ਦਵਿੰਦਰ ਡੀ.ਕੇ. ਲੁਧਿਆਣਾ, 27 ਅਕਤੂਬਰ 2020
ਨਗਰ ਨਿਗਮ ਮੇਅਰ ਸ਼੍ਰੀ ਬਲਕਾਰ ਸਿੰਘ ਸੰਧੂ ਅਤੇ ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਸਭਰਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਨਗਰ ਨਿਗਮ ਦੇ ਦਫਤਰ ਜੋਨ-ਡੀ ਵਿਖੇ ਬੁੱਢੇ ਨਾਲੇ ਦੀ ਸਫਾਈ ਦੇ ਸਬੰਧੀ ਹੋਈ ਮੀਟਿੰਗ ਹੋਈ। ਇਸ ਮੌਕੇ ਕੌਂਸਲਰ ਸਾਹਿਬਾਨ, ਨਾਮਧਾਰੀ ਸਮੂਦਾਇ ਦੇ ਮੈਂਬਰ, ਵੱਖ-ਵੱਖ ਐਨ.ਜੀ.ਓ.ਜ਼ ਵੀ ਸ਼ਾਮਿਲ ਸਨ। ਮੀਟਿੰਗ ਦੌਰਾਨ ਬੁੱਢੇ ਨਾਲੇ ਦੀ ਸਫਾਈ ਅਤੇ ਬੁੱਢੇ ਨਾਲੇ ਦੇ ਨੇੜੇ ਬੂਟੇ ਲਗਾਉਣ ਦੇ ਸਬੰਧੀ ਵਿਚਾਰ ਵਟਾਂਦਰੇ ਕੀਤੇ।
ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਵੱਲੋਂ ਮੀਟਿੰਗ ਦੌਰਾਨ ਬੁੱਢੇ ਨਾਲੇ ਦੇ ਨੇੜੇ ਜਗ੍ਹਾ ਦੀ ਭਾਲ ਕਰਕੇ ਮਾਇਕਰੋ ਫੋਰੈਸ਼ਟ ਲਗਾਉਣ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਸਿਹਤ ਅਫ਼ਸਰ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਬੁੱਢੇ ਨਾਲੇ ਵਿੱਚ ਮੱਛੀ ਮਾਰਕੀਟ, ਸਬਜੀ ਮੰਡੀਆ ਵੱਲੋ ਸੁੱਟੇ ਜਾਣ ਵਾਲੇ ਕੂੜਾ-ਕਰਕਟ ਆਦਿ ਤੋ ਰੋਕਣ ਲਈ ਸੈਨਟਰੀ ਇੰਸਪੈਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਰੋਕਿਆ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਬੁੱਢੇ ਨਾਲੇ ਦੇ ਸੁੰਦਰੀਕਰਨ ਲਈ ਬੁੱਢੇ ਨਾਲੇ ਦੇ ਨਾਲ-ਨਾਲ ਬੁੱਟੇ ਵੀ ਲਗਾਏ ਜਾਣੇ ਹਨ, ਜਿਸ ਨਾਲ ਪ੍ਰਦੂਸ਼ਣ ਨੂੰ ਵੀ ਘਟੇਗਾ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਵਿੱਚ ਸੋਲਡ ਵੇਸਟ ਨੂੰ ਸੁੱਟਣ ਤੋ ਰੋਕਣ ਲਈ ਚੇਨਲਿੰਕ ਫੈਨਸਿੰਗ ਦਾ ਕੰਮ ਅਲਾਟ ਹੋ ਚੁੱਕਾ ਹੈ, ਜੋ ਕਿ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ।