ਰੇਲਵੇ ਟਰੈਕ ਤੇ ਪਲਟੀ ਰੇਲ ਟਰਾਲੀ, ਬਰਨਾਲਾ ਦੇ ਐਸ.ਐਸ.ਪੀ. ਸੰਦੀਪ ਗੋਇਲ ਤੇ ਐਸ.ਪੀ. ਚੀਮਾ ਹੋਏ ਜਖਮੀ, ਹਸਪਤਾਲ ਦਾਖਿਲ

Advertisement
Spread information

ਜਖਮੀ ਪੁਲਿਸ ਅਧਿਕਾਰੀਆਂ ਦਾ ਹਾਲ ਚਾਲ ਜਾਣਨ ਲਈ ਪਹੁੰਚੇ ਡੀ.ਸੀ. ਫੂਲਕਾ ਅਤੇ ਆਈਜੀ ਔਲਖ


ਹਰਿੰਦਰ ਨਿੱਕਾ/ ਰਘਵੀਰ ਹੈਪੀ  ,ਬਰਨਾਲਾ 6 ਨਵੰਬਰ 2020

            ਬਰਨਾਲਾ-ਬਠਿੰਡਾ ਰੇਲਵੇ ਟਰੈਕ ਤੇ ਚੈਕਿੰਗ ਦੇ ਦੌਰਾਨ ਐਸ ਐਸ ਪੀ ਸੰਦੀਪ ਗੋਇਲ ਅਤੇ ਐਸ ਪੀ ਪੀਬੀਆਈ ਜਗਵਿੰਦਰ  ਸਿੰਘ ਚੀਮਾ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਦੋਵਾਂ ਪੁਲਿਸ ਅਧਿਕਾਰੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਦਾਖਿਲ ਕਰਵਾਇਆ ਗਿਆ ਗਿਆ  ਹੈ। ਦੋਵਾਂ ਦੀ ਹਾਲਤ ਠੀਕ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਸ ਐਸ ਪੀ ਸੰਦੀਪ ਗੋਇਲ ,ਐਸ ਪੀ ਪੀਬੀਆਈ ਜਗਵਿੰਦਰ  ਸਿੰਘ ਚੀਮਾ ,ਡੀ.ਐਸ.ਪੀ. ਲਖਵੀਰ ਸਿੰਘ ਟਿਵਾਣਾ, ਆਰ.ਪੀ.ਐਫ. ਚੌਂਕੀ ਦੀ ਇੰਚਾਰਜ ਬਬੀਤਾ ਕੁਮਾਰੀ ਸਮੇਤ ਰੇਲਵੇ ਆਵਾਜਾਈ ਮੁੜ ਤੋਂ ਸ਼ੁਰੂ ਕਰਨ ਸਬੰਧੀ ਅਗਾਉਂ ਇੰਸਪੈਕਸ਼ਨ ਕਰਨ ਲਈ ਰੇਲ ਮੋਟਰ ਟਰਾਲੀ ਤੇ ਸਵਾਰ ਹੋ ਕੇ ਰੇਲਵੇ ਸਟੇਸ਼ਨ ਬਰਨਾਲਾ ਤੋਂ ਬਠਿੰਡਾ ਵਾਲੀ ਸਾਈਡ ਜਾ ਰਹੇ ਸੀ।

Advertisement

            ਜਿਵੇਂ ਹੀ ਰੇਲ ਟਰਾਲੀ ਪੁਲਿਸ ਲਾਈਨ ਦੇ ਨੇੜੇ ਪਹੁੰਚੀ ਤਾਂ ਅਚਾਣਕ ਹੀ ਰੇਲ ਟਰਾਲੀ ਦਾ ਪਹੀਆ ਨਿੱਕਲ ਗਿਆ ਤੇ ਟਰਾਲੀ ਟਰੈਕ ਤੇ ਹੀ ਖਿੰਡ ਗਈ । ਜਿਸ ਨਾਲ ਰੇਲ ਟਰਾਲੀ ਵਿੱਚ ਇੰਸਪੈਕਸ਼ਨ ਲਈ ਜਾ ਰਹੇ ਸਾਰੇ ਅਧਿਕਾਰੀ ਤੇ ਰੇਲਵੇ ਕਰਮਚਾਰੀ ਵੀ ਰੇਲ ਟਰੈਕ ਤੇ ਡਿੱਗ ਪਏ। ਹਾਦਸੇ ਕਾਰਣ ਐਸ ਐਸ ਪੀ ਸੰਦੀਪ ਗੋਇਲ ,ਐਸ ਪੀ ਪੀਬੀਆਈ ਜਗਵਿੰਦਰ  ਸਿੰਘ ਚੀਮਾ ਜਖਮੀ ਹੋ ਗਏ। ਜਦੋਂ ਕਿ ਡੀਐਸਪੀ ਟਿਵਾਣਾ, ਆਰਪੀਐਫ ਚੌਂਕੀ ਇੰਚਾਰਜ ਬਬੀਤਾ ਕੁਮਾਰੀ ਤੇ ਹੋਰ 3 ਕਰਮਚਾਰੀ ਵਾਲ ਵਾਲ ਬਚ ਗਏ। ਅਚਾਣਕ ਹੋਈ ਇਸ ਘਟਨਾ ਕਾਰਣ ਭਾਜੜ ਪੈ ਗਈ। ਤੁਰੰਤ ਹੀ ਦੋਵੇਂ ਜਖਮੀ ਪੁਲਿਸ ਅਧਿਕਾਰੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਦੇਖਦਿਆਂ ਹੀ ਦੇਖਦਿਆਂ ਸਿਵਲ ਹਸਪਤਾਲ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ।

          ਐਮਰਜੈਂਸੀ ਡਿਊਟੀ ਤੇ ਪਹੁੰਚੇ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਐਸ.ਐਸ.ਪੀ ਗੋਇਲ ਅਤੇ ਐਸ.ਪੀ. ਚੀਮਾ ਦਾ ਇਲਾਜ ਜਾਰੀ ਹੈ। ਦੋਵੇਂ ਹੀ ਅਧਿਕਾਰੀ ਪੂਰੀ ਤਰਾਂ ਤੰਦਰੁਸਤ ਹਨ। ਉਨਾਂ ਕਿਹਾ ਕਿ ਫਿਲਹਾਲ ਦੋਵਾਂ ਪੁਲਿਸ ਅਧਿਕਾਰੀਆਂ ਨੂੰ ਹਸਪਤਾਲ ਦੇ ਸਪੈਸ਼ਲ ਕਮਰਿਆਂ ਵਿੱਚ ਰੱਖਿਆ ਗਿਆ ਹੈ।

-ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਪੀ ਡੀ ਸੁਖਦੇਵ ਸਿੰਘ ਵਿਰਕ, ਏਐਸਪੀ ਮਹਿਲ ਕਲਾਂ ਪ੍ਰੱਗਿਆ ਜੈਨ, ਐਸਪੀ ਹਰਬੰਤ ਕੌਰ, ਡੀਐਸਪੀ ਲਖਵੀਰ ਸਿੰਘ ਟਿਵਾਣਾ, ਡੀਐਸਪੀ ਕਮਾਂਡ ਰਛਪਾਲ ਸਿੰਘ, ਐਸਐਚਉ ਥਾਣਾ ਸਿਟੀ 1 ਦੇ ਐਸਐਚਉ ਲਖਵਿੰਦਰ ਸਿੰਘ, ਐਸਐਚਉ ਸਦਰ ਬਲਜੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵੀ ਸਿਵਲ ਹਸਪਤਾਲ ਵਿੱਚ ਪਹੁੰਚ ਗਏ।

-ਆਈ.ਜੀ. ਔਲਖ ਤੇ  ਡੀ.ਸੀ. ਫੂਲਕਾ ਵੀ ਪਹੁੰਚੇ ,,,                                                                       

ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ, ਸਿਵਲ ਪ੍ਰਸ਼ਾਸ਼ਨ ਦੇ ਹੋਰ ਅਧਿਕਾਰੀਆਂ ਦੇ ਨਾਲ ਹਸਪਤਾਲ ਪਹੁੰਚ ਗਏ। ਹਾਦਸੇ ਤੋਂ ਕੁਝ ਸਮੇਂ ਬਾਅਦ ਹੀ ਪਟਿਆਲਾ ਰੇਂਜ ਦੇ ਆਈ.ਜੀ ਜਤਿੰਦਰ ਸਿੰਘ ਔਲਖ ਵੀ ਜਖਮੀ ਪੁਲਿਸ ਅਧਿਕਾਰੀਆਂ ਦਾ ਹਾਲ ਚਾਲ ਜਾਣਨ ਲਈ ਸਿਵਲ ਹਸਪਤਾਲ ਬਰਨਾਲਾ ਪਹੁੰਚ ਗਏ।

-ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਐ,,,                                                     

ਇਸ ਮੌਕੇ ਐਸ.ਪੀ. ਵਿਰਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਸ ਐਸ ਪੀ ਸੰਦੀਪ ਗੋਇਲ ਅਤੇ ਐਸ ਪੀ ਪੀਬੀਆਈ ਜਗਵਿੰਦਰ  ਸਿੰਘ ਚੀਮਾ ਦੀ ਹਾਲਤ ਪੂਰੀ ਤਰਾਂ ਠੀਕ ਹੈ। ਕੋਈ ਮੇਜਰ ਇੰਜਰੀ ਨਹੀਂ ਹੈ। ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਹੈ ਕਿ ਹਾਦਸੇ ਦੌਰਾਨ ਬਚਾਅ ਹੋ ਗਿਆ। ਉਨਾਂ ਕਿਹਾ ਕਿ ਘਟਨਾ ਦੇ ਕਾਰਣ ਬਾਰੇ ਫਿਲਹਾਲ ਕੁਝ ਵੀ ਸਪੱਸ਼ਟ ਨਹੀਂ ਹੈ।  ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾਂ, ਮਾਰਕਿਟ ਕਮੇਟੀ ਦੇ ਚੇਅਰਮੈਨ ਅਸ਼ੋਕ ਮਿੱਤਲ, ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਆਦਿ ਰਾਜਸੀ ਨੇਤਾ ਅਤੇ ਹੋਰ ਪਤਵੰਤੇ ਸੱਜਣ ਵੀ ਜਖਮੀ ਪੁਲਿਸ ਅਫਸਰਾਂ ਦਾ ਹਾਲ ਜਾਣਨ ਲਈ ਪਹੁੰਚ ਗਏ। ਉਕਤ ਸਾਰੇ ਆਗੂਆਂ ਨੇ ਦੋਵਾਂ ਅਧਿਕਾਰੀਆਂ ਦੀ ਸਿਹਤਯਾਬੀ ਦੀ ਦੁਆ ਮੰਗੀ। 

 

Advertisement
Advertisement
Advertisement
Advertisement
Advertisement
error: Content is protected !!