“ਅਨਾਥ ਆਸ਼ਰਮ ਦੇ ਪੰਗੂੜੇ ਤੋਂ ਪਵੇਲੀਅਨ ਤੱਕ” ਪਹੁੰਚੀ ਅੰਤਰ ਰਾਸ਼ਟਰੀ ਕ੍ਰਿਕਟਰ ,,, ਲਿਜਾ ਸਥਾਲੇਕਰ ’’’’

Advertisement
Spread information

“ਲੈਲਾ ” ਤੋਂ ‘ ਲਿਜਾਂ ’ ਬਣਨ ਦਾ ਸ਼ਫਰ ਧੀਆਂ ਨੂੰ ਕੁੱਖ ਚ ਕਤਲ ਕਰ ਦੇਣ ਵਾਲੇ  ਸਮਾਜ ਨੂੰ ਪਤਾ ਨੀ ਸਮਝ ਆਵੇ ਜਾਂ ਨਾ,ਪਰ ਆਪਣੇ ਆਪਣੇ ਖੇਤਰ ਚ ਕੰਮ ਕਰਦੀਆਂ ਮਾਂਵਾ,ਭੈਣਾਂ,ਧੀਆਂ ਨੂੰ ਹੌਸਲਾ ਜ਼ਰੂਰ ਦੇਵੇਗਾ, ਕਿ ਧੀਆ ,ਬੋਝ ਨਹੀਂ, ਬਰਕਤ ਹੁੰਦੀਆਂ ਨੇ,,,

“ਜਿਸ ਮਾਂ-ਬਾਪ ਵੱਲੋਂ ਕੁੜੀ ਨੂੰ ਜਨਮ ਦੇ ਕੇ ਸੁੱਟ ਦਿੱਤਾ ਸੀ ਅੱਜ ਅੰਦਰ ਵੜ-ਵੜ ਰੋਂਦੇ ਹੋਣਗੇ ਕਿਉਂਕਿ ਉਹ ਆਪਣੀ ਜੰਮੀ ਧੀ ਨੂੰ ਮਿੱਲ ਵੀ ਨਹੀਂ ਸਕਦੇ”


ਮੱਖਣ ਬੇਗਾ ਦੀ ਕਲਮ ਤੋਂ ਧੰਨਵਾਦ ਸਹਿਤ,, 28 ਅਗਸਤ 2020 
        ਮਹਾਰਾਸ਼ਟਰ ਦੇ ਸ਼ਹਿਰ ਪੂਨੇ ਦੇ ਸ਼ਰੀਵਾਸਤਵਾ ਅਨਾਥ ਆਸ਼ਰਮ’ ਦੇ ਪੰਘੂੜੇ ਚ, ਰੱਖੀ ਲਾਵਾਰਿਸ ਬੱਚੀ ਨੂੰ ਆਸਟਰੇਲੀਆ ਦੀ ਧਰਤੀ ਤੇ ਵੱਡੀ ਹੋ ਕੇ ਅੰਤਰ ਰਾਸ਼ਟਰੀ ਮਹਿਲਾ ਕ੍ਰਿਕਟਰ ਦੇ ਤੌਰ ਤੇ ਨਾਮਣਾ ਖੱਟਣ ਦਾ ਮੌਕਾ ਮਿਲਿਆ ਹੈ। ਜਿਸ ਨੂੰ ਜਨਮ ਦੇ ਕੇ ਕਿਸੇ ਮਜਬੂਰੀ ਵੱਸ ਪੰਘੂੜੇ ਚ, ਰੱਖ ਕੇ ਜਾਣ ਵਾਲੇ ਮਾਪਿਆਂ ਨੂੰ ਹੁਣ ਮਿਲਣ ਦਾ ਮੌਕਾ ਵੀ ਨਸੀਬ ਨਹੀਂ ਹੋਣਾ । 13 ਅਪ੍ਰੈਲ 1978 ਨੂੰ ਸ਼ਹਿਰ ਦੇ ਕਿਸੇ ਗੁਮਨਾਮ ਕੋਨੇ ਚ ਇੱਕ ਕੁੜੀ ਦਾ ਜਨਮ ਹੋਇਆਂ,ਮਾਂ ਬਾਪ ਦੀ ਪਤਾ ਨੀ ਕਿ ਮਜਬੂਰੀ ਸੀ,ਕਿ  ਉਹ ਅਪਣੇ ਜਿਗਰ ਦੇ ਟੁਕੜੇ ਨੂੰ ਸਵੇਰੇ ਸਵੇਰੇ ਇਸ ਅਨਾਥ ਆਸ਼ਰਮ ਦੇ ਪੰਘੂੜੇ ਚ ਸੁੱਟ ਗਏ,ਅਨਾਥ ਆਸ਼ਰਮ ਦੀ ਪ੍ਰਬੰਧਕ ਨੇ ਉਸ ਪਿਆਰੀ ਬੱਚੀ ਦਾ ਨਾਮ ‘ਲੈਲਾਂ’ ਰੱਖਿਆ ।     
          ਉਹਨਾ ਦਿਨਾਂ ਚ ‘ਹੈਰਨ ਅਤੇ ਸੂ ( Haren and Sue) ਨਾਮ ਦਾ ਇੱਕ ਅਮਰੀਕੀ ਜੋੜਾ ਭਾਰਤ ਘੁੰਮਣ ਆਇਆ ਹੋਇਆ ਸੀ। ਉਹਨਾ ਦੇ ਪਰਿਵਾਰ ਚ ਪਹਿਲਾ ਹੀ ਇੱਕ ਬੱਚੀ ਸੀ, ਭਾਰਤ ਆਉਣ ਦਾ ਉਹਨਾਂ ਦਾ ਮਕਸਦ ਇੱਕ ਮੁੰਡਾ ਗੋਦ ਲੈਣਾ ਸੀ। ਕਿਸੇ ਸੋਹਣੇ ਮੁੰਡੇ ਦੀ ਤਲਾਸ਼ ਵਿੱਚ ਉਹ ਇਸ ਆਸ਼ਰਮ ਵਿੱਚ ਆ ਗਏ। ਉਹਨਾ ਨੂੰ ਮੁੰਡਾ ਤਾ ਨਹੀਂ ਮਿਲਿਆਂ,ਪਰ ਸੂ ਦੀ ਨਜ਼ਰ ਲੈਲਾ ਤੇ ਪਈ,ਤੇ ਬੱਚੀ ਦੀਆ ਚਮਕਦਾਰ ਭੁੂਰੀਆ ਅੱਖਾ ਤੇ ਮਾਸੂਮ ਚਿਹਰਾ ਦੇਖ ਕੇ ਉਹ ਉਸਨੂੰ ਪਿਆਰ ਕਰ ਬੈਠੀ। 
            ਕਾਨੂੰਨੀ ਕਾਰਵਾਈ ਕਰਨ ਤੋ ਬਾਅਦ ਬੱਚੀ ਨੂੰ ਗੋਦ ਲੈ ਲਿਆ ਗਿਆ, ਸੂ ਨੇ ਉਹਦਾ ਨਾਮ ਲੈਲਾ ਤੋਂ ‘ਲਿਜਾਂ’ ਕਰ ਦਿੱਤਾ,ਉਹ ਵਾਪਿਸ ਅਮਰੀਕਾ ਗਏ,ਪਰ ਕੁੱਝ ਸਾਲਾ ਬਾਅਦ ਪੱਕੇ ਤੌਰ ਤੇ ਸਿਡਨੀ ਵੱਸ ਗਏ। 
            ਪਿੳ ਨੇ ਅਪਣੀ ਧੀ ਨੂੰ ਕ੍ਰਿਕਟ ਖੇਡਣਾ ਸਿਖਾਇਆ, ਘਰ ਦੇ ਪਾਰਕ ਤੋ ਸ਼ੁਰੂ ਹੋਇਆਂ ਇਹ ਸਫਰ,ਗਲੀ ਦੇ ਮੁੰਡਿਆ ਨਾਲ ਖੇਡਣ ਤੱਕ ਚਲਾ ਗਿਆ। ਕ੍ਰਿਕਟ ਪ੍ਰਤੀ ਉਸਦਾ ਜਾਨੂੰਨ ਬਕਮਾਲ ਦਾ ਸੀ, ਪਰ ਨਾਲ ਨਾਲ ਉਹਨੇ ਅਪਣੀ ਪੜਾਈ ਵੀ ਪੂਰੀ ਕੀਤੀ। ੳਹ ਕਿਸੇ ਚੰਗੇ ਜੌਹਰੀ ਦੀ ਨਜਰ ਪਈ,ਪੜਾਈ ਖ਼ਤਮ ਕਰਕੇ ‘ਲਿਜਾ’ ਅੱਗੇ ਵਧੀ। ਪਹਿਲਾ ਉਹ ਬੋਲਦੀ ਸੀ, ਫਿਰ ਉਹਦਾ ਬੱਲਾ ਬੋਲਣ ਲੱਗਿਆ ਤੇ ਫਿਰ ਬੋਲਣ ਲੱਗੇ ਉਹਦੇ ਰਿਕਾਰਡ।
1997- ਨਿਊ-ਸਾਊਥ ਵੇਲਜ ਵੱਲੋ ਪਹਿਲਾ ਮੈਚ 
2001- ਆਸਟਰੇਲੀਆ ਵੱਲੋਂ ਪਹਿਲਾ ਵਨ ਡੇ 
2003- ਆਸਟਰੇਲੀਆ ਵੱਲੋਂ ਪਹਿਲਾ ਟੈਸਟ 
2005- ਆਸਰਰੇਲੀਆ ਵੱਲੋਂ ਪਹਿਲਾ ਟੀ-20 
ਅੱਠ ਟੈਸਟ ਮੈਚ, 416 ਰਨ,23 ਵਿਕਟਾ 
125 ਵੰਨ ਡੇ,2728 ਰਨ, 146 ਵਿਕਟਾਂ 
54 ਟੀ-20, 769 ਰਨ,60 ਵਿਕਟਾਂ 
ਵੰਨ ਡੇ ਵਿੱਚ 1000 ਰਨ ਅਤੇ 100 ਵਿਕਟਾਂ ਲੈਣ ਵਾਲੀ ਪਹਿਲੀ ਔਰਤ ਕ੍ਰਿਕਟਰ
ਜਦੋਂ ICC ਦਾ ਰੈਕਿੰਗ ਸਿਸਟਮ ਸ਼ੁਰੂ ਹੋਇਆਂ ਤਾ ਉਹ ਦੁਨੀਆ ਦੀ ਪਹਿਲੇ ਦਰਜੇ ਦੀ ਆਲਰਾਊਡਰ ਬਣੀ । 
ਆਸਟਰੇਲੀਆ ਦੀ ਕਪਤਾਨ ! ਵਾਹ ! 
ਵੰਨ ਡੇ ਅਤੇ T-20 – ਚਾਰ ਵਰਲਡ ਕੱਪਾਂ ਦਾ ਹਿੱਸਾ ਬਣੀ। 
2013 ਵਿੱਚ ਉਸਦੀ ਟੀਮ ਨੇ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ,ਉਸਤੋਂ ਅਗਲੇ ਦਿਨ ਇਸ ਖਿਡਾਰਨ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ । 
ਕੱਲ ‘ਲਿਜਾ ਸਥਾਲੇਜਰ’ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਅਪਣੇ ‘Hall of Fame’ ਚ ਸਾਮਿਲ ਕਰਕੇ ਲਿਜਾ ਨੂੰ ਹਮੇਸਾ ਵਾਸਤੇ ਕ੍ਰਿਕਟ ਜਗਤ ਦਾ ਅਣਮੁੱਲਾ ਤੋਹਫ਼ਾ ਦਿੱਤਾ ਹੈ। 
“ਲੈਲਾ” ਤੋ ‘ਲਿਜਾਂ’ ਬਣਨ ਦਾ ਸ਼ਫਰ ਧੀਆਂ ਨੂੰ ਕੁੱਖ ਚ ਕਤਲ ਕਰ ਦੇਣ ਵਾਲੇ  ਸਮਾਜ ਨੂੰ ਪਤਾ ਨੀ ਸਮਝ ਆਵੇ ਜਾਂ ਨਾ,ਪਰ ਆਪਣੇ ਆਪਣੇ ਖੇਤਰ ਚ ਕੰਮ ਕਰਦੀਆਂ ਮਾਂਵਾ,ਭੈਣਾਂ,ਧੀਆਂ ਨੂੰ ਹੌਸਲਾ ਜ਼ਰੂਰ ਦੇਵੇਗਾ, ਕਿ ਧੀਆਂ ,ਬੋਝ ਨਹੀਂ, ਬਰਕਤ ਹੁੰਦੀਆਂ ਨੇ। 
ਕਿਸੇ ਸ਼ਾਇਰ ਦੇ ਬੋਲ,
“ਛੱਡ ਸ਼ਰਾਬਾਂ ਪੀਣੀਆਂ ਸੂਟੇ ਅਤੇ ਸਮੈਕਾਂ ਨੂੰ
ਦੁਨੀਆਂ ਚ ਕੋਈ ਮੂੰਹ ਨਾ ਲਾਵੇ ਬੰਦੇ ਨਲੈਕਾਂ ਨੂੰ
ਅੱਕਾਂ ਨੂੰ ਵੀ ਫੁੱਲ ਲੱਗ ਜਾਂਦੇ ਰੁੱਤਾਂ ਬਦਲਣ ਤੇ
ਸਿਰੜੀ ਬੰਦੇ ਪੱਥਰਾਂ ਚੋਂ ਵੀ ਨਹਿਰ ਲੰਘਾ ਲੈਂਦੇ
ਹਿੰਮਤਾਂ ਵਾਲੇ ਬੁਰੇ ਵਕਤ ਨੂੰ ਵਾਹਣੀਂ ਪਾ ਲੈਂਦੇ”
Advertisement
Advertisement
Advertisement
Advertisement
Advertisement
error: Content is protected !!