ਟਰਾਈਡੈਂਟ ਦੇ ਐਮ.ਡੀ.ਪਦਮ ਸ੍ਰੀ ਰਜਿੰਦਰ ਗੁਪਤਾ ਦੀ ਸੋਚ ਪਿੰਡਾਂ ਨੂੰ ਮਿਲਣ ਸਹਿਰਾਂ ਵਰਗੀਆਂ ਸਹੂਲਤਾਂ
ਰਘਵੀਰ ਹੈਪੀ , ਬਰਨਾਲਾ,27,ਅਕਤੂਬਰ 2020
ਟਰਾਈਡੈਂਟ ਗਰੁੱਪ ਸੰਘੇੜਾ ਧੌਲਾ ਦੇ ਆਲੇ ਦੁਆਲੇ ਲਗਦੇ ਪਿੰਡਾਂ ਵਿੱਚ ਚਲਾਏ ਗਏ ਸਫਾਈ ਅਭਿਆਨ ਅਤੇ ਵਾਤਾਵਰਣ ਦੀ ਸੁੱਧਤਾ ਲਈ ਲਾਏ ਜਾ ਰਹੇ ਲੱਖਾਂ ਦਰੱਖਤਾਂ ਦੇ ਨਾਲ ਨਾਲ ਆਪਣੇ ਪੱਧਰ ਤੇ ਟਰਾਈਡੈਂਟ ਗਰੁੱਪ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈਸ ਕਰਨ ਦੇ ਚੱਕੇ ਬੀੜੇ ਸਦਕਾ ਟਰਾਈਡੈਂਟ ਗਰੁੱਪ ਦੇ ਐੰਮ.ਡੀ ਪਦਮ ਸ੍ਰੀ ਰਾਜਿੰਦਰ ਗੁਪਤਾ ਦੇ ਦਿਸਾ-ਨਿਰਦੇਸਾਂ ਤਹਿਤ ਟਰਾਈਡੈਂਟ ਗਰੁੱਪ ਦੇ ਅਧਿਕਾਰੀਆਂ ਵੱਲੋਂ ਯੂਨਿਟ ਧੌਲਾ ਦੇ ਨਜਦੀਕੀ ਪਿੰਡ ਫਤਿਹਗੜ੍ਹ ਛੰਨਾਂ ਦੇ ਸੀਵਰੇਜ ਸਿਸਟਮ ਦੇ ਹੱਲ ਲਈ ਪਿੰਡ ਦੀ ਪੰਚਾਇਤ ਨੂੰ 5 ਲੱਖ ਰੂਪੈ ਦਾ ਸੀਵਰੇਜ ਪਾਈਪਾਂ ਦਾ ਸਮਾਨ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਈਡੈਂਟ ਅਧਿਕਾਰੀ ਰੁਪਿੰਦਰ ਗੁਪਤਾ ਸੰਘੇੜਾ ਅਤੇ ਜਰਮਨਜੀਤ ਸਿੰਘ ਧੌਲਾ ਨੇਂ ਦੱਸਿਆ ਕਿ ਪਿੰਡ ਫਤਿਹਗੜ੍ਹ ਛੰਨਾਂ ਦੀ ਪੰਚਾਇਤ ਵੱਲੋਂ ਸੀਵਰੇਜ ਦੀ ਮਾੜੀ ਦੁਰਦਸ਼ਾ ਸਬੰਧੀ ਟਰਾਈਡੈਂਟ ਨੂੰ ਜਾਣੂੰ ਕਰਵਾਇਆ ਗਿਆ ਸੀ ਜਿਸ ਨੂੰ ਭਾਪਦਿਆਂ ਐੰਮ.ਡੀ ਪਦਮ ਸ੍ਹੀ ਰਾਜਿੰਦਰ ਗੁਪਤਾ ਵੱਲੋਂ ਤੁਰੰਤ ਸੇਵਾ ਭਾਵਨਾਂ ਤਹਿਤ ਇਸ ਸਮੱਸਿਆ ਦੇ ਹੱਲ ਲਈ ਸੀਵਰੇਜ ਪਾਈਪਾਂ ਪੁਟਾਈ ਸਮੇਤ ਸਮਾਨ ਦੀ ਖਰੀਦੋ ਫਰੋਖਤ ਤਹਿਤ ਪੰਜ ਲੱਖ ਰੂਪੈ ਪਿੰਡ ਦੀ ਸਮੁੱਚੀ ਪੰਚਾਇਤ ਨੂੰ ਦਿੱਤੇ ਗਏ ਹਨ। ਸਮਾਜ ਭਲਾਈ ਕੰੰਮਾਂ ਲਈ ਹਮੇਸਾਂ ਤੱਤਪਰ ਰਹਿੰਦਿਆਂ ਟਰਾਈਡੈਂਟ ਗਰੁੱਪ ਵੱਲੋਂ ਕੋਵਿਡ-19 ਦੀ ਮਹਾਂਮਾਰੀ ਤੋਂ ਬਚਾਉ ਤਹਿਤ ਕਾਹਨੇਕੇ ਪਿੰਡ ਦੀ ਪੰਚਾਇਤ ਛੱਪੜਾਂ ਦੇ ਗੰਦੇ ਪਾਣੀ ਦੀ ਨਿਕਾਸੀ ਕਰਨ ਜਾਨਲੇਵਾ ਬਿਮਾਰੀਆਂ ਤੋਂ ਬਚਾਉ ਲਈ 50,000/-/-ਰੂਪੈ ਦਾ ਚੈੱਕ ਦਿੱਤਾ ਗਿਆ ਹੈ। ਤੰਦਰੁਸਤ ਸਮਾਜ ਦੀ ਸਿਰਜਣਾਂ ਤਹਿਤ ਟਰਾਈਡੈਂਟ ਮੈਗਾ ਮੈਡੀਕਲ ਕੈਂਪਾ ਰਾਹੀਂ ਲੱਖਾਂ ਲੋੜਬੰਦਾ ਦੇ ਮੁਫਤ ਇਲਾਜ ਅਤੇ ਦਵਾਈਆਂ ਦੀ ਨਿਰਸਵਾਰਥ ਸੇਵਾ ਨਿਭਾਈ ਜਾ ਚੱਕੀ ਹੈ ।
ਟਰਾਈਡੈਂਟ ਵਿੱਚ ਹਜਾਰਾਂ ਲੜਕੇ ਲੜਕੀਆਂ ਨੂੰ ਰੁਜਗਾਰ ਪ੍ਹਦਾਨ ਕਰਦਿਆਂ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨ ਤੇ ਸੁਰੱਖਿਅਤ ਭਵਿੱਖ ਦੇ ਮੌਕੇ ਪ੍ਹਦਾਨ ਕਰਦਾ ਆ ਰਿਹਾ ਹੈ ਗਰੁੱਪ ਵਿੱਚ ਕੰਮ ਕਰਦੀਆਂ ਲੜਕੀਆਂ ਦੇ ਵਿਆਹਾਂ ਤੇ ਸ਼ਗਨ ਰਾਸੀ ਦਿੱਤੀ ਗਈ । ਇਸ ਮੌਕੇ ਸਰਪੰਚ ਸੁਖਪਾਲ ਸਿੰਘ, ਪੰਚ ਮੱਖਣ ਸਿੰਘ,ਜਗਰੂਪ ਸਿੰਘ ਨੰਬਰਦਾਰ ,ਨਿਰਮਲ ਸਿੰਘ ਸਾਬਕਾ ਸਰਪੰਚ , ਪਿੰਡ ਦੇ ਮੋਹਤਬਰ ਰੇਸਸ਼ ਸਿੰਘ ਮੈਂਬਰ ਗੁਰਚਰਨ ਸਿੰਘ, ਰਾਮ ਸਿੰਘ, ਭੋਲਾ ਸਿੰਘ, ਜਗਸੀਰ ਸਿੰਘ ਪ੍ਹਧਾਨ ਕੋ-ਆਪ੍ਹੇਟਿਵ ਸੁਸਾਇਟੀ ਛੰਨਾਂ ਨੇਂ ਟਰਾਈਡੈਂਟ ਗਰੁੱਪ ਦਾ ਧੰਨਵਾਦ ਕੀਤਾ।