ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ‘ਚ 78 ਵਿਦਿਆਰਥੀਆਂ ਨੂੰ ਵੰਡੇ ਸਮਾਰਟਫੋਨ

Advertisement
Spread information

ਬਿੱਟੂ ਜਲਾਲਾਬਾਦੀ ਫਿਰੋਜ਼ਪੁਰ 24 ਦਸੰਬਰ 2020                     

               ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਦੀ ਯੋਜਨਾ ਤਹਿਤ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਹੇਠ ਉਨ੍ਹਾਂ ਦੇ ਭਰਾ ਹਰਿੰਦਰ ਸਿੰਘ ਖੋਸਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆਂ ਪਹਿਲਵਾਨ ਵਿਖੇ ਬਾਰਵੀਂ ਜਮਾਤ ਦੇ  ਲਗਭਗ 78 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ ਇਸ ਮੌਕੇ  ਡਿਪਟੀ ਡੀਈਓ. ਕੋਮਲ ਅਰੋੜਾ ਅਤੇ ਸਕੂਲ ਦੀ ਪ੍ਰਿੰਸੀਪਲ ਸੁਨੀਤਾ ਰਾਣੀ ਵੀ ਹਾਜ਼ਰ ਸਨ

Advertisement

          ਸੀਨੀਅਰ ਕਾਂਗਰਸੀ ਆਗੂ ਹਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਸਕੂਲੀ ਬੱਚਿਆਂ ਦੀ ਪੜ੍ਹਾਈ ਆਨਲਾਈਨ ਚੱਲ ਰਹੀ ਹੈ, ਕੁਝ ਕੁ ਗਰੀਬ ਪਰਿਵਾਰਾਂ ਦੇ ਬੱਚੇ ਇਸ ਆਨਲਾਈਨ ਪੜ੍ਹਾਈ ਦਾ ਲਾਭ ਲੈਣ ਤੋਂ ਵਾਂਝੇ ਰਹਿ ਰਹੇ ਹਨ ਜਿਸ ਨੂੰ ਦੇਖਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਕੂਲੀ ਬੱਚਿਆਂ ਨੂੰ ਸਮਾਰਟ ਫੋਨ ਵੰਡੇ ਜਾ ਰਹੇ ਹਨ। ਹੁਣ ਇਸ ਸਮਾਰਟ ਫੋਨ ਮਿਲਣ ਕਾਰਨ ਉਹ ਆਨਲਾਈਨ ਆਪਣੀ ਪੜਾਈ ਆਸਾਨੀ ਨਾਲ ਕਰ ਸਕਣਗੇ ਮੌਕੇ ਅਜੇ ਜੋਸ਼ੀ, ਸਰਪੰਚ ਬਲਕਾਰ ਸਿੰਘ ਹਾਂਡਾ, ਅਭਿਸ਼ੇਕ ਸ਼ਰਮਾ ਮਯੰਕ ਫਾਊਂਡੇਸ਼ਨ, ਮੈਬਰ ਪੰਚਾਇਤ ਗੁਰਭੇਜ ਸਿੰਘ, ਸੁਖਦੇਵ ਸਿੰਘ, ਗੁਰਮੀਤ ਸਿੰਘ, ਲੈਕਚਰਾਰ ਸਵਿਤਾ ਮੌਂਗਾ, ਡੀਪੀਈ ਸੁਖਦੇਵ ਹਾਂਡਾ ਸਮੇਤ ਸਮੂਹ ਸਕੂਲ ਸਟਾਫ ਵੀ ਹਾਜ਼ਰ ਸੀ

Advertisement
Advertisement
Advertisement
Advertisement
Advertisement
error: Content is protected !!