ਹੋਰ ਵੱਧ ਗਈਆਂ, Police ਮੁਕਾਬਲੇ ‘ਚ ਸ਼ਾਮਿਲ ਪੁਲਿਸ ਅਫਸਰਾਂ ਦੀਆਂ ਮੁਸ਼ਿਕਲਾਂ

Advertisement
Spread information

DLA ਨੇ ਲਾਤੀ ਮੋਹਰ, ਤੱਥਾਂ ਸਣੇ ਕਿਹਾ ਪੁਲਿਸ ਮੁਕਾਬਲਾ ਝੂਠਾ ,,,!

ਵਕੀਲਾਂ ਨੇ ਤੱਥਾਂ ਨੂੰ ਫਰੋਲਿਆ , ਤੱਥ ਖੋਜ ਕਮੇਟੀ ਨੇ ਜਾਰੀ ਕੀਤੀ ਰਿਪੋਰਟ , ਕਿਹਾ ਚੀਫ ਜਸਟਿਸ ਨੂੰ ਵੀ ਭੇਜਾਂਗੇ ਕਮੇਟੀ ਦੀ ਰਿਪੋਰਟ 

ਹਰਿੰਦਰ ਨਿੱਕਾ, ਪਟਿਆਲਾ 5 ਮਈ 2025
   
      ਜਿਲ੍ਹੇ ਦੇ ਥਾਣਾ ਨਾਭਾ ਅਧੀਨ ਪੈਂਦੇ ਪਿੰਡ ਮੰਡੋਰ ‘ਚ ਲੰਘੀ 13 ਮਾਰਚ ਨੂੰ ਹੋਏ ਕਥਿਤ ਪੁਲਿਸ ਮੁਕਾਬਲੇ ਵਿੱਚ ਸ਼ਾਮਿਲ ਪੁਲਿਸ ਅਫਸਰਾਂ ਦੀਆਂ ਮੁਸ਼ਕਿਲਾਂ ਡੀਐਲਏ ਵੱਲੋਂ ਜ਼ਾਰੀ ਤੱਥ ਖੋਜ਼ ਕਮੇਟੀ ਦੀ ਰਿਪੋਰਟ ਨੇ ਹੋਰ ਵਧਾ ਦਿੱਤੀਆਂ ਹਨ। ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ (ਡੀ.ਐਲ.ਏ.) ਵੱਲੋਂ ਮੰਡੋਰ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਨੌਜਵਾਨ ਜਸਪ੍ਰੀਤ ਸਿੰਘ ਵਾਸੀ ਪਿੰਡ ਸੀਹਾਂ ਦੌਦ ਬਾਰੇ  ਅੱਜ ਤੱਥ ਖੋਜ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸ ਰਿਪੋਰਟ ਵਿੱਚ ਸਭ ਤੋਂ ਵਧੇਰੇ ਇਹ ਤੱਥ ਉਭਾਰਿਆ ਗਿਆ ਹੈ ਕਿ ਪੁਲਿਸ ਵੱਲੋਂ ਦੱਸੀ ਪੁਲਿਸ ਮੁਕਾਬਲੇ ਦੀ ਕਹਾਣੀ ਪੋਸਟਮਾਰਟਮ ਦੀ ਰਿਪੋਰਟ ਨਾਲ ਮੇਲ ਹੀ ਨਹੀਂ ਖਾਂਦੀ ਅਤੇ ਜ਼ਾਰੀ ਰਿਪੋਰਟ ਅਨੁਸਾਰ ਪੋਸਟਮਾਰਟਮ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਮੁਕਾਬਲੇ ਵਿੱਚ ਮਾਰੇ ਨੌਜਵਾਨ ਨੂੰ ਬੜੀ ਨੇੜਿਉਂ ਵੱਖ ਵੱਖ ਹਥਿਆਰਾਂ ਨਾਲ ਗੋਲੀਆਂ ਨਾਲ ਵਿੰਨ੍ਹਿਆ ਗਿਆ ਹੈ।  
       ਮੀਡੀਆ ਨੂੰ ਰਿਪੋਰਟ ਜ਼ਾਰੀ ਕਰਦਿਆਂ ਡੈਮੋਕਟ੍ਰਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੀ ਟੀਮ ਨੇ ਦੱਸਿਆ ਕਿ ਉਪਲੱਭਧ ਦਸਤਾਵੇਜ਼ਾਂ, ਵਿਅਕਤੀਆਂ ਅਤੇ ਮੌਕੇ ਦੀ ਸਥਿਤੀ ਨੂੰ ਦੇਖਦੇ ਹੋਏ ਟੀਮ ਇਸ ਨਤੀਜੇ ਤੇ ਪਹੁੰਚੀ ਹੈ ਕਿ ਪਿੰਡ ਮੰਡੋਰ ਵਿੱਚ ਜਸਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਦਾ ਜੋ ਪੁਲਿਸ ਮੁਕਾਬਲਾ ਦਿਖਾਇਆ ਗਿਆ ਹੈ, ਓਹ ਫਰਜ਼ੀ ਪੁਲਿਸ ਮੁਕਾਬਲਾ ਦਿਖਾਇਆ ਗਿਆ ਹੈ। ਉਪਰੋਕਤ ਮੁਕੱਦਮਾ ਨੰਬਰ 29, ਥਾਣਾ ਸਦਰ ਨਾਭਾ 13.03.2025 ਦੀ ਬਣਾਈ ਗਈ ਕਹਾਣੀ ਮੁਤਾਬਿਕ ਪੋਸਟਮਾਰਟਮ ਦੀ ਰਿਪੋਰਟ ਫਿੱਟ ਨਹੀ ਬੈਠਦੀ, ਕਿਉਕਿ ਕਥਿਤ ਦੋਸ਼ੀ ਦੀ ਮੌਤ ਦਾ ਜ਼ਿਕਰ ਮੁਕਦਮਾ ਨੰ: 29, ਜੋ ਕਿ ਰਾਤ ਨੂੰ ਦਰਜ ਕੀਤੀ ਗਈ ਹੈ, ਵਿੱਚ ਸਿਰਫ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਹੀ ਜ਼ਿਕਰ ਹੈ। 
       ਇਸ ਤੋ ਇਲਾਵਾ ਪੋਸਟਮਾਰਟਮ ਰਿਪੋਰਟ 4.03.2025 ਵਿੱਚ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਰਿਪੋਰਟ ਵਿੱਚ ਮ੍ਰਿਤਕ ਜਸਪ੍ਰੀਤ ਸਿੰਘ ਦੇ ਸਰੀਰ ਉੱਪਰ 7 ਫਾਇਰ ਆਰਮ, ਹਥਿਆਰ ਦੇ ਜ਼ਖ਼ਮ ਹਨ ਜੋ ਕਿ ਭੱਜਦੇ ਹੋਏ ਆਪਣਾ ਬਚਾਅ ਕਰਦੇ ਹੋਏ ਇਨਸਾਨ ਦੇ ਸਰੀਰ ਉੱਪਰ ਇਸ ਤਰ੍ਹਾਂ ਨਹੀ ਹੋ ਸਕਦੇ ਅਤੇ ਇਹ ਸਾਰੇ ਜ਼ਖ਼ਮ ਵੱਖੋ-ਵੱਖਰੇ ਫਾਇਰ ਆਰਮ ਹਥਿਆਰਾਂ ਦੀ ਵਰਤੋਂ ਜਿਸ ਵਿੱਚ ਬੰਦੂਕ,ਅਸਾਲਟ ਆਟੋਮੈਟਿਕ ਹਥਿਆਰ ਦੇ ਸਿੱਧੇ ਅਤੇ ਬਹੁਤ ਹੀ ਨੇੜੇ ਤੋਂ ਮਾਰੇ ਹੋਏ ਸਾਬਤ ਹੁੰਦੇ ਹਨ। ਇਹਨ੍ਹਾਂ ਜ਼ਖ਼ਮਾਂ ਦੀ ਪੈਮਾਇਸ਼ ਅਤੇ ਮਾਰਕ ਸਿੱਧ ਕਰਦੇ ਹਨ ਕਿ ਕਥਿਤ ਦੋਸ਼ੀ ਜਸਪ੍ਰੀਤ ਸਿੰਘ ਨੂੰ ਜ਼ਮੀਨ ਉੱਪਰ ਲਿਟਾ ਕੇ ਬਹੁਤ ਹੀ ਨਜ਼ਦੀਕ ਤੋਂ ਮਾਰ ਦੇਣ ਦੀ ਨੀਯਤ ਨਾਲ ਫਾਇਰ ਆਰਮ, ਹਥਿਆਰ ਨਾਲ ਗੋਲੀਆਂ ਮਾਰੀਆਂ ਗਈਆਂ ਹਨ। ਪੁਲਿਸ ਦੀ ਕਹਾਣੀ ਮੁਤਾਬਿਕ ਲੱਤ ਉੱਪਰ ਪਹਿਲਾਂ ਵਾਰ ਕੀਤੇ ਗਏ ਸਨ ਤਾਂ ਕਥਿਤ ਦੋਸ਼ੀ ਖੁਦ ਚੱਲਣ ਯੋਗ ਨਹੀ ਸੀ ਅਤੇ ਆਸਾਨੀ ਨਾਲ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਮੌਕੇ ਤੋਂ ਹਾਸਲ ਜਾਣਕਾਰੀ ਮੁਤਾਬਿਕ ਆਪਸ ਵਿੱਚ ਫਾਇਰਿੰਗ ਦੇ ਸਬੂਤ ਨਹੀਂ ਮਿਲੇ ਅਤੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੂਰੋਂ ਵੇਖਿਆ ਕਿ ਦੋ ਨੌਜਵਾਨਾਂ ਹੱਥ ਖੜ੍ਹੇ ਕੀਤੇ ਹੋਏ ਸਨ, ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਸੀ।
      ਇਸ ਤੋ ਉਪਰੰਤ ਉਸੇ ਰਾਤ 13.03.2025 ਨੂੰ ਦੀ ਦਰਮਿਆਨੀ  ਰਾਤ ਨੂੰ ਇੱਕ ਹੋਰ ਘਟਨਾ ਜਿਸ ਵਿੱਚ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਜੋ ਕਿ ਮੁਕਦਮਾ, ਥਾਣਾ ਮਲੌਦ ਦੀ ਕਾਰਵਾਈ ਸਬੰਧੀ ਇਸੇ ਕੇਸ ਵਿੱਚ ਸੀ ਆਈ ਏ (ਮਹੋਰਾਣਾ, ਮਲੇਰਕੋਟਲਾ) ਇੰਸਪੈਕਟਰ ਹਰਜਿੰਦਰ ਸਿੰਘ ਅਤੇ ਹਵਲਦਾਰ ਹਰਜੀਤ ਸਿੰਘ ,ਸੀ ਆਈ ਏ (ਮਹੋਰਾਣਾ, ਮਲੇਰਕੋਟਲਾ) ਇੱਕ ਕਥਿਤ ਪੁਲਿਸ ਮੁਕਾਬਲਾ ਦਿਖਾਇਆ ਗਿਆ ਹੈ। ਇਸ ਮੁਕੱਦਮਾਂ ਦਾ ਕੋਈ ਵੀ ਮੀਡੀਆਂ/ ਪ੍ਰੈਸ ਨੋਟ ਜਾਰੀ ਨਹੀਂ ਕੀਤਾ ਗਿਆ, ਪ੍ਰੰਤੂ ਉਪਰੋਕਤ ਮੁਕੱਦਮੇ ਨੂੰ ਦਰਜ ਕਰਨ ਤੋਂ ਪਹਿਲਾਂ ਲੱਗਭਗ ਸ਼ਾਮ ਦੇ ਸਮਾਂ 7:30 ਵਜੇ ਸੂਬੇ ਦੇ ਖਜਾਨਾ ਮੰਤਰੀ (ਸ਼੍ਰੀ ਹਰਪਾਲ ਸਿੰਘ ਚੀਮਾ) ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਪੁਲਿਸ ਮੁਕਾਬਲਾ ਬਣਾ ਕੇ ਅਗਵਾ ਕੀਤੇ ਬੱਚੇ ਨੂੰ ਮਾਪਿਆਂ ਦੇ ਸਪੁਰਦ ਕਰਨ ਲਈ ਪ੍ਰੈਸ ਨੋਟ ਜਾਰੀ ਕਰ ਦਿੱਤਾ ਗਿਆ ਸੀ। ਜਿਸ ਵਿੱਚ ਪੁਲਿਸ ਟੀਮ ਨੂੰ 10 ਲੱਖ ਰੁਪਏ ਇਨਾਮ ਅਤੇ ਤਰੱਕੀ ਦੀ ਘੋਸ਼ਣਾ ਕਰ ਦਿੱਤੀ ਗਈ ਸੀ।
       ਇਸ ਪ੍ਰੈਸ ਨੋਟ ਵਿੱਚ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਅਤੇ ਰਵੀ ਭਿੰਡਰ ਤੋ 32 ਬੋਰ ਪਿਸ਼ਟਲ ਅਤੇ ਮੋਟਰਸਾਇਕਲ ਦੀ ਰਿਕਵਰੀ ਬਾਰੇ ਲਿੱਖਿਆ ਗਿਆ ਸੀ। ਇਸ ਤਰ੍ਹਾਂ ਬਿਨ੍ਹਾਂ ਤੱਥਾ ਨੂੰ ਜਾਂਚੇ ਪੁਲਿਸ ਮੁਕਾਬਲੇ ਨੂੰ ਸ਼ਹਿ ਦੇਣ ਦਾ ਵਰਤਾਰਾ ਰਾਜਨੀਤਿਕ ਲਾਹਾਂ ਲੈਣ ਦੀ ਨੀਤੀ ਜਾਪਦੀ ਹੈ। ਪੰਜਾਬ ਵਿੱਚ ਪੁਲਿਸ ਮੁਕਾਬਲੇ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਸ਼ਰੇਆਮ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਖਦਸਾ ਹੈ ਕਿ ਪੰਜਾਬ ਪੁਲਿਸ ਰਾਜ ਵੱਲ ਵੱਧ ਰਿਹਾ ਹੈ ਅਤੇ ਸਾਲ 1984 ਤੋਂ ਬਾਅਦ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੇ ਦੌਰ ਨੂੰ ਦੁਹਰਾ ਰਿਹਾ ਹੈ ਜੋ ਕਿ ਇਨਸਾਫ਼ ਅਤੇ ਜਮਹੂਰੀਅਤ ਪਸੰਦ ਸੰਸਥਾਵਾਂ ਅਤੇ ਵਿਅਕਤੀਆਂ ਲਈ ਗੰਭੀਰ ਚੁਣੌਤੀ ਹੈ।
– ਡੀ.ਐਲ.ਏ. ਪੰਜਾਬ ਨੇ ਇਹ ਰੱਖੀਆਂ ਮੰਗਾਂ…
       ਰਿਪੋਰਟ ਜ਼ਾਰੀ ਕਰਦਿਆਂ ਕਿਹਾ ਹੈ ਕਿ ਜਸਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਸੀਹਾਂ ਦੌਦ, ਥਾਣਾ ਮਲੌਦ ਦੇ ਪੁਲਿਸ ਮੁਕਾਬਲੇ ਵਿੱਚ ਪਿੰਡ ਮੰਡੋਰ ਵਿਖੇ ਮਾਰੇ ਜਾਣ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਜੱਜ ਸਾਹਿਬਾਨ ਰਾਂਹੀ ਨਿਆਂਇਕ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦੀ ਜਾਵੇ। 
       ਹਰਪ੍ਰੀਤ ਸਿੰਘ ਦੇ ਖਿਲਾਫ ਮੁਕੱਦਮਾ ਨੰ: 45, ਥਾਣਾ ਅਮਰਗੜ੍ਹ ਨੂੰ ਵੀ ਨਿਆਂਇਕ ਜਾਂਚ ਕਰਵਾਈ ਜਾਵੇ ਅਤੇ ਝੂਠੇ ਪੁਲਿਸ ਮੁਕਾਬਲੇ  ਬਣਾਉਣ ਦੇ ਸਬੰਧ ਵਿੱਚ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਸਬੰਧੀ ਹਰਪ੍ਰੀਤ ਸਿੰਘ ਦੇ ਖਿਲਾਫ਼ ਉਪਰੋਕਤ ਮੁਕੱਦਮੇ ਨੂੰ ਰੱਦ/ਕੈਂਸਲ ਕੀਤਾ ਜਾਵੇ, ਉਸ ਦਾ ਸਹੀ ਇਲਾਜ ਕਰਵਾ ਕੇ ਪੁਨਰਵਾਸ ਕੀਤਾ ਜਾਵੇ। 
        ਪੁਲਿਸ ਵੱਲੋ ਮੁਕਾਬਲੇ ਵਿੱਚ ਮਾਰੇ ਜਾਣ ਕਥਿਤ ਦੋਸ਼ੀਆਂ ਘਟਨਾਵਾਂ ਦੀ ਨਿਆਂਇਕ ਜਾਂਚ ਕਰਵਾਈ ਜਾਵੇ ਅਤੇ ਮਾਨਯੋਗ ਸੁਪਰੀਮ ਕੋਰਟ ਦੇ  Criminal Appeal PUCL & Another 1255 of 1999 Versus State of Maharashtra ਦੇ ਹੁਕਮ ਮਿਤੀ 23.09.2014 ਦੀ ਪਾਲਣਾ ਕੀਤੀ ਜਾਵੇ। ਪੁਲਿਸ ਮੁਕਾਬਲਿਆਂ ਲਈ ਐਵਾਰਡ ਅਤੇ ਤਰੱਕੀਆਂ ਦੀ ਨੀਤੀ ਨੂੰ ਬੰਦ ਕੀਤੀ ਜਾਵੇ ਤਾਂ ਜੋ ਨਾਗਰਿਕ ਅਤੇ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਨੂੰ ਰੋਕਿਆ ਜਾ ਸਕੇ।  ਮਾਨਯੋਗ ਸੁਪਰੀਮ ਕੋਰਟ ਦੇ ਹੁਕਮ  Parkash Singh Versus Union of India, CWP No 310 of 1996 decided on 22.09.2006 ਦੇ ਹੁਕਮਾਂ ਦੀ ਪਾਲੰਣਾ ਕਰਦੇ ਹੋਏ ਪੁਲਿਸ ਸੁਧਾਰ ਸਖਤੀ ਨਾਲ ਲਾਗੂ ਕੀਤੇ ਜਾਣ ਅਤੇ ਹਰ ਜ਼ਿਲ੍ਹਾ ਪੱਧਰ ਉੱਪਰ ਨਿਆਂਇਕ ਜਿਲ੍ਹਾ ਜੱਜ ਨਿਯੁਕਤ ਕਰਕੇ ਪੁਲਿਸ ਕੰਪਲੇਟ ਅਥਾਰਟੀ ਦਾ ਗਠਨ ਕੀਤਾ ਜਾਵੇ। ਤਾਂ ਜੋ ਮਨੁੱਖੀ ਅਤੇ ਨਾਗਰਿਕ ਹੱਕਾਂ ਦੀਆਂ ਉਲੰਘਣਾਵਾਂ ਨੂੰ ਰੋਕੀਆ ਜਾ ਸਕਣ।
    ਰਿਪੋਰਟ ਜਾਰੀ ਕਰਨ ਸਮੇਂ ਐਡਵੋਕੇਟ ਹਰਪ੍ਰੀਤ ਸਿੰਘ ਜ਼ੀਰਖ ਅਤੇ ਐਡਵੋਕੇਟ ਰਾਜੀਵ ਲੋਹਟਬੱਦੀ ਨੇ ਦੱਸਿਆ ਕਿ ਇਸ ਝੂਠੇ ਪੁਲਿਸ ਮੁਕਾਬਲੇ ਦੀ ਇਹ ਰਿਪੋਰਟ ਮਾਨਯੋਗ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਅਤੇ ਪੰਜਾਬ ਰਾਜ ਮਨੁੱਖੀ ਅਧਿਕਾਰ ਸਮੇਤ  ਹੋਰ ਨਿਆਂਇਕ ਅਦਾਰਿਆਂ ਨੂੰ ਭੇਜੀ ਜਾਵੇਗੀ। ਇਸ ਸਮੇਂ ਐਡਵੋਕੇਟ ਸੁਨੀਲ ਕੁਮਾਰ ਵਰਮਾ, ਐਡਵੋਕੇਟ ਅਲੰਕਾਰ ਅਰੋੜਾ, ਐਡਵੋਕੇਟ ਦਲਜੀਤ ਸਿੰਘ ਨਵਾਂ ਸ਼ਹਿਰ, ਐਡਵੋਕੇਟ ਹਰਪ੍ਰੀਤ ਜ਼ੀਰਖ, ਐਡਵੋਕੇਟ ਨਵੀਨ ਗਰਗ, ਐਡਵੋਕੇਟ ਅਨਮੋਲ ਰਤਨ, ਐਡਵੋਕੇਟ ਰਣਜੀਤ ਖੁਰਮੀ, ਐਡਵੋਕੇਟ ਕੁਲਦੀਪ ਜੋਸ਼ਨ ਅਤੇ ਐਡਵੋਕੇਟ ਅੰਕੁਰ ਕੁਮਾਰ ਸ਼ਾਮਲ ਹੋਏ। ਕਮੇਟੀ ਨੇ ਮੰਡੋਰ ਪੁਲਿਸ ਮੁਕਾਬਲੇ  ਦੀ ਜਾਂਚ ਦੀ ਵੀ ਮੰਗ ਕੀਤੀ।   
                                                                  
ਪੁਲਿਸ ਮੁਕਾਬਲੇ ਚ ਮਾਰੇ ਨੌਜਵਾਨ ਮਾਮਲੇ ਚ ਕਸੂਤੇ ਘਿਰਦੇ ਨਜ਼ਰ ਆ ਰਹੇ ਨੇ ਪਟਿਆਲਾ ਪੁਲਿਸ ਦੇ ਅਧਿਕਾਰੀ 
ਪੁਲਿਸ ਵਲੋਂ ਘੜੀ ਕਹਾਣੀ ਪੋਸਟਮਾਰਟਮ ਰਿਪੋਰਟ ਨਾਲ ਨਹੀਂ ਖਾਂਦੀ ‘ ਮੇਲ’
ਡੈਮੋਕਟ੍ਰਿਕ ਲਾਯਰਜ਼ ਐਸੋਸੀਏਸ਼ਨ ਪੰਜਾਬ (ਡੀ.ਐਲ.ਏ.) ਵੱਲੋ ਪਿੰਡ ਮੰਡੋਰ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਨੌਜਵਾਨ ਜਸਪ੍ਰੀਤ ਸਿੰਘ ਵਾਸੀ ਪਿੰਡ ਸੀਹਾਂ ਦੋਦ ਬਾਰੇ  ਤੱਥ ਖੋਜ ਰਿਪੋਰਟ ਜਾਰੀ
ਬਰਨਾਲਾ, 5 ਮਈ ( ਜਗਸੀਰ ਸਿੰਘ ਚਹਿਲ): ਡੈਮੋਕਟ੍ਰਿਕ ਲਾਯਰਜ਼ ਐਸੋਸੀਏਸ਼ਨ ਪੰਜਾਬ ਦੀ ਟੀਮ ਨੇ ਦਸਤਾਵੇਜ਼ਾਂ ਸਮੇਤ ਮੌਕੇ ਦੀ ਸਥਿਤੀ ਨੂੰ ਦੇਖਦੇ ਹੋਏ ਪਟਿਆਲਾ ਪੁਲਿਸ ਵਲੋਂ ਬੱਚਾ ਅਗਵਾ ਮਾਮਲੇ ਚ ਪਿੰਡ ਮੰਡੇਰ ਦੇ ਨੌਜਵਾਨ ਦੇ ਪੁਲਿਸ ਮੁਕਾਬਲੇ ਨੂੰ ਕਥਿਤ ਫਰਜੀ ਮੁਕਾਬਲਾ ਦੱਸਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ 13 ਮਾਰਚ 2025 ਨੂੰ ਪਿੰਡ ਮੰਡੋਰ ਵਿੱਚ ਜਸਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਦਾ ਜੋ ਕਥਿਤ ਪੁਲਿਸ ਮੁਕਾਬਲਾ ਦਿਖਾਇਆ ਗਿਆ ਹੈ। ਫਰਜ਼ੀ ਪੁਲਿਸ ਮੁਕਾਬਲਾ ਦਿਖਾਇਆ ਗਿਆ ਹੈ। ਉਪਰੋਕਤ ਮੁਕੱਦਮਾ ਨੰ 29, ਥਾਣਾ ਸਦਰ ਨਾਭਾ 13 ਮਾਰਚ 2025 ਦੀ ਬਣਾਈ ਗਈ ਕਹਾਣੀ ਮੁਤਾਬਿਕ ਪੋਸਟਮਾਰਟਮ ਦੀ ਰਿਪੋਰਟ ਫਿੱਟ ਨਹੀ ਬੈਠਦੀ, ਕਿਉਕਿ ਕੱਥਿਤ ਦੋਸ਼ੀ ਦੀ ਮੌਤ ਦਾ ਜ਼ਿਕਰ ਮੁਕਦਮਾ ਨੰ: 29, ਜੋ ਕਿ ਰਾਤ ਨੂੰ ਦਰਜ ਕੀਤੀ ਹੈ ਵਿੱਚ ਸਿਰਫ ਜ਼ਖ਼ਮੀ ਹੋਣ ਦਾ ਜ਼ਿਕਰ ਹੈ। 
            ਇਸ ਤੋ ਇਲਾਵਾ ਪੋਸਟਮਾਰਟਮ ਰਿਪੋਰਟ  14 ਮਾਰਚ 2025 ਵਿੱਚ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਰਿਪੋਰਟ ਵਿੱਚ ਮ੍ਰਿਤਕ ਜਸਪ੍ਰੀਤ ਸਿੰਘ ਦੇ ਸਰੀਰ ਉਪਰ 7 ਫਾਇਰ ਆਰਮ, ਹਥਿਆਰ ਦੇ ਜ਼ਖ਼ਮ ਹਨ ਜੋ ਕਿ ਭੱਜ ਦੇ ਹੋਏ ਆਪਣਾ ਬਚਾਅ ਕਰਦੇ ਹੋਏ ਇਨਸਾਨ ਦੇ ਸਰੀਰ ਉਪਰ ਇਸ ਤਰ੍ਹਾਂ ਨਹੀ ਹੋ ਸਕਦੇ ਅਤੇ ਇਹ ਸਾਰੇ ਜ਼ਖ਼ਮ ਵੱਖੋ ਵੱਖਰੇ ਫਾਇਰ ਆਰਮ ਹਥਿਆਰਾਂ ਦੀ ਵਰਤੋ ਜਿਸ ਵਿੱਚ ਬੰਦੂਕ,ਅਸਾਲਟ ਆਟੋਮੈਟਿਕ ਹੱਥਿਆਰ ਦੇ ਸਿੱਧੇ ਅਤੇ ਬਹੁਤ ਹੀ ਨੇੜੇ ਤੋਂ ਮਾਰੇ  ਹੋਏ ਸਾਬਤ ਹੁੰਦੇ ਹਨ। ਇਹਨ੍ਹਾਂ ਜ਼ਖ਼ਮਾਂ ਦੀ ਪੈਮਾਇਸ਼ ਅਤੇ ਮਾਰਕ ਸਿੱਧ ਕਰਦੇ ਹਨ ਕਿ ਕਥਿਤ ਦੋਸ਼ੀ ਜਸਪ੍ਰੀਤ ਸਿੰਘ ਨੂੰ ਜ਼ਮੀਨ ਉੱਪਰ ਲਿਟਾ ਕੇ ਬਹੁਤ ਹੀ ਨਜ਼ਦੀਕ ਤੋਂ ਮਾਰ ਦੇਣ ਦੀ ਨਿਯਤ ਨਾਲ ਫਾਇਰ ਆਰਮ, ਹਥਿਆਰ ਨਾਲ ਗੋਲੀਆਂ ਮਾਰੀਆਂ ਗਈਆਂ ਹਨ। ਪੁਲਿਸ ਦੀ ਕਹਾਣੀ ਮੁਤਾਬਿਕ ਲੱਤ ਉੱਪਰ ਪਹਿਲਾਂ ਵਾਰ ਕੀਤੇ ਗਏ ਸਨ ਤਾਂ ਕਥਿਤ ਦੋਸ਼ੀ ਖੁੱਦ ਚੱਲਣ ਯੋਗ ਨਹੀ ਸੀ ਅਤੇ ਆਸਾਨੀ ਨਾਲ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਮੌਕੇ ਤੋਂ ਹਾਸਲ ਜਾਣਕਾਰੀ ਮੁਤਾਬਕ ਆਪਸ ਵਿੱਚ ਫਾਇਰਿੰਗ ਦੇ ਸਬੂਤ ਨਹੀਂ ਮਿਲੇ ਅਤੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੂਰੋ ਵੇਖਿਆ ਕਿ ਦੋ ਨੌਜਵਾਨਾਂ ਹੱਥ ਖੜ੍ਹੇ ਕੀਤੇ ਹੋਏ ਸਨ, ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਸੀ।
ਇਸ ਤੋ ਉਪਰੰਤ ਉਸੇ ਰਾਤ 13.03.2025 ਨੂੰ ਦੀ ਦਰਿਮਾਣੀ  ਰਾਤ ਇੱਕ ਹੋਰ ਘਟਨਾ ਜਿਸ ਵਿੱਚ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਜੋ ਕਿ ਮੁਕਦਮਾ, ਥਾਣਾ ਮਲੌਦ ਦੀ ਕਾਰਵਾਈ ਸਬੰਧੀ ਇਸੇ ਕੇਸ ਵਿੱਚ ਸੀ ਆਈ ਏ (ਮਹੋਰਾਣਾ, ਮਲੇਰਕੋਟਲਾ) ਇੰਸਪੈਕਟਰ ਹਰਜਿੰਦਰ ਸਿੰਘ ਅਤੇ ਹਵਲਦਾਰ ਹਰਜੀਤ ਸਿੰਘ ,ਸੀ ਆਈ ਏ (ਮਹੋਰਾਣਾ, ਮਲੇਰਕੋਟਲਾ) ਇੱਕ ਕਥਿਤ ਪੁਲਿਸ ਮੁਕਾਬਲਾ ਦਿਖਾਇਆ ਗਿਆ ਹੈ। ਇਸ ਮੁਕੱਦਮਾ ਦਾ ਕੋਈ ਵੀ ਮੀਡੀਆਂ/ ਪ੍ਰੈਸ ਨੋਟ ਜਾਰੀ ਨਹੀਂ ਕੀਤਾ ਗਿਆ, ਪ੍ਰੰਤੂ ਉਪਰੋਕਤ ਮੁਕਦਮੇ ਨੂੰ ਦਰਜ ਕਰਨ ਤੋ ਪਹਿਲਾਂ ਲੱਗਭਗ ਸ਼ਾਮ ਦੇ ਸਮਾਂ 7:30 ਵਜੇ ਸੂਬੇ ਦੇ ਖਜਾਨਾ ਮੰਤਰੀ (ਸ਼੍ਰੀ ਹਰਪਾਲ ਸਿੰਘ ਚੀਮਾ) ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋ ਪੁਲਿਸ ਮੁਕਾਬਲਾ ਬਣਾ ਕੇ  ਅਗਵਾ ਕੀਤੇ ਬੱਚੇ ਨੂੰ ਮਾਪਿਆਂ ਦੇ ਸਪੁਰਦ ਕਰਨ ਲਈ ਪ੍ਰੈਸ ਨੋਟ ਜਾਰੀ ਕਰ ਦਿੱਤਾ ਗਿਆ ਸੀ। ਜਿਸ ਵਿੱਚ ਪੁਲਿਸ ਟੀਮ ਨੂੰ 10 ਲੱਖ ਰੁਪਏ ਇਨਾਮ ਅਤੇ ਤਰੱਕੀ ਦੀ ਘੋਸ਼ਣਾ ਕਰ ਦਿੱਤੀ ਗਈ ਸੀ। ਇਸ ਪ੍ਰੈਸ ਨੋਟ ਵਿੱਚ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਅਤੇ ਰਵੀ ਭਿੰਡਰ ਤੋ 32 ਬੋਰ ਪਿਸ਼ਟਲ ਅਤੇ ਮੋਟਰਸਾਇਕਲ ਦੀ ਰਿਕਵਰੀ ਬਾਰੇ ਲਿੱਖਿਆ ਗਿਆ ਸੀ। ਇਸ ਤਰ੍ਹਾਂ ਬਿਨ੍ਹਾਂ ਤੱਥਾ ਨੂੰ ਜਾਂਚੇ ਪੁਲਿਸ ਮੁਕਾਬਲੇ ਨੂੰ ਸ਼ਹਿ ਦੇਣ ਦਾ ਵਰਤਾਰਾ ਰਾਜਨੀਤਿਕ ਲਾਹਾਂ ਲੈਣ ਦੀ ਨੀਤੀ ਜਾਪਦੀ ਹੈ। ਪੰਜਾਬ ਵਿੱਚ ਪੁਲਿਸ ਮੁਕਾਬਲੇ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਸ਼ਰੇਆਮ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।ਖਦਸਾ ਹੈ ਕਿ ਪੰਜਾਬ ਪੁਲਿਸ ਰਾਜ ਵੱਲ ਵੱਧ ਰਿਹਾ ਹੈ ਅਤੇ ਸਾਲ 1984 ਤੋਂ ਬਾਅਦ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੇ ਦੌਰ ਨੂੰ ਦੋਹਰਾ ਰਿਹਾ ਹੈ ਜੋ ਕਿ ਇਨਸਾਫ਼ ਅਤੇ ਜਮਹੂਰੀਅਤ ਪਸੰਦ ਸੰਸਥਾਵਾਂ ਅਤੇ ਵਿਅਕਤੀਆਂ ਲਈ ਗੰਭੀਰ ਚਨੌਤੀ ਹੈ।
        (ਡੀ.ਐਲ.ਏ. ਪੰਜਾਬ) ਵੱਲੋ ਮੰਗਾਂ:-
ਜਸਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਸੀਹਾਂ ਦੋਦ ਥਾਣਾ ਮਲੌਦ ਦੇ  ਪੁਲਿਸ ਮੁਕਾਬਲੇ ਵਿੱਚ ਪਿੰਡ ਮੰਡੋਰ ਵਿੱਖੇ ਮਾਰੇ ਜਾਣ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਜੱਜ ਸਾਹਿਬਾਨ ਰਾਂਹੀ ਨਿਆਂਇਕ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦੀ ਜਾਵੇ। 
ਹਰਪ੍ਰੀਤ ਸਿੰਘ ਦੇ ਖਿਲਾਫ ਮੁਕੱਦਮਾ ਨੰ: 45, ਥਾਣਾ ਅਮਰਗੜ੍ਹ ਨੂੰ ਵੀ ਨਿਆਂਇਕ ਜਾਂਚ  ਕਰਵਾਈ ਜਾਵੇ ਅਤੇ ਝੂਠੇ ਪੁਲਿਸ ਮੁਕਾਬਲੇ  ਬਣਾਉਣ ਦੇ ਸਬੰਧ ਵਿੱਚ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਵਿਭਾਗੀ ਅਤੇ  ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦੀ ਜਾਵੇ। ਇਸ ਸਬੰਧੀ ਹਰਪ੍ਰੀਤ ਸਿੰਘ ਦੇ ਖਿਲਾਫ਼ ਉਪਰੋਕਤ ਮੁਕੱਦਮੇ ਨੂੰ ਰੱਦ/ਕੈਂਸਲ ਕੀਤਾ ਜਾਵੇ ਅਤੇ ਉਸਦਾ ਸਹੀ ਇਲਾਜ ਕਰਵਾਕੇ ਪੁਨਰਵਾਸ ਕੀਤਾ ਜਾਵੇ। 
        ਪੁਲਿਸ ਵੱਲੋ ਮੁਕਾਬਲੇ ਵਿੱਚ ਮਾਰੇ ਜਾਣ ਕਥਿਤ ਦੋਸ਼ੀਆਂ ਘਟਨਾਵਾਂ ਦੀ ਨਿਆਂਇਕ ਜਾਂਚ ਕਰਵਾਈ ਜਾਵੇ ਅਤੇ ਮਾਨਯੋਗ ਸੁਪਰੀਮ ਕੋਰਟ ਦੇ  ਕਰੀਮੀਨਲ ਅਪੀਲ ਪੀਯੂਸੀਐਲ ਅਤੇ ਐਨਅਦਰ 1255 ਆਫ 1999 ਵਰਸਿਜ ਸਟੇਟ ਆਫ ਮਾਹਾਰਾਸਟਰਾ ਦੇ ਹੁਕਮ ਮਿਤੀ 23.09.2014 ਦੀ ਪਾਲਣਾ ਕੀਤੀ ਜਾਵੇ। ਪੁਲਿਸ ਮੁਕਾਬਲਿਆ ਲਈ ਆਵਰਡ ਅਤੇ ਤਰੱਕੀਆਂ ਦੀ ਨੀਤੀ ਨੂੰ ਬੰਦ ਕੀਤੀ ਜਾਵੇ ਤਾਂ ਜੋ ਨਾਗਰਿਕ ਅਤੇ ਮਨੁੱਖੀ ਹੱਕਾ ਦੀਆਂ ਉਲੰਘਣਾਵਾਂ ਨੂੰ ਰੋਕਿਆ ਜਾ ਸਕੇ।  ਮਾਨਯੋਗ ਸੁਪਰੀਮ ਕੋਰਟ ਦੇ ਹੁਕਮ  ਪ੍ਰਕਾਸ਼ ਸਿੰਘ ਵਰਸਿਜ ਯੂਨੀਅਨ ਆਫ ਇੰਡੀਆ ਸੀਡਬਲਿਊਪੀ ਨੰਬਰ 310 ਆਫ 1996 ਡੀਸਾਇਡਿਡ ਆਨ 22.09.2006 ਦੇ ਹੁਕਮਾ ਦੀ ਪਾਲੰਣਾ ਕਰਦੇ ਹੋਏ ਪੁਲਿਸ ਸੁਧਾਰ ਸਖਤੀ ਨਾਲ ਲਾਗੂ ਕੀਤੇ ਜਾਣ ਅਤੇ ਹਰ ਜ਼ਿਲ੍ਹਾ ਪੱਧਰ ਉੱਪਰ ਨਿਆਂਇਕ ਜਿਲ੍ਹਾ ਜੱਜ ਨਿਯੁਕਤ ਕਰਕੇ ਪੁਲਿਸ ਕੰਪਲੇਟ ਅਥਾਰਟੀ ਦਾ ਗਠਨ ਕੀਤਾ ਜਾਵੇ। ਤਾਂ ਜੋ ਮਨੁੱਖੀ ਅਤੇ ਨਾਗਰਿਕ ਹੱਕਾਂ ਦੀਆਂ ਉਲੰਘਣਾਵਾਂ ਨੂੰ ਰੋਕੀਆ ਜਾ ਸਕਣ। ਰਿਪੋਰਟ ਜਾਰੀ ਕਰਨ ਸਮੇਂ  ਐਡਵੋਕੇਟ ਹਰਪ੍ਰੀਤ ਸਿੰਘ ਜ਼ੀਰਖ ਅਤੇ ਐਡਵੋਕੇਟ ਰਾਜੀਵ ਲੋਹਟਬੱਦੀ ਨੇ ਦੱਸਿਆ ਕਿ ਇਸ ਝੂਠੇ ਪੁਲਿਸ ਮੁਕਾਬਲੇ ਦੀ ਇਹ ਰਿਪੋਰਟ ਮਾਨਯੋਗ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਅਤੇ ਪੰਜਾਬ ਰਾਜ ਮਨੁੱਖੀ ਅਧਿਕਾਰ ਸਮੇਤ  ਹੋਰ ਨਿਆਂਇਕ ਅਦਾਰਿਆਂ ਨੂੰ ਭੇਜੀ ਜਾਵੇਗੀ ਇਸ ਸਮੇਂ ਐਡਵੋਕੇਟ ਸੁਨੀਲ ਕੁਮਾਰ ਵਰਮਾ, ਐਡਵੋਕੇਟ ਅਲੰਕਾਰ ਅਰੋੜਾ, ਐਡਵੋਕੇਟ ਹਰਪ੍ਰੀਤ ਜ਼ੀਰਖ, ਐਡਵੋਕੇਟ ਨਵੀਨ ਗਰਗ, ਐਡਵੋਕੇਟ ਅਨਮੋਲ ਰਤਨ, ਐਡਵੋਕੇਟ ਰਣਜੀਤ ਖੁਰਮੀ, ਐਡਵੋਕੇਟ ਕੁਲਦੀਪ ਜੋਸ਼ਨ ਅਤੇ ਐਡਵੋਕੇਟ ਅੰਕੁਰ ਕੁਮਾਰ ਸ਼ਾਮਲ ਹੋਏ ਅਤੇ ਇਸ ਪੁਲਿਸ ਮੁਕਾਬਲੇ ਜਾਂਚ ਦੀ ਮੰਗ ਕੀਤੀ ਹੈ ।
Advertisement
Advertisement
Advertisement
Advertisement
error: Content is protected !!