Skip to content
- Home
- ਹਾਈਕੋਰਟ ਨੇ ਕੱਢੇ ਐਸ.ਐਸ.ਪੀ.ਬਰਨਾਲਾ ਦੇ ਵਾਰੰਟ ,ਤਨਖਾਹ ਦੇਣ ਤੇ ਵੀ ਲਾਈ ਰੋਕ
Advertisement
ਡੀ.ਜੀ.ਪੀ.ਪੰਜਾਬ ਰਾਂਹੀ ਮੰਗਿਆ ਐਸ.ਐਸ.ਪੀ. ਦਾ ਸੌਰਟੀ ਬਾਂਡ
ਹਰਿੰਦਰ ਨਿੱਕਾ , ਬਰਨਾਲਾ 26 ਨਵੰਬਰ 2020
ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮ ਦੀ ਪਾਲਣਾ ਨਾ ਕਰਨ ਕਰਕੇ ਮਾਨਯੋਗ ਹਾਈਕੋਰਟ ਦੇ ਜਸਟਿਸ ਫਤਹਿਦੀਪ ਸਿੰਘ ਦੀ ਬੈਂਚ ਨੇ ਐਸ ਐਸ ਪੀ ਬਰਨਾਲਾ ਦੇ ਜਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ।ਅਦਾਲਤ ਨੇ ਤਨਖਾਹ ਜਾਰੀ ਕਰਨ ਵਾਲੇ ਅਧਿਕਾਰੀਆਂ ਨੂੰ ਵੀ ਕਿਹਾ ਹੈ ਕਿ ਉਹ ਅਦਾਲਤ ਦੇ ਅਗਲੇ ਹੁਕਮਾਂ ਤੱਕ ਐਸ ਐਸ ਪੀ ਬਰਨਾਲਾ ਦੀ ਤਨਖਾਹ ਰਿਲੀਜ਼ ਨਾ ਕਰਨ । ਅਦਾਲਤ ਦੇ ਹੁਕਮ ਅਨੁਸਾਰ ਐਸ ਐਸ ਪੀ ਦਾ ਅਦਾਲਤ ਵਿੱਚ ਪੇਸ਼ ਹੋਣਾ ਯਕੀਨੀ ਬਣਾਉਣ ਲਈ ਡੀ.ਜੀ.ਪੀ. ਪੰਜਾਬ ਰਾਂਹੀ 20 ਹਜਾਰ ਰੁਪਏ ਦਾ ਸੌਰਟੀ ਬਾਂਡ ਵੀ ਮੰਗਿਆ ਗਿਆ ਹੈ। ਸੌਰਟੀ ਬਾਂਡ ਤੇ ਡੀ.ਜੀ.ਪੀ. ਨੂੰ ਲਾਲ ਰੰਗ ਦੀ ਸਿਆਹੀ ਨਾਲ ਇਨਡੋਰਸਮੈਂਟ ਕਰਨ ਦੀ ਤਾਕੀਦ ਵੀ ਕੀਤੀ ਗਈ ਹੈ। ਹਾਈਕੋਰਟ ਨੇ ਇਹ ਹੁਕਮ ਹਰਪ੍ਰੀਤ ਸਿੰਘ ਬਨਾਮ ਪੰਜਾਬ ਸਰਕਾਰ ਦੇ ਸਬੰਧ ਵਿੱਚ ਦਾਇਰ ਰਿੱਟ ਦੀ ਸੁਣਵਾਈ ਕਰਦਿਆਂ ਅੱਜ ਜਾਰੀ ਕੀਤਾ ਹੈ। ਵਰਨਣਯੋਗ ਹੈ ਕਿ ਹਾਈਕੋਰਟ ਨੇ ਉਕਤ ਕੇਸ ਦੀ 16 ਨਵੰਬਰ ਨੂੰ ਹੋਈ ਸੁਣਵਾਈ ਮੌਕੇ ਐਸ ਐਸ ਪੀ ਬਰਨਾਲਾ ਨੂੰ ਵੀਡੀਓ ਕਾਨਫਰੰਸ ਜਰੀਏ ਨਿੱਜੀ ਤੌਰ ਤੇ ਅਦਾਲਤ ਵਿੱਚ ਪੇਸ਼ ਹੋ ਕੇ ਉਕਤ ਕੇਸ ਸਬੰਧੀ ਪੁਲਿਸ ਦਾ ਪੱਖ ਪੇਸ਼ ਕਰਨ ਲਈ ਕਿਹਾ ਗਿਆ ਸੀ। ਪਰੰਤੂ ਐਸ ਐਸ ਪੀ ਸੰਦੀਪ ਗੋਇਲ ਨੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਅਣਗੌਲਿਆ ਕਰਦੇ ਹੋਏ ਨਿਸਚਿਤ ਤਾਰੀਖ ਪੇਸ਼ੀ ਤੇ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਨੂੰ ਉਕਤ ਕੇਸ ਦੇ ਸਬੰਧ ‘ਚ ਪੁਲਿਸ ਦੀ ਕੋਈ ਸਫਾਈ ਹੀ ਨਹੀਂ ਦਿੱਤੀ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਨਯੋਗ ਜਸਟਿਸ ਫਤਿਹਦੀਪ ਸਿੰਘ ਨੇ ਹੁਕਮ ਦਿੱਤਾ ਹੈ ਕਿ ਐਸ.ਐਸ.ਪੀ. ਬਰਨਾਲਾ 11 ਜਨਵਰੀ 2021 ਨੂੰ ਮਾਨਯੋਗ ਅਦਾਲਤ ਵਿੱਚ ਨਿੱਜੀ ਤੌਰ ਤੇ ਪੇਸ਼ ਹੋ ਕੇ ਸਬੰਧਿਤ ਰਿੱਟ ਦੇ ਬਾਰੇ ਪੁਲਿਸ ਦਾ ਪੱਖ ਰੱਖਣ। ਫੈਸਲਾ ਭਾਵੇਂ ਕੁਝ ਵੀ ਹੋਵੇ ਇੱਕ ਵਾਰ ਐਸ ਐਸ ਪੀ ਬਰਨਾਲਾ ਦੀਆਂ ਮੁਸ਼ਕਲਾਂ ਜਰੂਰ ਵੱਧ ਗਈਆਂ ਹਨ।
Advertisement
Advertisement
Advertisement
Advertisement
Advertisement
error: Content is protected !!