ਬੁਲਾਰਿਆਂ ਨੇ ਕਿਹਾ, ਲੇਬਰ ਕਾਨੂੰਨ ‘ਚ ਸੋਧਾਂ ਦੀ ਆੜ ਮਜਦੂਰਾਂ ਦੇ ਹੱਕਾਂ ਨੂੰ ਲਾਇਆ ਜਾ ਰਿਹਾ ਸੋਧਾ,,
ਨਵੇਂ ਮਜ਼ਦੂਰ ਐਕਟ-ਮਜ਼ਦੂਰਾਂ ਨੂੰ ਸਰੀਰਕ-ਮਾਨਸਿਕ ਅਤੇ ਆਰਥਿਕ ਤੌਰ ਤੇ ਹੋਰ ਨਪੀੜਨ ਲਈ ਕਮਰਕਸੇ ’’ ਵਿਸ਼ੇ ਤੇ ਕਰਵਾਇਆ ਸੈਮੀਨਾਰ
ਰਘਵੀਰ ਹੈਪੀ / ਰਾਹੁਲ ,ਬਰਨਾਲਾ 1 ਫਰਵਰੀ 2021
ਡਾ: ਬੀ.ਆਰ. ਅੰਬੇਡਕਰ (ਸਰਬ-ਸਾਂਝੀ ਪ੍ਰਚਾਰ ਕਮੇਟੀ) ਬਰਨਾਲਾ ਅਤੇ ਅੰਬੇਡਕਰਵਾਦੀ ਚੇਤਨਾ ਮੰਚ (ਰਜਿ:) ਪੰਜਾਬ ਵੱਲੋਂ ਨਵੇਂ ਮਜ਼ਦੂਰ ਐਕਟ-ਮਜ਼ਦੂਰਾਂ ਨੂੰ ਸਰੀਰਕ-ਮਾਨਸਿਕ ਅਤੇ ਆਰਥਿਕ ਤੌਰ ਤੇ ਹੋਰ ਨਪੀੜਨ ਲਈ ਕਮਰਕਸੇ ’’ ਵਿਸ਼ੇ ਤੇ ਸੈਮੀਨਾਰ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਤਰਕਸ਼ੀਲ ਭਵਨ ਵਿਖੇ ਕਰਵਾਇਆ ਗਿਆ। ਸੈਮੀਨਾਰ ‘ਚ ਵੱਡੀ ਗਿਣਤੀ ਮਜਦੂਰ ਪੁਰਸ਼ ਤੇ ਔਰਤਾਂ ਸਮੇਤ ਬੁੱਧੀਜੀਵੀ ਵਰਗ ਨੇ ਹਿੱਸਾ ਲਿਆ। ਸੈਮੀਨਾਰ ਵਿੱਚ ਔਰਤਾਂ ਦੀ ਵੱਡੀ ਗਿਣਤੀ ਨੇ ਸੈਮੀਨਾਰ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫ਼ੈਸਰ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਨਵੇਂ ਲੇਬਰ ਕਾਨੂੰਨਾਂ ਬਾਰੇ ਵਿਸਥਾਰ ਸਹਿਤ ਕਾਨੂੰਨੀ ਵਿੱਚ ਕੀਤੀਆਂ ਸੋਧਾਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਉਨਾਂ ਲੇਬਰ ਕਾਨੂੰਨਾਂ ਵਿੱਚ ਸੋਧਾਂ ਕਰਨ ਦੇ ਸਮੇਂ ਬਾਰੇ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਸੋਧਾਂ ਉਦੋਂ ਕੀਤੀਆਂ ਹਨ, ਜਦੋਂ ਲੋਕ ਲੌਕਡਾਉਨ ਕਾਰਣ ਆਪਣੇ ਘਰਾਂ ਅੰਦਰ ਤੜੇ ਹੋਏ ਸਨ। ਅਜਿਹੇ ਮੌਕੇ ਸਰਕਾਰ ਨੇ ਮਜਦੂਰ ਵਰਗ ਨੂੰ ਕੋਈ ਰਾਹਤ ਦੇਣ ਦੀ ਬਜਾਏ, ਲੇਬਰ ਕਾਨੂੰਨਾਂ ‘ਚ ਸੋਧਾਂ ਦੇ ਜਰਿਏ ਮਜਦੂਰਾਂ ਦੇ ਹਿੱਤਾਂ ਦਾ ਘਾਣ ਕਰ ਦਿੱਤਾ ਗਿਆ। ਨਵੇਂ ਲੇਬਰ ਕਾਨੂੰਨ ਮਜਦੂਰਾਂ ਦੀ ਬਜਾਏ , ਕਾਰਪੋਰੇਟ ਘਰਾਣਿਆਂ ਤੇ ਹੋਰ ਧਨਾਡ ਉਦਯੋਗਪਤੀਆਂ ਦੇ ਹਿੱਤਾਂ ਦੀ ਪੂਰਤੀ ਲਈ ਬਣਾ ਦਿੱਤੇ ਗਏ ਹਨ। ਉਨਾਂ ਕਿਹਾ ਕਿ ਨਵੇਂ ਕਾਨੂੰਨਾਂ ਅਨੁਸਾਰ ਲੇਬਰ ਦੀਆਂ ਮੁਸ਼ਕਿਲਾਂ ਦੇ ਕਾਨੂੰਨੀ ਹੱਲ ਬਣੀਆਂ ਲੇਬਰ ਕੋਰਟਾਂ ਦੀ ਥਾਂ ਹੁਣ ਲੇਬਰ ਟ੍ਰਿਬਊਨਲਾਂ ਨੇ ਲੈ ਲਈ ਹੈ। ਉਨਾਂ ਦੱਸਿਆ ਕਿ ਲੇਬਰ ਕਾਨੂੰਨਾਂ ਵਿੱਚ ਕੀਤੀਆਂ ਗਈਆਂ ਸੋਧਾਂ ਮਜਦੂਰ ਵਰਗ ਦੀ ਸੁਣਵਾਈ ਅਤੇ ਉਨਾਂ ਨਾਲ ਹੋ ਰਹੀਆਂ ਜਿਆਦਤੀਆਂ ਦਾ ਰਾਹ ਰੋਕਣ ਲਈ ਹੀ ਕੀਤੀਆਂ ਗਈਆਂ ਹਨ।
ਇਸ ਮੌਕੇ ਪ੍ਰੋਫ਼ੈਸਰ ਚਰਨਜੀਤ ਕੌਰ ਬਰਾੜ,ਐਡਵੋਕੇਟ ਨਵਰਾਜ ਸਿੰਘ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ , ਐਡਵੋਕੇਟ ਗੁਰਚਰਨ ਸਿੰਘ ਧਾਲੀਵਾਲ ਸਿਵਲ ਕੋਰਟਸ ਬਰਨਾਲਾ , ਕਰਮਜੀਤ ਸਿੰਘ ਹਰੀਗੜ ਆਗੂ ਸਾਂਝੀ ਪ੍ਰਚਾਰ ਕਮੇਟੀ ਬਰਨਾਲਾ ,ਹਾਕਮ ਸਿੰਘ ਨੂਰ ਸੂਬਾ ਸਕੱਤਰ ਅੰਬੇਡਕਰਵਾਦੀ ਚੇਤਨਾ ਮੰਚ ਪੰਜਾਬ ਸਰਵਣ ਸਿੰਘ ਕਾਲਾਬੂਲਾ ਸੂਬਾ ਸਕੱਤਰ ਅੰਬੇਡਕਰਵਾਦੀ ਚੇਤਨਾ ਮੰਚ (ਰਜਿ) ਪੰਜਾਬ , ਮਾ. ਕਰਤਾਰ ਸਿੰਘ , ਡਾ. ਪਰਮੇਸ਼ਵਰ ਸਿੰਘ, ਰੰਗੀ ਰਾਮ ਬਠਿੰਡਾ , ਐਡਵੋਕੇਟ ਰਾਜੀਵ ਲੋਹਟਬੱਦੀ ,ਜਿਲ੍ਹਾ ਕੋਰਟਸ ਪਟਿਆਲਾ, ਹਰਿੰਦਰ ਸਿੰਘ ਨਿੱਕਾ ਪੱਤਰਕਾਰ , ਡਾ ਗੁਰਜੰਟ ਸਿੰਘ ਪੰਜਾਬੀ, ਇਕਬਾਲ ਕੌਰ ਉਦਾਸੀ, ਕਾਮਰੇਡ ਸ਼ੇਰ ਸਿੰਘ ਫਰਵਾਹੀ , ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ , ਸ੍ਰੀ. ਬੂਟਾ ਰਾਮ ਧਰਮਸੋਤ ਆਦਿ ਬੁਲਾਰਿਆਂ ਨੇ ਇਹਨਾਂ ਸੋਧਾਂ ਨਾਲ ਮਜ਼ਦੂਰ ਤੇ ਪੈਣ ਵਾਲੇ ਬੁਰੇ ਅਸਰਾਂ ਬਾਰੇ ਖੁੱਲ੍ਹ ਕੇ ਵਿਚਾਰ ਰੱਖੇ। ਪ੍ਰੋਗਰਾਮ ਦੀ ਪ੍ਰਬੰਧਕ ਕਮੇਟੀ ‘ਚ ਹਾਕਮ ਸਿੰਘ ਸਾਬਕਾ ਬੀਪੀਈਓ ,ਜਗਤਾਰ ਸਿੰਘ ਬੀਹਲਾ ਪ੍ਰੋਪਰਟੀ ਡੀਲਰ , ਲਛਮਣ ਸਿੰਘ ਸਾਬਕਾ ਸੁਪਰਡੈਂਟ ਡੀਈਓ ਬਰਨਾਲਾ ਅੰਬੇਦਕਰ ਵਾਦੀ ਚੇਤਨਾ ਮੰਚ ਵੱਲੋਂ ਰਾਮ ਸਿੰਘ ਬਾਲੀਆ ,ਜਗਸੀਰ ਸਿੰਘ ਧੌਲਾ, ਭੀਮ ਸਿੰਘ ਧੌਲਾ , ਬਲਵੀਰ ਸਿੰਘ ਸੇਖਾ , ਗੁਲਾਬ ਸਿੰਘ ਭੱਦਲਵੱਡ , ਮੰਗਤ ਸਿੰਘ ਹਮੀਦੀ, ਜੀਤ ਸਿੰਘ ਵਾਲੀਆ, ਜਨਕ ਸਿੰਘ ਥਾਣੇਦਾਰ ਧਨੌਲਾ, ਲਛਮਣ ਸਿੰਘ ਵਜੀਦਕੇ , ਗੁਰਚਰਨ ਸਿੰਘ ਘੁੰਨਸ ਤੇ ਡਾ. ਬੀਆਰ ਅੰਬੇਦਕਰ ਪ੍ਰਚਾਰ ਕਮੇਟੀ ਬਰਨਾਲਾ ਦੇ ਅਹੁਦੇਦਾਰ ਅਤੇ ਵਰਕਰ ਮੌਜੂਦ ਰਹੇ।