ਸਟੇਟ ਬੈਂਕ ਆਫ ਇੰਡੀਆ ਨੇ ਰਾਸ਼ਟਰੀ ਕਿਸਾਨ ਦਿਵਸ ਮਨਾਇਆ  

Advertisement
Spread information
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 24 ਦਸੰਬਰ 2020
        ਭਾਰਤੀ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਮਹਿਲ ਕਲਾਂ (50350) ਵੱਲੋਂ ਅੱਜ ਰਾਸ਼ਟਰੀ ਕਿਸਾਨ ਦਿਵਸ ਬ੍ਰਾਂਚ ਮੈਨੇਜਰ ਵਿਨੋਦ ਮਿੱਢਾ ਜੀ ਦੀ  ਪ੍ਰਧਾਨਗੀ ਹੇਠ ਮਨਾਇਆ ਗਿਆ । ਇਸ ਸਮੇਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਵਿਨੋਦ ਮਿੱਡ‍‍ਾ ਜੀ ਨੇ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਹਮੇਸ਼ਾਂ ਹੀ ਕਿਸਾਨਾਂ ਦਾ ਸਭ ਤੋਂ ਪਹਿਲਾ ਮਨਪਸੰਦ ਬੈਂਕ ਰਿਹਾ  ਹੈ ।ਉਨ੍ਹਾਂ ਨੇ ਕਿਹਾ ਕਿ ਭਾਰਤੀ ਸਟੇਟ ਬੈਂਕ ਆਫ ਇੰਡੀਆ ਕਿਸਾਨਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਵਾਲਾ ਬੈਂਕ ਹੈ  ਅਤੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਦਾ ਹੈ।ਉਨ੍ਹਾਂ ਨੇ ਕਿਸਾਨਾਂ ਨੂੰ ਵੀ ਉਤਸ਼ਾਹਤ ਕੀਤਾ ਕਿ ਆਪਣੀ ਜ਼ਰੂਰਤ ਅਨੁਸਾਰ ਬੈਂਕ ਦੀਆਂ  ਸਹੂਲਤਾਂ ਪ੍ਰਾਪਤ ਕਰੋ।  ਇਸ ਸਮੇਂ ਬ੍ਰਾਂਚ ਮੈਨੇਜਰ ਵਿਨੋਦ ਮਿੱਡ‍‍ਾ ਅਤੇ ਫੀਲਡ ਅਫਸਰ ਸਤੀਸ਼ ਬਾਬੂ ਨੇ ਕਿਸਾਨਾਂ ਦਾ ਹੌਂਸਲਾ ਵਧਾਉਂਦਿਆਂ ਉਨ੍ਹਾਂ ਨੂੰ ਕੰਬਲੀਆਂ ਦੇ ਕੇ ਸਨਮਾਨਤ ਕੀਤਾ । ਉਨ੍ਹਾਂ ਨੇ ਕਿਸਾਨਾਂ ਅਤੇ ਬੈਂਕ ਦੇ ਸਬੰਧ ਹੋਰ ਮਜ਼ਬੂਤ ਕਰਨ ਦਾ ਵਾਅਦਾ ਵੀ ਕੀਤਾ  । ਇਸ ਸਮੇਂ ਬੈਂਕ ਸਟਾਫ ਮੈਂਬਰ ਮੋਹੀ  ਗਰਗ, ਜੋਗਿੰਦਰ ਸਿੰਘ ,ਨਰਿੰਦਰ ਸਿੰਘ, ਅਵਤਾਰ ਸਿੰਘ, ਮਨੋਹਰ ਸਿੰਘ, ਰਜੇਸ਼ ਕੁਮਾਰ,  ਕੁਲਵੰਤ ਕੌਰ ਹਾਜ਼ਰ ਸਨ । ਕਿਸਾਨਾਂ ਵੱਲੋਂ ਅਮਰਜੀਤ ਸਿੰਘ ਮਹਿਲਕਲਾਂ, ਨਾਜਰ ਸਿੰਘ,ਗੁਰਤੇਜ ਸਿੰਘ, ਬਲਦੇਵ ਸਿੰਘ, ਰਾਮ ਸਿੰਘ, ਭੁਪਿੰਦਰ ਸਿੰਘ, ਚਰਨਪਾਲ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ
Advertisement
Advertisement
Advertisement
Advertisement
Advertisement
error: Content is protected !!