ਕੋਠੇ ਦੀ ਔਰਤ ਬੋਲੀ ,,,,,, ਮੈਂ ਮਾੜੀ, ਉਹ ਸਾਰੇ ਹੀ ਚੰਗੇ,

Advertisement
Spread information

ਕੋਠੇ ਤੇ ਬੈਠੀ ਔਰਤ ਕਹਿੰਦੀ,,,,,,

ਮੈਂ ਮਾੜੀ,
ਉਹ ਸਾਰੇ ਹੀ ਚੰਗੇ,
ਖੇਡ ਜਿਸਮ
ਜੋ ਖੇਡਣ ਬੰਦੇ।
ਲੀਡਰ ਆਉਂਦੇ,
ਆਉਂਦੇ ਈ ਰਹਿੰਦੇ
ਵਾਰੀ ਵਾਰੀ
ਜਿਸਮ ਹੰਡਾਉਂਦੇ।
ਚੁੰਮਣ ਚੱਟਣ
ਭੁੱਖ ਮਿਟਾਉਂਦੇ।
ਕੰਮ ਆਪਣਾ,
ਕੱਢਣ ਖਾਤਿਰ,
ਹਮਦਰਦੀ,
ਫੋਕੀ ਪ੍ਰਗਟਾਉਂਦੇ।
ਕੀ ਛੋਟੇ
ਕੀ ਵੱਡੇ ਅਫਸਰ,
ਰੋਹਬ ਮਾਰਦੇ,
ਬਹਿ ਜੋ ਦਫਤਰ।
ਆ ਕੇ ਮੌਜ,
ਮਸਤੀਆਂ ਕਰਦੇ,
ਵੇਖ ਹੁਸਨ ਨੂੰ
ਹਾਉਕੇ ਭਰਦੇ।
ਪੁਲਿਸ
ਵਾਲਿਆਂ ਦੀ ਵੀ ਢਾਣੀ,
ਮੁੜ ਮੁੜ
ਪੀਂਦੀ ਹੁਸਨ ਦਾ ਪਾਣੀ,
ਜੋਰ ਜਬਰ
ਦੀਆਂ ਹੱਦਾਂ ਲੰਘਦੇ,
ਬੇਸ਼ਰਮੀ ਨਾਲ,
ਭੋਗਣ ਆ ਕੇ,
ਜੋ ਕਰਦੇ,
ਫਿਰ ਜਮ੍ਹਾਂ ਨੀ ਸੰਗਦੇ।
ਕੱਲੇ ਆਉਂਦੇ,
ਘੁੱਟ ਘੁੱਟ ਫੜ੍ਹਦੇ,
ਨਾਲ ਸਪਾਹਿਣਾ ,
ਜਦੋਂ ਲਿਆਉਂਦੇ,
ਦੂਰੀਆਂ ਫੇਰ
ਬਣਾ ਕੇ ਖੜ੍ਹਦੇ ।।

Advertisement

ਲਿਖਤੁਮ:- ਹਰਿੰਦਰ ਨਿੱਕਾ

98550-03666

 

Advertisement
Advertisement
Advertisement
Advertisement
Advertisement
error: Content is protected !!