Skip to content
- Home
- ਨਗਰ ਕੌਂਸਲ ਚੋਣਾਂ -ਭਲ੍ਹਕੇ ਤੋਂ ਨਾਮਜ਼ਦਗੀਆਂ ਦਾਖਿਲ ਕਰ ਸਕਦੈ ਹਨ ਉਮੀਦਵਾਰ
Advertisement
ਬਰਨਾਲਾ, ਧਨੌਲਾ, ਤਪਾ ਤੇ ਭਦੌੜ ਲਈ ਹੋਣਗੀਆਂ ਨਗਰ ਕੌਂਸਲ ਚੋਣਾਂ
ਫੋਟੋ ਵੋਟਰ ਕਾਰਡ ਨਾ ਹੋਣ ਦੀ ਸੂਰਤ ’ਚ ਪਾਸਪੋਰਟ, ਪੈਨ ਕਾਰਡ ਜਾਂ ਹੋਰ ਅਧਿਕਾਰਤ ਪਛਾਣ ਪੱਤਰ ਦਿਖਾਉਣਾ ਲਾਜ਼ਮੀ
ਹਰਿੰਦਰ ਨਿੱਕਾ , ਬਰਨਾਲਾ, 29 ਜਨਵਰੀ 2021
ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲ ਚੋਣਾਂ ਦੇ ਜਾਰੀ ਪ੍ਰੋਗਰਾਮ ਮੁਤਾਬਕ ਜ਼ਿਲਾ ਬਰਨਾਲਾ ਵਿਚ ਬਰਨਾਲਾ, ਧਨੌਲਾ, ਤਪਾ ਤੇ ਭਦੌੜ ਲਈ ਕੌਂਸਲ ਚੋਣਾਂ 14 ਫਰਵਰੀ ਨੂੰ ਹੋਣਗੀਆਂ। ਉਨਾਂ ਦੱਸਿਆ ਕਿ ਮਿਉਸਿਪਲ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 30 ਜਨਵਰੀ 2021 ਤੋਂ ਸ਼ੁਰੂ ਹੋਵੇਗੀ ਅਤੇ 3 ਫਰਵਰੀ 2021 ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ 2021 ਨੂੰ ਕੀਤੀ ਜਾਏਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 5 ਫਰਵਰੀ 2021 ਹੈ। ਵੋਟਾਂ ਪੈਣ ਦਾ ਕਾਰਜ ਮਿਤੀ 14 ਫਰਵਰੀ 2021 ਨੂੰ ਸਵੇਰੇ 08.00 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ 2021ਨੂੰ ਕੀਤੀ ਜਾਏਗੀ।
ਉਨਾਂ ਦੱਸਿਆ ਕਿ ਵੋਟਾਂ ਪੈਣ ਵਾਲੇ ਦਿਨ ਵੋਟਰਾਂ ਦੀ ਪਛਾਣ ਲਈ ਵੋਟਰ ਕਾਰਡ ਤੋਂ ਇਲਾਵਾ ਰਾਜ ਚੋਣ ਕਮਿਸ਼ਨ ਦੇ ਫੈਸਲੇ ਮੁਤਾਬਕ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੌਰਾਨ ਵਰਤੇ ਜਾਂਦੇ ਹੋਰ ਅਧਿਕਾਰਤ ਪਛਾਣ ਪੱਤਰ ਵੀ ਪ੍ਰਵਾਨ ਹੋਣਗੇ। ਉਨਾਂ ਦੱਸਿਆ ਕਿ ਜਿਹੜੇ ਵੋਟਰਾਂ ਨੂੰ ਫੋਟੋ ਵੋਟਰ ਪਛਾਣ ਪੱਤਰ ਜਾਰੀ ਕੀਤੇ ਗਏ ਹਨ, ਉਹ ਉਸੇ ਨਾਲ ਹੀ ਵੋਟ ਪਾਉਣ। ਜਿਹੜੇ ਵੋਟਰਾਂ ਦੇ ਕਿਸੇ ਕਾਰਨ ਫੋਟੋ ਵੋਟਰ ਪਛਾਣ ਪੱਤਰ ਨਹੀਂ ਜਾਰੀ ਹੋਇਆ ਹੈ, ਉਨਾਂ ਕੋਲ ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਰਾਸ਼ਨ ਕਾਰਡ, ਸਰਕਾਰੀ/ਅੱਧ ਸਰਕਾਰੀ ਸ਼ਨਾਖਤੀ ਕਾਰਡ, ਬੈਂਕ ਪਾਸਬੁੱਕ, ਕਿਸਾਨ ਸ਼ਨਾਖਤੀ ਕਾਰਡ, ਅਨੁਸੂਚਿਤ ਜਾਤੀ ਜਾਂ ਪੱਛੜੀ ਸ਼੍ਰੇਣੀ ਦਾ ਸਰਟੀਫਿਕੇਟ, ਅਸਲਾ ਲਾਇਸੈਂਸ, ਨਰੇਗਾ ਜਾਬ ਕਾਰਡ, ਸਿਹਤ ਬੀਮਾ ਸਮਾਰਟ ਕਾਰਡ (ਇਹ ਸਾਰੇ ਦਸਤਾਵੇਜ਼ ਨੋਟੀਫਿਕੇਸ਼ਨ ਜਾਰੀ ਹੋਣ ਤੋਂ 45 ਦਿਨ ਪਹਿਲਾਂ ਬਣੇ ਹੋਏ ਹੋਣ), ਸਾਬਕਾ ਸਰਵਿਸਮੈਨ, ਵਿਧਵਾ ਜਾਂ ਹੋਰ ਕੋਈ ਪੈਨਸ਼ਨ ਦੀ ਕਾਪੀ, ਜਾਇਦਾਦ ਦੇ ਦਸਤਾਵੇਜ਼, ਪਟਾ, ਰਜਿਸਟਰੀ ਜਾਂ ਡੀਡ ਆਦਿ, ਆਜ਼ਾਦੀ ਘੁਲਾਟੀਆ, ਅੰਗਹੀਣਤਾ ਸਰਟੀਫਿਕੇਟ ਜਾਂ ਏਅਰ ਫੋਰਸ, ਨੇਵੀ, ਆਰਮੀ ਦਾ ਫੋਟੋ ਪਛਾਣ ਪੱਤਰ ਆਦਿ ਵਿਚੋਂ ਕੋਈ ਇੱਕ ਦਸਤਾਵੇਜ਼ ਪਛਾਣ ਲਈ ਹੋਣਾ ਲਾਜ਼ਮੀ ਹੈ।
ਕਿੱਥੇ ਕਿੱਥੇ ਦਾਖਲ ਕੀਤੀ ਜਾ ਸਕਦੀ ਹੈ ਨਾਮਜ਼ਦਗੀ
ਉੁਨਾਂ ਨਾਮਜ਼ਦਗੀਆਂ ਲੈਣ ਵਾਲੀਆਂ ਥਾਵਾਂ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਬਰਨਾਲਾ ਲਈ ਦਫਤਰ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ, ਧਨੌਲਾ ਲਈ ਦਫਤਰ ਨਾਇਬ ਤਹਿਸੀਲਦਾਰ ਧਨੌਲਾ, ਤਪਾ ਲਈ ਦਫਤਰ ਤਹਿਸੀਲਦਾਰ ਤਪਾ, ਭਦੌੜ ਲਈ ਦਫਤਰ ਸਬ ਤਹਿਸੀਲ ਭਦੌੜ ਨਿਰਧਾਰਿਤ ਕੀਤੇ ਗਏ ਹਨ।
ਆਰਓ ਅਤੇ ਏਆਰਓ ਨਿਯੁਕਤ
ਇਨਾਂ ਚੋਣਾਂ ਦੇ ਮੱਦੇਨਜ਼ਰ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਨੂੰ ਆਰਓ (ਰਿਟਰਨਿੰਗ ਅਫਸਰ) ਬਰਨਾਲਾ ਨਿਯੁਕਤ ਕੀਤਾ ਗਿਆ ਹੈ। ਏਡੀਓ ਦਫਤਰ ਮੁੱਖ ਖੇਤੀਬਾੜੀ ਅਫਸਰ ਏਆਰਓ (ਅਸਿਸਟੈਂਟ ਰਿਟਰਨਿੰਗ ਅਫਸਰ) ਬਰਨਾਲਾ ਨਿਯੁਕਤ ਕੀਤਾ ਗਿਆ ਹੈ। ਕਾਰਜਕਾਰੀ ਇੰਜਨੀਅਰ (ਪੀਐਸਪੀਸੀਐਲ, ਦਿਹਾਤੀ) ਨੂੰ ਆਰਓ ਤਪਾ ਅਤੇ ਨਾਇਬ ਤਹਿਸੀਲਦਾਰ ਤਪਾ ਨੂੰ ਏਆਰਓ ਨਿਯੁਕਤ ਕੀਤਾ ਗਿਆ ਹੈ। ਭਦੌੜ ਲਈ ਤਹਿਸੀਲਦਾਰ ਬਰਨਾਲਾ ਨੂੰ ਆਰ.ਓ ਅਤੇ ਨਾਇਬ ਤਹਿਸੀਲਦਾਰ ਭਦੌੜ ਨੂੰ ਏਆਰਓ ਨਿਯੁਕਤ ਕੀਤਾ ਗਿਆ ਹੈ। ਧਨੌਲਾ ਲਈ ਅਸਿਸਟੈਂਟ ਕਮਿਸ਼ਨਰ (ਜ) ਨੂੰ ਆਰਓ ਧਨੌਲਾ ਤੇ ਨਾਇਬ ਤਹਿਸੀਲਦਾਰ ਧਨੌਲਾ ਨੂੰ ਏਆਰਓ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਰਜਕਾਰੀ ਇੰਜਨੀਅਰ (ਪੀਐਸਪੀਸੀਐਲ ਸ਼ਹਿਰੀ) ਬਰਨਾਲਾ ਨੂੰ ਰਿਜ਼ਰਵ ਆਰਓ ਅਤੇ ਐਸਡੀਓ (ਪੀਐਸਪੀਸੀਐਲ ਸ਼ਹਿਰੀ) ਬਰਨਾਲਾ ਨੂੰ ਰਿਜ਼ਰਵਡ ਏਆਰਓ ਤਜਵੀਜ਼ਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਰਜਕਾਰੀ ਇੰਜਨੀਅਰ (ਜਲ ਸਪਲਾਈ ਤੇ ਸੈਨੀਟੇਸ਼ਨ ਬਰਨਾਲਾ) ਨੂੰ ਰਿਜ਼ਰਵ ਆਰਓ ਅਤੇ ਨਾਇਬ ਤਹਿਸੀਲਦਾਰ ਮਹਿਲ ਕਲਾਂ ਨੂੰ ਰਿਜ਼ਰਵ ਏਆਰਓ ਤਜਵੀਜ਼ਤ ਕੀਤਾ ਗਿਆ ਹੈ।
Advertisement
Advertisement
Advertisement
Advertisement
Advertisement
error: Content is protected !!