Barnala ਚੋਣ- ਹਾਈਕੋਰਟ ਤੋਂ ਵੀ ਉਮੀਦਵਾਰ ਦੀ ਝੋਲੀ ਨਹੀਂ ਪਈ ਖੈਰ,,,,,

Advertisement
Spread information

ਭਾਜਪਾ ਉਮੀਦਵਾਰ ਨੂੰ ਦੇ ਸੁਪਨੇ ਚਕਨਾਚੂਰ, ਹਾਈਕੋਰਟ ਤੋਂ ਵੀ ਖਾਲੀ ਹੱਥ ਮੁੜੀ !

ਘਰ ਦੀ ‘ਦੇਹਲੀ’ ਬਣੀ ਚੋਣ ‘ਚ ਰੋੜਾ ! ਹੌਟ-ਸੀਟ ਤੋਂ BJP ਉਮੀਦਵਾਰ ਰੇਸ ‘ਚੋਂ ਬਾਹਰ!

ਤੇ ਇੰਝ ਪੂਰੀ ਹੋਈ ਤਮੰਨਾ ਦੀ ਰੀਝ 

ਹਰਿੰਦਰ ਨਿੱਕਾ, ਬਰਨਾਲਾ 21 ਮਈ 2026

     ਨਗਰ ਨਿਗਮ ਚੋਣਾਂ ਦੇ ਅਖਾੜੇ ਵਿੱਚੋਂ ਇਸ ਵੇਲੇ ਦੀ ਸਭ ਤੋਂ ਵੱਡੀ ਅਤੇ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ। ਬਰਨਾਲਾ ਨਗਰ ਨਿਗਮ ਦੇ ਸਭ ਤੋਂ ਬਹੁਚਰਚਿਤ ਅਤੇ ਹੌਟ ਸੀਟ ਮੰਨੇ ਜਾਣ ਵਾਲੇ ਵਾਰਡ ਨੰਬਰ 31 ਵਿੱਚ ਭਾਰਤੀ ਜਨਤਾ ਪਾਰਟੀ (BJP) ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਾ, ਜਦੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ ਹਰਸਿਮਰਨ ਸਿੰਘ ਸੇਠੀ ਅਤੇ ਜਸਟਿਸ ਦੀਪਕ ਮਨਚੰਦਾ ਦੇ ਬੈਂਚ ਨੇ ਭਾਜਪਾ ਉਮੀਦਵਾਰ ਰਜਨੀ ਰਾਣੀ ਦੀ ਪਟੀਸ਼ਨ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਹਾਈਕੋਰਟ ਦੇ ਇਸ ਫੈਸਲੇ ਨੇ ਭਾਜਪਾ ਖੇਮੇ ਵਿੱਚ ਹਲਚਲ ਮਚਾ ਦਿੱਤੀ ਹੈ ਅਤੇ ਉਮੀਦਵਾਰ ਦੀਆਂ ਉਮੀਦਾਂ ‘ਤੇ ਫਿਲਹਾਲ ਪਾਣੀ ਫੇਰ ਦਿੱਤਾ ਹੈ। ਕੋਰਟ ਨੇ ਨਿਆਂ ਦੀ ਆਸ ਲਾਈ ਬੈਠੀ ਰਜਨੀ ਰਾਣੀ ਨੂੰ ਵੱਡਾ ਝਟਕਾ ਲੱਗਿਆ ਹੈ। ਜਦੋਂ ਕਿ ਦੂਜੇ ਪਾਸੇ ਸੱਤਾਧਾਰੀ ਧਿਰ ਨੇ ਫ਼ਿਲਹਾਲ ਸੁੱਖ ਦਾ ਸਾਹ ਲਿਆ ਹੈ।

ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੀ ਤਮੰਨਾ ਜਿੰਦਲ ਦੇ ਖੇਮੇ ਵਿਚ ਵਧਾਈਆਂ ਤੇ ਜਸ਼ਨ ਦਾ ਮਾਹੌਲ ਬਣ ਗਿਆ ਹੈ।‌                   

ਕੀ ਹੈ ਸਪੀਕਿੰਗ ਆਰਡਰ’ ਦਾ ਸੱਚ?

    ਦਰਅਸਲ, ਇਸ ਪੂਰੇ ਮਾਮਲੇ ‘ਤੇ ਚੱਲ ਰਹੀਆਂ ਗਰਮਾ-ਗਰਮ ਚਰਚਾਵਾਂ ‘ਤੇ ਰਿਟਰਨਿੰਗ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਨੇ ਆਪਣੇ ਦਫ਼ਤਰੀ ਹੁਕਮ ਨੰਬਰ 18 (ਮਿਤੀ 18 ਮਈ 2026) ਤਹਿਤ “ਸਪੀਕਿੰਗ ਆਰਡਰ” ਜਾਰੀ ਕਰਕੇ ਪੂਰੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ।

     ਭਾਜਪਾ ਉਮੀਦਵਾਰ ਰਜਨੀ ਰਾਣੀ (ਪਤਨੀ ਜੋਗਿੰਦਰ ਪਾਲ ਟਿੰਕੂ) ਨੇ ਦੋਸ਼ ਲਾਇਆ ਸੀ ਕਿ ਸੱਤਾਧਾਰੀ ਧਿਰ ਦੇ ਕਥਿਤ ਦਬਾਅ ਹੇਠ ਆ ਕੇ ਰਿਟਰਨਿੰਗ ਅਫ਼ਸਰ ਨੇ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਹਨ। ਪਰ ਪ੍ਰਸ਼ਾਸਨ ਦੇ ਲਿਖਤੀ ਹੁਕਮਾਂ ਨੇ ਕਹਾਣੀ ਵਿੱਚ ਇੱਕ ਵੱਡਾ ਟਵਿਸਟ ਲਿਆ ਦਿੱਤਾ ਹੈ।

ਇੱਕ ਸ਼ਿਕਾਇਤ, ਯੂ-ਟਰਨ ਤੇ ਸਰਕਾਰੀ ਰਿਪੋਰਟ ਦਾ ਸ਼ਿਕੰਜਾ!

     ਖ਼ਬਰ ਮੁਤਾਬਕ, ਜਦੋਂ ਰਜਨੀ ਰਾਣੀ ਨੇ ਨਾਮਜ਼ਦਗੀ ਕਾਗਜ਼ ਭਰੇ ਤਾਂ ਮੀਨਾਕਸ਼ੀ ਪਤਨੀ ਵਿਨੈ ਗਰਗ ਨਾਂ ਦੀ ਮਹਿਲਾ ਨੇ ਲਿਖਤੀ ਇਤਰਾਜ਼ ਜਤਾਇਆ ਕਿ ਰਜਨੀ ਰਾਣੀ ਨੇ ਸਰਕਾਰੀ ਜਗ੍ਹਾ ‘ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਹਾਲਾਂਕਿ, ਬਾਅਦ ਵਿੱਚ ਸ਼ਿਕਾਇਤਕਰਤਾ ਮੀਨਾਕਸ਼ੀ ਨੇ ਇੱਕ ਅਨੋਖਾ ‘ਯੂ-ਟਰਨ’ ਲੈਂਦਿਆਂ ਆਪਣੇ ਇਤਰਾਜ਼ ਵਾਪਸ ਲੈ ਲਏ!

   ਪਰ ਉਦੋਂ ਤੱਕ ਤੀਰ ਕਮਾਨ ‘ਚੋ ਨਿਕਲ ਚੁੱਕਾ ਸੀ। ਸਹਾਇਕ ਕਮਿਸ਼ਨਰ ਨਗਰ ਨਿਗਮ ਬਰਨਾਲਾ ਨੇ ਜਦੋਂ ਇਸ ਦੀ ਜਾਂਚ ਕੀਤੀ ਤਾਂ ਸਰਕਾਰੀ ਰਿਪੋਰਟ ਵਿੱਚ ਸਾਫ਼ ਹੋ ਗਿਆ ਕਿ:

ਰਜਨੀ ਰਾਣੀ ਨੇ ਆਪਣੇ ਰਿਹਾਇਸ਼ੀ ਮਕਾਨ ਦਾ ਰੈਂਪ (ਦੇਹਲੀ) ਗਲੀ ਵਿੱਚ ਬਣਾ ਕੇ ਨਜਾਇਜ਼ ਤੌਰ ‘ਤੇ ਸਰਕਾਰੀ ਜਗ੍ਹਾ ਉੱਪਰ ਕਬਜ਼ਾ ਕੀਤਾ ਹੋਇਆ ਹੈ।

   ਰਿਟਰਨਿੰਗ ਅਫ਼ਸਰ ਨੇ ਸਾਫ਼ ਕਰ ਦਿੱਤਾ ਕਿ ਭਾਵੇਂ ਸ਼ਿਕਾਇਤਕਰਤਾ ਨੇ ਆਪਣੇ ਇਤਰਾਜ਼ ਵਾਪਸ ਲੈ ਲਏ ਹੋਣ, ਪਰ ਸਰਕਾਰੀ ਅਧਿਕਾਰੀ (ਸਹਾਇਕ ਕਮਿਸ਼ਨਰ) ਦੀ ਅਧਿਕਾਰਤ ਰਿਪੋਰਟ, ਜਿਸ ਵਿੱਚ ਨਜਾਇਜ਼ ਕਬਜ਼ਾ ਸਪੱਸ਼ਟ ਰੂਪ ਵਿੱਚ ਸਾਬਤ ਹੋਇਆ ਹੈ, ਨੂੰ ਕਿਸੇ ਵੀ ਕੀਮਤ ‘ਤੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

    ਇਸ ਸਰਕਾਰੀ ਰੈਂਪ ਅਤੇ ਕਬਜ਼ੇ ਦੀ ਰਿਪੋਰਟ ਨੇ ਭਾਜਪਾ ਉਮੀਦਵਾਰ ਨੂੰ ਚੋਣ ਮੈਦਾਨ ‘ਚੋਂ ਬਾਹਰ ਕਰ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਹਾਈਕੋਰਟ ਤੋਂ ਝਟਕਾ ਖਾਣ ਤੋਂ ਬਾਅਦ ਕੀ ਭਾਜਪਾ ਉਮੀਦਵਾਰ ਟ੍ਰਿਬਿਊਨਲ ਵਿੱਚ ਜਾ ਕੇ ਕੋਈ ਰਾਹਤ ਪਾ ਸਕਦੀ ਹੈ ਜਾਂ ਵਾਰਡ ਨੰਬਰ 31 ਦੀ ਇਹ ਜੰਗ ਹੁਣ ਇੱਕ ਨਵਾਂ ਮੋੜ ਲਵੇਗੀ! 

Advertisement
Advertisement
Advertisement
Advertisement
error: Content is protected !!