ਬਠਿੰਡਾ ਦੇ ਇੱਕ ਈ.ਟੀ.ਟੀ ਅਧਿਆਪਕ ਸਮੇਤ 2 ਪ੍ਰਬੰਧਕੀ ਅਫ਼ਸਰਾਂ ਨੂੰ ਮਿਲਿਆ ਰਾਜ ਪੱਧਰੀ ਪੁਰਸਕਾਰ

Advertisement
Spread information

ਅਧਿਆਪਕ ਰਾਜਿੰਦਰ ਸਿੰਘ ਕੋਠੇ ਇੰਦਰ ਸਿੰਘ ਵਾਲਾ ਨੇ ਅਧਿਆਪਕ ਦਿਵਸ 2020 ਦੇ ਸਟੇਟ ਅਵਾਰਡਾਂ ਵਿੱਚ ਪਹਿਲਾ ਰੈਂਕ ਹਾਸਿਲ ਕੀਤਾ


ਅਸ਼ੋਕ ਵਰਮਾ ਬਠਿੰਡਾ 6 ਸਤੰਬਰ 2020

                     ਭਾਰਤ ਦੇ ਮਸ਼ਹੂਰ ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਮਨਾਏ ਜਾਂਦੇ ਅਧਿਆਪਕ ਦਿਵਸ 5 ਸਤੰਬਰ ਮੌਕੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਕਰਵਾਏ ਜਾਂਦੇ ਅਧਿਆਪਕ ਸਨਮਾਨ ਸਮਾਗਮ ਇਸ ਵਾਰ ਵੈਬੀਨਾਰ ਰਾਹੀਂ ਆਨਲਾਈਨ ਰੂਪ ਵਿੱਚ ਕਰਵਾਇਆ ਗਿਆ । ਜਿਸ ਦੌਰਾਨ ਵਿਭਾਗ ਵੱਲੋਂ ਨਵੀਂ ਪਿਰਤ ਪਾਉਂਦਿਆਂ ਇਸ ਵਾਰ ਸਿੱਖਿਆ ਦੇ ਖੇਤਰ ਵਿੱਚ ਅਹਿਮ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਧਿਆਪਕਾਂ ਦੇ ਨਾਲ ਨਾਲ ਇਸ ਵਾਰ ਜਿ਼ਲ੍ਹਾ ਸਿੱਖਿਆ ਅਫ਼ਸਰਾਂ ਅਤੇ ਬਲਾਕ ਪ੍ਰਾਇਮਰੀ ਅਫ਼ਸਰਾਂ ਨੂੰ ਵੀ ਇਸ ਸ਼ੇ੍ਰਣੀ ਤਹਿਤ ਲਿਆਉਂਦਿਆਂ ਸਨਮਾਨਿਤ ਕੀਤਾ ਗਿਆ। ਅਧਿਆਪਕ ਦਿਵਸ ਦਾ ਇਹ ਸਾ਼ਨਦਾਰ ਸਨਮਾਨ ਬਠਿੰਡਾ ਦੇ ਪ੍ਰਾਇਮਰੀ ਸਕੂਲ ਅਧਿਆਪਕ ਰਾਜਿੰਦਰ ਸਿੰਘ ਰਾਜੂ ਦੇ ਹਿੱਸੇ ਆਇਆ ਹੈ ਵਿਭਾਗ ਵੱਲੋਂ ਉਨ੍ਹਾਂ ਦੀਆਂ ਗਤੀਵਿਧੀਆਂ ਦੇਖਦਿਆਂ ਦਾਖਲਾ ਮੁਹਿੰਮ ਨੂੰ102ਪ੍ਰਤੀਸਤ ਦਾਖਲਾ ਵਧਾਉਣ ਆਪਣੇ ਸਕੂਲ਼ਾਂ ਨੂੰ ਸਮਾਰਟ ਬਣਾਉਣ ਤੇ ਰਾਜ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ । ਜਦੋਂ ਕਿ ਉੱਪ ਜਿ਼ਲ੍ਹਾ ਸਿੱਖਿਆ ਅਫ਼ਸਰ ਸਿ਼ਵਪਾਲ ਗੋਇਲ ਅਤੇ ਬੀ.ਪੀ.ਈ.ਓ ਹਰਮੰਦਰ ਸਿੰਘ ਦਾ ਪ੍ਰਬੰਧਕੀ ਸਟੇਟ ਐਵਾਰਡ ਨਾਲ ਸਨਮਾਨ ਨਾਲ ਬਠਿੰਡਾ ਵਿਖੇ ਸਨਮਾਨਿਤ ਕੀਤਾ ਗਿਆ।
                 ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਪੂਰੇ ਦੇਸ਼ ਵਿੱਚ ਹੋਣ ਕਾਰਨ ਇਸ ਵਾਰ ਵੈਬੀਨਾਰ ਰਾਹੀਂ ਆਨਲਾਈਨ ਕਰਵਾਏ ਗਏ ਸਨਮਾਨ ਸਮਾਗਮ ਦਾ ਮੁੱਖ ਸਮਾਗਮ ਪਟਿਆਲਾ ਦੇ ਥਾਪਰ ਕਾਲਜ ਵਿਖੇ ਕੀਤਾ ਗਿਆ ਜਿਸ ਦੌਰਾਨ ਮਾਨਯੋਗ ਵਿਜੇ ਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਵੱਲੋਂ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ ਗਈ , ਇਸ ਮੌਕੇ ਮਾਨਯੋਗ ਕ੍ਰਿਸਨ ਕੁਮਾਰ ਸਕੱਤਰ ਸਕੂਲ ਸਿੱਖਿਆ,  ਮਾਨਯੋਗ ਮੁਹੰਮਤ ਤਾਇਬ ਡੀ.ਜੀ.ਐਸ.ਈ ਪੰਜਾਬ , ਲਲਿਤ ਕਿਸ਼ੋਰ ਘਈ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਐਲੀਮੈਂਟਰੀ  ਵੀ ਇੱਥੇ ਮੌਜੂਦ ਪੂਰੇ ਪੰਜਾਬ ਦੇ ਜਿ਼ਲਿਆਂ ਵਿੱਚ ਚੱਲ ਰਹੇ ਅਧਿਆਪਕ ਸਨਮਾਨ ਸਮਾਗਮਾਂ ਨੂੰ ਕਮਾਂਡ ਕਰਨ ਦੇ ਨਾਲ ਨਾਲ ਦੇਖ ਵੀ ਰਹੇ ਸਨ।
                 ਵਿਜੇ ਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਅਤੇ ਕ੍ਰਿਸਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਦੇਖ ਰੇਖ ਵਿੱਚ ਹਰਦੀਪ ਸਿੰਘ ਤੱਗੜ ਜਿ਼ਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ ਦੇ ਅਧਿਆਪਕ ਰਾਜਿੰਦਰ ਸਿੰਘ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਇਸ ਦੇ ਨਾਲ ਹੀ ਪ੍ਰਬੰਧਕੀ ਸਟੇਟ ਐਵਾਰਡ ਚੋਣ ਵਿੱਚ ਉੱਪ ਜਿ਼ਲ੍ਹਾ ਸਿੱਖਿਆ ਅਫ਼ਸਰ ਸਿ਼ਵਪਾਲ ਗੋਇਲ ਅਤੇ ਹਰਮੰਦਰ ਸਿੰਘ ਬਲਾਕ ਸਿੱਖਿਆ ਅਫਸਰ ਰਾਮਪੁਰਾ ਸੰਗਤ ਨੂੰ ਵੀ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ।
             ਇਸ ਦੇ ਨਾਲ ਹੀ ਜਿ਼ਲ੍ਹਾ ਪੱਧਰ ਤੇ ਬਠਿੰਡਾ ਦੇ ਵੱਖ ਵੱਖ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਵਿੱਚ ਸਤਵਿੰਦਰਪਾਲ  ਕੌਰ ਸਿੱਧੂ ਡਾਇਟ ਪ੍ਰਿੰਸੀਪਲ, ਮਹਿੰਦਰਪਾਲ ਸਿੰਘ ਡੀ.ਐਸ.ਐਮ. ਪ੍ਰਿੰ. ਹਰਨੇਕ ਸਿੰਘ , ਪ੍ਰਿੰ. ਅਮਨਦੀਪ ਸਿੰਘ ਸੇਖੋਂ ,  ਜ਼ਿਲ੍ਹਾ ਗਣਿਤ ਕੋਆਰਡੀਨੇਟਰ ਹਰਭਜਨ ਸਿੰਘ ਸਿੱਧੂ ਬਠਿੰਡਾ , ਰਜਨੀਸ਼ ਬਾਂਸਲ ਆਰਟ ਐੱਡ ਕਰਾਫਟ ਅਧਿਆਪਕ ਪਿੰਥੋ, ਬਲਜਿੰਦਰ ਸਿੰਘ ਸਾਇੰਸ ਮਾਸਟਰ ਦਿਆਲਪੁਰਾ , ਰਣਜੀਤ ਸਿੰਘ ਮਾਨ ਜਿ਼ਲ੍ਹਾ ਕੁਆਰਡੀਨੇਟਰ ਪੜੋ ਪੰਜਾਬ, ਨਿਰਭੈ ਸਿੰਘ ਭੁੱਲਰ ਸਹਾਇਕ ਕੁਆਰਡੀਨੇਟਰ, ਸੁਖਪਾਲ ਸਿੰਘ ਮੀਡੀਆ ਕੁਆਰਡੀਨੇਟਰ, ਬੁੱਗਰ ਸਿੰਘ ਸੀਐਚਟੀ, ਸੇਵਕ ਸਿੰਘ ਇੰਚਾਰਜ ਸੀਐਚਟੀ, ਕਰਮਜੀਤ ਸਿੰਘ ਇੰਚਾਰਜ ਸੀਐਚਟੀ, ਪ੍ਰਵੀਨ ਸ਼ਰਮਾਂ ਬੁਰਜ਼ ਮਾਨਸ਼ਾਹੀਆ , ਅਸੀਮ ਮਿੱਢਾ, ਮਨਦੀਪ ਸਿੰਘ ਕੋਠੇ ਮੁਲਤਾਨੀਆਂ ਦਾ ਜਿ਼ਲ੍ਹਾ ਪੱਧਰੀ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ।
ਬਠਿੰਡਾ ਦੇ ਅਧਿਆਪਕ ਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਰੈਂਕ ਹਾਸਿਲ ਕੀਤਾ
              ਭਾਂਵੇ ਬਠਿੰਡਾ ਦੇ 5 ਅਧਿਆਪਕਾਂ ਨੇ ਇਸ ਵਾਰ ਦੇ ਰਾਜਸੀ ਸਨਮਾਨ ਲਈ ਅਪਲਾਈ ਕੀਤਾ ਗਿਆ ਸੀ ਪਰ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋਂ ਆਪਣੀ ਵਿਸ਼ੇਸ਼ ਨਿਗਰਾਨੀ ਹੇਠ ਪੰਜਾਬ ਅਤੇ ਬਾਹਰਲੇ ਸੂਬਿਆਂ ਦੇ ਵਿਸ਼ੇਸ਼ ਸਿੱਖਿਆ ਖੇਤਰ ਮਾਹਰਾਂ ਦੀ ਗਠਿਤ ਕਮੇਟੀ ਦੀ ਵਿਸੇ਼ਸ਼ ਦੇਖਰੇਖ ਵਿੱਚ ਪੂਰੇ ਪੰਜਾਬ ਵਿੱਚ ਸਨਮਾਨ ਲਈ ਯੋਗ ਅਧਿਆਪਕਾਂ ਦੀ ਚੋਣ ਕੀਤੀ ਗਈ। ਪੂਰੇ ਪੰਜਾਬ ਦੇ ਚੁਣੇ ਗਏ 54 ਅਧਿਆਪਕਾਂ ਵਿੱਚ ਭਾਂਵੇ ਬਠਿੰਡਾ ਜਿ਼ਲ੍ਹੇ ਦੇ ਹਿੱਸੇ ਇਕਲੌਤਾ ਰਾਜਸੀ ਪੁਰਸਕਾਰ ਹੀ ਆਇਆ ਹੈ , ਪਰ ਬਠਿੰਡਾ ਲਈ ਇਹ ਵੱਡੇ ਮਾਣ ਵਾਲੀ ਗੱਲ ਰਹੀ ਇੱਕ ਬਠਿੰਡਾ ਦੇ ਅਧਿਆਪਕ ਰਾਜਿੰਦਰ ਸਿੰਘ ਦੀ ਚੋਣ ਪੂਰੇ ਪੰਜਾਬ ਵਿੱਚੋਂ ਪਹਿਲੇ ਸਥਾਨ ਤੇ ਹੋਈ ਹੈ।
                 ਜਿਕਰਯੋਗ ਹੈ ਕਿ ਅਧਿਆਪਕ ਰਾਜਿੰਦਰ ਸਿੰਘ ਆਪਣੀ 16 ਸਾਲਾਂ ਦੀਆਂ ਅਧਿਆਪਨ ਸੇਵਾਵਾਂ ਦੌਰਾਨ 4 ਸਕੂਲਾਂ ਨੂੰ ਜਿੱਥੇ ਸ਼ੁੰਦਰ ਦਿੱਖ ਪ੍ਰਦਾਨ ਕਰ ਚੁੱਕਾ ਹੈ, ਉੱਥੇ ਹੀ ਇਸ ਅਧਿਆਪਕ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਸਕੂਲ ਨੂੰ ਸਮਾਰਟ ਬਣਾਉਣ ਤੋਂ ਬਾਅਦ ਇਹ ਅਧਿਆਪਕ ਬਦਲੀ ਕਰਵਾ ਕੇ ਕਿਸੇ ਖਸਤਾ ਹਾਲ ਸਕੂਲ ਵਿੱਚ ਚਲਾ ਜਾਂਦਾ ਹੈ।ਅਧਿਆਪਕ ਰਾਜਿੰਦਰ ਸਿੰਘ ਨੇ ਹੁਣ ਤੱਕ ਜਿਸ ਜਿਸ ਸਕੂਲ ਵਿੱਚ ਸੇਵਾ ਨਿਭਾਈ ਹੈ ,ਉਨ੍ਹਾਂ ਸਕੂਲਾਂ ਖਸਤਾ ਹਾਲ ਦਿੱਖ ਤਾਂ ਕਾਂਨਵੈਟ ਸਕੂਲਾਂ ਵਰਗੀ ਬਣੀ ਹੈ ਨਾਲ ਹੀ ਸਿੱਖਿਆ ਦਾ ਵੀ ਵੱਡੀ ਪੱਧਰ ਤੇ ਸੁਧਾਰ ਹੋਇਆ ਹੈ।
                 ਇਸ ਮੌਕੇ ਭੁਪਿੰਦਰ ਕੌਰ ਉੱਪ ਜਿ਼ਲ੍ਹਾ ਸਿੱਖਿਆ ਅਫ਼ਸਰ (ਸੈ), ਇਕਬਾਲ ਸਿੰਘ ਬੁੱਟਰ ਉੱਪ ਜਿ਼ਲ੍ਹਾ ਸਿੱਖਿਆ ਅਫ਼ਸਰ (ਸੈ), ਬਲਜੀਤ ਸਿੰਘ ਸੰਦੋਹਾ ਉੱਪ ਜਿ਼ਲ੍ਹਾ ਸਿੱਖਿਆ ਅਫ਼ਸਰ (ਐ), ਸਿ਼ਵਪਾਲ ਗੋਇਲ ਉੱਪ ਜਿ਼ਲ੍ਹਾ ਸਿੱਖਿਆ ਅਫ਼ਸਰ (ਐ), ਡਾਈਟ ਪ੍ਰਿੰਸੀਪਲ ਸਤਿੰਦਰਪਾਲ ਸਿੱਧੂ , ਸੰਦੀਪ ਕੁਮਾਰ ਬੀ.ਐਮ.ਟੀ ਸੰਗਤ,  ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਵੀਰ ਸਿੱਧੂ ਵੀ ਇੱਥੇ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!