ਰਾਜੇਸ਼ ਗੌਤਮ , ਪਟਿਆਲਾ 2 ਜਨਵਰੀ 2021
ਦਸ਼ਮੇਸ਼ ਗੁਰੁ ਸੇਵਾ ਸਮਿਤੀ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਦੀ ਅਗਵਾਈ ਹੇਠ ੩੧ਵੀਂ ਸ਼੍ਰੀ ਹਜ਼ੂਰ ਸਾਹਿਬ ਮੁੱਫਤ ਯਾਤਰਾ ਲਈ ੩ ਬੱਸਾ ਨੂੰ ਸੀਨੀਅਰ ਅਕਾਲੀ ਆਗੂ ਕਬੀਰ ਦਾਸ ਨੇ ਝੰਡੀ ਦੇ ਕੇ ਰਵਾਨਾ ਕੀਤਾ।ਇਥੇ ਦੱਸਣਯੋਗ ਹੈ ਕਿ ਕੁਲਦੀਪ ਸਿੰਘ ਪਤਾਰਸੀ ਬੱਸ ਅਤੇ ਚਰਨਜੀਤ ਸਿੰਘ ਮਾਝੀ ਟਰਾਂਸਪੋਰਟ ਸੇਵਾਦਾਰਾ ਦੀ ਯਾਦ ਵਿਚ ਇਹ ਬੱਸਾ ੯ ਜਨਵਰੀ ਤੱਕ ਗੁਰੂ ਘਰ ਦੇ ਦਰਸ਼ਨਾ ਲਈ ਗਈਆਂ ਹਨ।ਜਿਸ ਵਿਚ ਪਟਿਆਲਾ ਅਤੇ ਆਸ ਪਾਸ ਦੇ ਪਿੰਡਾ ਦੇ ਸ਼ਰਧਾਲੂਆ ਨੂੰ ਸ਼੍ਰੀ ਹਜ਼ੂਰ ਸਾਹਿਬ ਅਤੇ ਹੋਰ ਗੁਰੂਦਵਾਰਿਆ ਦੇ ਮੁਫਤ ਦਰਸ਼ਨ ਕਰਵਾਏ ਜਾਣਗੇ।ਇਸ ਮੌਕੇ ਸਿਮਰਨਜੀਤ ਸਿੰਘ, ਮਨਪ੍ਰੀਤ ਕੌਰ, ਨਰਿੰਦਰ ਪਾਲ ਸਿੰਘ, ਕੈਲਾਸ਼ ਗਰੋਵਰ, ਪਰਮੀਤ ਸਿੰਘ, ਹਰਭਜਨ ਸਿੰਘ ਸਰਪੰਚ ਮਲੇਵਾਲ, ਚੰਦਰ ਗਰੋਵਰ, ਐਡਵੋਕੇਟ ਸੂਰਜ ਕੁਮਾਰ, ਪ੍ਰਨਵ ਗਰੋਵਰ ਅਤੇ ਜਸਵਿੰਦਰ ਜੁਲਕਾ ਆਦਿ ਹਾਜ਼ਰ ਸਨ।