ਸਾਂਝਾ ਕਿਸਾਨ ਸੰਘਰਸ਼- ਦੂਜੇ ਦਿਨ ਵੀ 11 ਮੈਂਬਰੀ ਜਥੇ ਵੱਲੋਂ ਭੁੱਖ ਹੜਤਾਲ ਜਾਰੀ

Advertisement
Spread information

ਅਗਲੇ ਦਿਨਾਂ ਲਈ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਕਾਫਲਿਆਂ ਦੀ ਗਿਣਤੀ ਵਿੱਚ ਹੋਵੇਗਾ ਭਾਰੀ ਵਾਧਾ-ਉੱਪਲੀ


ਹਰਿੰਦਰ ਨਿੱਕਾ ਬਰਨਾਲਾ 22 ਦਸੰਬਰ 2020 

                   ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੇ 83 ਵੇਂ ਦਿਨ ਹੱਡ ਚੀਰਵੀਂ ਠੰਡ ਦੇ ਬਾਵਜੂਦ ਸੰਘਰਸ਼ ਨੂੰ ਹੋਰ ਤੇਜ ਕਰਨ ਦੇ ਮਕਸਦ ਤਹਿਤ 11 ਮੈਂਬਰੀ ਕਿਸਾਨ ਕਾਫਲੇ ਵੱਲੋਂ ਦੂਜੇ ਦਿਨ 24 ਘੰਟੇ ਦੀ ਭੁੱਖ ਹੜ੍ਹਤਾਲ ਜਾਰੀ ਰੱਖੀ ਗਈ। ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੀ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਕਰਨੈਲ ਸਿੰਘ ਗਾਂਧੀ , ਗੁਰਮੇਲ ਰਾਮ ਸ਼ਰਮਾ, ਗੁਰਚਰਨ ਸਿੰਘ ਸਰਪੰਚ , ਜਗਰਾਜ ਰਾਮਾ, ਹਰਚਰਨ ਚੰਨਾ, ਨਿਰੰਜਣ ਸਿੰਘ ਠੀਕਰੀਵਾਲ, ਨਛੱਤਰ ਸਿੰਘ ਸਹੌਰ,ਕਾਕਾ ਸਿੰਘ ਫਰਵਾਹੀ, ਗੁਰਨਾਮ ਸਿੰਘ,ਮਾਨ ਸਿੰਘ ਗੁਰਮ,ਸਾਹਿਬ ਸਿੰਘ ਬਡਬਰ,ਬੱਗਾ ਸਿੰਘ ਭਦੌੜ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ 5 ਜੂਨ ਨੂੰ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਰਡੀਨੈਂਸਾਂ ਦੇ ਰੂਪ ਵਿੱਚ ਲਾਗੂ ਕੀਤੇ ਸਨ। ਹੁਣ ਇਹ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਕਾਨੂੰਨ ਦਾ ਰੂਪ ਧਾਰਨ ਕਰ ਚੁੱਕੇ ਹਨ। ਐਨ ਉਸੇ ਦਿਨ ਤੋਂ ਸ਼ੁਰੂ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਪਿੰਡ ਪੱਧਰ ਤੋਂ ਇਹ ਮੁਹਿੰਮ ਸ਼ੁਰੂ ਕਰਕੇ ਸਮੁੱਚੇ ਪੰਜਾਬ ਥਿ ਕਿਸਾਨੀ ਸਮੇਤ ਹੋਰਨਾਂ ਤਬਕਿਆਂ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਵਿਸ਼ੇਸ਼ ਪ੍ਰਚਾਰ ਮੁਹਿਮਾਂ ਚਲਾਈਆਂ। ਹਜਾਰਾਂ,ਲੱਖਾਂ ਦੀ ਤਾਦਾਦ’ਚ ਪੋਸਟਰ, ਲੀਫਲੈੱਟ ਵੰਡਿਆ, ਕਨਵੈਨਸ਼ਨਾਂ ਕੀਤੀਆਂ,ਸਿਆਸੀ ਲੀਡਰਾਂ ਦੇ ਘਰਾਂ/ਦਫਤਰਾਂ ਵੱਲ ਮਾਰਚ ਕਰਕੇ ਇਨ੍ਹਾਂ ਦਾ ਥੋਥ ਲੋਕ ਸੱਥਾਂ ਵਿੱਚ ਨੰਗਾ ਕੀਤਾ। ਆਗੂਆਂ ਨੇ ਕਿਹਾ ਕਿ ਜੋ ਕਾਨੂੰਨ ਕੇਂਦਰ ਸਰਕਾਰ ਨੇ ਪਾਸ ਕੀਤੇ ਹਨ, ਸੰਵਿਧਾਨ ਅਨੁਸਾਰ ਜੋ ਖੇਤੀ ਵਸਤਾਂ ਸੋਧ ਕਾਨੂੰਨ-1955 ਬਣਿਆ ਹੈ, ਉਸ ਅਨੁਸਾਰ ਖੇਤੀ ਫਸਲਾਂ ਦਾ ਵਿਸ਼ਾ ਨਿਰੋਲ ਰਾਜਾਂ ਦਾ ਵਿਸ਼ਾ ਹੈ। ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਸਿਰਫ ਤਿਆਰ ਵਸਤਾਂ (ਖਾਣ-ਪੀਣ) ਵਿਸ਼ਾ ਆਉਂਦਾ ਹੈ। ਇਸ ਤਰ੍ਹਾਂ ਇਹ ਖੇਤੀ ਵਿਰੋਧੀ ਤਿੰਨੇ ਕਾਨੂੰਨ’ਚ ਸੋਧ ਕਰਨ ਦਾ ਸਵਾਲ ਨਹੀਂ, ਮੁਕੰਮਲ ਰੂਪ ਵਿੱਚ ਰੱਦ ਕਰਨਾ ਬਿਲਕੁਲ ਜਾਇਜ ਮੰਗ ਹੈ। ਮੋਦੀ ਸਰਕਾਰ ਇਸ ਤਰ੍ਹਾਂ ਕਰਕੇ ਸੰਘੀ ਢਾਂਚੇ(ਰਾਜਾਂ ਦੇ ਅਧਿਕਾਰਾਂ) ਦਾ ਗਲਾ ਘੁੱਟਣਾ ਚਾਹੁੰਦੀ ਹੈ। ਇਸੇ ਕਰਕੇ 26 ਨਵੰਬਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਨੇ ਦਿੱਲੀ ਨੂੰ ਚਾਰੇ ਪਾਸਿਉਂ ਘੇਰਿਆ ਹੋਇਆ ਹੈ। ਕਿਸਾਨ ਕਾਫਲਿਆਂ ਨੂੰ ਮੁਲਕ ਦੇ ਵੱਖ ਵੱਖ ਹਿੱਸਿਆਂ/ਰਾਜਾਂ ਤੋਂ ਕਿਸਾਨਾਂ ਦੀ ਜੋਰਦਾਰ ਹਮਾਇਤ ਮਿਲ ਰਹੀ ਹੈ ਅਤੇ ਕਾਫਲੇ ਪੰਜਾਬ ਸਮੇਤ ਮੁਲਕ ਦੇ ਵੱਖੋ-ਵੱਖ ਹਿੱਸਿਆਂ ਤੋੋਂ ਲਗਾਤਾਰ ਸ਼ਾਮਿਲ ਹੋ ਰਹੇ ਹਨ। ਲੋਕਤਾ ਦਾ ਬੱਝ ਰਿਹਾ ਯੱਕ ਮੋਦੀ ਹਕੂਮਤ ਦੀ ਹੈਂਕੜ ਭੰਨ੍ਹਕੇ ਇਹ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਵੇਗਾ। ਅੱਜ 24 ਘੰਟੇ ਦੀ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਦੂਜੇ ਜਥੇ ਵਿੱਚ ਗੁਰਮੀਤ ਸਿੰਘ, ਜਗਪਾਲ ਸਿੰਘ, ਕੁਲਦੀਪ ਸਿੰਘ, ਹਰਬੰਸ ਸਿੰਘ, ਬਲਦੇਵ ਸਿੰਘ, ਜਗਰਾਜ ਰਾਮਾ, ਸ਼ੇਰ ਸਿੰਘ ਫਰਵਾਹੀ, ਗੁਰਚਰਨ ਸਿੰਘ, ਜਗਰੂਪ ਸਿੰਘ, ਸੁਖਦੇਵ ਸਿੰਘ, ਹਰਗੋਬਿੰਦ, ਕੁਲਵੰਤ ਸਿੰਘ ਸ਼ਾਮਿਲ ਸਨ। ਰਿਲਾਇੰਸ ਮਾਲ, ਅਧਾਰ ਮਾਰਕੀਟ ਬਰਨਾਲਾ ਅਤੇ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਹੇ ਧਰਨਿਆਂ/ਘਿਰਾਉਆਂ ਉੱਪਰ ਮਲਕੀਤ ਸਿੰਘ ਈਨਾ, ਪਰਮਿੰਦਰ ਸਿੰਘ ਹੰਢਿਆਇਆ, ਡਾ ਰਜਿੰਦਰਪਾਲ, ਮੇਜਰ ਸਿੰਘ ਸੰਘੇੜਾ, ਅੰਗਰੇਜ ਸਿੰਘ, ਬਲਵੀਰ ਸਿੰਘ ਪੱਪੂ, ਅਮਰਜੀਤ ਸਿੰਘ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ, ਜਸਪਾਲ ਕੌਰ, ਪਰਮਜੀਤ ਕੌਰ ਠੀਕਰੀਵਾਲ, ਮਨਜੀਤ ਕੌਰ, ਜਸਪਾਲ ਕੌਰ ,ਭੋਲਾ ਸਿੰਘ ਕਲਾਲਮਾਜਰਾ, ਸ਼ੇਰ ਸਿੰਘ, ਪਿਸ਼ੌਰਾ ਸਿੰਘ, ਸਵਰਨਜੀਤ ਕੌਰ, ਆਦਿ ਬੁਲਾਰਿਆਂ ਨੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਹੈਂਕੜ ਭੰਨਣ ਲਈ ਪੜਾਅਵਾਰ ਅੱਗੇ ਵਧ ਰਹੇ ਵਡੇਰੇ ਲੋਕ ਹਿੱਤਾਂ ਵਾਲੇ ਸਾਂਝੇ ਕਿਸਾਨ ਸੰਘਰਸ਼ ਵਿੱਚ ਹੋਰ ਵੱਧ ਮਜਬੂਤੀ ਨਾਲ ਅੱਗੇ ਆਉਣ ਦੀ ਜੋਰਦਾਰ ਅਪੀਲ ਕੀਤੀ। 23 ਦਸੰਬਰ ਨੂੰ ਸਮੂਹਿਕ ਰੂਪ ਵਿੱਚ ਇੱਕ ਰੋਜਾ ਭੁੱਖ ਹੜਤਾਲ ਰੱਖਣ ਦਾ ਵੀ ਐਲਾਨ ਕੀਤਾ। ਜਿਸ ਅਨੁਸਾਰ ਭੁੱਖ ਹੜਤਾਲ ਕਰਨ ਵਾਲੇ ਸਾਥੀਆਂ ਨਾਲ ਇੱਕਮੁਠਤਾ ਦਾ ਪ੍ਰਗਟਾਵਾ ਕਰਦਿਆਂ ਚਾਹ, ਰੋਟੀ ਜਾਂ ਚੌਲਾਂ ਆਦਿ ਦਾ ਲੰਗਰ ਨਹੀਂ ਚੱਲੇਗਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਦੇ ਹਰ ਅਗਲੇਰੇ ਪੜਾਅ ਲਈ ਕਿਸਾਨ ਕਾਫਲਿਆਂ ਦੇ ਉਤਸ਼ਾਹ ਤੋਂ ਵੇਖਿਆਂ ਜਾਪਦਾ ਹੈ ਕਿ ਜਲਦ ਹੀ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥਿਆਂ ਦੀ ਗਿਣਤੀ ਵਧਾਉਣੀ ਪਵੇਗੀ।

Advertisement
Advertisement
Advertisement
Advertisement
Advertisement
Advertisement
error: Content is protected !!