ਟਕਸਾਲੀ ਕਾਂਗਰਸੀਆਂ ਨੇ ਮੰਗੀ ਨਗਰ ਕੌਂਸਲ ‘ਚ ਹੋਏ ਘਪਲਿਆਂ ਦੀ ਜਾਂਚ , ਕੈਪਟਨ ਦੇ ਕੰਮਾਂ ਨੂੰ ਸਰਾਹਿਆ

Advertisement
Spread information

ਬਰਨਾਲਾ ਦੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ  ਨੂੰ ਬਦਲਣ ਦੀ ਫਿਰ ਕੀਤੀ ਮੰਗ

ਰੈਸਟ ਹਾਊਸ ਬਰਨਾਲਾ ਵਿਖੇ ਹੋਈ ਟਕਸਾਲੀ ਕਾਂਗਰਸ ਗਰੁਪ ਦੀ ਮੀਟਿੰਗ ਨੇ ਮਤੇ ਪਾ ਕੇ ਮੁੱਖ ਮੰਤਰੀ ਨੂੰ ਭੇਜੇ


ਹਰਿੰਦਰ ਨਿੱਕਾ ਬਰਨਾਲਾ 7 ਸਤੰਬਰ 2020 

ਜਿਲ੍ਹੇ ਦੇ ਟਕਸਾਲੀ ਕਾਂਗਰਸੀ ਗਰੁੱਪ ਦੀ ਇੱਕ ਅਹਿਮ ਬੈਠਕ ਰੈਸਟ ਹਾਊਸ ਬਰਨਾਲਾ ਵਿਖੇ ਹੋਈ। ਬੈਠਕ ‘ਚ ਸ਼ਾਮਿਲ ਟਕਸਾਲੀ ਕਾਂਗਰਸੀਆਂ ਨੇ ਪੰਜਾਬ ਸਰਕਾਰ ਤੋਂ ਨਗਰ ਕੌਂਸਲ ਬਰਨਾਲਾ ਵੱਲੋਂ ਪਿਛਲੇ ਸਮੇਂ ਦੌਰਾਨ ਵਿਕਾਸ ਕੰਮਾਂ ਵਿੱਚ ਹੋਏ ਘਪਲੇ ਅਤੇ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਤੋਂ ਕਰਵਾਉਣ ਦੀ ਮੰਗ ਕੀਤੀ। ਟਕਸਾਲੀਆਂ ਨੇ ਬੈਠਕ ਵਿੱਚ ਸਰਬਸੰਮਤੀ ਨਾਲ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕੀਤੇ ਇਤਹਾਸਿਕ ਕੰਮਾਂ ਦੀ ਸਰਾਹਣਾ ਕਰਕੇ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਪਾਸ ਕੀਤੇ ਮਤਿਆਂ ਨੂੰ ਭੇਜਣ ਦਾ ਫੈਸਲਾ ਵੀ ਕੀਤਾ।  ਬੈਠਕ ਵਿੱਚ ਪਾਸ ਕੀਤੇ ਮਤਿਆਂ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆ ਟਕਸਾਲੀ ਆਗੂਆਂ ਨੇ ਦੱਸਿਆ ਕਿ ਬਰਨਾਲਾ ਨਗਰ ਕੌਂਸਲ ਵਿਚ ਹੋਏ ਘਪਲੇ ਤੇ ਡਿਫਾਲਟਰ ਠੇਕੇਦਾਰਾਂ ਨੂ ਬਾਹਰੋਂ ਬੁਲਾਕੇ ਠੇਕੇ ਦੇਣ ਸਬੰਧੀ ਨਿਰਪੱਖ ਜਾਚ ਕਰਵਾਉਣੀ ਚਾਹੀਦੀ ਹੈ। ਇਹਨਾਂ ਘਪਲਿਆਂ ਵਿਚ ਹਲਕੇ ਦੇ ਵੱਡੇ ਬੰਦਿਆਂ ਦਾ ਹੱਥ ਹੋਣ ਦਾ ਖਦਸ਼ਾ ਵੀ ਹੈ।
-ਪਿਛਲੇ ਸਮੇਂ ਵਿਚ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨਾਲ ਮੀਟਿੰਗ ਵਿਚ ਪੰਜਾਬ ਦੇ ਹੱਕ ਵਿਚ ਸਖਤ ਤੇ ਤਥਾਂ ਤੇ ਅਧਾਰਤ ਸਟੈਂਡ ਲੈਣ ਦੀ ਸ਼ਲਾਗਾ ਦਾ ਮਤਾ ਪਾਸ ਕੀਤਾ ਗਿਆ।
-ਕੇਂਦਰ ਦੀ ਮੋਦੀ ਸਰਕਾਰ ਵਲੋ ਸੰਘੀ ਢਾਂਚੇ ਨੂੰ ਨਜਰਅੰਦਾਜ ਕਰਦੇ ਹੋਏ ਜੋ ਕਿਸਾਨ ਵਿਰੋਧੀ ਆਰਡੀਨੈਸਾਂ ਦਾ ਵਿਰੋਧ ਕੀਤਾ ਗਿਆ। ਮਾਨਯੋਗ ਮੁਖ ਮੰਤਰੀ ਦੀ ਅਗਵਾਈ ਵਿਚ ਵਿਧਾਨ ਸਭਾ ਵਿਚ ਇਹਨਾਂ ਆਰਡੀਨੈਸਾਂ ਨੂੰ ਰਦ ਕਰਨ ਦਾ ਇਤਹਾਸਿਕ ਮਤਾ ਪਾਸ ਕੀਤਾ ਗਿਆ , ਉਸਦੀ ਪੁਰਜੋਰ ਹਮਾਇਤ ਤੇ ਸ਼ਲਾਘਾ ਕੀਤੀ ਗਈ।
-ਕਰੋਨਾ ਮਹਾਂਮਾਰੀ ਦੌਰਾਨ ਅਫਵਾਹਾਂ ਫੈਲਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਦੀ ਨਿੰਦਾ ਕੀਤੀ ਗਈ ਤੇ ਲੋਕਾਂ ਨੂੰ ਇਹਨਾਂ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ ।
ਪਿਛਲੇ ਦਿਨੀਂ ਜੋ ਟਕਸਾਲੀ ਕਾਂਗਰਸ ਗਰੁੱਪ ਨੇ ਹਾਈ ਕਮਾਂਡ ਨੂੰ ਇਕ ਮੈਮੋਰੰਡਮ ਰਾਹੀਂ ਬਰਨਾਲਾ ਹਲਕਾ ਇੰਚਾਰਜ ਨੂੰ ਬਦਲਣ ਤੇ ਭਦੌੜ ਵਿਖੇ ਹਲਕੇ ਦਾ ਹੀ ਯੋਗ ਵਰਕਰ ਹਲਕਾ ਇੰਚਾਰਜ ਲਾਉਣ ਲੀ ਲਿਖਿਆ ਸੀ । ਉਸਨੂੰ ਦੁਬਾਰਾ ਫੇਰ ਭੇਜਣ ਦਾ ਮਤਾ ਪਾਸ ਕੀਤਾ ਗਿਆ।
-ਟਕਸਾਲੀ ਕਾਂਗਰਸੀਆਂ ਦੀ ਬੈਠਕ ‘ਚ ਸ਼ਾਮਿਲ ਗਰੁੱਪ ਦੇ ਸਰਗਾਰਮ ਮੈਂਬਰ
ਐਡਵੋਕੇਟ ਜਤਿੰਦਰ ਬਹਾਦੁਰਪੁਰੀਆ ,ਰਾਜਵੰਤ ਸਿੰਘ ਗਿਲ, ਸੁਖਵਿੰਦਰ ਕਲਕੱਤਾ,ਹਰਦੇਵ ਲੀਲਾ,ਗੁਰਮੀਤ ਮਹੰਤ,ਹਰਵਿੰਦਰ ਸੰਧੂ,ਜਸਵਿੰਦਰ ਟਿੱਲੂ,ਕੁਲਦੀਪ ਗੁੱਗ,ਸੁਭਾਸ਼ ਸ਼ਰਮਾ,ਜੱਸੀ ਸਰਪੰਚ, ਅਜੀਤ ਸ਼ਰਮਾ ਆਦਿ ਹਾਜਰ ਸਨ। 

Advertisement
Advertisement
Advertisement
Advertisement
Advertisement
Advertisement
error: Content is protected !!