ਜਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਸਕੂਲ ਮੁਖੀਆਂ ਨਾਲ ਮੀਟਿੰਗ ਕਰਕੇ ਤਿਆਰੀਆਂ ਨੂੰ ਦਿੱਤੀਆਂ ਅੰਤਿਮ ਛੋਹਾਂ
ਅਜੀਤ ਸਿੰਘ ਕਲਸੀ ਬਰਨਾਲਾ, 10 ਨਵੰਬਰ 2020
ਸੂਬੇ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ‘ਚ ਪੜ੍ਹਦੇ ਪਹਿਲੀ ਤੋਂ ਬਾਰਵੀਂ ਜਮਾਤਾਂ ਤੱਕ ਦੇ ਵਿਦਿਆਰਥੀਆਂ ਦਾ ਪੰਜਾਬ ਪ੍ਰਾਪਤੀ ਸਰਵੇਖਣ ਅਧੀਨ ਆਨਲਾਈਨ ਮੁਲਾਂਕਣ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ 11 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਸਕੂਲ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਨਾਲ ਪੰਜਾਬ ਸੂਬਾ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਆਪਣੀਆਂ ਵਿਕਾਸ਼ਸ਼ੀਲ ਵਿੱੱਦਿਅਕ ਗਤੀਵਿਧੀਆਂ ਦਾ ਮੁਲਾਂਕਣ ਕਰਵਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ, ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀਮਤੀ ਵਸੁੰਧਰਾ ਕਪਿਲਾ ਨੇ ਦੱਸਿਆ ਕਿ ਜਿਲ੍ਹੇ ਦੇ ਸਮੂਹ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਅੱਜ ਸ਼ੁਰੂ ਹੋਣ ਵਾਲੇ ਪੰਜਾਬ ਪ੍ਰਾਪਤੀ ਸਰਵੇਖਣ ਮੁਲਾਂਕਣ ਦੀਆਂ ਤਿਆਰੀਆਂ ਮੁਕੰਮਲ ਹਨ।ਸਮੂਹ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਇਸ ਮੁਲਾਂਕਣ ਨਾਲ ਸੰਬੰਧਿਤ ਪਾਠਕ੍ਰਮ ਸਮੇਂ ਸਿਰ ਕਰਵਾਉਣ ਦੇ ਨਾਲ ਨਾਲ ਟੈਸਟ ਹੱਲ੍ਹ ਕਰਨ ਦੀਆਂ ਬਾਰੀਕੀਆਂ ਅਤੇ ਧਿਆਨ ਰੱਖਣ ਯੋਗ ਨੁਕਤਿਆਂ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਕੱਲ੍ਹ ਸਮੂਹ ਸਕੂਲ ਮੁਖੀਆਂ ਨਾਲ ਮੀਟਿੰਗ ਕਰਕੇ ਸਮੂਹ ਵਿਦਿਆਰਥੀਆਂ ਦੀ ਭਾਗੀਦਾਰੀ ਲਈ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਰਾਬਤਾ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ।ਅਧਿਕਾਰੀਆਂ ਨੇ ਦੱਸਿਆ ਕਿ ਆਨਲਾਈਨ ਮੁਲਾਂਕਣ ਪ੍ਰਤੀ ਅਧਿਆਪਕਾਂ ਅਤੇ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ ਹੈ।ਵਿਭਾਗ ਵੱਲੋਂ ਜਾਰੀ ਡੇਟਸ਼ੀਟ ਅਨੁਸਾਰ ਪ੍ਰਾਇਮਰੀ ਜਮਾਤਾਂ ਵਿੱਚ 11 ਨਵੰਬਰ ਨੂੰ ਪਹਿਲੀ ਤੋਂ ਪੰਜਵੀਂ ਤੱਕ ਗਣਿਤ, 12 ਨਵੰਬਰ ਨੂੰ ਪਹਿਲੀ ਤੋਂ ਪੰਜਵੀਂ ਤੱਕ ਪੰਜਾਬੀ, 13 ਨਵੰਬਰ ਨੂੰ ਪਹਿਲੀ ਤੋਂ ਪੰਜਵੀਂ ਤੱਕ ਅੰਗਰੇਜ਼ੀ, 16 ਨਵੰਬਰ ਨੂੰ ਚੌਥੀ ਅਤੇ ਪੰਜਵੀਂ ਦਾ ਹਿੰਦੀ ਅਤੇ 17 ਨਵੰਬਰ ਨੂੰ ਤੀਜੀ ਤੋਂ ਪੰਜਵੀਂ ਤੱਕ ਵਾਤਾਵਰਨ ਸਿੱਖਿਆ ਦਾ ਟੈਸਟ ਹੋਵੇਗਾ।
ਇਸੇ ਤਰ੍ਹਾਂ ਮਿਡਲ ਅਤੇ ਸੈੈਕੰਡਰੀ ਸਕੂਲਾਂਂ ਦੇ ਵਿਦਿਆਰਥੀਆਂ ਦਾ 11 ਨਵੰਬਰ ਨੂੰ ਛੇਵੀਂ ਦਾ ਗਣਿਤ, ਸੱਤਵੀਂ ਦਾ ਵਿਗਿਆਨ, ਅੱਠਵੀਂ ਦਾ ਪੰਜਾਬੀ, ਨੌਵੀਂ ਦਾ ਸਮਾਜਿਕ ਸਿੱਖਿਆ, ਦਸਵੀਂ ਦਾ ਅੰਗਰੇਜ਼ੀ, ਗਿਆਰਵੀਂ ਦਾ ਪੰਜਾਬੀ (ਜਨਰਲ) ਅਤੇ ਬਾਰ੍ਹਵੀਂ ਦਾ ਅੰਗਰੇਜ਼ੀ (ਜਨਰਲ), 12 ਨਵੰਬਰ ਨੂੰ ਛੇਵੀਂ ਦਾ ਹਿੰਦੀ, ਸੱਤਵੀਂ ਦਾ ਕੰਪਿਊਟਰ ਸਾਇੰਸ, ਅੱਠਵੀਂ ਦਾ ਗਣਿਤ, ਨੌਵੀਂ ਦਾ ਅੰਗਰੇਜ਼ੀ, ਦਸਵੀਂ ਦਾ ਪੰਜਾਬੀ, ਗਿਆਰਵੀਂ ਦਾ ਕੰਪਿਊਟਰ ਸਾਇੰਸ ਅਤੇ ਬਾਰ੍ਹਵੀਂ ਦਾ ਪੰਜਾਬੀ (ਜਨਰਲ), 13 ਨਵੰਬਰ ਨੂੰ ਛੇਵੀਂ ਦਾ ਸਮਾਜਿਕ ਸਿੱਖਿਆ, ਸੱਤਵੀਂ ਦਾ ਸਰੀਰਕ ਸਿੱਖਿਆ, ਅੱਠਵੀਂ ਦਾ ਵਿਗਿਆਨ, ਨੌਵੀਂ ਦਾ ਪੰਜਾਬੀ, ਦਸਵੀਂ ਦਾ ਕੰਪਿਊਟਰ ਸਾਇੰਸ, ਗਿਆਰਵੀਂ ਦਾ ਅੰਗਰੇਜ਼ੀ (ਜਨਰਲ) ਅਤੇ ਬਾਰ੍ਹਵੀਂ ਦਾ ਗਣਿਤ ਦਾ, 16 ਨਵੰਬਰ ਨੂੰ ਛੇਵੀਂ ਦਾ ਪੰਜਾਬੀ, ਸੱਤਵੀਂ ਦਾ ਅੰਗਰੇਜ਼ੀ, ਅੱਠਵੀਂ ਦਾ ਹਿੰਦੀ, ਨੌਵੀਂ ਦਾ ਵਿਿਗਆਨ, ਦਸਵੀਂ ਦਾ ਗਣਿਤ, ਗਿਆਰਵੀਂ ਦਾ ਵਾਤਾਵਰਨ ਸਿੱਖਿਆ ਅਤੇ ਬਾਰ੍ਹਵੀਂ ਦਾ ਇਕਨੋਮਿਕਸ/ਕਮਿਸ਼ਟਰੀ, 17 ਨਵੰਬਰ ਨੂੰ ਛੇਵੀਂ ਦਾ ਵਿਿਗਆਨ, ਸੱਤਵੀਂ ਦਾ ਪੰਜਾਬੀ, ਅੱਠਵੀਂ ਦਾ ਅੰਗਰੇਜ਼ੀ, ਨੌਵੀਂ ਦਾ ਹਿੰਦੀ, ਦਸਵੀਂ ਦਾ ਸਰੀਰਕ ਸਿੱਖਿਆ, ਗਿਆਰਵੀਂ ਦਾ ਅਕਾਉਂਟੈਂਸੀ-1/ਪੰਜਾਬੀ(ਚੋਣਵੀਂ)/ਅੰ ਗਰੇਜ਼ੀ(ਚੋਣਵੀਂ)/ ਹਿੰਦੀ(ਚੋਣਵੀਂ)/ਫਿਿਜ਼ਕਸ ਅਤੇ ਬਾਰ੍ਹਵੀਂ ਅਕਾਉਂਟੈਂਸੀ-2/ਜਿਓਗ੍ਰਾਫੀ ਦਾ, 18 ਨਵੰਬਰ ਨੂੰ ਛੇਵੀਂ ਦਾ ਕੰਪਿਊਟਰ ਸਾਇੰਸ, ਸੱਤਵੀਂ ਦਾ ਹਿੰਦੀ, ਅੱਠਵੀਂ ਦਾ ਸਰੀਰਕ ਸਿੱਖਿਆ, ਨੌਵੀਂ ਦਾ ਗਣਿਤ, ਦਸਵੀਂ ਦਾ ਸਮਾਜਿਕ ਸਿੱਖਿਆ, ਗਿਆਰਵੀਂ ਦਾ ਬਿਜ਼ਨਸ ਸਟੱਡੀਜ਼/ਹੋਮ ਸਾਇੰਸ/ਸਰੀਰਕ ਸਿੱਖਿਆ/ਡਰਾਇੰਗ ਐਂਡ ਪੇਂਟਿੰਗ ਅਤੇ ਬਾਰ੍ਹਵੀਂ ਐਫ.ਈ.ਬੀ/ਹਿਸਟਰੀ/ਬਾਇਓਲੋਜੀ ਦਾ, 19 ਨਵੰਬਰ ਨੂੰ ਛੇਵੀਂ ਦਾ ਅੰਗਰੇਜ਼ੀ, ਸੱਤਵੀਂ ਦਾ ਗਣਿਤ, ਅੱਠਵੀਂ ਦਾ ਸਮਾਜਿਕ ਸਿੱਖਿਆ, ਨੌਵੀਂ ਦਾ ਕੰਪਿਊਟਰ ਸਾਇੰਸ, ਦਸਵੀਂ ਦਾ ਵਿਗਿਆਨ, ਗਿਆਰਵੀਂ ਦਾ ਗਣਿਤ ਅਤੇ ਬਾਰ੍ਹਵੀਂ ਦਾ ਪੰਜਾਬੀ(ਚੌਣਵੀਂ)/ਅੰਗਰੇਜ਼ੀ(ਚੌਣਵੀਂ) / ਹਿੰਦੀ(ਚੌਣਵੀਂ) ਦਾ, 20 ਨਵੰਬਰ ਨੂੰ ਛੇਵੀਂ ਦਾ ਸਰੀਰਕ ਸਿੱਖਿਆ, ਸੱਤਵੀਂ ਦਾ ਸਮਾਜਿਕ ਸਿੱਖਿਆ, ਅੱਠਵੀਂ ਦਾ ਕੰਪਿਊਟਰ ਸਾਇੰਸ, ਨੌਵੀਂ ਦਾ ਸਰੀਰਕ ਸਿੱਖਿਆ, ਦਸਵੀਂ ਦਾ ਹਿੰਦੀ, ਗਿਆਰਵੀਂ ਦਾ ਐੱਮ.ਓ.ਪੀ./ਹਿਸਟਰੀ ਅਤੇ ਬਾਰ੍ਹਵੀਂ ਦਾ ਹੋਮ ਸਾਇੰਸ/ਸਰੀਰਕ ਸਿੱਖਿਆ/ਡਰਾਇੰਗ ਐਂਡ ਪੇਂਟਿੰਗ, 21 ਨਵੰਬਰ ਨੂੰ ਗਿਆਰਵੀਂ ਦਾ ਇਕਨੋਮਿਕਸ/ਕਮਿਸਟਰੀ ਅਤੇ ਬਾਰ੍ਹਵੀਂ ਦਾ ਬਿਜ਼ਨਸ ਸਟੱਡੀਜ਼/ਰਾਜਨੀਤੀ ਸ਼ਾਸ਼ਤਰ/ਫਿਿਜ਼ਕਸ ਦਾ, 23 ਨਵੰਬਰ ਨੂੰ ਗਿਆਰਵੀਂ ਦਾ ਰਾਜਨੀਤੀ ਸ਼ਾਸ਼ਤਰ/ਬਾਇਓਲੋਜੀ ਅਤੇ ਬਾਰ੍ਹਵੀਂ ਦਾ ਕੰਪਿਊਟਰ ਸਾਇੰਸ ਦਾ ਅਤੇ 24 ਨਵੰਬਰ ਨੂੰ ਗਿਆਰਵੀਂ ਜਿਓਗ੍ਰਾਫੀ ਅਤੇ ਬਾਰ੍ਹਵੀਂ ਦਾ ਵਾਤਾਵਰਨ ਸਿੱਖਿਆ ਦਾ ਮੁਲਾਂਕਣ ਲਈ ਟੈਸਟ ਹੋਵੇਗਾ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਟੈਸਟਾਂ ਵਿੱਚ ਪਹਿਲੀ ਲਈ 10 ਪ੍ਰਸ਼ਨ ਅਤੇ ਦੂਜੀ ਤੋਂ ਪੰਜਵੀਂ ਤੱਕ 15 ਪ੍ਰਸ਼ਨ, ਛੇਵੀਂ ਤੋਂ ਬਾਰ੍ਹਵੀਂ ਤੱਕ 20 ਪ੍ਰਸ਼ਨ 2-2 ਅੰਕਾਂ ਦੇ ਪੁੱਛੇ ਜਾਣਗੇ। ਵਿਦਿਆਰਥੀਆਂ ਨੂੰ ਟੈਸਟ ਸਮੇਂ ਭੇਜੇ ਲਿੰਕ ‘ਤੇ ਪਹਿਲਾਂ ਨਿਰਧਾਰਿਤ ਆਈ.ਡੀ ਭਰਨੀ ਹੋਵੇਗੀ ਅਤੇ ਇਹ ਲਿੰੰਕ ਦੋ ਦਿਨਾਂ ਲਈ ਉਪਲਬਧ ਹੋਵੇਗਾ। ਇਹਨਾਂ ਟੈਸਟਾਂ ਤੋਂ ਇਲਾਵਾ ਕੋਈ ਹੋਰ ਦੋ-ਮਾਹੀ ਟੈਸਟ ਨਹੀਂ ਹੋਣਗੇ ਅਤੇ ਇਹਨਾਂ ਅੰਕਾਂ ਦੇ ਆਧਾਰ ‘ਤੇ ਹੀ ਅਧਿਆਪਕ ਨੇ ਵਿਦਿਆਰਥੀਆਂ ਦਾ ਸਮੁੱਚਾ ਲਗਾਤਾਰ ਮੁਲਾਂਕਣ ਵੀ ਕਰਨਾ ਹੋਵੇਗਾ। ਦੱਸਣਯੋਗ ਹੈ ਕਿ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਵੱਲੋਂ ਪੰਜਾਬ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨੂੰ ਮੁਲਾਂਕਣ ਤੋਂ ਪਹਿਲਾਂ ਹੀ ਮਾਪੇ-ਅਧਿਆਪਕਾਂ ਮਿਲਣੀਆਂ ਕਰਨ ਦੇ ਨਾਲ ਨਾਲ ਸੋਸ਼ਲ਼ ਮੀਡੀਆ ਰਾਹੀਂ ਅਤੇ ਅਧਿਆਪਕਾਂ ਵੱਲੋਂ ਫੋਨ ਸੁਨੇਹਿਆਂ ਰਾਹੀਂ ਪੰਜਾਬ ਪ੍ਰਾਪਤੀ ਸਰਵੇਖਣ ਦੇ ਮੁੁੁਲਾਂਂਕਣ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ ਜਾ ਚੁੱਕਿਆ ਹੈ।