ਹਰ ਵਰਗ ਦੇ ਲੋਕਾਂ ਨੂੰ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਲਈ ਅੱਗੇ ਆਉਣ ਦਾ ਸੱਦਾ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 25 ਦਸੰਬਰ 2020
ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਪਾਰਟੀ ਦੇ ਸਾਰੇ ਵਰਕਰ ਪੂਰੀ ਤਰ੍ਹਾਂ ਕਿਸਾਨ ਸੰਘਰਸ਼ ਵਿਚ ਜੁਟੇ ਹੋਏ ਹਨ ਤੇ ਪੂਰੀ ਪਾਰਟੀ ਕਿਸਾਨਾਂ ਦੇ ਅੰਦੋਲਨ ਨਾਲ ਚੱਟਾਨ ਵਾਂਗ ਖਡ਼੍ਹੀ ਹੈ । ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਬੀਹਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ ।ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਕੱਲੀ ਹੀ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਪੂਰੀ ਤਰ੍ਹਾਂ ਡਟੀ ਹੋਈ ਹੈ।
ਪਰ ਦੂਜੀਆਂ ਪਾਰਟੀਆਂ ਸਿਰਫ਼ ਸਿਆਸਤ ਕਰਕੇ ਵਿਖਾਵੇ ਕਰਕੇ ਹੀ ਆਪਣੀ ਰਾਜਨੀਤੀ ਚਲਾਉਣੀ ਆ ਰਹੀਆਂ ਹਨ ।ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ ਵੱਖ ਪਿੰਡਾਂ ਵਿਚ ਜਾ ਕੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ ਤਾਂ ਜੋ ਅੰਨਦਾਤੇ ਦੇ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਕਿਸਾਨੀ ਸੰਗਠਨ ਬਣਾਉਣ ਦਾ ਸਿਲਸਿਲਾ ਤੇਜ ਹੋ ਗਿਆ ਹੈ। , ਕਿਸਾਨਾਂ ਦੀ ਜਨਤਕ ਲਾਮਬੰਦੀ ਦਾ ਘੇਰਾ ਵਸੀਰ ਹੋਣ ਨਾਲ ਅੰਦੋਲਨ ਦੀ ਮਜ਼ਬੂਤੀ ਤੇ ਨਾਲ ਨਾਲ ਹੋਰ ਕਿਸਾਨ ਦਿੱਲੀ ਭੇਜਣ ਲਈ ਟਰੈਕਟਰ-ਟਰਾਲੀਆਂ ‘ਚ ਖਾਣਯੋਗ ਸਮਗੱਰੀ ਲੈ ਕੇ ਜਾਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਆਮ ਲੋਕਾਂ, ਕਿਸਾਨਾਂ ਬੀਬੀਆਂ ਤੇ ਨੌਜਵਾਨ ਵਰਗ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਪੰਜਾਬ ਦੇ ਲੋਕਾਂ ਨੇ ਕਿਸਾਨ ਅੰਦੋਲਨ ਨੂੰ ਵਕਾਰ ਦਾ ਸਵਾਲ ਬਣਾ ਲਿਆ ਹੈ ਕਿ ਉਹ ਦਿੱਲੀ ਜਿੱਤ ਕੇ ਵਾਪਸ ਪਰਤਨਗੇ।ਉਨ੍ਹਾਂ ਕਿਹਾ ਕਿ ਨੇ ਕਿਹਾ ਕਿਸਾਨ ਅੰਦੋਲਨ ਵਿਸ਼ਵ ਪੱਧਰ ‘ਤੇ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ। ਅੱਜ ਹਰ ਵਰਗ ਭਾਵੇਂ ਉਹ ਕਿਸਾਨ ਨਹੀਂ ਵੀ ਹੈ, ਉਹ ਅੰਨਦਾਤੇ ਲਈ ਅੱਗੇ ਆ ਰਿਹਾ ਹੈ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਦਾ ਤਰਕ ਹੈ ਕਿ ਜੇਕਰ ਕਿਸਾਨ ਦੀ ਗੱਲ ਮੰਨ ਲਈ ਗਈ ਤਾਂ ਰਾਜ ਭਾਗ ਚਲਾਉਣਾ ਬੜਾ ਅੌਖਾ ਹੋ ਜਾਵੇਗਾ ਪਰ ਦੁਨੀਆ ਭਰ ਦੇ ਲੋਕ ਆਖ ਰਹੇ ਹਨ ਕਿ ਕਿਸਾਨਾਂ ਦੀ ਅਸਹਿਮਤੀ ਨਾਲ ਬਣੇ ਕਾਨੂੰਨ ਇਸ ਸਰਕਾਰ ਦਾ ਪੱਤਨ ਕਰ ਦੇਣਗੇ।
ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਨਾਕਾਬੰਦੀ ਕਰਨ ਵਾਲੀ ਸਰਕਾਰ ਆਪਣੀ ਦੀ ਹੇਠੀ ਕਰਵਾ ਬੈਠੀ, ਇਹ ਅਣ ਕਿਆਸੇ ਸ਼ਾਂਤ ਅੰਦੋਲਨ ਨੇ ਬਹੁਤ ਸਾਰੇ ਰਿਕਾਰਡ ਕਾਇਮ ਕਰ ਦਿੱਤੇ ਹਨ ਤੇ ਜੇ ਮੋਦੀ ਸਰਕਾਰ ਨੇ ਅਜੇ ਵੀ ਕਾਲੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਪੂਰਾ ਵਿਸ਼ਵ ਮੋਦੀ ਖ਼ਿਲਾਫ਼ ਖੜ੍ਹ ਜਾਵੇਗਾ। ਉਨ੍ਹਾਂ ਸਮੂਹ ਹਰ ਵਰਗ ਦੇ ਲੋਕਾ ਨੂੰ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ, ਜਿਲ੍ਹਾ ਪ੍ਰਧਾਨ ਰੂਬਲ ਗਿੱਲ ਕਨੇਡਾ, ਸੀਨੀਅਰ ਆਗੂ ਸੁਰਿੰਦਰ ਸਿੰਘ ਆਹਲੂਵਾਲੀਆ, ਸਾਬਕਾ ਸਰਪੰਚ ਜਗਰਾਜ ਸਿੰਘ ਬੀਹਲਾ ਖ਼ੁਰਦ, ਹਰਗੁਣਪ੍ਰੀਤ ਸਿੰਘ ਗਾਗੇਵਾਲ ,ਜਥੇਦਾਰ ਬਲਦੇਵ ਸਿੰਘ ਬੀਹਲਾ ਤੋਂ ਇਲਾਵਾ ਹੋਰ ਵਰਕਰ ਵੀ ਹਾਜ਼ਰ ਸਨ