ਵਿਧਾਇਕ ਸੰਧਵਾਂ, ਰੋੜੀ, ਬਿਲਾਸਪੁਰ ਸਮੇਤ ਕਲਿਆਣ ਪਿੰਡ ਪਹੁੰਚੇ ‘ਆਪ’ ਆਗੂ
ਸੱਤਾ ਤੋਂ ਬਾਹਰ ਹੋ ਕੇ ਹੀ ਬਾਦਲਾਂ ਨੂੰ ਕਿਉਂ ਜਾਗ ਜਾਂਦੈ ਪੰਥ ਅਤੇ ਪੰਜਾਬ ਪ੍ਰਤੀ ਮੋਹ-ਕੁਲਤਾਰ ਸਿੰਘ ਸੰਧਵਾਂ
ਰਾਜੇਸ਼ ਗੌਤਮ ਪਟਿਆਲਾ, 8 ਅਗਸਤ 2020
ਆਮ ਆਦਮੀ ਪਾਰਟੀ ਪੰਜਾਬ ਨੇ ਪਿੰਡ ਕਲਿਆਣ ਦੇ ਗੁਰਦੁਆਰਾ ਅਰਦਾਸਪੁਰ ਸਾਹਿਬ ਵਿਚੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪ ਨੂੰ ਲੱਭਣ ‘ਚ ਪੁਲਸ ਦੀ ਬੇਹੱਦ ਢਿੱਲੀ ਕਾਰਵਾਈ ‘ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਐਨੇ ਸੰਵੇਦਨਸ਼ੀਲ ਮੁੱਦੇ ‘ਤੇ ਅਮਰਿੰਦਰ ਸਿੰਘ ਸਰਕਾਰ ਨੇ ਪਿਛਲੀ ਬਾਦਲ ਸਰਕਾਰ ਵਾਲਾ ਹੀ ਢਿੱਲਾ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ, ਜੋ ਕਈ ਤਰਾਂ ਦੇ ਸ਼ੰਕੇ-ਸਵਾਲ ਖੜੇ ਕਰ ਰਿਹਾ ਹੈ।
ਸ਼ਨੀਵਾਰ ਨੂੰ ਕਲਿਆਣ ਵਿਖੇ ਗੁਰਦੁਆਰਾ ਸਾਹਿਬ ਦਾ ਦੌਰਾ ਕਰਨ ਉਪਰੰਤ ਮੀਡੀਆ ਦੇ ਰੂਬਰੂ ਹੋਏ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਜੈ ਕਿਸ਼ਨ ਸਿੰਘ ਰੋੜੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਪਾਰਟੀ ਦੇ ਸੀਨੀਅਰ ਆਗੂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀਆਂ ਚੋਰੀਆਂ ਦੇ ਮਾਮਲੇ ਮੌਜੂਦਾ (ਅਮਰਿੰਦਰ) ਸਰਕਾਰ ਦੌਰਾਨ ਵੀ ਨਾ ਰੁਕਣਾ ਨਾ ਕੇਵਲ ਵੱਡੀ ਚਿੰਤਾ ਦਾ ਵਿਸ਼ਾ ਹਨ, ਸਗੋਂ ਗਹਿਰੀ ਸਾਜ਼ਿਸ਼ ਵੱਲ ਵੀ ਸੰਕੇਤ ਦਿੰਦੇ ਹਨ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਐਨੇ ਦਿਨਾਂ ਬਾਅਦ ਵੀ ਪੁਲਿਸ ਜਾਂਚ ਦੌਰਾਨ ਕੋਈ ਸੰਕੇਤ ਨਾ ਮਿਲਣਾ ਪੂਰੀ ਸਰਕਾਰ ਦੀ ਕਾਬਲੀਅਤ ਅਤੇ ਕਾਰਗੁਜ਼ਾਰੀ ‘ਤੇ ਉਗਲ ਉਠਾਉਂਦਾ ਹੈ। ਇਸ ਲਈ ਜਾਂਚ ਮਾਨਯੋਗ ਹਾਈਕੋਰਟ ਦੇ ਸਿਟਿੰਗ ਜੱਜ ਹਵਾਲੇ ਕਰਕੇ ਇੱਕ ਉੱਚ ਪੱਧਰੀ ਪੇਸ਼ੇਵਾਰ ਟੀਮ ਰਾਹੀਂ ਜਾਂਚ ਕਰਵਾਈ ਜਾਵੇ। ਸੰਧਵਾਂ ਨੇ ਕਿਹਾ ਕਿ ਜੇਕਰ 17 ਅਗਸਤ ਤੱਕ ਸਰਕਾਰ ਨੇ ਜਾਂਚ ਸਿਰੇ ਨਾ ਲਗਾਈ ਤਾਂ ਆਮ ਆਦਮੀ ਪਾਰਟੀ ਵੀ ਬਾਕੀ ਸੰਗਤ ਅਤੇ ਜਥੇਬੰਦੀਆਂ ਨਾਲ ਸਰਕਾਰ ਵਿਰੁੱਧ ਸੰਘਰਸ਼ ਕਰੇਗੀ।
ਜੈ ਕਿਸ਼ਨ ਸਿੰਘ ਰੋੜੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਜੇਕਰ ਬਾਦਲ ਸਰਕਾਰ ਵੇਲੇ ਬੁਰਜ ਜਵਾਹਰ ਸਿੰਘ ਵਿਖੇ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਤੁਰੰਤ ਮਿਲੇ ਤੱਥਾਂ-ਸਬੂਤਾਂ ਦੇ ਆਧਾਰ ‘ਤੇ ਬਿਨਾਂ ਪੱਖਪਾਤ ਪੇਸ਼ੇਵਾਰਨਾ ਜਾਂਚ ਹੁੰਦੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਬਾਕੀ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਵਾਲਾ ਕਾਲਾ ਅਧਿਆਏ ਹੀ ਸ਼ੁਰੂ ਨਹੀਂ ਸੀ ਹੋਣਾ । ਇਸ ਲਈ ਇਸ ਮਾਮਲੇ ‘ਚ ਰੱਤੀ ਭਰ ਵੀ ਢਿੱਲ ਮੱਠ ਨਹੀਂ ਬਰਦਾਸ਼ਤ ਕੀਤੀ ਜਾ ਸਕਦੀ।
ਕੁਲਤਾਰ ਸਿੰਘ ਸੰਧਵਾਂ ਅਤੇ ਹਰਚੰਦ ਸਿੰਘ ਬਰਸਟ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਮਾਮਲੇ ‘ਤੇ ਲਗਾਏ ਧਰਨੇ ਨੂੰ ਨਿਰਾ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਖ਼ੁਦ ਬੇਅਦਬੀਆਂ ਦੇ ਦਾਗ਼ ਲਈ ਘੁੰਮ ਰਹੇ ਬਾਦਲ ਗੁਰੂ ਨਾਲ ਜੁੜੇ ਕਿਸੇ ਵੀ ਮਾਮਲੇ ‘ਤੇ ਬੋਲਣ ਦਾ ਨੈਤਿਕ ਹੱਕ ਖੋ ਚੁੱਕੇ ਹਨ। ‘ਆਪ’ ਆਗੂਆਂ ਅਨੁਸਾਰ ਸੱਤਾ ਤੋਂ ਬਾਹਰ ਆ ਕੇ ਹੀ ਬਾਦਲਾਂ ਨੂੰ ਪੰਥ ਅਤੇ ਪੰਜਾਬ ਪ੍ਰਤੀ ਮੋਹ ਕਿਉਂ ਜਾਗ ਪੈਂਦਾ ਹੈ? ਹੁਣ ਸਮੁੱਚੀ ਸੰਗਤ ਸਭ ਸਮਝਦੀ ਹੈ।
ਉਸ ਤੋਂ ਬਾਅਦ ਸਥਾਨਕ ਲੀਡਰਸ਼ਿਪ ਨਾਲ ਪੂਰਾ ਵਫਦ ਸਰਕਾਰੀ ਰਾਜਿੰਦਰਾ ਹਸਪਤਾਲ ਗਿਆ। ਜਿੱਥੇ ਵਿਧਾਇਕ ਕੁਲਤਾਰ ਸਿੰਘ ਸੰਧਵਾ, ਵਿਧਾਇਕ ਜੈ ਕਿਸ਼ਨ ਸਿੰਘ ਰੋੜੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਪਟਿਆਲਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਚੇਤਨ ਸਿੰਘ ਜੌਰਮਾਜਰਾ ਅਤੇ ਪਟਿਆਲਾ ਹਲਕਾ ਇੰਚਾਰਜ ਬਿਜਲੀ ਅੰਦੋਲਨ ਕੁੰਦਨ ਗੋਗੀਆ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਕੋਵੀਡ ਮਰੀਜ਼ਾਂ ਵੱਲੋਂ ਕੀਤੀ ਜਾ ਰਹੀ ਮਾੜੀ ਵਿਵਸਥਾ ਦੀਆਂ ਕਈ ਸ਼ਿਕਾਇਤਾਂ ਸੰਬਧੀ , MS-ਇੰਚਾਰਜ ਕੋਵਿਡ -19, SDM ਪਟਿਆਲਾ, DSP City ਪਟਿਆਲਾ, ਨਾਲ ਮੁਲਾਕਾਤ ਵੀ ਕੀਤੀ।
ਇਹ ਜ਼ਿਕਰਯੋਗ ਹੈ ਕੀ ਉਨ੍ਹਾਂ ਨੇ ਮੌਕੇ ਤੇ ਕੋਵਿਡ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ MS-ਇੰਚਾਰਜ ਕੋਵਿਡ -19 ਨੂੰ ਮਿਲਵਾਕੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਵੀ ਕਰਵਾਏ
ਇਸ ਮੌਕੇ ਤੇ .MLA ਕੁਲਤਾਰ ਸਿੰਘ ਸੰਧਵਾਂ, ਜੈ ਸਿੰਘ ਰੋੜੀ,ਮਨਜੀਤ ਸਿੰਘ ਬਿਲਾਸਪੁਰ, ਡਾ ਬਲਬੀਰ ਸਿੰਘ, ਗਗਨ ਦੀਪ ਸਿੰਘ ਚੱਢਾ, ਨੀਨਾ ਮਿੱਤਲ,ਹਰਚੰਦ ਬਰਸਟ, ਆਰ ਪੀ ਐਸ ਮਲਹੋਤਰਾ, ਗਿਆਨ ਸਿੰਘ ਮੂੰਗੋ, ਚੇਤਨ ਸਿੰਘ ਜੌੜਾ ਮਾਜਰਾ ਜਿਲ੍ਹਾ ਪ੍ਰਧਾਨ ਪਟਿਆਲਾ, ਦੇਵ ਮਾਨ, ਬਲਦੇਵ ਸਿੰਘ, ਬਲਕਾਰ ਸਿੰਘ ਗੱਜੂ ਮਾਜਰਾ, ਕੁੰਦਨ ਗੋਗੀਆ, ਪਰੀਤੀ ਮਲਹੋਤਰਾ,ਜੇ ਪੀ ਸਿੰਘ, ਕਰਨ ਟਿਵਾਣਾ, ਮੇਘ ਚੰਦ ਸੇਰ ਮਾਜਰਾ, ਰਣਜੋਧ ਹੰਡਾਣਾ, ਹਰਿੰਦਰ ਭਾਟੀਆ, ਹਰਿੰਦਰ ਦਬਲਾਨ, ਜੱਸੀ ਸੋਹੀਆਂ ਵਾਲਾ, ਵੀਰਪਾਲ ਚਹਿਲ, ਸੰਜੀਵ ਗੁਪਤਾ, ਅਸੋਕ ਸਿਰਸਵਾਲ, ਸੁਰਿੰਦਰਪਾਲ ਸਰਮਾ, ਬਿੱਟੂ ਭਾਦਸੋਂ, ਹਰੀ ਚੰਦ ਬਾਂਸਲ, ਇਸਲਾਮ ਅਲੀ,ਖੁਸਵੰਤ ਸਰਮਾ, ਸੁਸੀਲ ਮਿੰਡਾ, ਹਰੀਸ਼ ਨਰੂਲਾ, ਸਿਮਰਨ ਪ੍ਰੀਤ,ਜਤਿੰਦਰ ਝੰਡ, ਭਜਨ ਸਿੰਘ, ਸੁਰਜੀਤ ਸਿੰਘ, ਅਮਰੀਕ ਸਿੰਘ, ਸੁਖਚੈਨ ਸਿੰਘ ,ਪਰਮਜੀਤ ਕੌਰ, ਭੁਪਿੰਦਰ ਸਿੰਘ ਕੱਲਰਮਾਜਰੀ ਮੌਜੂਦ ਸਨ।