ਪਲਸ ਪੋਲੀਓ ਰਾਊਂਡ 31 ਜਨਵਰੀ ਤੋਂ,ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਨਾਲ ਮੀਟਿੰਗ

Advertisement
Spread information
ਸੋਨੀ ਪਨੇਸਰ , ਬਰਨਾਲਾ, 29 ਜਨਵਰੀ 2021
ਪਲਸ ਪੋਲੀਓ ਮੁਹਿੰਮ ਤਹਿਤ ਜ਼ਿਲਾ ਟਾਸਕ ਫੋਰਸ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ 31 ਜਨਵਰੀ 2021 ਦੇ ਰਾਊਂਡ ਤਹਿਤ 0 ਤੋਂ 5 ਸਾਲ ਦੇ ਬੱਚਿਆਂ ਨੂੰ ਬੂੰਦਾਂ ਪਿਲਾਉੁਣ ਦੌਰਾਨ ਕਰੋਨਾ ਵਾਇਰਸ ਸਬੰਧੀ ਇਹਤਿਆਤ ਵਰਤੇ ਜਾਣ। ਉਨਾਂ ਆਖਿਆ ਕਿ 0 ਤੋਂ 5 ਸਾਲ ਤੱਕ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹੇ।ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀ ਗਿਣਤੀ 60971 ਹੈ। ਇਨਾਂ ਵਿਚ ਪੇਂਡੂ ਖੇਤਰ ਦੇ 38008 ਅਤੇ ਸ਼ਹਿਰੀ ਖੇਤਰ ਦੇ ਬੱਚਿਆਂ ਦੀ ਗਿਣਤੀ 22963 ਹੈ। ਉਨਾਂ ਦੱਸਿਆ ਕਿ 31 ਜਨਵਰੀ ਨੂੰ ਬੂਥਾਂ ’ਤੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ 1 ਅਤੇ 2 ਫਰਵਰੀ ਨੂੰ ਘਰ ਘਰ ਬੂੰਦਾਂ ਪਿਲਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਪਹਿਲੇ ਦਿਨ ਲਈ ਰੈਗੂਲਰ ਬੂਥਾਂ ਦੀ ਗਿਣਤੀ 221 ਅਤੇ ਟ੍ਰਾਜ਼ਿਟ ਬੂਥਾਂ ਦੀ ਗਿਣਤੀ 9 ਹੈ ਤੇ ਮੋਬਾਈਲ ਟੀਮਾਂ 14 ਹਨ। ਘਰ ਘਰ ਬੂੰਦਾਂ ਪਿਲਾਉਣ ਲਈ ਟੀਮਾਂ ਦੀ ਗਿਣਤੀ 442 ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਇਸ ਮੁਹਿੰਮ ਲਈ ਸਾਰੇ ਸਬੰਧਤ ਵਿਭਾਗ ਭਰਵਾਂ ਸਹਿਯੋਗ ਦੇਣ ਤਾਂ ਜੋ ਕੋਈ ਵੀ ਯੋਗ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹੇ। ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ. ਰਜਿੰਦਰ ਸਿੰਗਲਾ, ਸਰਵੀਲੈਂਸ ਮੈਡੀਕਲ ਅਫਸਰ ਡਾ. ਨਿਵੇਦਿਤਾ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!