ਅੰਤਰਰਾਜੀ ਠੱਗ ਨੂੰ ਪਟਿਆਲਾ ਪੁਲਿਸ ਨੇ ਮੁਬੰਈ ਤੋਂਂ ਕੀਤਾ ਗ੍ਰਿਫਤਾਰ

Advertisement
Spread information

ਰਾਜੇਸ਼ ਗੌਤਮ ਪਟਿਆਲਾ 2 ਜਨਵਰੀ 2020

     ਜ਼ਿਲਾ ਪੁਲਿਸ ਮੁੱਖੀ ਵਿਕਰਮਜੀਤ ਸਿੰਘ ਦੁੱਗਲ, ਡਾ ਸਿਮਰਤ ਕੌਰ  ਐੱਸ ਪੀ.(ਪੀਬੀਆਈ), ਐੱਸ ਪੀ ਸਿਟੀ ਵਰੁਣ ਕੁਮਾਰ, ਡੀ ਐੱਸ ਪੀ ਸਿਟੀ  ਯੋਗੇਸ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੋਤਵਾਲੀ ਥਾਣਾ ਦੇ ਇੰਸਪੈਕਟਰ ਇੰਦਰਪਾਲ ਸਿੰਘ ਚੌਹਾਨ ਅਤੇ ਉਹਨਾ ਦੀ ਟੀਮ ਵਲੋ ਅੰਤਰਰਾਜੀ ਠੱਗ ਗੌਰਵ ਜੈਨ ਉਰਫ ਗੌਲੂ ਪੁੱਤਰ ਨਵੀਨ ਕੁਮਾਰ ਹਾਲ ਵਾਸੀ ਤਨਿਸ਼ਕ ਅਪਾਰਟਮੈਂਟ ਮੀਰਾ ਰੋਡ ਨੂੰ ਮੂੰਬਈ ਤੋ ਗ੍ਰਿਫਤਾਰ ਕੀਤਾ ਹੈ।

Advertisement

       ਇਸ ਮੌਕੇ ਇੰਸਪੈਕਟਰ ਇੰਦਰਪਾਲ ਚੌਹਾਨ ਨੇ ਦੱਸਿਆ ਕਿ ਕਰਨ ਸਿੰਗਲਾ ਪੁੱਤਰ ਮਨੋਜ ਸਿੰਗਲਾ ਵਾਸੀ ਪਟਿਆਲਾ ਨੇ ਸਤੰਬਰ ਮਹਿਨੇ ਵਿਚ ਪੁਲਿਸ ਨੂੰ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਉਕਤ ਦੋਸ਼ੀ ਨੇ ਪਿਓਰ ਗੋਲਡ ਅਤੇ ਬੂਲਿੳਨ ਗੋਲਡ ਦਾ ਆਰ.ਬੀ ਗੋਲਡ ਕੰਪਨੀ ਦਾ ਲਾਇਸੈਂਸ ਦਿਵਾਉਣ ਦਾ ਝਾਸਾ ਦੇ ਕੇ ੩੨.੫੦ ਲੱਖ ਦੀ ਠੱਗੀ ਮਾਰ ਲਈ ਸੀ ਅਤੇ ਸੰਜੇ ਮਹਿਤਾ ਨਾਮ ਦੇ ਵਿਅਕਤੀ ਨੂੰ ਪਟਿਆਲਾ ਭੇਜ ਕੇ ਉਹਨਾ ਤੋ ਇਹ ਰੁਪਏ ਮੰਗਵਾ ਲਏ । ਪਰ ਬਾਅਦ ਵਿਚ ਦੋਸ਼ੀ ਠੱਗੀ ਮਾਰ ਕੇ ਗਾਇਬ ਹੋ ਗਿਆ । ਜਿਸ ਨੂੰ ਕੋਤਵਾਲੀ ਪੁਲਿਸ ਨੇ ਬੜੀ ਮੁੱਸ਼ਕਤ ਨਾਲ ਮੁੰਬਈ ਤੋਂ ਗ੍ਰਿਫਤਾਰ ਕਰਕੇ ਮੁਕਦਮਾ ਦਰਜ ਕਰ ਲਿਆ ਹੈ ਅਤੇ ਉਕਤ ਦੋਸ਼ੀ ਪੁਲਿਸ ਕੋਲ 4 ਜਨਵਰੀ ਤੱਕ ਜੇਰੇ ਰਿਮਾਂਡ ਹੈ। ਜਿਸ ਤੋ ਪੈਸਿਆ ਦੀ ਬਰਾਮਦਗੀ ਅਤੇ ਹੋਰ ਤਫਤੀਸ਼ ਜਾਰੀ ਹੈ। ਇਸ ਮੌਕੇ ਏ.ਐੱਸ .ਆਈ ਨਾਹਰ ਸਿੰਘ, ਅਸ਼ੋਕ ਕੁਮਾਰ, ਹੈੱਡ ਕਾਂਸਟੇਬਲ ਮੌਜੂਦ ਰਹੇ। 

Advertisement
Advertisement
Advertisement
Advertisement
Advertisement
error: Content is protected !!