ਇਸ ਦਲ ਕੇ ਟੁਕੜੇ ਕਈ ਹੂਏ ,
ਕੋਈ ਜਹਾਂ ਗਿਰਾ ਕੋਈ ਵਹਾਂ ਗਿਰਾ,,,,
ਹਰਿੰਦਰ ਨਿੱਕਾ ,ਬਰਨਾਲਾ 12 ਦਸੰਬਰ 2020
ਸਿਆਣਿਆਂ ਦਾ ਕਹਿਣਾ ਹੈ ਕਿ ਬੰਦਾ ਕੋਈ ਵੀ ਹੋਵੇ, ਕਿਸੇ ਦੀ ਗੁੱਡੀ ਹਮੇਸਾਂ ਅੰਬਰਾਂ ਤੇ ਚੜ੍ਹੀ ਨਹੀਂ ਰਹਿੰਦੀ। ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪਦਮਸ਼੍ਰੀ ਰਜਿੰਦਰ ਗੁਪਤਾ ਦੇ ਖਾਸਮਖਾਸ ਸਮਝੇ ਜਾਂਦੇ ਰਹੇ, ਸੰਜੀਵ ਸੌਰੀ ਦੀ ਚੜ੍ਹਤ ਸਮੇਂ ਹਮੇਸ਼ਾ ਖੱਬੇ ਸੱਜੇ ,ਉਸ ਦਾ ਪ੍ਰਛਾਵਾਂ ਬਣ ਕੇ ਰਹਿਣ ਵਾਲੇ ਆਗੂ ਹੁਣ ਡੁੱਬਦੀ ਬੇੜੀ ਵਿਚੋਂ ਮੌਕੇ ਦੀ ਨਜਾਕਤ ਸਮਝ ਕੇ ਛਾਲਾਂ ਮਾਰ ਚੁੱਕੇ ਹਨ। ਪਰੰਤੂ ਦੂਜੇ ਬੰਨ੍ਹੇ ਪ੍ਰਧਾਨ ਸੌਰੀ ਵੀ ਮੈਂ ਨਾ ਮਾਨੂੰ ਦੀ ਹਾਲਤ ਦੀ ਤਰ੍ਹਾਂ ਹਾਲੇ ਵੀ ਆਪਣੇ ਤੋਂ ਵੱਖ ਹੋਏ ਆਗੂਆਂ ਨੂੰ ਫੋਟੋਆਂ ਵਿੱਚ ਹੀ ਸਹੀ, ਆਪਣੇ ਨਾਲ ਖੜ੍ਹਾ ਦਿਖਾ ਕੇ,ਆਪਣੀ ਖੋ ਚੁੱਕੀ ਰਾਜਸੀ ਸ਼ਾਖ ਨੂੰ ਬਚਾਉਣ ਦੇ ਯਤਨਾਂ ਵਿੱਚ ਲੱਗਿਆ ਹੋਇਆ। ਹਾਲਾਂਕਿ ਇਹ ਤਾਂ ਸਮੇਂ ਦੇ ਗਰਭ ਵਿੱਚ ਪਲ ਰਿਹਾ ਸਵਾਲ ਹੈ ਕਿ ਉਸ ਦੀ ਇੱਕ ਵਾਰ ਪਟੜੀ ਤੋਂ ਲੱਥੀ ਰੇਲ ,ਦੁਬਾਰਾ ਟ੍ਰੈਕ ਤੇ ਦੌੜਦੀ ਹੈ ਜਾਂ ਨਹੀਂ।
ਕਾਂਗਰਸ ਦੇ ਪੰਜੇ ‘ਚ ਫਸੇ ਰਾਜੀਵ ਲੂਬੀ

ਸੰਜੀਵ ਸੌਰੀ ਦੇ ਫੇਸਬੁੱਕ ਪੇਜ ਦੀ ਪ੍ਰੋਫਾਈਲ ਫੋਟੋ ਉੱਪਰ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਸ਼ਣ ਕਰ ਰਹੇ ਹਨ, ਉੱਨਾਂ ਦੇ ਮੌਢੇ ਨਾਲ ਮੌਢਾ ਲਾ ਕੇ ਖੜ੍ਹੇ ਨੇ,ਸੰਜੀਵ ਸ਼ੌਰੀ ,ਸ਼ੌਰੀ ਦੇ ਮੋਢੇ ਨਾਲ ਖਹਿ ਰਿਹਾ, ਐਡਵੋਕੇਟ ਰਾਜੀਵ ਲੂਬੀ ਦਾ ਮੌਢਾ,ਜਿਹੜਾ ਹੁਣ ,ਬਾਹਰੀ ਤੌਰ ਤੇ ਸ਼ੌਰੀ ਨਾਲ ਵਿਚਰਦਾ ਨਹੀਂ ਦਿੱਖ ਰਿਹਾ। ਦਰਅਸਲ ਰਾਜੀਵ ਲੂਬੀ ਹੁਣ ,ਕਾਂਗਰਸੀਆਂ ਦੇ ਪੰਜੇ ਵਿੱਚ ਫਸ ਚੁੱਕੇ ਹਨ। ਉਹ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਦੀ ਮੁੱਛ ਦਾ ਵਾਲ ਬਣ ਕੇ ਲੋਕਾਂ ਵਿੱਚ ਵਿਚਰਦੇ ਹੋਏ ਨਗਰ ਕੌਂਸਲ ਦੇ ਸੰਭਾਵਿਤ ਪ੍ਰਧਾਨ ਦੇ ਸੁਪਨਿਆਂ ਵਿੱੱਚ ਗੁਲਤਾਨ ਹੋਏ ਸ਼ਹਿਰ ਵਿੱਚ ਘੁੰਮ ਰਹੇ ਹਨ। ਪਰੰਤੂ ਲੂਬੀ ,ਅਕਾਲੀ ਦਲ ਨੂੰ ਅਲਵਿਦਾ ਕਹਿ ਦੇਣ ਤੋਂ ਬਾਅਦ ਵੀ, ਸ਼ੌਰੀ ਦੇ ਫੇਸਬੁੱਕ ਪੇਜ ਦੀ ਪ੍ਰੋਫਾਈਲ ਫੋਟੋ ‘ਚ ਆਪਣੀ ਥਾਂ ਪੱਕੀ ਕਰੀ ਬੈਠੇ ਹਨ। ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਲੂਬੀ, ਸਿਰਫ ਫੋਟੋ ਵਿੱਚ ਹੀ ਸ਼ੌਰੀ ਨਾਲ।ਖੜ੍ਹੇ ਹਨ ਜਾਂ ਪ੍ਰਧਾਨਗੀ ਦੀ ਸ਼ੁਰੂ ਹੋਣ ਵਾਲੀ ਸੰਭਾਵਿਤ ਦੌੜ ਸਮੇਂ ਵੀ ਸ਼ੌਰੀ ਨਾਲ ਬਣੀ ਪੁਰਾਣੀ ਰਾਜਸੀ ਸਾਂਝ ਹੀ ਕਾਇਮ ਰੱਖਣਗੇ।
ਐਡਵੋਕੇਟ ਗਿੰਦੀ ਨੇ ਵੀ ਛੱਡਿਆ ਸੌਰੀ ਦਾ ਸੰਗ

Advertisement
