨ, ਵਰਿੰਦਰ ਪੰਨਵਾਂ ਬਲਾਕ ਸੰਮਤੀ ਚੇਅਰਮੈਨ, ਜਗਤਾਰ ਨਮਾਦਾਂ, ਮਹੇਸ਼ ਕੁਮਾਰ ਵਰਮਾ, ਰਣਜੀਤ ਸਿੰਘ ਤੂਰ, ਸੁਖਜਿੰਦਰ ਸਿੰਘ ਤੂਰ, ਸੁਖਵੀਰ ਸਿੰਘ ਸੁੱਖੀ, ਵਿਪਨ ਸ਼ਰਮਾ, ਫਕੀਰ ਚੰਦ ਸਿੰਗਲਾ, ਸੁਖਮਹਿੰਦਰਪਾਲ ਸਿੰਘ ਤੂਰ, ਸੁਰਜੀਤ ਸਿੰਘ ਮੱਟਰਾਂ, ਬਿੱਟੂ ਖਾਨ, ਜੀਤ ਸਿੰਘ, ਗਿੰਨੀ ਕੱਦ ਅਤੇ ਜਰਨੈਲ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!