13 ਫਰਵਰੀ ਨੂੰ ਪ੍ਰਧਾਨਗੀ ਕਰਨਗੇ ਡਾ. ਜੋਗਿੰਦਰ ਸਿੰਘ ਨਿਰਾਲਾ
ਬੇਅੰਤ ਸਿੰਘ ਬਾਜਵਾ , ਬਰਨਾਲਾ 25 ਜਨਵਰੀ 2021
ਪ੍ਰਸਿੱਧ ਨਾਵਲਕਾਰ ਸ੍ਰੀ ਰਾਮ ਸਰੂਪ ਅਣਖੀ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕਰਨ ਲਈ ਰਾਮ ਸਰੂਪ ਅਣਖੀ ਸਾਹਿਤ ਸਭਾ (ਰਜਿ:) ਧੌਲਾ ਵੱਲੋਂ ਤਿੰਨ ਦਿਨਾਂ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਇਸ ਸਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 13 ਫਰਵਰੀ ਦੇ ਪ੍ਰੋਗਰਾਮ ਦੀ ਪ੍ਰਧਾਨਗੀ ਡਾਕਟਰ ਜੋਗਿੰਦਰ ਸਿੰਘ ਨਿਰਾਲਾ ਕਰਨਗੇ, ਜਦੋਂ ਕਿ ਜਨਮੇਜਾ ਸਿੰਘ ਜੌਹਲ ਮੁੱਖ ਮਹਿਮਾਨ ਦੇ ਤੌਰ ਦੇ ਸ਼ਾਮਿਲ ਹੋਣਗੇ। ਪ੍ਰੋਗਰਾਮ ਅਨੁਸਾਰ ਪ੍ਰਧਾਨਗੀ ਮੰਡਲ ਵਿੱਚ ਬੂਟਾ ਸਿੰਘ ਚੌਹਾਨ, ਜਗਰਾਜ ਧੌਲਾ, ਡਾ. ਰਾਹੁਲ ਰੁਪਾਲ, ਡਾ. ਭੁਪਿੰਦਰ ਸਿੰਘ ਬੇਦੀ, ਡਾ. ਤਰਸਪਾਲ ਕੌਰ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਡਾ. ਰਾਮ ਸਰੂਪ ਸ਼ਰਮਾਂ, ਗੁਰਸੇਵਕ ਸਿੰਘ ਧੌਲਾ ਉਦਘਾਟਨ : ਜਗਜੀਤ ਸਿੰਘ ਧੌਲਾ, ਸਮਰਜੀਤ ਸਿੰਘ ਪੰਚ, ਗੁਰਮੇਲ ਸਿੰਘ ਔਲਖ, ਮੰਗਲ ਸਿੰਘ, ਸਰਪੰਚ ਤਰਸੇਮ ਸਿੰਘ, ਸਰਪੰਚ ਦਰਸ਼ਨ ਸਿੰਘ, ਸਰਪੰਚ ਗੁਰਮੇਲ ਸਿੰਘ, ਸਰਪੰਚ ਹੀਰਾ ਸਿੰਘ, ਸਰਪੰਚ ਦਰਸ਼ਨ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ, ਮੇਜਰ ਸਿੰਘ ਔਲਖ ਸ਼ਾਮਿਲ ਹੋਣਗੇ।
14 ਫਰਵਰੀ ਦਾ ਪ੍ਰੋਗਰਾਮ- ਸ੍ਰੀ ਰਾਮ ਸਰੂਪ ਅਣਖੀ ਜੀ ਦਾ ਜੀਵਨ ਅਤੇ ਰਚਨਾ
ਇਸ ਸਮਾਗਮ ਦੀ ਪ੍ਰਧਾਨਗੀ ਕੇਸਰਾ ਰਾਮ ਕਰਨਗੇ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣਗੇ। ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਨਾਵਲਕਾਰ ਸ੍ਰੀ ਰਾਮ ਸਰੂਪ ਅਣਖੀ ਜੀ ਦੇ ਸਪੁੱਤਰ ਤੇ ਲੇਖਕ ਡਾ. ਕਰਾਂਤੀ ਪਾਲ ਤੋਂ ਇਲਾਵਾ ਜਸਵੀਰ ਰਾਣਾ, ਜਤਿੰਦਰ ਹਾਂਸ, ਬੂਟਾ ਸਿੰਘ ਚੌਹਾਨ ਭੋਲਾ ਸਿੰਘ ਸੰਘੇੜਾ, ਦਰਸ਼ਨ ਜੋਗਾ, ਨਿਰੰਜਣ ਬੋਹਾ, ਸਿੰਮੀਪ੍ਰੀਤ ਕੁਮਾਰ, ਜਗਦੇਵ ਬਰਾੜ ਵਿਸ਼ਵ ਜੋਤੀ ਧਰਿ, ਬਲਜੀਤ, ਭੁਪਿੰਦਰ ਫੌਜੀ, ਆਗਾਜਵੀਰ, ਰਾਜਵਿੰਦਰ ਰਾਜਾ, ਐੱਸ ਹੰਸ ਗੁਰਮੀਤ ਕੜਿਆਲਵੀ, ਸਿਮਰਨ ਧਾਲੀਵਾਲ, ਜਸਪਾਲ ਮਾਨਖੇੜਾ, ਬਲਵਿੰਦਰ ਬੁਲਿਟ ਸ਼ਾਮਿਲ ਰਹਿਣਗੇ। ਇਸ ਮੌਕੇ ਕਹਾਣੀਕਾਰ ਅਨੇਮਨ ਸਿੰਘ ਨੂੰ ਰਾਮ ਸਰੂਪ ਅਣਖੀ ਯਾਦਗਾਰੀ ਪੁਰਸਕਾਰ 2019 ਨਾਲ ਸਨਮਾਨਿਆ ਜਾਵੇਗਾ ।
15 ਫਰਵਰੀ ਨੂੰ ਖੂਨਦਾਨ ਕੈਂਪ,,
ਪ੍ਰਬੰਧਕਾਂ ਅਨੁਸਾਰ ਖੂਨਦਾਨ ਕੈਂਪ ਦੇ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਬਾਬਾ ਬਾਬੂ ਸਿੰਘ, ਗੁਰੂਦੁਆਰਾ ਅੜੀਸਰ ਸਾਹਿਬ ਧੌਲਾ ਅਤੇ ਸਮੂਹ ਗ੍ਰਾਮ ਪੰਚਾਇਤਾਂ ਸ਼ਾਮਿਲ ਰਹਿਣਗੀਆਂ।