ਜੇਲ੍ਹ ‘ਚ ਹਲਚਲ..! SC ਕਮਿਸ਼ਨ ਦੇ ਚੇਅਰਮੈਨ ਦਾ ਛਾਪਾ, ਜਾਣੋ ਅੰਦਰ ਕੀ-ਕੀ ਦੇਖਿਆ?

Advertisement
Spread information

ਨਾਭਾ ਜੇਲ੍ਹ ‘ਚ ਪਹੁੰਚੇ ਚੇਅਰਮੈਨ ਗੜ੍ਹੀ ਦਾ ਕੈਦੀਆਂ ਦੇ ਹੱਕਾਂ ਲਈ ਲਿਆ ਵੱਡਾ ਐਕਸ਼ਨ !

“ਵਿਤਕਰਾ ਬਰਦਾਸ਼ਤ ਨਹੀਂ ਹੋਵੇਗਾ!” ਪੂਰੇ ਪੰਜਾਬ ਦੀਆਂ ਜੇਲ੍ਹਾਂ ਨੂੰ ਜਾਰੀ ਹੋਇਆ ਸਖ਼ਤ ਸੁਨੇਹਾ

ਹਰਿੰਦਰ ਨਿੱਕਾ, ਪਟਿਆਲਾ 11 ਮਈ 2026 

ਪਟਿਆਲਾ ਜਿਲ੍ਹੇ ਦੀ ਹਾਈ-ਸਕਿਉਰਟੀ ਨਵੀਂ ਜੇਲ੍ਹ ਨਾਭਾ ਵਿੱਚ ਅੱਜ ਉਸ ਵੇਲੇ ਹੜਕੰਪ ਮਚ ਗਿਆ। ਜਦੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਭਾਰੀ ਲਾਮ-ਲਸ਼ਕਰ ਸਮੇਤ ਜੇਲ੍ਹ ਦੀਆਂ ਉੱਚੀਆਂ ਕੰਧਾਂ ਦੇ ਅੰਦਰ ਪਹੁੰਚ ਗਏ। ਚੇਅਰਮੈਨ ਗੜ੍ਹੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੈਦੀ ਭਾਵੇਂ ਸਲਾਖਾਂ ਪਿੱਛੇ ਹਨ, ਪਰ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਅਤੇ ਸਹੂਲਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

      ਕੈਦੀਆਂ ਦੀਆਂ ਸੁਣੀਆਂ ਦਿਲ ਦੀਆਂ ਗੱਲਾਂ:- ਜੇਲ੍ਹ ਪਹੁੰਚਦਿਆਂ ਹੀ ਚੇਅਰਮੈਨ ਗੜ੍ਹੀ ਨੇ ਸਿਰਫ਼ ਰਸਮੀ ਮੁਲਾਕਾਤ ਨਹੀਂ ਕੀਤੀ, ਸਗੋਂ ਜੇਲ੍ਹ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਬੰਦੀਆਂ ਨਾਲ ਸਿੱਧੀ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਕੈਦੀਆਂ ਦੇ ਰਹਿਣ-ਸਹਿਣ, ਖਾਣ-ਪੀਣ ਦੇ ਪ੍ਰਬੰਧਾਂ, ਸਫ਼ਾਈ ਅਤੇ ਸਿਹਤ ਸਹੂਲਤਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਚੇਅਰਮੈਨ ਨੇ ਅਧਿਕਾਰੀਆਂ ਨੂੰ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਜੇਲ੍ਹ ਮੈਨੂਅਲ ਦੀ ਉਲੰਘਣਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਹੋਵੇਗੀ।

    ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਦਾ ਦਿੱਤਾ ਹਵਾਲਾ ਮੀਡੀਆ ਨਾਲ ਗੱਲਬਾਤ ਕਰਦਿਆਂ ਜਸਵੀਰ ਸਿੰਘ ਗੜ੍ਹੀ ਨੇ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜੇਲ੍ਹਾਂ ਵਿੱਚ ਸੁਧਾਰਾਤਮਕ ਮਾਹੌਲ ਸਿਰਜਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ, “ਮੈਂ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਦਾ ਦੌਰਾ ਕਰਾਂਗਾ ਅਤੇ ਇਸ ਵੱਡੀ ਮੁਹਿੰਮ ਦੀ ਸ਼ੁਰੂਆਤ ਨਾਭਾ ਤੋਂ ਹੋ ਚੁੱਕੀ ਹੈ।” ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਨੇ ਕੋਈ ਗਲਤੀ ਕੀਤੀ ਹੈ, ਤਾਂ ਉਸ ਨੂੰ ਸੁਧਾਰਨ ਦਾ ਮੌਕਾ ਮਿਲਣਾ ਚਾਹੀਦਾ ਹੈ, ਨਾ ਕਿ ਉਸ ਨਾਲ ਵਿਤਕਰਾ ਹੋਣਾ ਚਾਹੀਦਾ ਹੈ।

      ਅਧਿਕਾਰੀਆਂ ਦੀ ਰਹੀ ਪੂਰੀ ਮੌਜੂਦਗੀ”- ਇਸ ਮੌਕੇ ਚੇਅਰਮੈਨ ਦੇ ਸਵਾਗਤ ਅਤੇ ਨਿਰੀਖਣ ਦੌਰਾਨ ਐਸ.ਡੀ.ਐਮ. ਨਾਭਾ ਏ.ਪੀ.ਐਸ. ਸੋਮਲ ਅਤੇ ਜੇਲ੍ਹ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਨੇ ਉਨ੍ਹਾਂ ਨੂੰ ਜੇਲ੍ਹ ਦੇ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸੁਪਰਡੈਂਟ ਕਾਹਲੋਂ ਵੱਲੋਂ ਕੈਦੀਆਂ ਲਈ ਕੀਤੀਆਂ ਜਾ ਰਹੀਆਂ ਭਲਾਈ ਗਤੀਵਿਧੀਆਂ ‘ਤੇ ਚੇਅਰਮੈਨ ਨੇ ਤਸੱਲੀ ਵੀ ਪ੍ਰਗਟਾਈ।

     ਇਸ ਮੌਕੇ ਜੇਲ੍ਹ ਦੇ ਡਿਪਟੀ ਸੁਪਰਡੈਂਟ ਹਰਪ੍ਰੀਤ ਸਿੰਘ ਰਾਏ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਜਸਵੀਰ ਕੌਰ, ਤਹਿਸੀਲ ਭਲਾਈ ਅਫ਼ਸਰ ਇਨਾਇਤ ਵਾਲੀਆ ਅਤੇ ਤਹਿਸੀਲਦਾਰ ਬਲਜੀਤ ਸਿੰਘ ਵਰਗੇ ਉੱਚ ਅਧਿਕਾਰੀ ਵੀ ਮੌਜੂਦ ਸਨ, ਜੋ ਪੂਰੇ ਦੌਰੇ ਦੌਰਾਨ ਚੇਅਰਮੈਨ ਦੇ ਨਾਲ ਰਹੇ।

Advertisement
Advertisement
Advertisement
Advertisement
error: Content is protected !!