ਪਿੰਡ ਭੁਟਾਲ ਅਤੇ ਕੁੰਨਰਾ ਵਿਖੇ ਕਿਸਾਨਾਂ ਨੂੰ ਗੋਬਰ ਤੋਂ ਕੰਪੋਸਟ ਤਿਆਰ ਕਰਨ ਬਾਰੇ ਜਾਣੂ ਕਰਵਾਇਆ
ਹਰਪ੍ਰੀਤ ਕੌਰ ,ਸੰਗਰੂਰ, 2 ਜਨਵਰੀ:2021
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਨੇ ਡਾਇਰੈਕਟਰ ਅਟਾਰੀ ਅਤੇ ਖੋਜ ਸੰਸਥਾਨ ਭਾਰਤੀ ਖੇਤੀ ਖੋਜ ਪ੍ਰੀਸ਼ਦ ਜੋਨ 1, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਵੱਛਤਾ ਅਤੇ ਕੋਵਿਡ੍19 ਜਾਗਰੂਕਤਾ ਪੰਦਰਵਾੜਾ ਮਨਾਇਆ। ਇਸ ਪੰਦਰਵਾੜੇ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਦੇ ਮਾਹਿਰਾਂ ਵੱਲੋਂ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਕਈ ਤਰਾਂ ਦੀਆਂ ਗਤੀਵਿਧੀਆਂ ਜਿਵੇਂ ਕਿ ਪ੍ਰਬੰਧਕੀ ਦਫਤਰ ਦੀ ਸਾਫ਼੍ ਸਫਾਈ, ਆਸ੍ਪਾਸ ਦੇ ਇਲਾਕੇ ਦੇ ਵਸਨੀਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨਾ, ਕਰੋਨਾ ਤੋਂ ਬਚਾਅ ਲਈ ਸਰਕਾਰ ਦੁਆਰਾ ਜ਼ਾਰੀ ਜ਼ਰੂਰੀ ਹਦਾਇਤਾਂ (ਜਿਵੇਂ ਕਿ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਹੱਥਾਂ ਨੂੰ ਵਾਰ੍ਵਾਰ ਧੋਣਾ ਜਾਂ ਚੰਗੀ ਤਰਾਂ ਸੈਨੇਟਾਈਜ਼ ਕਰਨਾ ਆਦਿ) ਦਾ ਪਾਲਨ ਕਰਨ ਲਈ ਸਮਝਾਉਣਾ ਅਤੇ ਗਲੀਆਂ ਨਾਲੀਆਂ ਦੀ ਸਾਫ਼੍ਸਫਾਈ ਲਈ ਪ੍ਰੇਰਿਤ ਕੀਤਾ। ਇਹ ਜਾਣਕਾਰੀ ਕੇਂਦਰ ਦੇ ਪ੍ਰੋਗਰਾਮ ਕੋਆਰਡੀਨੇਟਰ ਡਾ. ਮਨਦੀਪ ਸਿੰਘ ਨੇ ਦਿੱਤੀ।
ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਇਸੇ ਪੰਦਰਵਾੜੇ ਦੌਰਾਨ ਕਿਸਾਨ ਵੀਰਾਂ ਨੂੰ ਪਿੰਡ ਭੁਟਾਲ ਕਲਾਂ ਵਿਖੇ ਖੁੰਬ ਉਤਪਾਦਨ ਯੂਨਿਟ ਵਿਖਾਇਆ ਗਿਆ, ਜਿਥੇ ਕਿ ਉਨਾਂ ਨੂੰ ਪਰਾਲੀ ਅਤੇ ਗੋਬਰ ਤੋਂ ਕੰਪੋਸਟ ਤਿਆਰ ਕਰਨ ਦੇ ਤਰੀਕੇ ਬਾਰੇ ਦੱਸਿਆ ਅਤੇ ਪਿੰਡ ਕੁੰਨਰਾਂ ਵਿਖੇ ਰਾਸ਼ਟਰੀ ਕਿਸਾਨ ਦਿਵਸ ਦਾ ਆਯੋਜਨ ਕੀਤਾ ਗਿਆ। ਉਨਾਂ ਸਮੂਹ ਸਟਾਫ ਮੈਂਬਰਾ ਅਤੇ ਇੱਕਠੇ ਹੋਏ ਕਿਸਾਨਾਂ ਨੂੰ ਸਵੱਛਤਾ ਮੁਹਿੰਮ ਵਿੱਚ ਸਮਰਪਿਤ ਭਾਵਨਾ ਨਾਲ ਭਾਗ ਲੈਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਸਾਨੂੰ ਆਪਣਾ ਆਲਾ੍ ਦੁਆਲਾ ਸਾਫ਼ ਕਰਨ ਵਿੱਚ ਝਿਜਕ ਨਹੀਂ ਕਰਨੀ ਚਾਹੀਦੀ ਸਗੋਂ ਰੰਗ ਬਿਰੰਗੇ ਫੁੱਲ, ਸਜਾਵਟੀ ਅਤੇ ਫਲਦਾਰ ਬੂਟੇ ਲਗਾ ਕੇ ਇਸ ਨੂੰ ਹੋਰ ਵਧੇਰੇ ਖੂਬਸੂਰਤ ਬਣਾਉਣਾ ਚਾਹੀਦਾ ਹੈ।
ਉਨਾਂ ਦੱਸਿਆ ਕਿ ਪੰਦਰਵਾੜੇ ਦੌਰਾਨ ਕਿਸਾਨਾਂ ਨੂੰ ਮੀਂਹ ਦੇ ਪਾਣੀ ਨੂੰ ਇਕੱਠਾ ਕਰ ਕੇ ਅਲੱਗ ਅਲੱਗ ਕੰਮਾਂ ਵਿੱਚ ਵਰਤੋਂ ਕਰਨ ਲਈ ਪ੍ਰੇਰਿਆ ਗਿਆ ਅਤੇ ਉਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਰਿਚਾਰਜਿੰਗ ਤਕਨੀਕ ਬਾਰੇ ਵਿਸਥਾਰ ਪੂਰਵਕ ਜਾਣੂ ਕਰਵਾਇਆ ਗਿਆ। ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਕਣਕ ਬੀਜਣ ਦੇ ਫਾਇਦਿਆਂ ਅਤੇ ਹਵਾ ਪ੍ਰਦੂਸ਼ਣ ਰੋਕਣ ਬਾਰੇ ਵੀ ਦੱਸਿਆ ਗਿਆ। ਡਾ ਗੁਰਬੀਰ ਕੌਰ, ਡਾ ਰਵਿੰਦਰ ਕੌਰ, ਡਾ ਸਤਬੀਰ ਸਿੰਘ ਅਤੇ ਡਾ ਸੁਨੀਲ ਕੁਮਾਰ ਨੇ ਇਸ ਮੁਹਿੰਮ ਵਿੱਚ ਆਪਣਾ ਹਿੱਸਾ ਪਾਉਂਦੇ ਹੋਏ ਸਮੂਲੀਅਤ ਕੀਤੀ।